ਕਾਬੁਲ- ਸੋਸ਼ਲ ਮੀਡੀਆ (Social Media) 'ਤੇ ਇੱਕ ਅਫਗਾਨ (Afghanistan) ਔਰਤ ਦਾ ਵੀਡੀਓ ਵਾਇਰਲ (Viral Video) ਹੋ ਰਿਹਾ ਹੈ, ਜਿਸ 'ਚ ਉਹ ਗੰਭੀਰ ਦੋਸ਼ ਲਗਾ ਰਹੀ ਹੈ। ਉਸ ਦਾ ਕਹਿਣਾ ਹੈ ਕਿ ਹਰ ਰਾਤ ਉਸ ਨਾਲ ਬਲਾਤਕਾਰ ਹੁੰਦਾ ਹੈ। ਸਾਰੀ ਉਮਰ ਮਰਨ ਨਾਲੋਂ ਇੱਕ ਵਾਰ ਮਰਨਾ ਚੰਗਾ ਹੈ। ਇਹ ਔਰਤ ਅਫਗਾਨਿਸਤਾਨ ਵਿੱਚ ਸੱਤਾ ਵਿੱਚ ਕਾਬਜ਼ ਤਾਲਿਬਾਨ ਦੇ ਸਾਬਕਾ ਬੁਲਾਰੇ ਆਪਣੇ ਪਤੀ ਸਈਦ ਖੋਸਤੀ ਦੇ ਅੱਤਿਆਚਾਰਾਂ ਨੂੰ ਬਿਆਨ ਕਰ ਰਹੀ ਹੈ। ਹਾਲਾਂਕਿ, ਸਈਦ ਨੇ ਸਾਰੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ ਅਤੇ ਆਪਣੀ ਪਤਨੀ ਇਲਾਹਾ (24) ਨੂੰ ਤਲਾਕ ਦੇ ਦਿੱਤਾ ਹੈ। ਇਲਾਹਾ ਦਾ ਕਹਿਣਾ ਹੈ ਕਿ ਖੋਸਤੀ ਨੇ ਉਸ ਨਾਲ ਜ਼ਬਰਦਸਤੀ ਵਿਆਹ ਕਰਵਾਇਆ ਅਤੇ ਹੁਣ ਉਹ ਉਸ ਨੂੰ ਤਸੀਹੇ ਦੇ ਰਿਹਾ ਹੈ। ਇਲਾਹਾ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੁੰਦੇ ਹੀ ਸਈਦ ਖੋਤਸੀ ਨੂੰ ਅੱਗੇ ਆਉਣਾ ਪਿਆ।
ਤਾਲਿਬਾਨ ਸਰਕਾਰ ਦੇ ਗ੍ਰਹਿ ਮੰਤਰਾਲੇ ਦੇ ਸਾਬਕਾ ਬੁਲਾਰੇ ਸਈਦ ਖੋਸਤੀ ਨੇ ਕਿਹਾ ਹੈ ਕਿ ਸਾਰੇ ਦੋਸ਼ ਝੂਠੇ ਹਨ। ਉਸ ਨੇ ਇਲਾਹਾ ਨਾਲ ਜ਼ਬਰਦਸਤੀ ਵਿਆਹ ਨਹੀਂ ਕਰਵਾਇਆ ਅਤੇ ਨਾ ਹੀ ਕੋਈ ਅੱਤਿਆਚਾਰ ਹੋਇਆ ਹੈ। ਅਜਿਹੇ ਝੂਠੇ ਦੋਸ਼ਾਂ ਕਾਰਨ ਇਲਾਹਾ ਦਾ ਤਲਾਕ ਹੋ ਗਿਆ ਹੈ। ਸਈਦ ਦਾ ਕਹਿਣਾ ਹੈ ਕਿ ਦੋਸ਼ਾਂ ਤੋਂ ਸਾਫ਼ ਹੈ ਕਿ ਸਾਡੇ ਵਿਚਕਾਰ ਕੋਈ ਭਰੋਸਾ ਨਹੀਂ ਹੈ, ਜੇਕਰ ਪਤਨੀ ਝੂਠੇ ਅਤੇ ਗਲਤ ਦੋਸ਼ ਲਗਾ ਰਹੀ ਹੈ ਤਾਂ ਉਸ ਨਾਲ ਸਬੰਧ ਨਹੀਂ ਹੋ ਸਕਦੇ। ਅਜਿਹੇ ਦੋਸ਼ਾਂ ਨਾਲ ਮੇਰਾ ਨਾਂ ਪੂਰੀ ਦੁਨੀਆ 'ਚ ਬਦਨਾਮ ਕੀਤਾ ਗਿਆ ਹੈ, ਜਦਕਿ ਇਹ ਦੋਸ਼ ਸੱਚ ਨਹੀਂ ਹਨ। ਜ਼ਿਕਰਯੋਗ ਹੈ ਕਿ ਇਲਾਹਾ ਕਾਬੁਲ ਮੈਡੀਕਲ ਯੂਨੀਵਰਸਿਟੀ 'ਚ ਪੜ੍ਹ ਰਹੀ ਹੈ। ਇਲਾਹਾ ਦੇ ਪਿਤਾ ਅਫਗਾਨਿਸਤਾਨ ਦੇ ਰਾਸ਼ਟਰੀ ਸੁਰੱਖਿਆ ਜਨਰਲ ਰਹਿ ਚੁੱਕੇ ਹਨ।
Shocking! A senior Haqqani official first raped & married to, daughter of ex, NDS official. ‘Said Khosti beat me a lot. Every night he raped me. These may be my last words. He will kill me, but it is better to die once than to die every time, Elaya says.
pic.twitter.com/FZ0lD3wprG
— Tajuden Soroush (@TajudenSoroush) August 30, 2022
ਵੀਡੀਓ 'ਚ ਇਲਾਹਾ ਨੇ ਖੋਲ੍ਹਿਆ ਜ਼ੁਲਮਾਂ ਦਾ ਪਿਟਾਰਾ
ਅਫਗਾਨਿਸਤਾਨ 'ਚ ਔਰਤਾਂ ਨਾਲ ਕਿਸ ਤਰ੍ਹਾਂ ਦਾ ਸਲੂਕ ਹੋ ਰਿਹਾ ਹੈ ਅਤੇ ਉਸ ਦਾ ਪਤੀ ਉਸ 'ਤੇ ਜ਼ੁਲਮ ਕਰ ਰਿਹਾ ਹੈ। ਇਲਾਹਾ ਨੇ ਆਪਣੀ ਹੱਡਬੀਤੀ ਦਾ ਵਰਣਨ ਕਰਦਿਆਂ ਹਰ ਦਰਦ ਬਿਆਨ ਕੀਤਾ ਹੈ। ਇਸ 'ਚ ਇਲਾਹਾ ਨੇ ਦਾਅਵਾ ਕੀਤਾ ਹੈ ਕਿ ਸਈਦ ਖੋਸਤੀ ਨੇ ਪਹਿਲਾਂ ਜ਼ਬਰਦਸਤੀ ਵਿਆਹ ਕਰਵਾਇਆ ਅਤੇ ਫਿਰ ਉਸ 'ਤੇ ਅੱਤਿਆਚਾਰ ਸ਼ੁਰੂ ਕਰ ਦਿੱਤੇ। ਇਸ ਵੀਡੀਓ ਰਾਹੀਂ ਉਹ ਅੱਤਿਆਚਾਰਾਂ ਦਾ ਕਾਲਾ ਚਿੱਠਾ ਖੋਲ੍ਹ ਰਹੀ ਹੈ। ਇਲਾਹਾ ਨੇ ਦੱਸਿਆ ਕਿ ਵਿਆਹ ਤੋਂ ਬਾਅਦ ਹਰ ਰਾਤ ਬਲਾਤਕਾਰ, ਕੁੱਟਮਾਰ ਅਤੇ ਅਸ਼ਲੀਲ ਹਰਕਤਾਂ ਹੁੰਦੀਆਂ ਰਹੀਆਂ। ਜਦੋਂ ਇਹ ਸਭ ਬਰਦਾਸ਼ਤ ਨਾ ਹੋ ਸਕਿਆ ਤਾਂ ਉਸ ਨੇ ਸੋਸ਼ਲ ਮੀਡੀਆ ਦਾ ਸਹਾਰਾ ਲਿਆ ਹੈ। ਇਲਾਹਾ ਨੇ ਦੱਸਿਆ ਹੈ ਕਿ ਇਕ ਵਾਰ ਜਦੋਂ ਉਹ ਕਿਸੇ ਤਰ੍ਹਾਂ ਘਰੋਂ ਭੱਜਣ ਵਿਚ ਕਾਮਯਾਬ ਹੋ ਗਈ ਤਾਂ ਉਸ ਨੂੰ ਤੋਰਖਮ ਸਰਹੱਦ ਤੋਂ ਗ੍ਰਿਫਤਾਰ ਕਰ ਲਿਆ ਗਿਆ, ਉਹਨੇ ਸਈਦ ਦੇ ਪੈਰ ਚੁੰਮੇ, ਕਈ ਵਾਰ ਮੁਆਫੀ ਮੰਗੀ। ਇਸ ਤੋਂ ਬਾਅਦ ਉਸ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ, ਜਿਸ ਤੋਂ ਬਾਅਦ ਉਸ ਦੀ ਹਾਲਤ ਵਿਗੜ ਗਈ ਅਤੇ ਉਸ ਨੂੰ ਹਸਪਤਾਲ ਦਾਖਲ ਕਰਵਾਉਣਾ ਪਿਆ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Afghanistan, Crime against women, Social media, Viral video