HOME » NEWS » World

ਅਫਰੀਕਾ ਦੇ ਇਸ ਦੇਸ਼ ਵਿੱਚ ਮਿਲਿਆ ਦੁਨੀਆ ਦਾ ਤੀਜਾ ਸਭ ਤੋਂ ਵੱਡਾ ਹੀਰਾ

News18 Punjabi | News18 Punjab
Updated: June 17, 2021, 1:44 PM IST
share image
ਅਫਰੀਕਾ ਦੇ ਇਸ ਦੇਸ਼ ਵਿੱਚ ਮਿਲਿਆ ਦੁਨੀਆ ਦਾ ਤੀਜਾ ਸਭ ਤੋਂ ਵੱਡਾ ਹੀਰਾ
ਅਫਰੀਕਾ ਦੇ ਇਸ ਦੇਸ਼ ਵਿੱਚ ਮਿਲਿਆ ਦੁਨੀਆ ਦਾ ਤੀਜਾ ਸਭ ਤੋਂ ਵੱਡਾ ਹੀਰਾ

ਦੁਨੀਆ ਦਾ ਤੀਜਾ ਸਭ ਤੋਂ ਵੱਡਾ ਹੀਰਾ ਅਫਰੀਕਾ ਦੇ ਦੇਸ਼ ਬੋਤਸਵਾਨਾ ਵਿੱਚ ਮਿਲਿਆ ਹੈ। ਲਗਭਗ 73 ਮਿਲੀਮੀਟਰ ਲੰਬਾ ਅਤੇ 52 ਮਿਲੀਮੀਟਰ ਚੌੜਾ ਇਹ ਹੀਰਾ ਕੋਰੋਨਾਵਾਇਰਸ ਸੰਕਟ ਦੇ ਦੌਰਾਨ ਬੋਤਸਵਾਨਾ ਵਿੱਚ ਉਮੀਦ ਦੀ ਇੱਕ ਨਵੀਂ ਕਿਰਨ ਲੈ ਕੇ ਆਇਆ ਹੈ।

  • Share this:
  • Facebook share img
  • Twitter share img
  • Linkedin share img
ਗਬੋਰੋਨੇ- ਦੁਨੀਆ ਦਾ ਤੀਜਾ ਸਭ ਤੋਂ ਵੱਡਾ ਹੀਰਾ ਅਫਰੀਕਾ ਦੇ ਦੇਸ਼ ਬੋਤਸਵਾਨਾ (Botswana) ਵਿੱਚ ਮਿਲਿਆ ਹੈ। ਇਹ ਹੀਰਾ ਖੁਦਾਈ ਦੌਰਾਨ ਮਿਲਿਆ ਹੈ। ਇਸ ਹੀਰੇ ਦੀ ਖੋਜ ਕਰਨ ਵਾਲੀ ਕੰਪਨੀ ਡੇਬਸਵਾਨਾ ਨੇ ਦੱਸਿਆ ਕਿ ਇਹ ਹੈਰਾਨੀਜਨਕ ਹੀਰਾ 1,098 ਕੈਰੇਟ ਦਾ ਹੈ। 1 ਜੂਨ ਨੂੰ ਇਹ ਹੀਰਾ ਦੇਸ਼ ਦੇ ਰਾਸ਼ਟਰਪਤੀ ਮਾਕਗਵੇਤਸੀ ਮੇਸੀ ਨੂੰ ਦਿਖਾਇਆ ਗਿਆ ਸੀ। ਡੇਬਸਵਾਨਾ ਦੇ ਮੈਨੇਜਿੰਗ ਡਾਇਰੈਕਟਰ, ਲੀਨੇਟ ਆਰਮਸਟ੍ਰਾਂਗ ਨੇ ਕਿਹਾ, "ਮੰਨਿਆ ਜਾ ਰਿਹਾ ਹੈ ਕਿ ਕੁਆਲਿਟੀ ਅਨੁਸਾਰ ਦੁਨੀਆ ਦਾ ਤੀਜਾ ਸਭ ਤੋਂ ਵੱਡਾ ਹੀਰਾ ਹੈ। ਉਨ੍ਹਾਂ ਕਿਹਾ ਕਿ ਹੀਰਾ ਉਦਯੋਗ ਅਤੇ ਬੋਤਸਵਾਨਾ ਲਈ ਇਹ ਦੁਰਲੱਭ ਅਤੇ ਅਸਧਾਰਨ ਪੱਥਰ ਬਹੁਤ ਮਹੱਤਵ ਰੱਖਦਾ ਹੈ। ਉਨ੍ਹਾਂ ਕਿਹਾ ਕਿ ਇਹ ਵਿਸ਼ਾਲ ਹੀਰਾ ਸਾਡੇ ਸੰਘਰਸ਼ਸ਼ੀਲ ਦੇਸ਼ ਲਈ ਉਮੀਦ ਦੀ ਨਵੀਂ ਕਿਰਨ ਲੈ ਕੇ ਆਇਆ ਹੈ। ਇਸ ਹੀਰੇ ਦਾ ਅਜੇ ਨਾਮ ਨਹੀਂ ਦਿੱਤਾ ਗਿਆ ਹੈ।

ਡੇਬਸਵਾਨਾ ਕੰਪਨੀ ਨੇ ਦੱਸਿਆ ਕਿ ਇਹ ਹੀਰਾ 73mm ਲੰਬਾ ਅਤੇ 52mm ਚੌੜਾ ਹੈ। ਉਨ੍ਹਾਂ ਕਿਹਾ ਕਿ ਇਹ ਸਾਡੇ ਇਤਿਹਾਸ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਖੋਜ ਹੈ। ਡੇਬਸਵਾਨਾ ਕੰਪਨੀ ਨੂੰ ਬੋਤਸਵਾਨਾ ਦੀ ਸਰਕਾਰ ਅਤੇ ਦੁਨੀਆ ਦੀ ਸਭ ਤੋਂ ਵੱਡੀ ਡਾਇਮੰਡ ਕੰਪਨੀ ਡੀ ਬੀਅਰਜ਼ ਦੁਆਰਾ ਬਣਾਇਆ ਗਿਆ ਹੈ। ਇਸ ਤੋਂ ਪਹਿਲਾਂ ਸਾਲ 1905 ਵਿਚ ਦੁਨੀਆ ਦਾ ਸਭ ਤੋਂ ਵੱਡਾ ਹੀਰਾ ਦੱਖਣੀ ਅਫਰੀਕਾ ਵਿਚ ਮਿਲਿਆ ਸੀ। ਇਹ ਲਗਭਗ 3,106 ਕੈਰੇਟ ਦਾ ਸੀ। ਦੁਨੀਆ ਦਾ ਦੂਜਾ ਸਭ ਤੋਂ ਵੱਡਾ ਹੀਰਾ ਟੈਨਿਸ ਗੇਂਦ ਦਾ ਆਕਾਰ ਸੀ ਅਤੇ 2015 ਵਿੱਚ ਉੱਤਰ-ਪੂਰਬੀ ਬੋਤਸਵਾਨਾ ਵਿੱਚ ਮਿਲਿਆ ਸੀ।

ਇਹ ਹੀਰਾ 1109 ਕੈਰੇਟ ਦਾ ਸੀ ਅਤੇ ਇਸ ਦਾ ਨਾਮ ਲੇਸੇਡੀ ਲਾ ਰੋਨਾ ਰੱਖਿਆ ਗਿਆ ਸੀ। ਬੋਤਸਵਾਨਾ ਅਫਰੀਕਾ ਵਿੱਚ ਚੋਟੀ ਦੇ ਹੀਰੇ ਪੈਦਾ ਕਰਨ ਵਾਲਾ ਦੇਸ਼ ਹੈ। ਕੋਰੋਨਾ ਵਾਇਰਸ ਸੰਕਟ ਦੇ ਵਿਚਕਾਰ ਇਸ ਹੀਰੇ ਦੀ ਖੋਜ ਕਰਕੇ ਬੋਤਸਵਾਨਾ ਦੀ ਸਰਕਾਰ ਨੂੰ ਵੱਡੀ ਰਾਹਤ ਮਿਲੀ ਹੈ। ਡੇਬਸਵਾਨਾ ਕੰਪਨੀ 80% ਹੀਰੇ ਵੇਚਦੀ ਹੈ, ਇਸਦਾ ਮਾਲੀਆ ਸਰਕਾਰ ਨੂੰ ਜਾਂਦਾ ਹੈ। ਕੋਰੋਨਾ ਵਾਇਰਸ ਸੰਕਟ ਕਾਰਨ ਹੀਰੇ ਦੀ ਵਿਕਰੀ ਵਿੱਚ ਭਾਰੀ ਗਿਰਾਵਟ ਆਈ ਹੈ। ਇਸ ਨਾਲ ਦੇਸ਼ ਦੀ ਆਮਦਨੀ ਘੱਟ ਗਈ ਹੈ।
Published by: Ashish Sharma
First published: June 17, 2021, 1:08 PM IST
ਹੋਰ ਪੜ੍ਹੋ
ਅਗਲੀ ਖ਼ਬਰ