• Home
  • »
  • News
  • »
  • international
  • »
  • REST OF WORLD RUSSIA PERM STATE UNIVERSITY FIRING 8 KILLED STUDENTS JUMP OUT OF BUILDING

ਰੂਸ ਦੀ ਪਰਮ ਯੂਨੀਵਰਸਿਟੀ ‘ਚ ਫਾਇਰਿੰਗ, 8 ਵਿਦਿਆਰਥੀਆਂ ਦੀ ਮੌਤ, ਕਈਆਂ ਨੇ ਖਿੜਕੀ ਤੋਂ ਕੁੱਦ ਕੇ ਜਾਨ ਬਚਾਈ

ਰੂਸ ਦੀ ਪਰਮ ਸਟੇਟ ਯੂਨੀਵਰਸਿਟੀ (Perm State University) ਵਿੱਚ ਸੋਮਵਾਰ ਨੂੰ ਭਾਰੀ ਗੋਲੀਬਾਰੀ ਹੋਈ। ਹਮਲਾਵਰ ਦੀ ਪਛਾਣ ਤੈਮੂਰ ਬੇਕਮਾਨਸੁਰੋਵ ਵਜੋਂ ਹੋਈ ਹੈ। ਗੋਲੀਬਾਰੀ ਦੇ ਪਿੱਛੇ ਕੀ ਮਕਸਦ ਸੀ, ਇਹ ਅਜੇ ਸਪਸ਼ਟ ਨਹੀਂ ਹੈ। ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ।

ਰੂਸ ਦੀ ਪਰਮ ਯੂਨੀਵਰਸਿਟੀ ‘ਚ ਫਾਇਰਿੰਗ, 8 ਵਿਦਿਆਰਥੀਆਂ ਦੀ ਮੌਤ, ਕਈਆਂ ਨੇ ਖਿੜਕੀ ਤੋਂ ਕੁੱਦ ਕੇ ਜਾਨ ਬਚਾਈ

ਰੂਸ ਦੀ ਪਰਮ ਯੂਨੀਵਰਸਿਟੀ ‘ਚ ਫਾਇਰਿੰਗ, 8 ਵਿਦਿਆਰਥੀਆਂ ਦੀ ਮੌਤ, ਕਈਆਂ ਨੇ ਖਿੜਕੀ ਤੋਂ ਕੁੱਦ ਕੇ ਜਾਨ ਬਚਾਈ

  • Share this:
    ਮਾਸਕੋ- ਸੋਮਵਾਰ ਨੂੰ ਰੂਸ (Russia) ਦੀ ਪਰਮ ਸਟੇਟ ਯੂਨੀਵਰਸਿਟੀ (Perm State University) ਵਿੱਚ ਗੋਲੀਬਾਰੀ ਹੋਈ। ਨਿਊਜ਼ ਏਜੰਸੀ ਰਾਇਟਰਸ ਦੀ ਜਾਣਕਾਰੀ ਅਨੁਸਾਰ ਗੋਲੀਬਾਰੀ ਵਿੱਚ 8 ਵਿਦਿਆਰਥੀਆਂ ਦੀ ਮੌਤ ਹੋ ਗਈ। ਪੇਰਮ ਦੇ ਸਿਹਤ ਅਧਿਕਾਰੀਆਂ ਨੇ ਦੱਸਿਆ ਕਿ ਘਟਨਾ ਵਿੱਚ 10 ਤੋਂ ਵੱਧ ਮੌਤਾਂ ਹੋਈਆਂ ਹਨ।

    ਸੁਰੱਖਿਆ ਬਲਾਂ ਨੇ ਗੋਲੀ ਚਲਾਉਣ ਵਾਲੇ ਨੂੰ ਮਾਰ ਦਿੱਤਾ ਹੈ। ਫਾਇਰਿੰਗ ਦੌਰਾਨ ਵਿਦਿਆਰਥੀਆਂ ਨੇ ਆਪਣੀ ਜਾਨ ਬਚਾਉਣ ਲਈ ਖਿੜਕੀਆਂ ਤੋਂ ਛਾਲ ਮਾਰ ਦਿੱਤੀ। ਪਰਮ ਯੂਨੀਵਰਸਿਟੀ ਦੇ ਇੱਕ ਵੀਡੀਓ ਨੇ ਸਨਸਨੀ ਮਚਾ ਦਿੱਤੀ ਹੈ।

    ਹਮਲਾਵਰ ਦੀ ਪਛਾਣ ਤੈਮੂਰ ਬੇਕਮਾਂਨਸੁਰੋਵ ਵਜੋਂ ਹੋਈ ਹੈ। ਗੋਲੀਬਾਰੀ ਦੇ ਪਿੱਛੇ ਕੀ ਮਕਸਦ ਸੀ, ਇਹ ਅਜੇ ਸਪਸ਼ਟ ਨਹੀਂ ਹੈ। ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ।

    ਆਰਟੀ ਨਿਊਜ਼ ਨੇ ਦੱਸਿਆ ਕਿ ਰੂਸੀ ਸੁਰੱਖਿਆ ਬਲਾਂ ਨੇ ਇੱਕ ਬੰਦੂਕਧਾਰੀ ਨੂੰ ਮਾਰ ਦਿੱਤਾ ਜਿਸਨੇ ਸੋਮਵਾਰ ਸਵੇਰੇ ਪੇਰਮ ਕਰਾਈ ਖੇਤਰ ਦੀ ਪਰਮ ਸਟੇਟ ਯੂਨੀਵਰਸਿਟੀ (ਪੀਐਸਯੂ) ਵਿੱਚ ਗੋਲੀਬਾਰੀ ਕੀਤੀ। ਰੂਸ ਦੀ TASS ਨਿਊਜ਼ ਏਜੰਸੀ ਨੇ ਸੂਤਰਾਂ ਦੇ ਹਵਾਲੇ ਨਾਲ ਕਿਹਾ, “ਕੁਝ ਵਿਦਿਆਰਥੀਆਂ ਨੇ ਆਪਣੇ ਆਪ ਨੂੰ ਹਮਲਾਵਰ ਤੋਂ ਬਚਾਉਣ ਲਈ ਯੂਨੀਵਰਸਿਟੀ ਦੇ ਆਡੀਟੋਰੀਅਮ ਵਿੱਚ ਬੰਦ ਕਰ ਦਿੱਤਾ। ਕੁਝ ਵਿਦਿਆਰਥੀਆਂ ਨੇ ਖਿੜਕੀਆਂ ਤੋਂ ਛਾਲ ਮਾਰ ਦਿੱਤੀ। ”

    ਹਮਲਾਵਰ ਨੇ ਬਹੁਤ ਹੀ ਆਧੁਨਿਕ ਹਥਿਆਰ ਨਾਲ ਗੋਲੀਬਾਰੀ ਕੀਤੀ। ਇਲਾਕੇ ਦੀ ਘੇਰਾਬੰਦੀ ਕਰਕੇ ਸਖਤ ਜਾਂਚ ਮੁਹਿੰਮ ਚਲਾਈ ਜਾ ਰਹੀ ਹੈ। ਸਾਵਧਾਨੀ ਵਜੋਂ ਸਾਇਬੇਰੀਆ ਵਿੱਚ ਸੁਰੱਖਿਆ ਹੋਰ ਸਖਤ ਕਰ ਦਿੱਤੀ ਗਈ ਹੈ।
    Published by:Ashish Sharma
    First published: