Home /News /international /

ਰੂਸ-ਯੂਕਰੇਨ ਸੰਕਟ: ਰੂਸ-ਯੂਕਰੇਨ ਜੰਗ ਦੌਰਾਨ ਕਿੱਥੇ ਲਾਪਤਾ ਹੈ ਵਲਾਦੀਮੀਰ ਪੁਤਿਨ ਦਾ ਪਰਿਵਾਰ?

ਰੂਸ-ਯੂਕਰੇਨ ਸੰਕਟ: ਰੂਸ-ਯੂਕਰੇਨ ਜੰਗ ਦੌਰਾਨ ਕਿੱਥੇ ਲਾਪਤਾ ਹੈ ਵਲਾਦੀਮੀਰ ਪੁਤਿਨ ਦਾ ਪਰਿਵਾਰ?

ਇਸ ਦੌਰਾਨ ਸਵਾਲ ਇਹ ਉੱਠਦਾ ਹੈ ਕਿ ਵਲਾਦੀਮੀਰ ਪੁਤਿਨ ਨੇ ਇੰਨੇ ਵੱਡੇ ਫੈਸਲੇ ਤੋਂ ਪਹਿਲਾਂ ਆਪਣੇ ਪਰਿਵਾਰ ਨੂੰ ਕਿੱਥੇ ਛੁਪਾਇਆ ਹੈ? ਵਲਾਦੀਮੀਰ ਪੁਤਿਨ ਦੇ ਪਰਿਵਾਰ ਬਾਰੇ ਕੁਝ ਮੀਡੀਆ ਰਿਪੋਰਟਾਂ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਉਹ ਇੱਕ ਭੂਮੀਗਤ ਸ਼ਹਿਰ ਵਿੱਚ ਲੁਕੇ ਹੋਏ ਹਨ।

  • Share this:

ਰੂਸ ਅਤੇ ਯੂਕਰੇਨ ਵਿਚਾਲੇ ਜੰਗ ਦਿਨ-ਬ-ਦਿਨ ਖ਼ਤਰਨਾਕ ਹੁੰਦੀ ਜਾ ਰਹੀ ਹੈ। ਜੰਗ ਵਿੱਚ ਪ੍ਰਮਾਣੂ ਹਮਲੇ ਦੀ ਵੀ ਧਮਕੀ ਦਿੱਤੀ ਜਾ ਰਹੀ ਹੈ ਅਤੇ ਰੂਸ ਦੇ ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਵੱਲੋਂ ਇਹ ਸਪੱਸ਼ਟ ਕਿਹਾ ਗਿਆ ਹੈ ਕਿ ਜੇਕਰ ਦੁਨੀਆ ਤੀਜੇ ਵਿਸ਼ਵ ਯੁੱਧ ਵੱਲ ਵਧਦੀ ਹੈ ਤਾਂ ਇਸ ਦੇ ਨਤੀਜੇ ਭਿਆਨਕ ਹੋਣਗੇ।

ਇਸ ਦੌਰਾਨ ਸਵਾਲ ਇਹ ਉੱਠਦਾ ਹੈ ਕਿ ਵਲਾਦੀਮੀਰ ਪੁਤਿਨ ਨੇ ਇੰਨੇ ਵੱਡੇ ਫੈਸਲੇ ਤੋਂ ਪਹਿਲਾਂ ਆਪਣੇ ਪਰਿਵਾਰ ਨੂੰ ਕਿੱਥੇ ਛੁਪਾਇਆ ਹੈ? ਵਲਾਦੀਮੀਰ ਪੁਤਿਨ ਦੇ ਪਰਿਵਾਰ ਬਾਰੇ ਕੁਝ ਮੀਡੀਆ ਰਿਪੋਰਟਾਂ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਉਹ ਇੱਕ ਭੂਮੀਗਤ ਸ਼ਹਿਰ ਵਿੱਚ ਲੁਕੇ ਹੋਏ ਹਨ।

ਡੇਲੀ ਮੇਲ ਦੀ ਰਿਪੋਰਟ ਮੁਤਾਬਕ ਰੂਸੀ ਰਾਸ਼ਟਰਪਤੀ ਨੇ ਆਪਣੇ ਪਰਿਵਾਰ ਨੂੰ ਸਾਇਬੇਰੀਆ ਦੇ ਇੱਕ ਭੂਮੀਗਤ ਸ਼ਹਿਰ ਵਿੱਚ ਸੁਰੱਖਿਅਤ ਰੱਖਿਆ ਹੈ। ਇਹ ਦਾਅਵਾ ਰੂਸ ਦੇ ਇੱਕ ਪ੍ਰੋਫੈਸਰ ਵੈਲੇਰੀ ਸੋਲੋਵੇ ਨੇ ਕੀਤਾ ਹੈ।

ਪੁਤਿਨ ਦਾ ਪਰਿਵਾਰ ਨਿਊਕਲੀਅਰ ਪਰੂਫ ਬੰਕਰ 'ਚ ਹੈ : ਮਾਸਕੋ ਸਟੇਟ ਇੰਸਟੀਚਿਊਟ ਆਫ਼ ਇੰਟਰਨੈਸ਼ਨਲ ਰਿਲੇਸ਼ਨਜ਼ ਵਿੱਚ ਪ੍ਰੋਫੈਸਰ ਰਹਿ ਚੁੱਕੇ ਸੋਲੋਵੇ ਦੇ ਦਾਅਵੇ ਮੁਤਾਬਕ ਪੁਤਿਨ ਦਾ ਪੂਰਾ ਪਰਿਵਾਰ ਸਾਇਬੇਰੀਆ ਦੇ ਇੱਕ ਭੂਮੀਗਤ ਸ਼ਹਿਰ ਵਿੱਚ ਲੁਕਿਆ ਹੋਇਆ ਹੈ। ਇਹ ਬਹੁਤ ਹੀ ਆਲੀਸ਼ਾਨ ਅਤੇ ਹਾਈ-ਟੈਕ ਬੰਕਰ ਅਲਤਾਈ ਪਹਾੜਾਂ ਵਿੱਚ ਮੌਜੂਦ ਹੈ।

ਪਰਮਾਣੂ ਯੁੱਧ ਦੀ ਸਥਿਤੀ ਵਿੱਚ ਬੰਕਰ ਪੂਰੀ ਤਰ੍ਹਾਂ ਸੁਰੱਖਿਅਤ ਰਹੇਗਾ। ਸੋਲੋਵੇ ਦਾ ਇਹ ਵੀ ਦਾਅਵਾ ਹੈ ਕਿ ਇਹ ਬੰਕਰ ਇੱਕ ਮੁਕੰਮਲ ਰੂਪੋਸ਼ ਸ਼ਹਿਰ ਹੈ, ਜਿਸ ਵਿੱਚ ਤਕਨਾਲੋਜੀ ਅਤੇ ਵਿਗਿਆਨ ਨਾਲ ਸਬੰਧਤ ਸਹੂਲਤਾਂ ਹਨ। ਪਰਮਾਣੂ ਯੁੱਧ ਦੌਰਾਨ ਵੀ ਇਸ ਬੰਕਰ ਉੱਤੇ ਕੋਈ ਖਾਸ ਪ੍ਰਭਾਵ ਨਹੀਂ ਪਵੇਗਾ।

ਕੌਣ-ਕੌਣ ਗਿਆ ਹੈ ਬੰਕਰ ਵਿਚ : ਸੋਲੋਵੇ ਨੇ ਇੰਨਾ ਕੁਝ ਦੱਸਣ ਤੋਂ ਬਾਅਦ ਵੀ ਇਹ ਸਪੱਸ਼ਟ ਨਹੀਂ ਕੀਤਾ ਹੈ ਕਿ ਪੁਤਿਨ ਦੇ ਪਰਿਵਾਰ ਵਿੱਚੋਂ ਕੌਣ ਇਸ ਬੰਕਰ ਵਿੱਚ ਗਿਆ ਹੈ। ਆਪਣੀ ਤਲਾਕਸ਼ੁਦਾ ਪਤਨੀ ਤੋਂ ਇਲਾਵਾ, ਪੁਤਿਨ ਦੇ ਪਿੱਛੇ ਦੋ ਧੀਆਂ ਮਾਰੀਆ ਵੋਰੋਨਤਸੋਵਾ, 36, ਅਤੇ ਕੈਟਰੀਨਾ ਤਿਖੋਨੋਵਾ, 35 ਹਨ।

ਉਸ ਦੇ ਕਈ ਪੋਤੇ-ਪੋਤੀਆਂ ਵੀ ਹਨ। ਇਸ ਤੋਂ ਇਲਾਵਾ ਰੂਸ ਦੀ ਸੋਨ ਤਮਗਾ ਜੇਤੂ ਅਲੀਨਾ ਕਾਬਾਏਵਾ ਨੂੰ ਵੀ ਪੁਤਿਨ ਦੀ ਗੁਪਤ ਪਤਨੀ ਹੋਣ ਦਾ ਦਾਅਵਾ ਕੀਤਾ ਗਿਆ ਹੈ। ਅਜਿਹੀਆਂ ਅਫਵਾਹਾਂ ਵੀ ਸਾਹਮਣੇ ਆਈਆਂ ਹਨ ਕਿ ਅਲੀਨਾ ਨੇ ਪੁਤਿਨ ਦੇ ਬੱਚਿਆਂ ਨੂੰ ਵੀ ਜਨਮ ਦਿੱਤਾ ਹੈ। ਹਾਲਾਂਕਿ ਰੂਸੀ ਰਾਸ਼ਟਰਪਤੀ ਆਪਣੀ ਨਿੱਜੀ ਜ਼ਿੰਦਗੀ ਬਾਰੇ ਗੱਲ ਕਰਨਾ ਪਸੰਦ ਨਹੀਂ ਕਰਦੇ ਹਨ।

Published by:Amelia Punjabi
First published:

Tags: Putin, Russia, Russia Ukraine crisis, Russia-Ukraine News, Ukraine