ਫਰਾਂਸ ਵਿਚ ਅਨਿਲ ਅੰਬਾਨੀ ਨੂੰ ਵੱਡੀ ਟੈਕਸ ਛੋਟ ਦੇਣ ਦਾ ਦਾਅਵਾ

News18 Punjab
Updated: April 14, 2019, 6:20 PM IST
ਫਰਾਂਸ ਵਿਚ ਅਨਿਲ ਅੰਬਾਨੀ ਨੂੰ ਵੱਡੀ ਟੈਕਸ ਛੋਟ ਦੇਣ ਦਾ ਦਾਅਵਾ
News18 Punjab
Updated: April 14, 2019, 6:20 PM IST
ਅਨਿਲ ਅੰਬਾਨੀ ਦੀ ਰਿਲਾਇੰਸ ਕਮਿਊਨਿਕੇਸ਼ਨਸ ਦੀ ਫਰਾਂਸ ਵਿਚ ਕੰਪਨੀ ਰਿਲਾਇੰਸ ਫਲੈਗ ਅਟਲਾਂਟਿਕ ਦਾ 2015 ਵਿਚ 14.3 ਕਰੋੜ ਯੂਰੋ ਦਾ ਟੈਕਸ ਮੁਆਫ ਹੋਇਆ ਸੀ। ਫਰਾਂਸੀਸੀ ਅਖਬਾਰ ‘ਲੀ ਮੋਂਡੇ’ ਦੀ ਰਿਪੋਰਟ ਮੁਤਾਬਕ ਕੰਪਨੀ ਨੂੰ ਇਹ ਰਾਹਤ ਭਾਰਤ ਵੱਲੋਂ 36 ਰਾਫ਼ਾਲ ਜੈੱਟ ਖਰੀਦੇ ਜਾਣ ਦੇ ਐਲਾਨ ਦੇ ਕੁਝ ਮਹੀਨਿਆਂ ਮਗਰੋਂ ਮਿਲੀ। ਉਧਰ, ਰਿਲਾਇੰਸ ਕਮਿਊਨਿਕੇਸ਼ਨਜ਼ ਨੇ ਕਿਸੇ ਵੀ ਗਲਤ ਕੰਮ ਤੋਂ ਇਨਕਾਰ ਕਰਦਿਆਂ ਕਿਹਾ ਹੈ ਕਿ ਟੈਕਸ ਵਿਵਾਦ ਕਾਨੂੰਨੀ ਢਾਂਚੇ ਤਹਿਤ ਹੱਲ ਕਰ ਲਿਆ ਗਿਆ ਸੀ ਜਿਸ ਦਾ ਲਾਹਾ ਫਰਾਂਸ ’ਚ ਕੰਮ ਕਰ ਰਹੀਆਂ ਸਾਰੀਆਂ ਕੰਪਨੀਆਂ ਨੂੰ ਮਿਲਦਾ ਹੈ।

ਫਰਾਂਸੀਸੀ ਅਖਬਾਰ ਨੇ ਕਿਹਾ ਕਿ ਫਰਾਂਸ ਦੇ ਟੈਕਸ ਅਧਿਕਾਰੀਆਂ ਨੇ ਰਿਲਾਇੰਸ ਫਲੈਗ ਐਟਲਾਂਟਿਕ ਤੋਂ 15.1 ਕਰੋੜ ਯੂਰੋ ਦੀ ਬਜਾਏ 73 ਲੱਖ ਯੂਰੋ ਸਵੀਕਾਰ ਕੀਤੇ ਸਨ। ਰਿਲਾਇੰਸ ਫਲੈਗ ਫਰਾਂਸ ’ਚ ਕੇਬਲ ਨੈੱਟਵਰਕ ਅਤੇ ਹੋਰ ਟੈਲੀਕਾਮ ਇੰਫਰਾਸਟਰਕਚਰ ਦਾ ਕੰਮ ਦੇਖਦੀ ਹੈ। ਅਖਬਾਰ ਮੁਤਾਬਕ ਫਰਾਂਸੀਸੀ ਟੈਕਸ ਅਧਿਕਾਰੀਆਂ ਵੱਲੋਂ ਕੰਪਨੀ ਦੀ ਜਾਂਚ ਕੀਤੇ ਜਾਣ ’ਤੇ ਪਾਇਆ ਗਿਆ ਕਿ ਉਸ ਨੇ 2007 ਤੋਂ 2010 ਦਾ 6 ਕਰੋੜ ਯੂਰੋ ਦਾ ਟੈਕਸ ਤਾਰਨਾ ਹੈ। ਉਂਜ ਰਿਲਾਇੰਸ ਨੇ 76 ਲੱਖ ਯੂਰੋ ਦੇਣ ਦੀ ਪੇਸ਼ਕਸ਼ ਕੀਤੀ ਪਰ ਫਰਾਂਸ ਦੇ ਟੈਕਸ ਅਧਿਕਾਰੀਆਂ ਨੇ ਇਹ ਰਾਸ਼ੀ ਲੈਣ ਤੋਂ ਇਨਕਾਰ ਕਰ ਦਿੱਤਾ।

ਅਧਿਕਾਰੀਆਂ ਵੱਲੋਂ 2010 ਤੋਂ 2012 ਦੀ ਇਕ ਹੋਰ ਜਾਂਚ ਕੀਤੀ ਗਈ ਅਤੇ ਕੰਪਨੀ ਨੂੰ ਕਿਹਾ ਗਿਆ ਕਿ ਉਹ 9.1 ਕਰੋੜ ਯੂਰੋ ਦਾ ਵਾਧੂ ਟੈਕਸ ਅਦਾ ਕਰੇ। ਉਧਰ, ਫਰਾਂਸ ਨੇ ਕਿਹਾ ਹੈ ਕਿ ਟੈਕਸ ਅਧਿਕਾਰੀਆਂ ਅਤੇ ਰਿਲਾਇੰਸ ਦੀ ਕੰਪਨੀ ਵਿਚਕਾਰ ਆਲਮੀ ਪੱਧਰ ’ਤੇ ਨਿਪਟਾਰਾ ਹੋਇਆ ਸੀ ਅਤੇ ਇਸ ’ਚ ਕੋਈ ਸਿਆਸੀ ਦਖ਼ਲਅੰਦਾਜ਼ੀ ਨਹੀਂ ਹੋਈ ਸੀ। ਫਰਾਂਸੀਸੀ ਸਫ਼ਾਰਤਖਾਨੇ ਨੇ ਬਿਆਨ ’ਚ ਕਿਹਾ ਕਿ ਟੈਕਸ ਨਿਪਟਾਰਾ ਪੂਰੇ ਕਾਨੂੰਨੀ ਅਤੇ ਤੈਅਸ਼ੁਦਾ ਮਾਪਦੰਡਾਂ ਮੁਤਾਬਕ ਹੀ ਕੀਤਾ ਗਿਆ ਹੈ। ਕਾਂਗਰਸ ਨੇ ਮੀਡੀਆ ਰਿਪੋਰਟ ਦਾ ਹਵਾਲਾ ਦਿੰਦਿਆਂ ਰਾਫ਼ਾਲ ਮਾਮਲੇ ’ਤੇ ਨਰਿੰਦਰ ਮੋਦੀ ਸਰਕਾਰ ਨੂੰ ਮੁੜ ਘੇਰਦਿਆਂ ਦੋਸ਼ ਲਾਇਆ ਕਿ ‘ਮੋਦੀ ਦੀ ਮਿਹਰਬਾਨੀ’ ਨਾਲ ਫਰਾਂਸ ਸਰਕਾਰ ਨੇ ਅਨਿਲ ਅੰਬਾਨੀ ਦੀ ਕੰਪਨੀ ਦੇ ਅਰਬਾਂ ਰੁਪਏ ਦਾ ਟੈਕਸ ਮੁਆਫ਼ ਕੀਤਾ।
First published: April 14, 2019
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...