Home /News /international /

PTI ਸਾਂਸਦ ਨੇ ਸ਼ਾਹਬਾਜ਼ ਸਰਕਾਰ ਨੂੰ ਦਿੱਤੀ ਜਾਨੋਂ ਮਾਰਨ ਦੀ ਧਮਕੀ, ਕਿਹਾ- ਜੇਕਰ ਇਮਰਾਨ ਖਾਨ ਨੂੰ ਕੁਝ ਹੋਇਆ ਤਾਂ ਮੈਂ...

PTI ਸਾਂਸਦ ਨੇ ਸ਼ਾਹਬਾਜ਼ ਸਰਕਾਰ ਨੂੰ ਦਿੱਤੀ ਜਾਨੋਂ ਮਾਰਨ ਦੀ ਧਮਕੀ, ਕਿਹਾ- ਜੇਕਰ ਇਮਰਾਨ ਖਾਨ ਨੂੰ ਕੁਝ ਹੋਇਆ ਤਾਂ ਮੈਂ...

PTI ਸਾਂਸਦ ਨੇ ਸ਼ਾਹਬਾਜ਼ ਸਰਕਾਰ ਨੂੰ ਦਿੱਤੀ ਜਾਨੋਂ ਮਾਰਨ ਦੀ ਧਮਕੀ, ਕਿਹਾ- ਜੇਕਰ ਇਮਰਾਨ ਖਾਨ ਨੂੰ ਕੁਝ ਹੋਇਆ ਤਾਂ ਮੈਂ... (ਫਾਈਲ ਫੋਟੋ)

PTI ਸਾਂਸਦ ਨੇ ਸ਼ਾਹਬਾਜ਼ ਸਰਕਾਰ ਨੂੰ ਦਿੱਤੀ ਜਾਨੋਂ ਮਾਰਨ ਦੀ ਧਮਕੀ, ਕਿਹਾ- ਜੇਕਰ ਇਮਰਾਨ ਖਾਨ ਨੂੰ ਕੁਝ ਹੋਇਆ ਤਾਂ ਮੈਂ... (ਫਾਈਲ ਫੋਟੋ)

ਇਸਲਾਮਾਬਾਦ: ਪਾਕਿਸਤਾਨ ਵਿੱਚ ਨਵੀਂ ਸਰਕਾਰ ਦੇ ਗਠਨ ਤੋਂ ਬਾਅਦ ਤੋਂ ਹੀ ਰਾਜਨੀਤਿਕ ਗਤੀਰੋਧ ਜਾਰੀ ਹੈ। ਇਕ ਪਾਸੇ ਸ਼ਾਹਬਾਜ਼ ਸ਼ਰੀਫ ਸਰਕਾਰ ਦੇਸ਼ਧ੍ਰੋਹ ਦੇ ਮਾਮਲੇ 'ਚ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਗ੍ਰਿਫਤਾਰ ਕਰਨ ਦੀ ਤਿਆਰੀ ਕਰ ਰਹੀ ਹੈ। ਇਸ ਦੇ ਨਾਲ ਹੀ ਇਮਰਾਨ ਖਾਨ ਦੀ ਪਾਰਟੀ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀਟੀਆਈ) ਦੇ ਸੰਸਦ ਮੈਂਬਰ ਅਤਾਉੱਲ੍ਹਾ ਖਾਨ ਨੇ ਸ਼ਾਹਬਾਜ਼ ਸਰਕਾਰ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਹੈ। ਅਤਾਉੱਲ੍ਹਾ ਖ਼ਾਨ ਨੇ ਕਿਹਾ ਹੈ ਕਿ ਜੇਕਰ ਇਮਰਾਨ ਖ਼ਾਨ ਨੂੰ ਕੁਝ ਹੋਇਆ ਤਾਂ ਉਹ ਸਰਕਾਰ ਵਿੱਚ ਮੰਤਰੀਆਂ ਅਤੇ ਉਨ੍ਹਾਂ ਦੇ ਬੱਚਿਆਂ ਨੂੰ ਫਿਦਾਇਨ ਹਮਲੇ ਵਿੱਚ ਮਾਰ ਦੇਣਗੇ।

ਹੋਰ ਪੜ੍ਹੋ ...
  • Share this:
    ਇਸਲਾਮਾਬਾਦ: ਪਾਕਿਸਤਾਨ ਵਿੱਚ ਨਵੀਂ ਸਰਕਾਰ ਦੇ ਗਠਨ ਤੋਂ ਬਾਅਦ ਤੋਂ ਹੀ ਰਾਜਨੀਤਿਕ ਗਤੀਰੋਧ ਜਾਰੀ ਹੈ। ਇਕ ਪਾਸੇ ਸ਼ਾਹਬਾਜ਼ ਸ਼ਰੀਫ ਸਰਕਾਰ ਦੇਸ਼ਧ੍ਰੋਹ ਦੇ ਮਾਮਲੇ 'ਚ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਗ੍ਰਿਫਤਾਰ ਕਰਨ ਦੀ ਤਿਆਰੀ ਕਰ ਰਹੀ ਹੈ। ਇਸ ਦੇ ਨਾਲ ਹੀ ਇਮਰਾਨ ਖਾਨ ਦੀ ਪਾਰਟੀ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀਟੀਆਈ) ਦੇ ਸੰਸਦ ਮੈਂਬਰ ਅਤਾਉੱਲ੍ਹਾ ਖਾਨ ਨੇ ਸ਼ਾਹਬਾਜ਼ ਸਰਕਾਰ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਹੈ। ਅਤਾਉੱਲ੍ਹਾ ਖ਼ਾਨ ਨੇ ਕਿਹਾ ਹੈ ਕਿ ਜੇਕਰ ਇਮਰਾਨ ਖ਼ਾਨ ਨੂੰ ਕੁਝ ਹੋਇਆ ਤਾਂ ਉਹ ਸਰਕਾਰ ਵਿੱਚ ਮੰਤਰੀਆਂ ਅਤੇ ਉਨ੍ਹਾਂ ਦੇ ਬੱਚਿਆਂ ਨੂੰ ਫਿਦਾਇਨ ਹਮਲੇ ਵਿੱਚ ਮਾਰ ਦੇਣਗੇ। ਅਤਾਉੱਲਾ ਨੇ ਇਸ ਬਿਆਨ ਦਾ ਵੀਡੀਓ ਜਾਰੀ ਕੀਤਾ ਹੈ, ਜਿਸ ਤੋਂ ਬਾਅਦ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਦੱਸ ਦੇਈਏ ਕਿ ਅਤਾਉੱਲ੍ਹਾ ਖਾਨ ਪੇਸ਼ੇ ਤੋਂ ਵਕੀਲ ਹਨ ਅਤੇ 2018 ਤੋਂ ਸੰਸਦ ਮੈਂਬਰ ਹਨ।

    ਮੰਤਰੀਆਂ ਅਤੇ ਉਨ੍ਹਾਂ ਦੇ ਬੱਚਿਆਂ 'ਤੇ ਕਰਾਂਗਾ ਆਤਮਘਾਤੀ ਹਮਲਾ...

    ਕਰਾਚੀ ਦੇ ਸੰਸਦ ਮੈਂਬਰ ਅਤਾਉੱਲਾ ਨੇ ਕਿਹਾ ਕਿ ਜੇਕਰ ਮੇਰੇ ਨੇਤਾ ਇਮਰਾਨ ਖਾਨ ਦਾ ਇਕ ਵਾਲ ਵੀ ਨੁਕਸਾਨਿਆ ਜਾਂਦਾ ਹੈ ਤਾਂ ਦੇਸ਼ ਨੂੰ ਚਲਾਉਣ ਵਾਲਿਆਂ ਨੂੰ ਇਕ ਗੱਲ ਸਮਝ ਲੈਣੀ ਚਾਹੀਦੀ ਹੈ। ਮੈਂ ਪਹਿਲਾ ਵਿਅਕਤੀ ਹੋਵਾਂਗਾ ਜੋ ਮੰਤਰੀਆਂ ਅਤੇ ਉਨ੍ਹਾਂ ਦੇ ਬੱਚਿਆਂ 'ਤੇ ਆਤਮਘਾਤੀ ਹਮਲਾ ਕਰਾਂਗਾ। ਦੱਸ ਦੇਈਏ ਕਿ ਇਸਲਾਮਾਬਾਦ ਵਿੱਚ ਧਾਰਾ 144 ਪਹਿਲਾਂ ਹੀ ਲਾਗੂ ਹੈ। ਇਸ ਦੇ ਨਾਲ ਹੀ ਲੋਕਾਂ ਦੇ ਇਕੱਠੇ ਹੋਣ 'ਤੇ ਵੀ ਪਾਬੰਦੀ ਲਗਾ ਦਿੱਤੀ ਗਈ ਹੈ। ਇਹ ਜਾਣਕਾਰੀ ਇਸਲਾਮਾਬਾਦ ਪੁਲਿਸ ਦੇ ਬੁਲਾਰੇ ਨੇ ਦਿੱਤੀ। ਇਸਲਾਮਾਬਾਦ ਪੁਲਿਸ ਨੇ ਐਤਵਾਰ ਨੂੰ ਟਵੀਟ ਕੀਤਾ ਕਿ ਪੀਟੀਆਈ ਪ੍ਰਧਾਨ ਇਮਰਾਨ ਖ਼ਾਨ ਦੇ ਬੰਨੀ ਗਾਲਾ ਵਿੱਚ ਸੰਭਾਵਿਤ ਆਗਮਨ ਦੇ ਮੱਦੇਨਜ਼ਰ, ਬਣੀ ਗਾਲਾ ਦੇ ਆਲੇ-ਦੁਆਲੇ ਸੁਰੱਖਿਆ ਸਖ਼ਤ ਕਰ ਦਿੱਤੀ ਗਈ ਹੈ ਅਤੇ ਹਾਈ ਅਲਰਟ 'ਤੇ ਰੱਖਿਆ ਗਿਆ ਹੈ। ਹਾਲਾਂਕਿ ਹੁਣ ਤੱਕ ਇਸਲਾਮਾਬਾਦ ਪੁਲਿਸ ਨੂੰ ਇਮਰਾਨ ਖਾਨ ਦੀ ਟੀਮ ਤੋਂ ਵਾਪਸੀ ਦੀ ਕੋਈ ਪੁਸ਼ਟੀ ਨਹੀਂ ਹੋਈ ਹੈ।

    ਇਸਲਾਮਾਬਾਦ ਪੁਲਿਸ ਨੇ ਲੜੀਵਾਰ ਤਰੀਕੇ ਨਾਲ ਟਵੀਟ ਕੀਤਾ ਹੈ। ਇੱਕ ਹੋਰ ਟਵੀਟ ਵਿੱਚ ਉਨ੍ਹਾਂ ਲਿਖਿਆ ਕਿ ਸੁਰੱਖਿਆ ਵਿਭਾਗ ਨੇ ਬਨੀ ਗਾਲਾ ਵਿੱਚ ਵਿਸ਼ੇਸ਼ ਸੁਰੱਖਿਆ ਤਾਇਨਾਤ ਕੀਤੀ ਹੈ। ਪੁਲਿਸ ਨੂੰ ਅਜੇ ਤੱਕ ਬੰਨੀ ਗਾਲਾ ਵਿੱਚ ਮੌਜੂਦ ਲੋਕਾਂ ਦੀ ਸੂਚੀ ਉਪਲਬਧ ਨਹੀਂ ਕਰਵਾਈ ਗਈ ਹੈ। ਇਸਲਾਮਾਬਾਦ ਵਿੱਚ ਧਾਰਾ 144 ਲਾਗੂ ਹੈ ਅਤੇ ਜ਼ਿਲ੍ਹਾ ਮੈਜਿਸਟਰੇਟ ਦੇ ਹੁਕਮਾਂ ਅਨੁਸਾਰ ਕਿਸੇ ਵੀ ਇਕੱਠ ਦੀ ਇਜਾਜ਼ਤ ਨਹੀਂ ਹੈ।

    ਇਸ ਤੋਂ ਇਲਾਵਾ ਟਵੀਟ ਕਰਦੇ ਹੋਏ ਲਿਖਿਆ ਗਿਆ ਹੈ ਕਿ ਇਸਲਾਮਾਬਾਦ ਪੁਲਿਸ ਕਾਨੂੰਨ ਮੁਤਾਬਕ ਇਮਰਾਨ ਖਾਨ ਨੂੰ ਪੂਰੀ ਸੁਰੱਖਿਆ ਪ੍ਰਦਾਨ ਕਰੇਗੀ ਅਤੇ ਇਮਰਾਨ ਖਾਨ ਦੀਆਂ ਸੁਰੱਖਿਆ ਟੀਮਾਂ ਤੋਂ ਵੀ ਆਪਸੀ ਸਹਿਯੋਗ ਦੀ ਉਮੀਦ ਹੈ। ਇਮਰਾਨ ਖਾਨ ਦੇ ਭਤੀਜੇ ਹਸਨ ਨਿਆਜ਼ੀ ਨੇ ਕਿਹਾ ਕਿ ਜੇਕਰ ਪੀਟੀਆਈ ਮੁਖੀ ਨੂੰ ਕੁਝ ਹੁੰਦਾ ਹੈ ਤਾਂ ਇਸ ਨੂੰ ਪਾਕਿਸਤਾਨ 'ਤੇ ਹਮਲਾ ਮੰਨਿਆ ਜਾਵੇਗਾ।
    Published by:rupinderkaursab
    First published:

    Tags: Imran Khan, Pakistan, Pakistan government

    ਅਗਲੀ ਖਬਰ