HOME » NEWS » World

ਮਾਲੀ ’ਚ ਫੌਜੀਆਂ ਵੱਲੋਂ ਬਗਾਵਤ; ਰਾਸ਼ਟਰਪਤੀ ਤੇ ਪ੍ਰਧਾਨ ਮੰਤਰੀ ਨੂੰ ਕੀਤਾ ਗ੍ਰਿਫ਼ਤਾਰ

News18 Punjabi | News18 Punjab
Updated: May 25, 2021, 7:30 PM IST
share image
ਮਾਲੀ ’ਚ ਫੌਜੀਆਂ ਵੱਲੋਂ ਬਗਾਵਤ; ਰਾਸ਼ਟਰਪਤੀ ਤੇ ਪ੍ਰਧਾਨ ਮੰਤਰੀ ਨੂੰ ਕੀਤਾ ਗ੍ਰਿਫ਼ਤਾਰ
ਮਾਲੀ ’ਚ ਫੌਜ ਵੱਲੋਂ ਬਗਾਵਤ; ਰਾਸ਼ਟਰਪਤੀ ਤੇ ਪ੍ਰਧਾਨ ਮੰਤਰੀ ਨੂੰ ਕੀਤਾ ਗ੍ਰਿਫ਼ਤਾਰ (CNN)

  • Share this:
  • Facebook share img
  • Twitter share img
  • Linkedin share img
ਅਫਰੀਕੀ ਦੇਸ਼ ਮਾਲੀ ਵਿਚ ਫੌਜੀ ਨੇ ਬਗਾਵਤ ਕਰ ਦਿੱਤੀ ਹੈ। ਉਨ੍ਹਾਂ ਦੇਸ਼ ਦੇ ਰਾਸ਼ਟਰਪਤੀ ਤੇ ਪ੍ਰਧਾਨ ਮੰਤਰੀ ਨੂੰ ਗ੍ਰਿਫਤਾਰ ਕਰ ਲਿਆ ਹੈ। ਇਸ ਘਟਨਾ ਤੋਂ ਕੁਝ ਘੰਟਿਆਂ ਬਾਅਦ ਹੀ ਸਰਕਾਰ ਵਿਚ ਫੇਰਬਦਲ ਕਰ ਦਿੱਤਾ ਗਿਆ ਹੈ ਤੇ ਫੌਜ ਦੇ ਦੋ ਮੈਂਬਰਾਂ ਨੂੰ ਸਰਕਾਰ ਵਿਚ ਸ਼ਾਮਲ ਕੀਤਾ ਗਿਆ ਹੈ।

ਇਹ ਜਾਣਕਾਰੀ ਅਫਰੀਕੀ ਸੰਘ ਤੇ ਸੰਯੁਕਤ ਰਾਸ਼ਟਰ ਨੇ ਦਿੱਤੀ। ਜ਼ਿਕਰਯੋਗ ਹੈ ਕਿ ਮਾਲੀ ਵਿਚ ਨੌਂ ਮਹੀਨੇ ਪਹਿਲਾਂ ਫੌਜ ਨੇ ਤਖਤਾ ਪਲਟਦਿਆਂ ਸੱਤਾ ਆਪਣੇ ਹੱਥ ਲੈ ਲਈ ਸੀ। ਦੂਜੇ ਪਾਸੇ ਪੱਛਮੀ ਅਫਰੀਕੀ ਖੇਤਰੀ ਖੰਡ ਤੇ ਕੌਮਾਂਤਰੀ ਭਾਈਚਾਰੇ ਨੇ ਰਾਸ਼ਟਰਪਤੀ ਬਾਹ ਅਨਡਾਵ ਤੇ ਪ੍ਰਧਾਨ ਮੰਤਰੀ ਮੋਕਟਰ ਆਓਨੇ ਨੂੰ ਤੁਰੰਤ ਰਿਹਾਅ ਕਰਨ ਦੀ ਮੰਗ ਕੀਤੀ ਹੈ।

ਸੈਨਾ ਦੇ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ, ਹੁਣ ਚਿੰਤਾ ਦਾ ਵਿਸ਼ਾ ਜਾਪਣ ਲੱਗਾ ਹੈ ਕਿ ਕੀ ਅਸਥਾਈ ਸਰਕਾਰ ਅਗਲੇ ਸਾਲ ਫਰਵਰੀ ਵਿਚ ਮਾਲੀ ਵਿਚ ਜਮਹੂਰੀ ਚੋਣਾਂ ਕਰਾਉਣ ਦੇ ਯੋਗ ਹੋਵੇਗੀ।
ਸੰਯੁਕਤ ਰਾਸ਼ਟਰ ਹਰ ਸਾਲ ਮਾਲੀ ਵਿਚ ਸ਼ਾਂਤੀ ਸੈਨਿਕਾਂ ਉੱਤੇ 1.2 ਅਰਬ ਡਾਲਰ ਖਰਚ ਕਰ ਰਿਹਾ ਹੈ। ਸੈਨਾ ਉੱਤੇ ਅੰਤਰਰਾਸ਼ਟਰੀ ਦਬਾਅ ਤੋਂ ਬਾਅਦ ਮੌਜੂਦਾ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਨੇ ਪਿਛਲੇ ਸਾਲ ਸਤੰਬਰ ਮਹੀਨੇ ਵਿੱਚ ਅਹੁਦਾ ਸੰਭਾਲਿਆ ਸੀ।
Published by: Gurwinder Singh
First published: May 25, 2021, 7:28 PM IST
ਹੋਰ ਪੜ੍ਹੋ
ਅਗਲੀ ਖ਼ਬਰ