ਕੋਰੋਨਾਵਾਇਰਸ ਦੇ ਦੌਰ ਵਿਚ ਜ਼ੂਮ ਐਪ (Zoom App) ਪੂਰੀ ਦੁਨੀਆ ਵਿਚ ਸਭ ਤੋਂ ਜ਼ਿਆਦਾ ਮਸ਼ਹੂਰ ਹੈ। ਦਫਤਰਾਂ ਦੀਆਂ ਲੰਮੀ ਮੀਟਿੰਗਾਂ ਤੋਂ ਲੈ ਕੇ ਪੜ੍ਹਾਈ ਤੱਕ ਅਤੇ ਫਿਰ ਰਿਸ਼ਤੇਦਾਰਾਂ ਨਾਲ ਗੱਲ ਕਰਨ ਲਈ ਲੋਕ ਅੱਜ ਕੱਲ ਬਹੁਤ ਜ਼ੂਮ ਦੀ ਵਰਤੋਂ ਕਰ ਰਹੇ ਹਨ। ਤੁਸੀਂ ਜਦੋਂ ਵੀ ਚਾਹੋ ਇਸ ਐਪ ਦਾ ਕੈਮਰਾ ਸ਼ੁਰੂ ਜਾਂ ਬੰਦ ਕਰ ਸਕਦੇ ਹੋ। ਪਰ ਕਈ ਵਾਰ ਲੋਕ ਕਾਹਲੀ ਅਤੇ ਲੰਮੀ ਗੱਲਬਾਤ ਦੌਰਾਨ ਕੈਮਰਾ ਬੰਦ ਕਰਨਾ ਭੁੱਲ ਜਾਂਦੇ ਹਨ। ਅਜਿਹੀ ਸਥਿਤੀ ਵਿੱਚ ਸਾਹਮਣੇ ਵਾਲਾ ਵਿਅਕਤੀ ਤੁਹਾਡੇ ਕਮਰੇ ਦੀਆਂ ਸਾਰੀਆਂ ਹਰਕਤਾਂ ਨੂੰ ਬਹੁਤ ਆਰਾਮ ਨਾਲ ਵੇਖਦਾ ਹੈ। ਅਜਿਹਾ ਹੀ ਕੁਝ ਫਿਲਪੀਨਜ਼ ਵਿਚ ਹੋਇਆ ਹੈ। ਜਿਥੇ ਸਰਕਾਰੀ ਅਧਿਕਾਰੀ ਜ਼ੂਮ ਐਪ 'ਤੇ ਆਪਣੇ ਸੈਕਟਰੀ ਨਾਲ ਸੈਕਸ ਕਰਦੇ ਫੜੇ ਗਏ। ਇਸ ਘਟਨਾ ਤੋਂ ਬਾਅਦ ਦੋਵੇਂ ਸਟਾਫ ਨੂੰ ਨੌਕਰੀ ਤੋਂ ਹਟਾ ਦਿੱਤਾ ਗਿਆ ਹੈ।
ਪੂਰਾ ਮਾਮਲਾ ਕੀ ਹੈ?
ਬ੍ਰਿਟਿਸ਼ ਅਖਬਾਰ ਦਿ ਸਨ ਦੇ ਅਨੁਸਾਰ ਇਹ ਘਟਨਾ ਕੈਵੀਟ ਪ੍ਰਾਂਤ ਦੀ ਹੈ। ਅਧਿਕਾਰੀ ਦੇ ਲੈਪਟਾਪ ਦਾ ਕੈਮਰਾ ਗਲਤੀ ਆਨ ਰਹਿ ਗਿਆ। ਮੀਟਿੰਗ ਵਿਚ ਅਧਿਕਾਰੀਆਂ ਨੇ ਉਨ੍ਹਾਂ ਦੀਆਂ ਸਾਰੀਆਂ ਹਰਕਤਾਂ ਨੂੰ ਵੇਖ ਲਿਆ। ਦੱਸਿਆ ਜਾਂਦਾ ਹੈ ਕਿ ਇੱਕ ਅਧਿਕਾਰੀ ਨੇ ਘਟਨਾ ਨੂੰ ਰਿਕਾਰਡ ਕੀਤਾ ਅਤੇ ਇਹ ਵੀਡੀਓ ਬਾਅਦ ਵਿੱਚ ਵਾਇਰਲ ਹੋ ਗਈ। ਸਰਕਾਰੀ ਅਧਿਕਾਰੀ ਅਤੇ ਉਸਦੀ ਸੈਕਟਰੀ ਨੇ ਵੀ ਇਸ ਘਟਨਾ ਲਈ ਮੁਆਫੀ ਮੰਗੀ ਪਰ ਉਸਨੂੰ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਗਿਆ। ਇਕ ਅਧਿਕਾਰੀ ਨੇ ਕਿਹਾ ਕਿ ਇਹ ਕੋਈ ਆਮ ਘਟਨਾ ਨਹੀਂ ਹੈ। ਇਸ ਲਈ ਉਨ੍ਹਾਂ ਨੂੰ ਮਾਫ਼ ਨਹੀਂ ਕੀਤਾ ਜਾਵੇਗਾ।
ਬ੍ਰਾਜ਼ੀਲ ਵਿੱਚ ਵੀ ਅਜਿਹੀ ਘਟਨਾ ਵਾਪਰੀ
ਇਸ ਤੋਂ ਪਹਿਲਾਂ ਬ੍ਰਾਜ਼ੀਲ ਦੇ ਰੀਓ ਡੀ ਜੇਨੇਰੀਓ ਵਿੱਚ ਵੀ ਅਜਿਹੀ ਹੀ ਇੱਕ ਘਟਨਾ ਵਾਪਰੀ ਸੀ। ਇੱਥੇ ਨੇਤਾ ਜੂਮ ਕਾਲ ਉਤੇ ਖਾਣ ਪੀਣ ਬਾਰੇ ਵਿਚਾਰ ਵਟਾਂਦਰੇ ਲਈ ਸਕੂਲ ਪਹੁੰਚੇ। ਉਸੇ ਵੇਲੇ ਵੀਡੀਓ ਵਿਚ ਦੇਖਿਆ ਗਿਆ ਕਿ ਇਕ ਨੇਤਾ ਗਲਤ ਕੰਮ ਕਰ ਰਿਹਾ ਸੀ।
Published by:Ashish Sharma
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Philippines, SEX VIDEO, Social media