Home /News /international /

Russia-Ukraine War: ਯੂਕਰੇਨ ਵੱਲੋਂ ਜੰਗ ਵਿਚ 34 ਹਜ਼ਾਰ ਰੂਸੀ ਫੌਜੀ ਮਾਰਨ ਦਾ ਦਾਅਵਾ

Russia-Ukraine War: ਯੂਕਰੇਨ ਵੱਲੋਂ ਜੰਗ ਵਿਚ 34 ਹਜ਼ਾਰ ਰੂਸੀ ਫੌਜੀ ਮਾਰਨ ਦਾ ਦਾਅਵਾ

 • Share this:
  Russia-Ukraine War News Update: ਰੂਸ ਅਤੇ ਯੂਕਰੇਨ ਵਿਚਾਲੇ ਲਗਭਗ 4 ਮਹੀਨਿਆਂ ਤੋਂ ਜੰਗ ਚੱਲ ਰਹੀ ਹੈ। ਮੰਗਲਵਾਰ ਨੂੰ ਜੰਗ ਦੇ 118ਵੇਂ ਦਿਨ ਯੂਕਰੇਨ ਦੀ ਹਵਾਈ ਸੈਨਾ ਨੇ ਦਾਅਵਾ ਕੀਤਾ ਕਿ ਉਸ ਨੇ ਇੱਕ ਰੂਸੀ ਮਿਜ਼ਾਈਲ, ਦੋ ਡਰੋਨ ਅਤੇ ਦੋ ਗੋਲਾ ਬਾਰੂਦ ਡਿਪੂਆਂ ਨੂੰ ਨਸ਼ਟ ਕਰ ਦਿੱਤਾ ਹੈ।

  ਯੂਕਰੇਨ ਏਅਰਫੋਰਸ ਨੇ ਫੇਸਬੁੱਕ 'ਤੇ ਇਹ ਜਾਣਕਾਰੀ ਸਾਂਝੀ ਕੀਤੀ ਹੈ। ਬਿਆਨ ਵਿੱਚ ਕਿਹਾ ਗਿਆ ਹੈ ਕਿ ਹਵਾਈ ਸੈਨਾ ਨੇ ਕੀਵ ਅਤੇ ਡੋਨੇਟ੍ਰਿਕਸ ਖੇਤਰਾਂ ਵਿੱਚ ਦੋ ਡਰੋਨਾਂ ਨੂੰ ਡੇਗ ਦਿੱਤਾ।

  ਯੁੱਧ ਦੇ ਵਿਚਕਾਰ ਰੂਸ ਨੇ ਯੂਕਰੇਨ ਤੋਂ ਦੋ ਸਾਬਕਾ ਅਮਰੀਕੀ ਸੈਨਿਕਾਂ ਨੂੰ ਫੜ ਲਿਆ ਹੈ, ਉਨ੍ਹਾਂ ਦੇ ਨਾਮ ਅਲੈਗਜ਼ੈਂਡਰ ਡ੍ਰਕੇ ਅਤੇ ਐਂਡੀ ਹੂਇਨਹ ਹਨ। ਰੂਸ ਦਾ ਦਾਅਵਾ ਹੈ ਕਿ ਇਹ ਦੋਵੇਂ ਯੂਕਰੇਨ ਦੀ ਤਰਫੋਂ ਜੰਗ ਵਿੱਚ ਸ਼ਾਮਲ ਸਨ। ਯੂਕਰੇਨ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਦੋਵੇਂ ਰੂਸ ਨਾਲ ਲੜਨ ਲਈ ਆਪਣੇ ਦਮ 'ਤੇ ਯੂਕਰੇਨ ਦੀ ਫੌਜ 'ਚ ਸ਼ਾਮਲ ਹੋਏ ਸਨ।

  ਯੂਕਰੇਨ ਦਾ ਦਾਅਵਾ ਹੈ ਕਿ 24 ਫਰਵਰੀ ਤੋਂ 21 ਜੂਨ ਤੱਕ ਯੂਕਰੇਨ ਦੀ ਫੌਜ ਨੇ ਕਰੀਬ 34 ਹਜ਼ਾਰ 100 ਰੂਸੀ ਸੈਨਿਕਾਂ ਨੂੰ ਮਾਰ ਦਿੱਤਾ ਹੈ। ਮੰਗਲਵਾਰ ਨੂੰ ਯੂਕਰੇਨ ਦੀ ਫੌਜ ਨੇ 26 ਰੂਸੀ ਸੈਨਿਕਾਂ ਨੂੰ ਵੀ ਮਾਰ ਦਿੱਤਾ ਸੀ।
  Published by:Gurwinder Singh
  First published:

  Tags: Russia Ukraine crisis, Russia-Ukraine News, Russian

  ਅਗਲੀ ਖਬਰ