HOME » NEWS » World

ਪਾਕਿ ਤੋਂ ਭਾਰਤ ਆਏ ਸਾਬਕਾ ਵਿਧਾਇਕ ਬਲਦੇਵ ਕੁਮਾਰ ਨੂੰ ਪੰਜਾਬੀ ਗਾਇਕ ਨੇ ਦਿੱਤੀ ਧਮਕੀ

News18 Punjab
Updated: September 11, 2019, 11:27 AM IST
share image
ਪਾਕਿ ਤੋਂ ਭਾਰਤ ਆਏ ਸਾਬਕਾ ਵਿਧਾਇਕ ਬਲਦੇਵ ਕੁਮਾਰ ਨੂੰ ਪੰਜਾਬੀ ਗਾਇਕ ਨੇ ਦਿੱਤੀ ਧਮਕੀ
ਪਾਕਿ ਤੋਂ ਭਾਰਤ ਆਏ ਸਾਬਕਾ ਵਿਧਾਇਕ ਬਲਦੇਵ ਕੁਮਾਰ ਨੂੰ ਪੰਜਾਬੀ ਗਾਇਕ ਨੇ ਦਿੱਤੀ ਧਮਕੀ

  • Share this:
  • Facebook share img
  • Twitter share img
  • Linkedin share img
ਪਾਕਿਸਤਾਨ ਤੋਂ ਭਾਰਤ ਆਏ ਸਾਬਕਾ ਵਿਧਾਇਕ ਬਲਦੇਵ ਕੁਮਾਰ ਨੂੰ ਧਮਕੀ ਦਿੱਤੀ।  ਪਾਕਿਸਤਾਨ ਦੇ ਪੰਜਾਬੀ ਗਾਇਕ ਜੱਸੀ ਲੈਲਪੁਰੀਆ ਨੇ ਦਿੱਤੀ ਧਮਕੀ ਹੈ।  ਪਾਕਿਸਤਾਨ ਤੇ ਇਮਰਾਨ ਖ਼ਾਨ ਖਿਲਾਫ਼ ਬਿਆਨਾਂ ਨੂੰ ਗਲਤ ਦੱਸਿਆ ਹੈ।  ਵਟਸਐਪ ਕਾਲ ਜ਼ਰੀਏ  ਨਤੀਜੇ ਭੁਗਤਣ ਦੀ ਧਮਕੀ ਦਿੱਤੀ ਹੈ। ਬਲਦੇਵ ਕੁਮਾਰ ਨੇ ਧਮਕੀ ਦਾ ਜਵਾਬ ਦੰਦਿਆ ਕਿਹਾ ਹੈ ਕਿ ਜੱਸੀ ਪਾਕਿਸਤਾਨ ਹੱਥੋਂ ਇਸਤੇਮਾਲ ਹੋ ਸਕਦੇ ਹਨ ਪਰ ਉਹ ਨਹੀਂ।

ਜ਼ਿਕਰਯੋਗ ਹੈ ਕਿ ਪਾਕਿਸਤਾਨ ਤਹਿਰੀਕ-ਏ-ਇਨਸਾਫ ਪਾਰਟੀ ਦੇ ਸਾਬਕਾ ਵਿਧਾਇਕ ਬਲਦੇਵ ਕੁਮਾਰ ਪਰਿਵਾਰ ਸਣੇ ਜਾਨ ਬਚਾ ਕੇ ਭਾਰਤ ਪਹੁੰਚ ਗਏ ਤੇ ਭਾਰਤ ਵਿੱਚ ਸਿਆਸੀ ਸ਼ਰਨ ਦੀ ਮੰਗ ਕੀਤੀ। ਉਹ ਜਲਦ ਇਸਦੇ ਲਈ ਅਪੀਲ ਵੀ ਕਰਨਗੇ। ਬਲਦੇਵ 3 ਮਹੀਨਿਆਂ ਦਾ ਵੀਜ਼ਾ ਲੈ ਕੇ ਪਿਛਲੇ ਮਹੀਨੇ ਹੀ ਖੰਨਾ ਪਹੁੰਚੇ।

ਇਸ ਤੋਂ ਕੁਝ ਮਹੀਨਾ ਪਹਿਲਾਂ ਬਲਦੇਵ ਨੇ ਆਪਣੇ ਪਰਿਵਾਰ ਨੂੰ ਵੀ ਇਥੇ ਭੇਜ ਦਿੱਤਾ ਸੀ ਤੇ ਹੁਣ ਬਲਦੇ ਕੁਮਾਰ ਵਾਪਸ ਪਾਕਿਸਤਾਨ ਨਹੀਂ ਜਾਣਾ ਚਾਹੁੰਦੇ। ਬਲਦੇਵ ਕੁਮਾਰ ਮੁਤਾਬਕ ਪਾਕਿਸਤਾਨ ਵਿੱਚ ਘੱਟ ਗਿਣਤੀਆਂ 'ਤੇ ਅੱਤਿਆਚਾਰ ਹੋ ਰਿਹੈ। ਸਿੱਖ ਅਤੇ ਹਿੰਦੂ ਆਗੂਆਂ ਦੇ ਕਤਲ ਕੀਤੇ ਜਾ ਰਹੇ ਹਨ।
ਜਾਣਕਾਰੀ ਮੁਤਾਬਕ ਬਲਦੇਵ ਦਾ ਵਿਆਹ 2007 ਵਿੱਚ ਖੰਨਾ ਦੀ ਰਹਿਣ ਵਾਲੀ ਭਾਵਨਾ ਨਾਲ ਹੋਇਆ ਸੀ। ਇਹਨੀਂ ਦਿਨੀਂ ਉਹ ਖੰਨਾ ਦੇ ਮਾਡਲ ਟਾਊਨ 'ਚ 2 ਕਮਰਿਆਂ ਦੇ ਕਿਰਾਏ ਦੇ ਮਕਾਨ 'ਚ ਆਪਣੇ ਪਰਿਵਾਰ ਨਾਲ ਦਿਨ ਗੁਜ਼ਾਰ ਰਹੇ ਹਨ। ਉਸਦੀ11 ਸਾਲ ਦੀ ਬੇਟੀ ਤੇ 10 ਸਾਲ ਦਾ ਬੇਟਾ ਹੈ।

ਬਲਦੇਵ ਨੇ ਭਾਰਤ ਵਿੱਚ ਰਾਜਨੀਤਿਕ ਪਨਾਹ ਮੰਗੀ ਹੈ। ਬਲਦੇਵ ਖੈਬਰ ਪਖਤੂਨ ਖਵਾ (ਕੇਪੀਕੇ) ਵਿਧਾਨ ਸਭਾ ਵਿਚ ਬੈਰਕੋਟ (ਰਾਖਵੀਂ) ਸੀਟ ਤੋਂ ਵਿਧਾਇਕ ਰਹਿ ਚੁੱਕੇ ਹਨ। ਬਲਦੇਵ (43) ਪਿਛਲੇ ਮਹੀਨੇ ਖੰਨਾ (ਲੁਧਿਆਣਾ) ਆਇਆ ਸੀ। ਕੁਝ ਮਹੀਨੇ ਪਹਿਲਾਂ, ਉਸਨੇ ਪਹਿਲਾਂ ਹੀ ਆਪਣੇ ਪਰਿਵਾਰ ਨੂੰ ਇੱਥੇ ਭੇਜਿਆ ਸੀ। ਬਲਦੇਵ ਹੁਣ ਵਾਪਸ ਨਹੀਂ ਜਾਣਾ ਚਾਹੁੰਦਾ। ਉਹ ਜਲਦੀ ਹੀ ਭਾਰਤ ਵਿੱਚ ਪਨਾਹ ਲਈ ਅਰਜ਼ੀ ਦੇਵੇਗਾ।
First published: September 11, 2019
ਹੋਰ ਪੜ੍ਹੋ
ਅਗਲੀ ਖ਼ਬਰ