Home /News /international /

ਪੁਤਿਨ ਨੇ ਬ੍ਰਿਟੇਨ ਨੂੰ ਦਿੱਤੀ ਕੀ ਧਮਕੀ?ਬ੍ਰਿਟੇਨ 'ਚ ਕਿਉਂ ਮਚੀ ਹਲਚਲ ?

ਪੁਤਿਨ ਨੇ ਬ੍ਰਿਟੇਨ ਨੂੰ ਦਿੱਤੀ ਕੀ ਧਮਕੀ?ਬ੍ਰਿਟੇਨ 'ਚ ਕਿਉਂ ਮਚੀ ਹਲਚਲ ?

Why did Putin's threat create panic in Britain,ਪੁਤਿਨ ਨੇ ਬ੍ਰਿਟੇਨ ਨੂੰ ਕੀ ਧਕਮੀ ਦਿੱਤੀ?

Why did Putin's threat create panic in Britain,ਪੁਤਿਨ ਨੇ ਬ੍ਰਿਟੇਨ ਨੂੰ ਕੀ ਧਕਮੀ ਦਿੱਤੀ?

ਬਾਲਟਿਕ ਸਾਗਰ ਵਿੱਚੋਂ ਲੰਘਣ ਵਾਲੀਆਂ 800-ਮੀਲ ਨੋਰਡ ਸਟ੍ਰੀਮ 1 ਅਤੇ ਨੋਰਡ ਸਟ੍ਰੀਮ 2 ਪਾਈਪਲਾਈਨਾਂ ਰੂਸ ਤੋਂ ਪੱਛਮੀ ਯੂਰਪ ਨੂੰ ਸਾਲਾਨਾ 110 ਬਿਲੀਅਨ ਕਿਊਬਿਕ ਮੀਟਰ ਗੈਸ ਸਪਲਾਈ ਕਰਦੀਆਂ ਹਨ। ਯੂਰਪ ਦੀ ਅਰਥਵਿਵਸਥਾ ਇਸ ਪਾਈਪਲਾਈਨ ਦੀ ਗੈਸ 'ਤੇ ਟਿਕੀ ਹੋਈ ਹੈ, ਜੋ ਰੂਸ 'ਤੇ ਲਾਈਆਂ ਗਈਆਂ ਪਾਬੰਦੀਆਂ ਤੋਂ ਬਾਅਦ ਮੁਸ਼ਕਲਾਂ 'ਚ ਘਿਰਦੀ ਨਜ਼ਰ ਆ ਰਹੀ ਹੈ।

ਹੋਰ ਪੜ੍ਹੋ ...
  • Share this:

    ਹਾਲ ਹੀ 'ਚ ਨੋਰਡ ਸਟ੍ਰੀਮ ਪਾਈਪਲਾਈਨ 'ਚ ਹੋਏ ਧਮਾਕੇ ਤੋਂ ਬਾਅਦ ਊਰਜਾ ਸੰਕਟ ਦੇ ਮੱਦੇਨਜ਼ਰ ਯੂਰਪ ਅਤੇ ਬਰਤਾਨੀਆ 'ਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ। ਨਾਰਵੇਈ ਜਲ ਸੈਨਾ ਦੇ ਨਾਲ-ਨਾਲ ਹੁਣ ਯੂਕੇ ਨੇਵੀ ਨੇ ਵੀ ਪਾਈਪਲਾਈਨ ਦੀ ਸੁਰੱਖਿਆ ਲਈ ਆਪਣਾ ਸਭ ਤੋਂ ਸ਼ਕਤੀਸ਼ਾਲੀ ਫ੍ਰੀਗੇਟ ਭੇਜਿਆ ਹੈ। ਬ੍ਰਿਟਿਸ਼ ਅਖਬਾਰ 'ਦਿ ਸਨ' ਦੇ ਮੁਤਾਬਕ, ਬ੍ਰਿਟਿਸ਼ ਰੱਖਿਆ ਮੰਤਰਾਲੇ ਨੇ ਨੋਰਡ ਸਟ੍ਰੀਮ ਪਾਈਪਲਾਈਨਾਂ ਦੀ ਸੁਰੱਖਿਆ ਲਈ ਆਪਣੀ ਰਾਇਲ ਨੇਵੀ ਫ੍ਰੀਗੇਟ ਐਚਐਮਐਸ ਸਮਰਸੈਟ ਨੂੰ ਭੇਜਿਆ ਹੈ।ਰੱਖਿਆ ਸਕੱਤਰ ਬੇਨ ਵੈਲੇਸ ਨੇ ਸਮੁੰਦਰੀ ਮੌਜੂਦਗੀ ਵਧਾਉਣ ਸਮੇਤ ਸੁਰੱਖਿਆ ਜਵਾਬਾਂ 'ਤੇ ਚਰਚਾ ਕਰਨ ਲਈ ਲਿਆ ਹੈ।

    ਗਹਿਰਾਇਆ 110 ਬਿਲੀਅਨ ਕਿਊਬਿਕ ਮੀਟਰ ਗੈਸ 'ਤੇ ਸੰਕਟ

    ਬਾਲਟਿਕ ਸਾਗਰ ਵਿੱਚੋਂ ਲੰਘਣ ਵਾਲੀਆਂ 800-ਮੀਲ ਨੋਰਡ ਸਟ੍ਰੀਮ 1 ਅਤੇ ਨੋਰਡ ਸਟ੍ਰੀਮ 2 ਪਾਈਪਲਾਈਨਾਂ ਰੂਸ ਤੋਂ ਪੱਛਮੀ ਯੂਰਪ ਨੂੰ ਸਾਲਾਨਾ 110 ਬਿਲੀਅਨ ਕਿਊਬਿਕ ਮੀਟਰ ਗੈਸ ਸਪਲਾਈ ਕਰਦੀਆਂ ਹਨ। ਯੂਰਪ ਦੀ ਅਰਥਵਿਵਸਥਾ ਇਸ ਪਾਈਪਲਾਈਨ ਦੀ ਗੈਸ 'ਤੇ ਟਿਕੀ ਹੋਈ ਹੈ, ਜੋ ਰੂਸ 'ਤੇ ਲਾਈਆਂ ਗਈਆਂ ਪਾਬੰਦੀਆਂ ਤੋਂ ਬਾਅਦ ਮੁਸ਼ਕਲਾਂ 'ਚ ਘਿਰਦੀ ਨਜ਼ਰ ਆ ਰਹੀ ਹੈ।ਪਿਛਲੇ ਸਮੇਂ ਵਿੱਚ, ਰੂਸ ਨੇ ਯੂਰਪ ਵਿੱਚ ਗੈਸ ਦੀ ਸਪਲਾਈ ਵਿੱਚ ਕਾਫ਼ੀ ਕਟੌਤੀ ਕੀਤੀ ਸੀ।

    ਰੂਸ 'ਤੇ ਲਗਾਇਆ ਜਾ ਰਿਹਾ ਹੈ ਇਲਜ਼ਾਮ

    ਪੱਛਮੀ ਦੇਸ਼ ਨੋਰਡ ਸਟ੍ਰੀਮ ਪਾਈਪਲਾਈਨ ਧਮਾਕਿਆਂ ਲਈ ਰੂਸ ਨੂੰ ਜ਼ਿੰਮੇਵਾਰ ਠਹਿਰਾ ਰਹੇ ਹਨ। ਸਮੁੰਦਰ ਵਿੱਚ 260 ਤੋਂ 360 ਫੁੱਟ ਦੀ ਡੂੰਘਾਈ ਵਿੱਚ ਸਥਿਤ ਨੋਰਡ ਸਟ੍ਰੀਮ ਪਾਈਪਲਾਈਨ ਨੂੰ ਵਿਸਫੋਟਕਾਂ ਦੀ ਮਦਦ ਨਾਲ ਨੁਕਸਾਨ ਪਹੁੰਚਾਇਆ ਗਿਆ। ਅਮਰੀਕਾ ਸਮੇਤ ਯੂਰਪੀ ਦੇਸ਼ਾਂ ਦਾ ਇਲਜ਼ਾਮ ਹੈ ਕਿ ਰੂਸ ਨੇ ਵਿਸਫੋਟਕਾਂ ਦੀ ਮਦਦ ਨਾਲ ਇਨ੍ਹਾਂ ਪਾਈਪਲਾਈਨਾਂ ਨੂੰ ਨੁਕਸਾਨ ਪਹੁੰਚਾਇਆ ਹੈ। ਹਾਲਾਂਕਿ ਰੂਸ ਇਸ ਨੁਕਸਾਨ ਲਈ ਅਮਰੀਕਾ ਨੂੰ ਜ਼ਿੰਮੇਵਾਰ ਠਹਿਰਾ ਰਿਹਾ ਹੈ। ਰੂਸ ਮੁਤਾਬਕ ਜੋ ਬਿਡੇਨ ਨੇ ਯੂਕਰੇਨ 'ਤੇ ਹਮਲੇ ਦੀ ਸਥਿਤੀ 'ਚ ਨੋਰਡ ਸਟ੍ਰੀਮ ਪਾਈਪਲਾਈਨ ਨੂੰ ਖਤਮ ਕਰਨ ਦੀ ਚਿਤਾਵਨੀ ਦਿੱਤੀ ਸੀ।ਭਵਿੱਖ ਵਿੱਚ ਕੀ ਕੁੱਝ ਹੁੰਦਾ ਹੈ ਇਹ ਤਾਂ ਸਮਾਂ ਆਉਣ 'ਤੇ ਹੀ ਪਤਾ ਲੱਗੇਗਾ।

    Published by:Shiv Kumar
    First published:

    Tags: America, Britain, Putin, Russia