Home /News /international /

Most Prized Necklace: ਮਹਾਰਾਣੀ ਐਲਿਜ਼ਾਬੈਥ ਨੂੰ ਤੋਹਫੇ 'ਚ ਮਿਲਿਆ ਸੀ ਸਭ ਤੋਂ ਕੀਮਤੀ ਹਾਰ, ਦੇਖੋ ਝਲਕ

Queen Elizabeth's most Prized Necklace: ਮਹਾਰਾਣੀ ਐਲਿਜ਼ਾਬੈਥ II ਦਾ ਸਕਾਟਲੈਂਡ ਦੇ ਬਾਲਮੋਰਲ ਕਿਲ੍ਹੇ ਵਿੱਚ ਬੀਤੀ ਰਾਤ ਦਿਹਾਂਤ ਹੋ ਗਿਆ। ਉਨ੍ਹਾਂ ਦੀ ਮੌਤ 96 ਸਾਲ ਦੀ ਉਮਰ ਵਿੱਚ ਹੋਈ। ਆਪਣੇ ਪੂਰੇ ਜੀਵਨ ਵਿੱਚ ਮਰਹੂਮ ਰਾਣੀ ਇੱਕ ਫੈਸ਼ਨ ਆਈਕਨ ਰਹੀ ਤੇ ਉਨ੍ਹਾਂ ਵੱਲੋਂ ਪਹਿਣੇ ਜਾਣ ਵਾਲੇ ਗਹਿਣਿਆਂ ਨੂੰ ਲੋਕ ਖਾਸ ਤੌਰ ਉੱਤੇ ਦੇਖਣਾ ਪਸੰਦ ਕਰਨ ਹਨ। ਮਹਾਰਾਣੀ ਐਲਿਜ਼ਾਬੈਥ II ਦੀ ਮੌਤ ਤੋਂ ਬਾਅਦ ਭਾਰਤ ਦੀ ਆਜ਼ਾਦੀ ਦੇ ਸਮੇਂ ਦੁਨੀਆ ਦੇ ਸਭ ਤੋਂ ਅਮੀਰ ਲੋਕਾਂ ਵਿੱਚ ਵਿੱਚੋਂ ਇੱਕ ਹੈਦਰਾਬਾਦ ਦੇ ਨਿਜ਼ਾਮ ਦਾ ਖਜ਼ਾਨਾ ਇੱਕ ਵਾਰ ਫਿਰ ਚਰਚਾ ਵਿੱਚ ਹੈ।

ਹੋਰ ਪੜ੍ਹੋ ...
  • Share this:

ਬ੍ਰਿਟੇਨ ਦੀ ਮਹਾਰਾਣੀ ਦੇ ਗਲੇ ਵਿਚ ਸ਼ਿੰਗਾਰਨ ਵਾਲੇ ਨਿਜ਼ਾਮ ਦੇ ਹੀਰੇ ਨਾਲ ਬਣੇ ਹਾਰ ਨੂੰ ਮਾਹਿਰਾਂ ਦੁਆਰਾ ਦੁਨੀਆ ਦੇ ਸ਼ਾਹੀ ਗਹਿਣਿਆਂ ਵਿਚੋਂ ਸਭ ਤੋਂ ਕੀਮਤੀ ਮੰਨਿਆ ਜਾਂਦਾ ਹੈ। ਮਾਹਿਰਾਂ ਅਨੁਸਾਰ ਇਸ ਸ਼ਾਨਦਾਰ ਹਾਰ ਦੀ ਕੀਮਤ ਇਸ ਵੇਲੇ 6 ਅਰਬ 59 ਕਰੋੜ ਰੁਪਏ ਹੈ। ਵੈਸੇ ਤਾਂ ਮਹਾਰਾਣੀ ਦੇ ਖ਼ਜ਼ਾਨੇ ਵਿੱਚ ਇੱਕ ਤੋਂ ਵੱਧ ਕੇ ਇੱਕ ਗਹਿਣੇ ਹਨ ਪਰ ਇਸ ਦੀ ਚਮਕ ਸਾਹਮਣੇ ਸਭ ਫਿੱਕੇ ਪੈ ਜਾਂਦੇ ਹਨ।

ਬ੍ਰਿਟਿਸ਼ ਮਹਾਰਾਣੀ ਐਲਿਜ਼ਾਬੈਥ ਨੇ ਕੁਝ ਸਮਾਂ ਪਹਿਲਾਂ ਇਹ ਹਾਰ ਆਪਣੀ ਨੂੰਹ ਨੂੰ ਪਹਿਨਣ ਲਈ ਦਿੱਤਾ ਸੀ। ਇਹ ਦੇਖ ਕੇ ਲੋਕਾਂ ਦੀਆਂ ਅੱਖਾਂ ਨਮ ਹੋ ਗਈਆਂ। ਜ਼ਿਕਰਯੋਗ ਹੈ ਕਿ ਮਹਾਰਾਣੀ ਐਲਿਜ਼ਾਬੈਥ ਨੂੰ ਪਹਿਲੀ ਵਾਰ ਇਹ ਹਾਰ ਹੈਦਰਾਬਾਦ ਦੇ ਨਿਜ਼ਾਮ ਤੋਂ 1947 ਵਿੱਚ ਪ੍ਰਿੰਸ ਫਿਲਿਪ ਨਾਲ ਉਨ੍ਹਾਂ ਦੀ ਮੰਗਣੀ ਤੋਂ ਬਾਅਦ ਤੋਹਫ਼ੇ ਵਜੋਂ ਮਿਲਿਆ ਸੀ। ਐਲਿਜ਼ਾਬੈਥ ਉਸ ਸਮੇਂ ਰਾਜਕੁਮਾਰੀ ਸੀ ਅਤੇ 5 ਸਾਲ ਬਾਅਦ ਉਹ ਰਾਣੀ ਬਣ ਗਈ। ਉਸ ਸਮੇਂ ਹੈਦਰਾਬਾਦ 'ਤੇ ਆਸਫ਼ ਜਾਹ ਸੱਤਵੇਂ ਦਾ ਰਾਜ ਸੀ। ਆਸਫ ਦੁਨੀਆ ਦੇ ਸਭ ਤੋਂ ਅਮੀਰ ਲੋਕਾਂ ਵਿੱਚੋਂ ਇੱਕ ਸਨ।

ਦੱਸਿਆ ਜਾਂਦਾ ਹੈ ਕਿ ਨਿਜ਼ਾਮ ਨੇ ਹਦਾਇਤ ਕੀਤੀ ਸੀ ਕਿ ਰਾਜਕੁਮਾਰੀ ਉਨ੍ਹਾਂ ਦੇ ਸੰਗ੍ਰਹਿ ਵਿੱਚੋਂ ਜੋ ਵੀ ਗਹਿਣੇ ਚਾਹੇ ਲੈ ਸਕਦੀ ਹੈ। ਐਲਿਜ਼ਾਬੈਥ ਨੇ ਇਸ ਸ਼ਾਨਦਾਰ ਹੀਰੇ ਦੇ ਹਾਰ ਨੂੰ ਚੁਣਿਆ ਜੋ ਹੁਣ ਹੈਦਰਾਬਾਦ ਦੇ ਨਿਜ਼ਾਮ ਦੇ ਹਾਰ ਵਜੋਂ ਜਾਣਿਆ ਜਾਂਦਾ ਹੈ। ਇਹ ਹਾਰ ਤਿੰਨ ਫਿਊਜ਼ਡ ਫੁੱਲਾਂ ਵਰਗਾ ਲੱਗਦਾ ਹੈ। ਨਿਜ਼ਾਮ ਨੇ ਰਾਣੀ ਨੂੰ ਮਸ਼ਹੂਰ ਹੈਦਰਾਬਾਦ ਟਿਆਰਾ ਵੀ ਤੋਹਫ਼ੇ ਵਿੱਚ ਦਿੱਤਾ ਸੀ ਜਿਸਦਾ ਡਿਜ਼ਾਇਨ ਅੰਗਰੇਜ਼ੀ ਗੁਲਾਬ 'ਤੇ ਅਧਾਰਤ 3 ਫੁੱਲਦਾਰ ਬਰੋਚਾਂ ਦੇ ਨਾਲ ਸੀ, ਸਾਰੇ ਹੀਰੇ ਦੇ ਬਣੇ ਅਤੇ ਪਲੈਟੀਨਮ ਵਿੱਚ ਸੈੱਟ ਕੀਤੇ ਗਏ ਸਨ।

ਹਾਰ ਵਿੱਚ ਪਲੈਟੀਨਮ ਦੇ ਅੰਦਰ 300 ਤੋਂ ਵੱਧ ਹੀਰੇ ਜੜੇ ਹਨ : ਇਸ ਹਾਰ ਵਿੱਚ ਪਲੈਟੀਨਮ ਦੇ ਅੰਦਰ 300 ਤੋਂ ਵੱਧ ਹੀਰੇ ਜੜੇ ਗਏ ਹਨ। ਰਾਣੀ ਨੇ ਖੁਦ ਇਸ ਨੂੰ ਕਈ ਖਾਸ ਮੌਕਿਆਂ 'ਤੇ ਪਹਿਨਿਆ ਸੀ। ਤੁਹਾਨੂੰ ਦੱਸ ਦੇਈਏ ਕਿ ਹੈਦਰਾਬਾਦ ਦੇ ਨਿਜ਼ਾਮ ਆਪਣੇ ਸ਼ਾਹੀ ਖਜ਼ਾਨੇ ਲਈ ਜਾਣੇ ਜਾਂਦੇ ਸਨ। ਹੈਦਰਾਬਾਦ ਦੇ ਆਖ਼ਰੀ ਨਿਜ਼ਾਮ ਦਾ ਖ਼ਜ਼ਾਨਾ ਆਰਬੀਆਈ ਦੀ ਤਿਜੋਰੀ ਵਿੱਚ ਬੰਦ ਹੈ। ਇਸ ਖਜ਼ਾਨੇ ਨੂੰ ਸਿਰਫ਼ ਦੋ ਵਾਰ ਹੀ ਨੁਮਾਇਸ਼ ਲਈ ਰੱਖਿਆ ਗਿਆ ਹੈ। ਇੱਕ ਵਾਰ 2001 ਵਿੱਚ ਅਤੇ ਫਿਰ 2006 ਵਿੱਚ, ਨਿਜ਼ਾਮ ਦੇ ਗਹਿਣੇ ਥੋੜ੍ਹੇ ਸਮੇਂ ਲਈ ਸਲਾਰ ਜੰਗ ਅਜਾਇਬ ਘਰ ਵਿੱਚ ਰੱਖੇ ਗਏ ਸਨ।

Published by:Rupinder Kaur Sabherwal
First published:

Tags: England, London, Queen Elizabeth II