Home /News /international /

ਹਾਂਗਕਾਂਗ: 2000 ਚੂਹਿਆਂ ਨੂੰ ਹੋਇਆ ਕੋਰੋਨਾ, ਸਾਰਿਆਂ ਨੂੰ ਮੌਤ ਦੇ ਘਾਟ ਉਤਾਰਨ ਦੇ ਹੁਕਮ...

ਹਾਂਗਕਾਂਗ: 2000 ਚੂਹਿਆਂ ਨੂੰ ਹੋਇਆ ਕੋਰੋਨਾ, ਸਾਰਿਆਂ ਨੂੰ ਮੌਤ ਦੇ ਘਾਟ ਉਤਾਰਨ ਦੇ ਹੁਕਮ...

2000 ਚੂਹਿਆਂ ਨੂੰ ਹੋਇਆ ਕੋਰੋਨਾ, ਸਾਰਿਆਂ ਨੂੰ ਮੌਤ ਦੇ ਘਾਟ ਉਤਾਰਨ ਦੇ ਹੁਕਮ... (ਸੰਕੇਤਕ ਫੋਟੋ)

2000 ਚੂਹਿਆਂ ਨੂੰ ਹੋਇਆ ਕੋਰੋਨਾ, ਸਾਰਿਆਂ ਨੂੰ ਮੌਤ ਦੇ ਘਾਟ ਉਤਾਰਨ ਦੇ ਹੁਕਮ... (ਸੰਕੇਤਕ ਫੋਟੋ)

 • Share this:

  ਹਾਂਗਕਾਂਗ (Hong Kong) ਵਿੱਚ ਮੰਗਲਵਾਰ ਨੂੰ 2,000 ਹੈਮਸਟਰਸ (Hamsters) ਯਾਨੀ ਚੂਹਿਆਂ ਵਾਂਗ ਦਿੱਸਣ ਵਾਲੇ ਜੀਵ ਨੂੰ ਮਾਰਨ ਦਾ ਆਦੇਸ਼ ਦਿੱਤਾ ਗਿਆ ਹੈ। ਪਾਲਤੂ ਜੀਵਾਂ ਦੇ ਸਟੋਰ ਵਿੱਚ ਕਈ ਹੈਮਸਟਰ ਕੋਵਿਡ -19 ਨਾਲ ਸੰਕਰਮਿਤ ਪਾਏ ਗਏ, ਜਿਸ ਤੋਂ ਬਾਅਦ ਪਾਲਤੂ ਜਾਨਵਰਾਂ ਦੇ ਮਾਲਕਾਂ ਨੂੰ ਜਾਨਵਰਾਂ ਨੂੰ ਨਾ ਚੁੰਮਣ ਦੀ ਚਿਤਾਵਨੀ ਦਿੱਤੀ ਗਈ ਹੈ।

  ਸਟੋਰ ਦੇ ਇੱਕ ਕਰਮਚਾਰੀ ਵਿੱਚ ਕੋਰੋਨਾ ਵਾਇਰਸ ਦੇ ਡੈਲਟਾ ਵੇਰੀਐਂਟ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਸੈਂਕੜੇ ਜੀਵਾਂ ਦੀ ਕੋਰੋਨਾ ਜਾਂਚ ਕੀਤੀ ਗਈ, ਜਿਸ ਵਿੱਚੋਂ 11 ਹੈਮਸਟਰ ਪਾਜ਼ੇਟਿਵ ਪਾਏ ਗਏ ਹਨ। ਇਸ ਤੋਂ ਬਾਅਦ ਹੀ ਪ੍ਰਸ਼ਾਸਨ ਵੱਲੋਂ ਚੀਨ ਸ਼ਾਸਿਤ ਹਾਂਗਕਾਂਗ 'ਚ ਜ਼ੀਰੋ ਕੋਵਿਡ ਨੀਤੀ ਤਹਿਤ 2,000 ਹੈਮਸਟਰਾਂ ਨੂੰ ਮਾਰਨ ਦਾ ਫ਼ਰਮਾਨ ਜਾਰੀ ਕੀਤਾ ਗਿਆ ਹੈ।

  ਹਾਲਾਂਕਿ, ਖੇਤਰ ਦੀ ਸਿਹਤ ਸਕੱਤਰ, ਸੋਫੀਆ ਚਾਨ ਨੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਜ਼ੋਰ ਦੇ ਕੇ ਕਿਹਾ ਕਿ ਇਸ ਗੱਲ ਦਾ ਕੋਈ ਸਬੂਤ ਨਹੀਂ ਹੈ ਕਿ ਪਾਲਤੂ ਜੀਵ ਮਨੁੱਖਾਂ ਨੂੰ ਸੰਕਰਮਿਤ ਕਰ ਸਕਦੇ ਹਨ, ਪਰ ਕੁਤਰਣ ਵਾਲੀਆਂ ਪ੍ਰਜਾਤੀਆਂ ਦੇ ਇਸ ਜੀਵ ਦੇ ਆਯਾਤ ਅਤੇ ਨਿਰਯਾਤ 'ਤੇ ਵੀ ਪਾਬੰਦੀ ਲਾਉਣ ਬਾਰੇ ਸਾਵਧਾਨੀ ਵਰਤ ਰਹੇ ਹਨ।

  ਖੇਤੀਬਾੜੀ, ਮੱਛੀ ਪਾਲਣ ਅਤੇ ਸੰਭਾਲ ਵਿਭਾਗ ਦੇ ਡਾਇਰੈਕਟਰ ਲੇਂਗ ਸਿਉ-ਫਾਈ ਲੇਉਂਗ ਨੇ ਵੀ ਪੱਤਰਕਾਰਾਂ ਨੂੰ ਦੱਸਿਆ, “ਪਾਲਤੂ ਜਾਨਵਰਾਂ ਦੇ ਮਾਲਕਾਂ ਨੂੰ ਸਫਾਈ ਦਾ ਧਿਆਨ ਰੱਖਣਾ ਚਾਹੀਦਾ ਹੈ। ਜਾਨਵਰਾਂ ਨੂੰ ਛੂਹਣ ਤੋਂ ਬਾਅਦ ਹੱਥ ਧੋਣ, ਉਨ੍ਹਾਂ ਦੇ ਭੋਜਨ ਜਾਂ ਹੋਰ ਵਸਤੂਆਂ ਨੂੰ ਇਕ ਥਾਂ 'ਤੇ ਰੱਖਣ ਅਤੇ ਉਨ੍ਹਾਂ ਨੂੰ ਚੁੰਮਣ ਤੋਂ ਬਚਣਾ ਚਾਹੀਦਾ ਹੈ। (ਏਜੰਸੀ ਇੰਪੁੱਟ)

  Published by:Gurwinder Singh
  First published:

  Tags: Corona, Corona vaccine, Coronavirus, Omicron