Home /News /international /

Britain: ਰਿਸ਼ੀ ਸੁਨਕ ਨੇ 20% ਟੈਕਸ ਕਟੌਤੀ ਦਾ ਕੀਤਾ ਵਾਅਦਾ, ਟਰਸ 'ਤੇ ਕੱਸਿਆ ਤੰਜ

Britain: ਰਿਸ਼ੀ ਸੁਨਕ ਨੇ 20% ਟੈਕਸ ਕਟੌਤੀ ਦਾ ਕੀਤਾ ਵਾਅਦਾ, ਟਰਸ 'ਤੇ ਕੱਸਿਆ ਤੰਜ

Britain: ਰਿਸ਼ੀ ਸੁਨਕ ਨੇ 20% ਟੈਕਸ ਕਟੌਤੀ ਦਾ ਕੀਤਾ ਵਾਅਦਾ, ਟਰਸ 'ਤੇ ਕੱਸਿਆ ਤੰਜ

Britain: ਰਿਸ਼ੀ ਸੁਨਕ ਨੇ 20% ਟੈਕਸ ਕਟੌਤੀ ਦਾ ਕੀਤਾ ਵਾਅਦਾ, ਟਰਸ 'ਤੇ ਕੱਸਿਆ ਤੰਜ

ਲੰਡਨ: ਬ੍ਰਿਟੇਨ ਦੇ ਪ੍ਰਧਾਨ ਮੰਤਰੀ ਦੇ ਅਹੁਦੇ ਦੀ ਦੌੜ ਵਿੱਚ ਲਿਜ਼ ਟਰਸ ਤੋਂ ਪਿੱਛੇ ਚੱਲ ਰਹੇ ਭਾਰਤੀ ਮੂਲ ਦੇ ਬ੍ਰਿਟਿਸ਼ ਸੰਸਦ ਰਿਸ਼ੀ ਸੁਨਕ ਨੇ ਹੁਣ ਟੈਕਸ ਘਟਾਉਣ ਲਈ ਸਹਿਮਤੀ ਜਤਾਈ ਹੈ।

 • Share this:
  ਲੰਡਨ: ਬ੍ਰਿਟੇਨ ਦੇ ਪ੍ਰਧਾਨ ਮੰਤਰੀ ਦੇ ਅਹੁਦੇ ਦੀ ਦੌੜ ਵਿੱਚ ਲਿਜ਼ ਟਰਸ ਤੋਂ ਪਿੱਛੇ ਚੱਲ ਰਹੇ ਭਾਰਤੀ ਮੂਲ ਦੇ ਬ੍ਰਿਟਿਸ਼ ਸੰਸਦ ਰਿਸ਼ੀ ਸੁਨਕ ਨੇ ਹੁਣ ਟੈਕਸ ਘਟਾਉਣ ਲਈ ਸਹਿਮਤੀ ਜਤਾਈ ਹੈ। ਉਨ੍ਹਾਂ ਨੇ ਅਗਲੇ ਸੱਤ ਸਾਲਾਂ ਵਿੱਚ ਨਿੱਜੀ ਟੈਕਸਾਂ ਵਿੱਚ 20 ਪ੍ਰਤੀਸ਼ਤ ਦੀ ਕਮੀ ਕਰਨ ਦਾ ਵਾਅਦਾ ਕੀਤਾ ਹੈ। ਰਿਸ਼ੀ ਸੁਨਕ ਮੁਤਾਬਕ ਇਹ ਕਮੀ ਪਿਛਲੇ ਤਿੰਨ ਦਹਾਕਿਆਂ 'ਚ ਸਭ ਤੋਂ ਜ਼ਿਆਦਾ ਹੋਵੇਗੀ।

  ਰਿਸ਼ੀ ਸੁਨਕ ਨੇ ਇਕ ਜਨ ਸਭਾ ਦੌਰਾਨ ਆਪਣੇ ਬਿਆਨ 'ਚ ਕਿਹਾ ਕਿ ਸਭ ਤੋਂ ਪਹਿਲਾਂ ਉਹ ਕਦੇ ਵੀ ਇਸ ਤਰ੍ਹਾਂ ਟੈਕਸ ਘੱਟ ਨਹੀਂ ਕਰਨਗੇ, ਜਿਸ ਨਾਲ ਸਿਰਫ ਮਹਿੰਗਾਈ ਦਰ ਵਧੇ। ਨਾਲ ਹੀ, ਉਹ ਅਜਿਹਾ ਕੋਈ ਵਾਅਦਾ ਨਹੀਂ ਕਰਣਗੇ , ਜਿਸ ਨੂੰ ਉਹ ਪੂਰਾ ਨਾ ਕਰ ਸਕੇ। ਅਤੇ ਤੀਜਾ, ਉਹ ਬ੍ਰਿਟੇਨ ਦੀਆਂ ਚੁਣੌਤੀਆਂ ਬਾਰੇ ਹਮੇਸ਼ਾ ਇਮਾਨਦਾਰ ਰਹਣਗੇ। ਰਿਸ਼ੀ ਸੁਨਕ ਨੇ ਪਹਿਲਾਂ ਟਰਸ ਦੁਆਰਾ ਟੈਕਸ ਕਟੌਤੀ ਦੇ ਵਾਅਦੇ ਨੂੰ ਕਲਪਨਾਤਮਕ ਅਰਥਸ਼ਾਸਤਰ ਦੱਸਿਆ ਹੈ। ਹਾਲਾਂਕਿ, ਸੁਨਕ ਦੇ ਟੈਕਸ ਘਟਾਉਣ ਦੇ ਵਾਅਦੇ ਤੋਂ ਬਾਅਦ, ਲਿਜ਼ ਦੇ ਸਮਰਥਕਾਂ ਨੇ ਉਸ ਨੂੰ ਪਲਟੁ ਕਿਹਾ ਹੈ।

  ਖਜ਼ਾਨਾ ਦੇ ਮੁੱਖ ਸਕੱਤਰ ਸਾਈਮਨ ਕਲਾਰਕ ਅਤੇ ਟਰਸ ਦੇ ਇੱਕ ਮੁੱਖ ਸਹਾਇਕ ਨੇ ਬਿਆਨ ਵਿੱਚ ਕਿਹਾ ਕਿ " ਲਿਜ਼ ਸੱਤ ਹਫ਼ਤਿਆਂ ਵਿੱਚ ਟੈਕਸਾਂ ਵਿੱਚ ਕਟੌਤੀ ਕਰੇਗੀ, ਸੱਤ ਸਾਲਾਂ ਵਿੱਚ ਨਹੀਂ। ਲਿਜ਼ ਟਰਸ ਦੀ ਟੀਮ ਦੇ ਇੱਕ ਹੋਰ ਮੈਂਬਰ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ 'ਤੇ ਬਲੂਮਬਰਗ ਨੂੰ ਦੱਸਿਆ ਕਿ ਰਿਸ਼ੀ ਸੁਨਕ ਦੇ ਯੂ-ਟਰਨ ਨੂੰ ਕੰਜ਼ਰਵੇਟਿਵ ਪਾਰਟੀ ਦੇ ਮੈਂਬਰਾਂ ਦੁਆਰਾ ਦੇਖਿਆ ਅਤੇ ਸਮਝਿਆ ਜਾ ਰਿਹਾ ਹੈ। ਹੁਣ ਰਿਸ਼ੀ ਸਨਕ ਦਾ ਇਹ ਵਾਅਦਾ ਨਤੀਜਿਆਂ 'ਤੇ ਜ਼ਿਆਦਾ ਅਸਰ ਨਹੀਂ ਕਰੇਗਾ।

  ਰਿਸ਼ੀ ਤੋਂ ਅੱਗੇ ਚੱਲ ਰਹੀ ਹੈ ਟਰਸ
  YouGov ਦੇ ਸਰਵੇਖਣ ਅਨੁਸਾਰ, ਲਿਜ਼ ਟਰਸ ਨੂੰ ਸਾਬਕਾ ਵਿੱਤ ਮੰਤਰੀ ਰਿਸ਼ੀ ਸੁਨਕ ਤੋਂ 24 ਅੰਕਾਂ ਦੀ ਬੜ੍ਹਤ ਹੈ। ਸਰਵੇਖਣ ਵਿੱਚ ਕਿਹਾ ਗਿਆ ਹੈ ਕਿ ਵਿਦੇਸ਼ ਸਕੱਤਰ ਨੇ ਟੈਕਸ, ਯੂਕਰੇਨ ਤੋਂ ਲੈ ਕੇ ਚੀਨ ਅਤੇ ਮਹਿੰਗਾਈ ਤੱਕ ਬਹਿਸ ਵਿੱਚ ਸ਼ਾਮਲ ਹਰ ਖੇਤਰ ਵਿੱਚ ਸੁਨਕ ਨੂੰ ਪਛਾੜ ਦਿੱਤਾ ਹੈ। ਸਰਵੇ ਮੁਤਾਬਕ 31 ਫੀਸਦੀ ਪਾਰਟੀ ਮੈਂਬਰ ਇਸ ਵੇਲੇ ਰਿਸ਼ੀ ਸੁਨਕ ਦੇ ਹੱਕ ਵਿੱਚ ਹਨ। ਜਦਕਿ 49 ਫੀਸਦੀ ਲਿਜ਼ ਟਰਸ ਨੂੰ ਵੋਟ ਪਾਉਣ ਦਾ ਇਰਾਦਾ ਰੱਖਦੇ ਹਨ। ਫਿਲਹਾਲ 15 ਫੀਸਦੀ ਮੈਂਬਰਾਂ ਨੇ ਅਜੇ ਤੱਕ ਇਹ ਫੈਸਲਾ ਨਹੀਂ ਕੀਤਾ ਹੈ ਕਿ ਉਹ ਕਿਸ ਨੂੰ ਵੋਟ ਪਾਉਣਗੇ। ਇਸ ਦੇ ਨਾਲ ਹੀ 6 ਫੀਸਦੀ ਮੈਂਬਰ ਵੋਟਿੰਗ ਤੋਂ ਦੂਰ ਰਹਿਣਗੇ।
  Published by:Drishti Gupta
  First published:

  Tags: Britain, World, World news

  ਅਗਲੀ ਖਬਰ