Home /News /international /

Ukraine War: ਪੋਲੈਂਡ ਸਰਹੱਦ ਨੇੜੇ ਯੂਕਰੇਨੀ ਮਿਲਟਰੀ ਬੇਸ 'ਤੇ ਰੂਸੀ ਮਿਜ਼ਾਈਲ ਹਮਲਾ, 180 ਮੌਤਾਂ ਦਾ ਦਾਅਵਾ

Ukraine War: ਪੋਲੈਂਡ ਸਰਹੱਦ ਨੇੜੇ ਯੂਕਰੇਨੀ ਮਿਲਟਰੀ ਬੇਸ 'ਤੇ ਰੂਸੀ ਮਿਜ਼ਾਈਲ ਹਮਲਾ, 180 ਮੌਤਾਂ ਦਾ ਦਾਅਵਾ

 (ਫਾਇਲ ਫੋਟੋ)

(ਫਾਇਲ ਫੋਟੋ)

  • Share this:

    ਰੂਸ-ਯੂਕਰੇਨ ਯੁੱਧ (Russia-Ukraine War) ਨੂੰ 19 ਦਿਨ ਹੋ ਗਏ ਹਨ। ਯੂਕਰੇਨ ਦੇ ਪੱਛਮੀ ਹਿੱਸੇ ਵਿੱਚ ਵੀ ਲੜਾਈ ਤੇਜ਼ ਹੋ ਗਈ ਹੈ, ਜੋ ਹੁਣ ਤੱਕ 'ਸੁਰੱਖਿਅਤ ਪਨਾਹਗਾਹ' ਬਣਿਆ ਹੋਇਆ ਸੀ।

    ਰੂਸੀ ਬਲਾਂ ਨੇ ਐਤਵਾਰ ਨੂੰ ਨਾਟੋ ਮੈਂਬਰ ਪੋਲੈਂਡ ਦੀ ਸਰਹੱਦ ਤੋਂ ਸਿਰਫ਼ 12 ਮੀਲ ਦੂਰ ਯਾਵੋਰੀਵ ਵਿੱਚ ਇੱਕ ਫੌਜੀ ਸਿਖਲਾਈ ਅੱਡੇ (Military Training Base) 'ਤੇ ਕਰੂਜ਼ ਮਿਜ਼ਾਈਲਾਂ ਦਾਗ ਕੇ 35 ਲੋਕਾਂ ਨੂੰ ਮਾਰ ਦਿੱਤਾ। ਇਸ ਹਮਲੇ 'ਚ 134 ਲੋਕ ਜ਼ਖਮੀ ਹੋਏ ਹਨ। ਰੂਸ ਨੇ ਹਮਲੇ 'ਚ 180 ਵਿਦੇਸ਼ੀ ਲੜਾਕਿਆਂ ਨੂੰ ਮਾਰਨ ਦਾ ਦਾਅਵਾ ਕੀਤਾ ਹੈ।

    ਲਵੀਵ ਦੇ ਪੱਛਮੀ ਸ਼ਹਿਰ ਨੇੜੇ ਯਾਵੋਰਿਵ ਬੇਸ ਨੂੰ "ਪੀਸਕੀਪਰ ਸੈਂਟਰ" ਕਿਹਾ ਜਾਂਦਾ ਹੈ। ਇਸ ਦੀ ਵਰਤੋਂ ਯੂਕਰੇਨ ਦੀ ਫੌਜ ਨੂੰ ਸਿਖਲਾਈ ਦੇਣ ਲਈ ਵਿਦੇਸ਼ੀ ਟ੍ਰੇਨਰਾਂ, ਮੁੱਖ ਤੌਰ 'ਤੇ ਯੂਐਸ ਫਲੋਰਿਡਾ ਨੈਸ਼ਨਲ ਗਾਰਡ ਦੁਆਰਾ ਕੀਤੀ ਜਾਂਦੀ ਹੈ। ਜਦੋਂ ਇੱਥੇ ਹਮਲਾ ਹੋਇਆ, ਉਸ ਸਮੇਂ ਇੱਥੇ ਵਿਦੇਸ਼ੀ ਟ੍ਰੇਨਰ ਵੀ ਮੌਜੂਦ ਸਨ।

    ਅਧਿਕਾਰੀਆਂ ਮੁਤਾਬਕ ਇਹ ਹਮਲਾ ਅਜਿਹੇ ਸਮੇਂ ਹੋਇਆ ਹੈ ਜਦੋਂ ਮਾਸਕੋ ਨੇ ਯੂਕਰੇਨ ਦੀ ਮਦਦ ਲਈ ਉੱਥੇ ਭੇਜੇ ਜਾਣ ਵਾਲੇ ਵਿਦੇਸ਼ੀ ਹਥਿਆਰਾਂ ਦੀ ਖੇਪ ਨੂੰ ਨਿਸ਼ਾਨਾ ਬਣਾਉਣ ਦੀ ਧਮਕੀ ਦਿੱਤੀ ਸੀ। ਲਵੀਵ ਖੇਤਰ ਦੇ ਗਵਰਨਰ ਮੈਕਸਿਮ ਕੋਜ਼ੀਤਸਕੀ ਨੇ ਦੱਸਿਆ ਕਿ ਲਵੀਵ ਸ਼ਹਿਰ ਤੋਂ 30 ਕਿਲੋਮੀਟਰ ਦੂਰ ਅਤੇ ਪੋਲੈਂਡ ਦੇ ਨਾਲ ਲੱਗਦੀ ਯੂਕਰੇਨ ਦੀ ਸਰਹੱਦ ਤੋਂ 25 ਕਿਲੋਮੀਟਰ ਦੂਰ ਸਥਿਤ ਯਾਵੋਰਿਵ ਫ਼ੌਜੀ ਰੇਂਜ ’ਤੇ ਰੂਸੀ ਬਲਾਂ ਨੇ 30 ਕਰੂਜ਼ ਮਿਜ਼ਾਈਲਾਂ ਦਾਗੀਆਂ।

    ਇਸ ਹਮਲੇ ਵਿਚ ਘੱਟੋ-ਘੱਟ 35 ਵਿਅਕਤੀਆਂ ਦੀ ਮੌਤ ਹੋ ਗਈ ਜਦਕਿ 134 ਵਿਅਕਤੀ ਜ਼ਖ਼ਮੀ ਹੋ ਗਏ। ਇਸ ਹਮਲੇ ਨਾਲ ਜੰਗ ਪੋਲੈਂਡ ਨਾਲ ਲੱਗਦੀ ਸਰਹੱਦ ਦੇ ਨੇੜੇ ਤੱਕ ਪਹੁੰਚ ਚੁੱਕੀ ਹੈ। ਇਕ ਸੀਨੀਅਰ ਰੂਸੀ ਰਾਜਦੂਤ ਨੇ ਚਿਤਾਵਨੀ ਦਿੱਤੀ ਹੈ ਕਿ ਯੂਕਰੇਨ ਲਈ ਹਥਿਆਰ ਅਤੇ ਹੋਰ ਫ਼ੌਜੀ ਸਾਮਾਨ ਲੈ ਕੇ ਜਾ ਰਹੇ ਵਿਦੇਸ਼ੀ ਜਹਾਜ਼ ਰੂਸੀ ਬਲਾਂ ਦੇ ਨਿਸ਼ਾਨੇ ’ਤੇ ਹੋਣਗੇ।

    ਜ਼ਿਕਰਯੋਗ ਹੈ ਕਿ ਅਮਰੀਕਾ ਅਤੇ ਨਾਟੋ ਵੱਲੋਂ ਯੂਕਰੇਨ ਦੇ ਫ਼ੌਜੀ ਜਵਾਨਾਂ ਨੂੰ ਸਿਖਲਾਈ ਦੇਣ ਲਈ ਨਿਯਮਤ ਤੌਰ ’ਤੇ ਇਸ ਫ਼ੌਜੀ ਰੇਂਜ ਵਿਚ ਇੰਸਟਰੱਕਟਰ ਭੇਜੇ ਜਾਂਦੇ ਹਨ। ਇਸ ਰੇਂਜ ਨੂੰ ਕੌਮਾਂਤਰੀ ਸ਼ਾਂਤੀ ਰੱਖਿਅਕ ਅਤੇ ਸੁਰੱਖਿਆ ਕੇਂਦਰ ਵਜੋਂ ਵੀ ਜਾਣਿਆ ਜਾਂਦਾ ਹੈ। ਇਸ ਰੇਂਜ ਵਿਚ ਨਾਟੋ ਦੇ ਕੌਮਾਂਤਰੀ ਪੱਧਰੀ ਅਭਿਆਸ ਵੀ ਹੁੰਦੇ ਹਨ। ਰੂਸੀ ਲੜਾਕਿਆਂ ਵੱਲੋਂ ਯੂਕਰੇਨ ਦੀ ਸਲੋਵਾਕੀਆ ਅਤੇ ਹੰਗਰੀ ਨਾਲ ਲੱਗਦੀ ਸਰਹੱਦ ਤੋਂ 250 ਕਿਲੋਮੀਟਰ ਦੂਰ ਪੱਛਮੀ ਯੂਕਰੇਨ ਵਿਚ ਸਥਿਤ ਸ਼ਹਿਰ ਇਵਾਨੋ-ਫਰੈਂਕਿਵਸਕ ’ਚ ਇਕ ਹਵਾਈ ਅੱਡ ’ਤੇ ਵੀ ਗੋਲਾਬਾਰੀ ਕੀਤੀ ਗਈ।

    ਮੇਅਰ ਰੁਸਲਾਨ ਮਾਰਟਸਿੰਕਿਵੀ ਨੇ ਕਿਹਾ ਕਿ ਅਜਿਹੇ ਹਮਲੇ ਕਰ ਕੇ ਰੂਸ ਡਰ ਤੇ ਸਹਿਮ ਪੈਦਾ ਕਰਨਾ ਚਾਹੁੰਦਾ ਹੈ। ਉਨ੍ਹਾਂ ਦੱਸਿਆ ਕਿ ਹਵਾਈ ਅੱਡੇ ’ਤੇ ਨਾਗਰਿਕ ਉਡਾਣਾਂ ਲਈ ਰਨਵੇਅ ਦੇ ਨਾਲ-ਨਾਲ ਫ਼ੌਜੀ ਹਵਾਈ ਪੱਟੀ ਵੀ ਮੌਜੂਦ ਸੀ।

    Published by:Gurwinder Singh
    First published:

    Tags: Russia Ukraine crisis, Russia-Ukraine News, Ukraine, Ukraine visa