ਅਸਲ ਜ਼ਿੰਦਗੀ ਦਾ "ਗਜਨੀ", ਜਰਮਨੀ ਦਾ ਇਹ ਸ਼ਖਸ ਹਰ 6 ਘੰਟਿਆਂ ਬਾਅਦ ਗੁਆ ਦਿੰਦਾ ਹੈ ਯਾਦਦਾਸ਼ਤ 

ਸ਼ਮਿਟ ਜਰਮਨੀ ਦਾ ਰਹਿਣ ਵਾਲਾ ਹੈ ਅਤੇ ਛੇ ਸਾਲ ਪਹਿਲਾਂ ਇੱਕ ਕਾਰ ਹਾਦਸੇ ਦੌਰਾਨ ਉਹ ਵਾਲ-ਵਾਲ ਬਚਿਆ ਸੀ। ਆਰਟ ਟੀਵੀ ਦੀ ਡਾਕੂਮੈਂਟਰੀ ਲਿਵਿੰਗ ਵਿਦਾਉਟ ਮੈਮੋਰੀ ਵਿੱਚ ਆਪਣੀ ਕਹਾਣੀ ਸਾਂਝੀ ਕਰਦੇ ਹੋਏ, ਡੈਨੀਅਲ ਸ਼ਮਿਟ ਨੇ ਉਸ ਹਾਦਸੇ ਦੇ ਨੋਟਸ ਬਣਾਏ ਹੋਏ ਹਨ ਤੇ ਉਨ੍ਹਾਂ ਨੂੰ ਵੇਖ ਕੇ ਡੈਨੀਅਲ ਨੇ ਦੱਸਿਆ ਕਿ ਦੁਰਘਟਨਾ ਦੌਰਾਨ ਉਸ ਦੇ ਨਾਲ ਕੀ ਵਾਪਰਿਆ।

ਅਸਲ ਜ਼ਿੰਦਗੀ ਦਾ "ਗਜਨੀ", ਜਰਮਨੀ ਦਾ ਇਹ ਸ਼ਖਸ ਹਰ 6 ਘੰਟਿਆਂ ਬਾਅਦ ਗੁਆ ਦਿੰਦਾ ਹੈ ਯਾਦਦਾਸ਼ਤ 

ਅਸਲ ਜ਼ਿੰਦਗੀ ਦਾ "ਗਜਨੀ", ਜਰਮਨੀ ਦਾ ਇਹ ਸ਼ਖਸ ਹਰ 6 ਘੰਟਿਆਂ ਬਾਅਦ ਗੁਆ ਦਿੰਦਾ ਹੈ ਯਾਦਦਾਸ਼ਤ 

  • Share this:
ਜੇ ਤੁਸੀਂ ਅਦਾਕਾਰ ਆਮਿਰ ਖਾਨ ਦੀ ਫਿਲਮ ਗਜਨੀ ਦੇਖੀ ਹੈ ਤਾਂ ਤੁਹਾਨੂੰ ਇਸ ਫਿਲਮ ਦੀ ਕਹਾਣੀ ਵੀ ਯਾਦ ਹੋਵੇਗੀ। ਇਸ ਫਿਲਮ ਵਿੱਚ ਆਮਿਰ ਖਾਨ ਦਾ ਕਰਦਾਰ ਐਂਟਰੋਗ੍ਰੇਡ ਐਮਨੇਸ਼ੀਆ ਬਿਮਾਰੀ ਦਾ ਸ਼ਿਕਾਰ ਹੁੰਦੀ ਹੈ। ਇਸ ਨੂੰ ਆਮ ਭਾਸ਼ਾ ਵਿੱਚ ਸ਼ਾਰਟ ਟਰਮ ਮੈਮੋਰੀ ਲੋਸ ਵੀ ਕਿਹਾ ਜਾਂਦਾ ਹੈ। ਇਹ ਸਥਿਤੀ ਵਿੱਚ ਮਰੀਜ਼ ਥੋੜ੍ਹੇ ਸਮੇਂ ਵਿੱਚ ਆਪਣੀ ਯਾਦਦਾਸ਼ਤ ਗੁਆ ਦਿੰਦਾ ਹੈ। ਇਸ ਬਿਮਾਰੀ ਨਾਲ ਜੂਝ ਰਹੇ ਲੋਕਾਂ ਵਿੱਚ ਜਾਣਕਾਰੀ ਨੂੰ ਬਰਕਰਾਰ ਰੱਖਣ ਦੀ ਸਮਰੱਥਾ ਘੱਟ ਜਾਂਦੀ ਹੈ। ਡੈਨੀਅਲ ਸ਼ਮਿਟ ਦੀ ਜ਼ਿੰਦਗੀ ਇਸ ਤਰ੍ਹਾਂ ਦੀ ਹੈ।

ਸ਼ਮਿਟ ਜਰਮਨੀ ਦਾ ਰਹਿਣ ਵਾਲਾ ਹੈ ਅਤੇ ਛੇ ਸਾਲ ਪਹਿਲਾਂ ਇੱਕ ਕਾਰ ਹਾਦਸੇ ਦੌਰਾਨ ਉਹ ਵਾਲ-ਵਾਲ ਬਚਿਆ ਸੀ। ਆਰਟ ਟੀਵੀ ਦੀ ਡਾਕੂਮੈਂਟਰੀ ਲਿਵਿੰਗ ਵਿਦਾਉਟ ਮੈਮੋਰੀ ਵਿੱਚ ਆਪਣੀ ਕਹਾਣੀ ਸਾਂਝੀ ਕਰਦੇ ਹੋਏ, ਡੈਨੀਅਲ ਸ਼ਮਿਟ ਨੇ ਉਸ ਹਾਦਸੇ ਦੇ ਨੋਟਸ ਬਣਾਏ ਹੋਏ ਹਨ ਤੇ ਉਨ੍ਹਾਂ ਨੂੰ ਵੇਖ ਕੇ ਡੈਨੀਅਲ ਨੇ ਦੱਸਿਆ ਕਿ ਦੁਰਘਟਨਾ ਦੌਰਾਨ ਉਸ ਦੇ ਨਾਲ ਕੀ ਵਾਪਰਿਆ। ਸ਼ਮਿੱਟ ਦੇ ਅਨੁਸਾਰ, ਉਹ ਟ੍ਰੈਫਿਕ ਜਾਮ ਵਿੱਚ ਮੋਟਰਵੇਅ 'ਤੇ ਸੀ। ਉਹ ਬੈਠਾ ਹੀ ਸੀ ਕਿ ਅਚਾਨਕ ਇੱਕ ਕਾਰ ਉਸ ਦੇ ਪਿੱਛੇ ਆ ਗਈ।

ਸ਼ਮਿੱਟ ਦੇ ਅਨੁਸਾਰ, ਇਹ ਇੱਕ ਵੱਡੀ ਸੱਤ-ਸੀਟਰ ਗੱਡੀ ਸੀ ਜਿਸ ਵਿੱਚ ਇੱਕ ਪਰਿਵਾਰ ਬੈਠਾ ਸੀ, ਤੇ ਡਰਾਈਵਰ ਨੇ ਟ੍ਰੈਫਿਕ ਜਾਮ ਵੱਲ ਬਿਲਕੁਲ ਧਿਆਨ ਨਹੀਂ ਦਿੱਤਾ। 128 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਕਾਰ ਨੇ ਸ਼ਮਿੱਟ ਦੀ ਕਾਰ ਨੂੰ ਟੱਕਰ ਮਾਰ ਦਿੱਤੀ। ਡੈਨੀਅਲ ਸ਼ਮਿਟ ਨੂੰ ਏਅਰਲਿਫਟ ਕਰ ਕੇ ਹਸਪਤਾਲ ਲਿਜਾਇਆ ਗਿਆ। ਉਸ ਦੇ ਦਿਮਾਗ 'ਤੇ ਗੰਭੀਰ ਸੱਟ ਲੱਗੀ ਹੈ। "ਉਹ ਇਸਨੂੰ ਇੱਕ ਲੈਵਲ 3 ਟੀਬੀਆਈ ਕਹਿੰਦੇ ਹਨ," ਸ਼ਮਿਟ ਅੱਗੇ ਕਹਿੰਦਾ ਹੈ। ਉਸਦੇ ਦਿਮਾਗ ਨੂੰ ਨੁਕਸਾਨ ਹੋਣ ਕਾਰਨ ਸ਼ਮਿਟ ਨੇ ਲੰਬੇ ਸਮੇਂ ਦੀਆਂ ਯਾਦਾਂ ਬਣਾਉਣ ਦੀ ਆਪਣੀ ਯੋਗਤਾ ਗੁਆ ਦਿੱਤੀ ਹੈ। ਹੁਣ, ਉਸ ਦੁਆਰਾ ਕੀਤੀਆਂ ਗਈਆਂ ਚੀਜ਼ਾਂ ਦਾ ਰਿਕਾਰਡ ਰੱਖਣ ਲਈ ਡਾਇਰੀ ਰੱਖਣੀ ਪੈਂਦੀ ਹੈ। ਇਸ ਹਾਦਸੇ ਨੇ ਸ਼ਮਿਟ ਦੀ ਜ਼ਿੰਦਗੀ ਨੂੰ ਬਦਲ ਕੇ ਦਿੱਤਾ।

ਮੈਮੋਰੀ ਚਲੀ ਜਾਣ ਕਰਕੇ ਉਸ ਦਾ ਆਪਣੀ ਗਰਲਫ੍ਰੈਂਡ ਨਾਲ ਰਿਸ਼ਤਾ ਟੁੱਟ ਗਿਆ ਕਿਉਂਕਿ ਉਹ ਆਪਣੀ ਗਰਲਫ੍ਰੈਂਡ ਨੂੰ ਯਾਦ ਹੀ ਨਹੀਂ ਰੱਖ ਸਕਿਆ। ਸ਼ਮਿਟ ਆਪਣੇ ਦੋਸਤਾਂ ਤੋਂ ਵੀ ਵੱਖ ਹੋ ਗਿਆ। ਜਦੋਂ ਸ਼ਮਿਟ ਆਪਣੀ ਸਾਬਕਾ ਸਾਥੀ ਕੈਥਰੀਨਾ ਨੂੰ ਮਿਲਿਆ, ਤਾਂ ਉਸ ਨੇ ਆਪਣੀ ਗਰਲਫ੍ਰੈਂਡ ਨੂੰ ਆਪਣੀ ਸਥਿਤੀ ਬਾਰੇ ਦੱਸਿਆ ਨਾਲੇ ਇਹ ਵੀ ਕਿਹਾ ਕਿ ਉਨ੍ਹਾਂ ਦੋਵਾਂ ਨੂੰ 3 ਦਿਨਾਂ ਅੰਦਰ ਇੱਕ ਦੂਜੇ ਨਾਲ ਗੱਲ ਕਰਨ ਤੋਂ ਲੈਕੇ ਇੱਕ ਦੂਜੇ ਨੂੰ ਦੇਖਣਾ ਹੋਵੇਗਾ ਜਾਂ ਆਵਾਜ਼ ਸੁਣਨੀ ਹੋਵੇਗੀ ਨਹੀਂ ਤਾਂ ਸ਼ਮਿਟ ਉਹ ਸਭ ਕੁੱਝ ਭੁਲ ਜਾਵੇਗਾ। ਇਸ ਸਮੇਂ ਸ਼ਮਿਟ ਅਤੇ ਕੈਥਰੀਨਾ ਦਾ ਇੱਕ ਬੱਚਾ ਵੀ ਹੈ। ਸ਼ਮਿਟ ਨੇ ਆਪਣਾ ਦੁੱਖ ਸਾਂਝਾ ਕਰਦੇ ਹੋਏ ਕਿਹਾ ਕਿ 'ਇੱਕ ਪਿਤਾ ਲਈ ਇਸ ਤੋਂ ਭਿਆਨਕ ਗੱਲ ਕੀ ਹੋਵੇਗੀ ਕਿ ਮੈਨੂੰ ਆਪਣੇ ਪੁੱਤਰ ਦਾ ਜਨਮ ਤੱਕ ਯਾਦ ਨਹੀਂ ਹੈ।"
Published by:Amelia Punjabi
First published: