ਇੱਕ ਰੂਸੀ ਡਰੋਨ ਨੂੰ ਯੂਕਰੇਨ ਦੀ ਏਅਰ ਡਿਫੈਂਸ ਫੋਰਸ ਨੇ ਓਡੇਸਾ ਵਿੱਚ ਹੇਠਾਂ ਸੁੱਟਾ ਦਿੱਤਾ। ਰੂਸੀ ਫੌਜ ਨੇ ਓਡੇਸਾ 'ਤੇ ਕਾਮੀਕੇਜ਼ ਡਰੋਨ ਨਾਲ ਹਮਲਾ ਕੀਤਾ ਸੀ। ਓਡੇਸਾ ਓਬਲਾਸਟ ਸੈਨਾ ਪ੍ਰਸ਼ਾਸਨ ਦੇ ਇਕ ਬੁਲਾਰੇ ਸੇਰਹੀ ਬ੍ਰੈਚੁਕ ਨੇ 25 ਸਤੰਬਰ ਦੀ ਸਵੇਰ ਨੂੰ ਕਿਹਾ ਕਿ ਓਡੇਸਾ ਸ਼ਹਿਰ ਦੇ ਕੇਂਦਰ ਵਿੱਚ ਪ੍ਰਸ਼ਾਸਨਿਕ ਇਮਾਰਤ 'ਤੇ ਤਿੰਨ ਵਾਰ ਹਮਲਾ ਕੀਤਾ ਗਿਆ ਸੀ।
ਇਸ ਤੋਂ ਬਾਅਦ ਰੂਸ ਦੇ ਇੱਕ ਡਰੋਨ ਨੂੰ ਡੇਗ ਦਿੱਤਾ ਗਿਆ। ਬ੍ਰੈਚੁਕ ਨੇ ਕਿਹਾ ਕਿ ਬਚਾਅ ਕਾਰਜ ਅਤੇ ਅੱਗ ਬੁਝਾਉਣ ਦਾ ਕੰਮ ਜਾਰੀ ਹੈ। ਕਿਸੇ ਜਾਨੀ ਨੁਕਸਾਨ ਦੀ ਸੂਚਨਾ ਨਹੀਂ ਹੈ। ਜਦੋਂ ਕਿ ਯੂਕਰੇਨੀ ਫੌਜ ਦੇ ਕਮਾਂਡਰ-ਇਨ-ਚੀਫ, ਵੈਲੇਰੀ ਜ਼ਲੁਜ਼ਨੀ ਨੇ ਦਾਅਵਾ ਕੀਤਾ ਕਿ ਅਸੀਂ ਰੂਸੀ ਪੇਸ਼ੇਵਰ ਫੌਜ ਨੂੰ ਖਤਮ ਕਰ ਦਿੱਤਾ ਹੈ, ਇਹ ਸਮਾਂ ਸ਼ੌਂਕੀ ਤੌਰ ਉਤੇ ਬਣੇ ਫੌਜੀਆਂ ਨੂੰ ਖਤਮ ਕਰਨ ਹੈ।
ਦੱਸਿਆ ਜਾ ਰਿਹਾ ਹੈ ਕਿ ਰੂਸੀ ਫੌਜ ਦੇ ਖਤਰਨਾਕ ਹਥਿਆਰ ਯੂਕਰੇਨ ਫੌਜ ਦੇ ਹੱਥ ਆ ਗਏ ਹਨ ਤੇ ਇਨ੍ਹਾਂ ਨਾਲ ਹੀ ਹਮਲੇ ਕੀਤੇ ਜਾ ਰਹੇ ਹਨ। ਇਹ ਉਹ ਹਥਿਆਰ ਸਨ ਜੋ ਰੂਸੀ ਫੌਜ ਛੱਡ ਕੇ ਭੱਜੀ ਸੀ, ਜਦੋਂ ਯੂਕਰੇਨ ਨੇ ਕੁਝ ਸ਼ਹਿਰਾਂ ਤੋਂ ਕਬਜ਼ੇ ਵਾਪਸ ਲੈ ਲਏ ਸਨ।
ਕੀਵ ਇੰਡੀਪੈਂਡੈਂਟ ਦੀ ਰਿਪੋਰਟ ਮੁਤਾਬਕ 24 ਸਤੰਬਰ ਨੂੰ ਡੋਨੇਟ੍ਰਸਕ ਓਬਲਾਸਟ 'ਚ 2 ਨਾਗਰਿਕ ਮਾਰੇ ਗਏ ਅਤੇ 8 ਜ਼ਖਮੀ ਹੋ ਗਏ। ਗਵਰਨਰ ਪਾਵਲੋ ਕਿਰੀਲੇਂਕੀ ਦੇ ਅਨੁਸਾਰ, ਰੂਸੀ ਬਲਾਂ ਨੇ ਬਖਮੁਟ ਅਤੇ ਕ੍ਰਾਸਨੋਹੋਰਿਵਕਾ ਵਿੱਚ ਇੱਕ-ਇੱਕ ਨਾਗਰਿਕ ਨੂੰ ਮਾਰ ਦਿੱਤਾ। ਡੋਨੇਟ੍ਰਸਕ ਓਬਲਾਸਟ ਵਿੱਚ ਹੁਣ ਤੱਕ ਘੱਟੋ-ਘੱਟ 884 ਨਾਗਰਿਕ ਮਾਰੇ ਗਏ ਹਨ। ਇਸ ਵਿੱਚ ਰੂਸ ਦੇ ਕਬਜ਼ੇ ਵਾਲੇ ਮਾਰੀਉਪੋਲ ਅਤੇ ਵੋਲਨੋਵਾਖਾ ਵਿੱਚ ਮਾਰੇ ਗਏ ਲੋਕ ਸ਼ਾਮਲ ਨਹੀਂ ਹਨ, ਜਿੱਥੇ ਹਜ਼ਾਰਾਂ ਲੋਕਾਂ ਦੇ ਮਾਰੇ ਜਾਣ ਦਾ ਦਾਅਵਾ ਕੀਤਾ ਜਾਂਦਾ ਹੈ।
ਜਦੋਂ ਕਿ ਆਪਣੇ ਰਾਤ ਦੇ ਵੀਡੀਓ ਭਾਸ਼ਣ ਵਿੱਚ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਨਸਕੀ ਨੇ ਕਿਹਾ ਕਿ ਯੂਕਰੇਨ ਜ਼ਾਪੋਰਿਝਜ਼ਿਆ, ਖਾਰਕਿਵ, ਮਾਈਕੋਲਾਈਵ, ਨਿਕੋਪੋਲ, ਡੋਨਬਾਸ ਅਤੇ ਸਾਰੇ ਯੂਕਰੇਨੀ ਸ਼ਹਿਰਾਂ ਅਤੇ ਖੇਤਰਾਂ ਵਿੱਚ ਸਾਰੇ ਹਮਲਿਆਂ ਦਾ ਜਵਾਬ ਦੇਵੇਗਾ। ਅਸੀਂ ਖੇਰਸਾਨ, ਲੁਹਾਨਸਕ, ਡੋਨੇਟ੍ਰਸਕ, ਓਬਲਾਸਟ ਅਤੇ ਕ੍ਰੀਮੀਆ ਤੱਕ ਆਪਣੇ ਪੂਰੇ ਦੇਸ਼ ਨੂੰ ਜ਼ਰੂਰ ਆਜ਼ਾਦ ਕਰਾਵਾਂਗੇ।
ਉਨ੍ਹਾਂ ਨੇ ਕਿਹਾ ਕਿ ਹਰ ਕਾਤਲ ਨੂੰ ਸਜ਼ਾ ਦਿੱਤੀ ਜਾਵੇਗੀ ਜੋ ਉਨ੍ਹਾਂ ਨੇ ਸਾਡੇ ਯੂਕਰੇਨੀਆਂ ਵਿਰੁੱਧ ਕੀਤਾ ਹੈ। ਖਬਰਾਂ 'ਚ ਇਹ ਵੀ ਕਿਹਾ ਜਾ ਰਿਹਾ ਹੈ ਕਿ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਫੌਜ ਦੇ ਪਿੱਛੇ ਹਟਣ ਕਾਰਨ ਨਾਰਾਜ਼ ਹਨ। ਸੀਨੀਅਰ ਅਫਸਰਾਂ ਦੀ ਥਾਂ ਉਨ੍ਹਾਂ ਨੇ ਆਪਣੇ ਜੂਨੀਅਰਾਂ ਨੂੰ ਕਮਾਂਡ ਸੌਂਪਣੀ ਸ਼ੁਰੂ ਕਰ ਦਿੱਤੀ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Russia Ukraine crisis, Russia-Ukraine News, Ukraine, Ukraine visa