ਨਿਊਜ਼ੀਲੈਂਡ ’ਚ ਭਾਰਤੀ ਮੂਲ ਦੀ ਪਹਿਲੀ ਮੰਤਰੀ ਬਣੀ ਪ੍ਰਿਯੰਕਾ ਰਾਧਾਕ੍ਰਿਸ਼ਨਨ

ਨਿਊਜ਼ੀਲੈਂਡ ’ਚ ਭਾਰਤੀ ਮੂਲ ਦੀ ਪਹਿਲੀ ਮੰਤਰੀ ਬਣੀ ਪ੍ਰਿਯੰਕਾ ਰਾਧਾਕ੍ਰਿਸ਼ਨਨ (ਫਾਇਲ ਫੋਟੋ)

ਨਿਊਜ਼ੀਲੈਂਡ ’ਚ ਭਾਰਤੀ ਮੂਲ ਦੀ ਪਹਿਲੀ ਮੰਤਰੀ ਬਣੀ ਪ੍ਰਿਯੰਕਾ ਰਾਧਾਕ੍ਰਿਸ਼ਨਨ (ਫਾਇਲ ਫੋਟੋ)

 • Share this:
  ਨਿਊਜ਼ੀਲੈਂਡ ’ਚ ਪ੍ਰਿਯੰਕਾ ਰਾਧਾਕ੍ਰਿਸ਼ਨਨ ਅੱਜ ਭਾਰਤੀ ਮੂਲ ਦੀ ਪਹਿਲੀ ਮੰਤਰੀ ਬਣ ਗਈ ਹੈ। ਪ੍ਰਧਾਨ ਮੰਤਰੀ ਜੈਸਿੰਡਾ ਐਰਡਰਨ ਵੱਲੋਂ ਸ਼ਾਮਲ ਕੀਤੇ ਗਏ ਪੰਜ ਨਵੇਂ ਮੰਤਰੀਆਂ ’ਚ ਪ੍ਰਿਯੰਕਾ ਵੀ ਸ਼ਾਮਲ ਹੈ।

  ਭਾਰਤ ’ਚ ਜੰਮੀ ਪ੍ਰਿਯੰਕਾ (41) ਨੇ ਨਿਊਜ਼ੀਲੈਂਡ ’ਚ ਅਗਲੇਰੀ ਪੜ੍ਹਾਈ ਕਰਨ ਜਾਣ ਤੋਂ ਪਹਿਲਾਂ ਸਿੰਗਾਪੁਰ ’ਚ ਆਪਣੀ ਸਕੂਲੀ ਪੜ੍ਹਾਈ ਕੀਤੀ ਸੀ। ਉਸ ਨੇ ਲੰਮਾ ਸਮਾਂ ਘਰੇਲੂ ਹਿੰਸਾ ਦੀ ਪੀੜਤ ਔਰਤਾਂ ਤੇ ਪਰਵਾਸੀ ਮਜ਼ਦੂਰਾਂ ਸਮੇਤ ਹੋਰ ਦੱਬੇ ਕੁਚਲੇ ਵਰਗ ਲਈ ਆਵਾਜ਼ ਉਠਾਈ ਹੈ।

  ਉਹ ਸਭ ਤੋਂ ਪਹਿਲਾਂ ਸਤੰਬਰ 2017 ’ਚ ਲੇਬਰ ਪਾਰਟੀ ਦੀ ਸੰਸਦ ਮੈਂਬਰ ਵਜੋਂ ਚੁਣੀ ਗਈ ਸੀ। ਪ੍ਰਿਯੰਕਾ ਆਕਲੈਂਡ ’ਚ ਆਪਣੇ ਪਤੀ ਸਮੇਤ ਰਹਿ ਰਹੀ ਹੈ। ਉਹ ਆਕਲੈਂਡ ਤੋਂ ਦੋ ਵਾਰ ਸਾਂਸਦ ਰਹੀ ਹੈ।
  Published by:Gurwinder Singh
  First published: