HOME » NEWS » World

Britain: ਮਹਾਰਾਣੀ ਐਲੀਜਾਬੇਥ II ਦੇ ਪਤੀ ਪ੍ਰਿੰਸ ਫਿਲਿਪ ਦਾ 99 ਸਾਲ ‘ਚ ਦਿਹਾਂਤ

News18 Punjabi | News18 Punjab
Updated: April 9, 2021, 5:44 PM IST
share image
Britain: ਮਹਾਰਾਣੀ ਐਲੀਜਾਬੇਥ II ਦੇ ਪਤੀ ਪ੍ਰਿੰਸ ਫਿਲਿਪ ਦਾ 99 ਸਾਲ ‘ਚ ਦਿਹਾਂਤ
ਬ੍ਰਿਟੇਨ ਦੇ ਸ਼ਾਹੀ ਪਰਿਵਾਰ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਪ੍ਰਿੰਸ ਫਿਲਿਪ ਦੀ ਮੌਤ ਵਿੰਡਸਰ ਕੈਸਲ ਵਿਖੇ ਹੋਈ। ਫਲਿੱਪ ਨੇ 9 ਅਪ੍ਰੈਲ ਦੀ ਸਵੇਰ ਨੂੰ ਵਿੰਡਸਰ ਕੈਸਲ ਵਿਖੇ ਆਖਰੀ ਸਾਹ ਲਿਆ।

ਬ੍ਰਿਟੇਨ ਦੇ ਸ਼ਾਹੀ ਪਰਿਵਾਰ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਪ੍ਰਿੰਸ ਫਿਲਿਪ ਦੀ ਮੌਤ ਵਿੰਡਸਰ ਕੈਸਲ ਵਿਖੇ ਹੋਈ। ਫਲਿੱਪ ਨੇ 9 ਅਪ੍ਰੈਲ ਦੀ ਸਵੇਰ ਨੂੰ ਵਿੰਡਸਰ ਕੈਸਲ ਵਿਖੇ ਆਖਰੀ ਸਾਹ ਲਿਆ।

  • Share this:
  • Facebook share img
  • Twitter share img
  • Linkedin share img
ਬ੍ਰਿਟੇਨ ਦੀ ਮਹਾਰਾਣੀ ਐਲਿਜ਼ਾਬੈਥ II ਦੇ ਪਤੀ ਪ੍ਰਿੰਸ ਫਿਲਿਪ ਦੀ ਮੌਤ ਹੋ ਗਈ ਹੈ। ਉਹ 99 ਸਾਲਾਂ ਦੇ ਸਨ। ਪ੍ਰਿੰਸ ਫਿਲਿਪ ਨੂੰ ਹਾਲ ਹੀ ਵਿੱਚ ਲੰਡਨ ਦੇ ਇੱਕ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ, ਜਿੱਥੋਂ ਬਾਅਦ ਵਿੱਚ ਉਸਨੂੰ ਛੁੱਟੀ ਦੇ ਦਿੱਤੀ ਗਈ।

ਪ੍ਰਿੰਸ ਫਿਲਿਪ ਨੂੰ ਐਡਿਨਬਰਗ ਦੇ ਡਿਊਕ ਦਾ ਸਨਮਾਨ ਮਿਲਿਆ ਸੀ। ਲੰਡਨ ਸਥਿਤ ਬਕਿੰਘਮ ਪੈਲੇਸ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਬ੍ਰਿਟੇਨ ਦੇ ਸ਼ਾਹੀ ਪਰਿਵਾਰ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਪ੍ਰਿੰਸ ਫਿਲਿਪ ਦੀ ਮੌਤ ਵਿੰਡਸਰ ਕੈਸਲ ਵਿਖੇ ਹੋਈ। ਫਲਿੱਪ ਨੇ 9 ਅਪ੍ਰੈਲ ਦੀ ਸਵੇਰ ਨੂੰ ਵਿੰਡਸਰ ਕੈਸਲ ਵਿਖੇ ਆਖਰੀ ਸਾਹ ਲਿਆ।

ਫਰਵਰੀ ਮਹੀਨੇ ਵਿਚ ਪ੍ਰਿੰਸ ਫਿਲਿਪ ਨੂੰ ਇਲਾਜ ਲਈ ਲੰਡਨ ਦੇ ਇਕ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ। ਇੱਥੇ ਉਨ੍ਹਾਂ ਦਾ ਲਾਗ ਅਤੇ ਦਿਲ ਦੀ ਬਿਮਾਰੀ ਦਾ ਇਲਾਜ ਕੀਤਾ ਗਿਆ। ਬਾਅਦ ਵਿੱਚ ਮਾਰਚ ਦੇ ਮਹੀਨੇ ਵਿੱਚ ਮਹਾਰਾਣੀ ਦੇ ਪਤੀ ਪ੍ਰਿੰਸ ਫਿਲਿਪ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ।
ਮਹਾਰਾਣੀ ਐਲਿਜ਼ਾਬੇਥ ਦਾ ਵਿਆਹ ਪ੍ਰਿੰਸ ਫਿਲਿਪ ਨਾਲ 1947 ਵਿੱਚ ਹੋਇਆ ਸੀ। ਇਸ ਤੋਂ ਪੰਜ ਸਾਲ ਬਾਅਦ ਐਲਿਜ਼ਾਬੈਥ ਰਾਣੀ ਬਣ ਗਈ ਸੀ।

ਇਸ ਤੋਂ ਬਾਅਦ ਦੇਸ਼ ਵਿਚ ਸੋਗ ਦਾ ਐਲਾਨ ਕੀਤਾ ਗਿਆ ਹੈ ਅਤੇ ਸਾਰੀਆਂ ਵੱਡੀਆਂ ਇਮਾਰਤਾਂ 'ਤੇ ਰਾਸ਼ਟਰੀ ਝੰਡਾ ਝੁਕਾ ਦਿੱਤਾ ਗਿਆ। ਉਹ ਲੰਬੇ ਸਮੇਂ ਤੋਂ ਬਿਮਾਰ ਸੀ। 2017 ਵਿੱਚ ਸਿਹਤ ਦੇ ਕਾਰਨ, ਉਨ੍ਹਾਂ ਸ਼ਾਹੀ ਸਮਾਗਮਾਂ ਤੋਂ ਆਪਣੇ ਆਪ ਨੂੰ ਦੂਰ ਰੱਖਣ ਦਾ ਐਲਾਨ ਕੀਤਾ ਸੀ ਅਤੇ ਉਦੋਂ ਤੋਂ ਹੀ ਉਹ ਜਨਤਕ ਰੂਪ ਵਿਚ ਘੱਟ ਨਜਰ ਆਉਂਦੇ ਸਨ।

ਪ੍ਰਿੰਸ ਫਿਲਿਪ ਦਾ ਜਨਮ 1921 ਵਿੱਚ ਯੂਨਾਨ ਦੇ ਕੋਰਫੂ ਟਾਪੂ ਤੇ ਹੋਇਆ ਸੀ। ਉਨ੍ਹਾਂ ਦੇ ਪਿਤਾ ਗ੍ਰੀਸ ਅਤੇ ਡੈਨਮਾਰਕ ਦੇ  ਪ੍ਰਿੰਸ ਐਂਡ੍ਰਿਊਸਨ, ਜੋ ਕਿ ਹੈਲੇਨਿਸ ਦੇ ਰਾਜਾ ਜਾਰਜ ਪਹਿਲੇ ਦੇ ਛੋਟੇ ਪੁੱਤਰ ਸਨ।  ਉਨ੍ਹਾਂ ਦੀ ਮਾਂ ਰਾਜਕੁਮਾਰੀ ਐਲੀਸ ਲਾਰਡ ਲੂਯਿਸ ਮਾਊਂਟਬੈਟਨ ਦੀ ਧੀ ਅਤੇ ਮਹਾਰਾਣੀ ਵਿਕਟੋਰੀਆ ਦੀ ਪੜਪੋਤੀ ਸੀ।
Published by: Ashish Sharma
First published: April 9, 2021, 5:29 PM IST
ਹੋਰ ਪੜ੍ਹੋ
ਅਗਲੀ ਖ਼ਬਰ