12 ਸਾਲ ਪਹਿਲਾ ਗੁੰਮ ਹੋਈ ਕੀਮਤੀ ਅੰਗੂਠੀ, ਨਿੱਛ ਦੌਰਾਨ ਨਿਕਲੀ ਨੱਕ ਵਿਚੋਂ

ਲੰਡਨ ਵਿਚ ਇਕ ਬਹੁਤ ਹੀ ਵਿਲੱਖਣ ਮਾਮਲਾ ਸਾਹਮਣੇ ਆਇਆ ਹੈ, ਜਿਥੇ ਇਕ 20 ਸਾਲਾ ਲੜਕੀ ਨੂੰ ਅਚਾਨਕ ਛਿੱਕ ਮਾਰਨ ਤੋਂ ਬਾਅਦ 12 ਸਾਲ ਪਹਿਲਾਂ ਗੁਆਚੀ ਕੀਮਤੀ ਅੰਗੂਠੀ ਵਾਪਸ ਮਿਲ ਗਈ।

ਸੰਕੇਤਿਕ ਫੋਟੋ

 • Share this:
  ਲੰਡਨ- ਤੁਸੀਂ ਦੁਨੀਆ ਦੀਆਂ ਬਹੁਤ ਸਾਰੀਆਂ ਵਿਲੱਖਣ ਗੱਲਾਂ ਸੁਣੀਆਂ ਹੋਣਗੀਆਂ, ਪਰ ਕੀ ਤੁਸੀਂ ਕਦੇ ਸੋਚਿਆ ਹੈ ਕਿ ਤੁਸੀਂ ਕੋਈ ਕੀਮਤੀ ਚੀਜ਼ ਗੁਆ ਚੁੱਕੇ ਹੋ ਅਤੇ ਇਹ ਤੁਹਾਡੀ ਨੱਕ ਵਿੱਚ 12 ਸਾਲਾਂ ਤੋਂ ਫੱਸੀ ਹੋਵੇ ਅਤੇ ਤੁਹਾਨੂੰ ਪਤਾ ਵੀ ਨਾ ਲਗੇ। ਫਿਰ ਇਕ ਦਿਨ ਜਦੋਂ ਇਹ ਅਚਾਨਕ ਤੁਹਾਡੀ ਨੱਕ ਵਿਚੋਂ ਬਾਹਰ ਆ ਕੇ ਤੁਹਾਡੇ ਸਾਮ੍ਹਣੇ ਆਵੇ ਤਾਂ ਤੁਹਾਡੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਹੋਵੇਗਾ। ਲੰਡਨ ਦੀ ਇਕ ਲੜਕੀ ਨਾਲ ਵੀ ਅਜਿਹਾ ਹੀ ਹੋਇਆ ਸੀ। ਅਬੀਗੈਲ ਥੌਮਸਨ ਨਾਮ ਦੀ ਇੱਕ 20 ਸਾਲਾ ਲੜਕੀ ਵੈਸਟ ਯੌਰਕਸ਼ਾਇਰ ਵਿੱਚ ਰਹਿੰਦੀ ਹੈ। ਉਹ ਇੱਕ ਬਿਊਟੀਸ਼ੀਅਨ ਵਜੋਂ ਕੰਮ ਕਰਦੀ ਹੈ। ਕੁਝ ਦਿਨ ਪਹਿਲਾਂ ਉਸ ਨੂੰ ਆਪਣੀ ਸਭ ਤੋਂ ਕੀਮਤੀ ਗੁਆਚੀ ਚੀਜ਼ ਉਸਦੀ ਨੱਕ ਵਿਚੋਂ ਵਾਪਸ ਮਿਲ ਗਈ। ਇਹ ਕਹਾਣੀ ਬਹੁਤ ਦਿਲਚਸਪ ਹੈ।

  ਅਬੀਗੈਲ ਦੀ ਮਾਂ ਨੇ ਉਸ ਨੂੰ ਸਾਲ 2007 ਵਿੱਚ ਇੱਕ ਕੀਮਤੀ ਅਗੂੰਠੀ ਗਿਫਟ ਕੀਤੀ ਸੀ। ਇਸਦੀ ਕੀਮਤ ਲੱਖਾਂ ਵਿਚ ਸੀ। ਕੁਝ ਮਹੀਨਿਆਂ ਤਕ ਪਹਿਨਣ ਤੋਂ ਬਾਅਦ, ਉਸਦੀ ਅੰਗੂਠੀ ਕਿਧਰੇ ਗੁੰਮ ਹੋ ਗਈ। ਅਬੀਗੈਲ ਉਸ ਸਮੇਂ ਸਿਰਫ 8 ਸਾਲਾਂ ਦੀ ਸੀ। 2007 ਵਿੱਚ ਉਸਦੀ ਮਾਂ ਨੇ  ਉਸਦੇ 8 ਵੇਂ ਜਨਮਦਿਨ ‘ਤੇ ਇੱਕ ਤੋਹਫ਼ੇ ਵਜੋਂ ਅੰਗੂਠੀ ਦਿੱਤੀ, ਪਰ ਅੰਗੂਠੀ ਗੁੰਮ ਜਾਣ ਤੋਂ ਬਾਅਦ ਥੌਮਸਨ ਨੂੰ ਲਗਿਆ ਕਿ ਇਹ ਚੋਰੀ ਹੋ ਗਈ ਹੈ। ਅਬੀਗੈਲ ਨੇ ਰਿੰਗ ਨੂੰ ਬਹੁਤ ਲੱਭਣ ਦੀ ਕੋਸ਼ਿਸ਼ ਕੀਤੀ, ਇਸਦੇ ਬਾਅਦ ਵੀ ਉਹ ਨਹੀਂ ਮਿਲੀ। ਇਸ ਘਟਨਾ ਦੇ 12 ਸਾਲਾਂ ਬਾਅਦ, ਥੌਮਸਨ ਇਕ ਦਿਨ ਆਪਣੇ ਸੋਫੇ 'ਤੇ ਬੈਠੀ ਸੀ ਇਸ ਦੌਰਾਨ ਉਸ ਨੇ ਆਪਣੇ ਨੱਕ ਵਿਚ ਕੁਝ ਚਮਕਦਾ ਵੇਖਿਆ। ਇਸ ਤੋਂ ਬਾਅਦ ਉਸਨੂੰ ਜੋਰ ਕੇ ਨਿੱਛ ਆਈ। ਇਸ ਤੋਂ ਬਾਅਦ ਉਸਨੇ ਆਪਣੇ ਨੱਕ ਨੂੰ ਕੱਪੜੇ ਨਾਲ ਸਾਫ ਕਰਨਾ ਸ਼ੁਰੂ ਕਰ ਦਿੱਤਾ।

  ਨੱਕ ਸਾਫ਼ ਕਰਨ ਦੌਰਾਨ ਉਸਨੂੰ ਆਪਣੀ ਨੱਕ ਦੇ ਅੰਦਰ ਕੁਝ ਚਮਕਦਾ ਵੇਖਿਆ। ਅਬੀਗੈਲ ਨੇ ਕਿਹਾ ਕਿ ਉਸ ਨੇ ਫਿਰ ਨੱਕ ਦੇ ਅੰਦਰ ਕੁਝ ਫਸਿਆ ਵੇਖਿਆ। ਥੋੜ੍ਹੀ ਦੇਰ ਬਾਅਦ ਉਸ ਨੂੰ ਇਕ ਹੋਰ ਨਿੱਛ ਆਈ, ਜਦੋਂ ਉਸ ਨੇ ਕੱਪੜੇ ਵੱਲ ਵੇਖਿਆ ਤਾਂ ਉਹ ਹੈਰਾਨ ਰਹਿ ਗਈ। ਇਹ ਚੀਜ਼ ਉਹੀ ਅੰਗੂਠੀ ਹੈ, ਜੋ 12 ਸਾਲ ਪਹਿਲਾਂ ਗੁੰਮ ਗਈ ਸੀ।

  ਥੌਮਸਨ ਨੇ ਅੱਗੇ ਕਿਹਾ ਕਿ ਉਹ ਕਦੇ ਕਲਪਨਾ ਵੀ ਨਹੀਂ ਕਰ ਸਕਦੀ ਸੀ ਕਿ ਜਿਸ ਅੰਗੂਠੀ ਜਿਸ ਨੂੰ ਉਸਨੇ ਕਈ ਦਿਨਾਂ ਅਤੇ ਰਾਤਾਂ ਤੱਕ ਲਭਿਆ, ਉਸਦੀ ਨੱਕ ਵਿੱਚ ਫਸੀ ਹੋਈ ਸੀ।  ਇਸ ਘਟਨਾ ਨੂੰ ਜਾਣਨ ਤੋਂ ਬਾਅਦ ਕਿਸੇ ਨੂੰ ਯਕੀਨ ਨਹੀਂ ਹੋ ਰਿਹਾ ਹੈ। ਉਹ ਕਹਿੰਦੀ ਹੈ ਕਿ ਉਸਦੇ ਸਾਰੇ ਦੋਸਤ ਵੀ ਇਹ ਸੁਣਕੇ ਹੈਰਾਨ ਹਨ ਕਿ ਇਹ ਅੰਗੂਠੀ ਇੰਨੇ ਸਾਲਾਂ ਤੋਂ ਉਸਦੇ ਨੱਕ ਵਿੱਚ ਕਿਵੇਂ ਪਈ ਹੋਈ ਸੀ। ਇਸ ਸਮੇਂ ਦੌਰਾਨ ਉਸ ਨੂੰ ਕੋਈ ਪ੍ਰੇਸ਼ਾਨੀ ਨਹੀਂ ਹੋਈ।
  Published by:Ashish Sharma
  First published:
  Advertisement
  Advertisement