ਲੰਡਨ: ਬ੍ਰਿਟੇਨ ਦੇ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਰਿਸ਼ੀ ਸੁਨਕ(Rishi Sunak) ਨੇ ਕਿਹਾ ਕਿ ਉਹ ਭਾਰਤ ਅਤੇ ਬ੍ਰਿਟੇਨ ਦੇ ਰਿਸ਼ਤਿਆਂ 'ਚ ਬਦਲਾਅ ਲਿਆਉਣਾ ਚਾਹੁੰਦੇ ਹਨ। ਰਿਸ਼ੀ ਸੁਨਕ ਸੋਮਵਾਰ ਨੂੰ ਉੱਤਰੀ ਲੰਡਨ ਵਿੱਚ ਕੰਜ਼ਰਵੇਟਿਵ ਫਰੈਂਡਜ਼ ਆਫ ਇੰਡੀਆ ਵੱਲੋਂ ਆਯੋਜਿਤ ਇੱਕ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਨੇ ਆਪਣਾ ਭਾਸ਼ਣ ਨਮਸਤੇ, ਸਲਾਮ, ਕੇਮ ਛੋ, ਭਾਰਤੀ ਮੂਲ ਦੇ ਬ੍ਰਿਟਿਸ਼ ਨਾਗਰਿਕਾਂ ਨੂੰ ਸੰਬੋਧਿਤ ਸ਼ੁਭਕਾਮਨਾਵਾਂ ਨਾਲ ਸ਼ੁਰੂ ਕੀਤਾ।
ਇਸ ਦੌਰਾਨ ਰਿਸ਼ੀ ਸੁਨਕ ਨੇ ਕਿਹਾ ਕਿ ਉਹ ਦੋਵਾਂ ਦੇਸ਼ਾਂ ਦੇ ਸਬੰਧਾਂ ਨੂੰ ਦੋ-ਪੱਖੀ ਬਣਾਉਣਾ ਚਾਹੁੰਦੇ ਹਨ, ਤਾਂ ਜੋ ਬ੍ਰਿਟੇਨ ਦੇ ਵਿਦਿਆਰਥੀ ਅਤੇ ਕੰਪਨੀਆਂ ਆਸਾਨੀ ਨਾਲ ਭਾਰਤ ਪਹੁੰਚ ਸਕਣ। ਹਿੰਦੀ 'ਚ ਬੋਲਦਿਆਂ ਉਨ੍ਹਾਂ ਨੇ ਕਿਹਾ, 'ਤੁਸੀਂ ਸਾਰੇ ਮੇਰੇ ਪਰਿਵਾਰ ਹੋ। ਅਸੀਂ ਸਾਰੇ ਜਾਣਦੇ ਹਾਂ ਕਿ ਭਾਰਤ ਅਤੇ ਬ੍ਰਿਟੇਨ ਦਾ ਰਿਸ਼ਤਾ ਬਹੁਤ ਮਹੱਤਵਪੂਰਨ ਹੈ। ਅਸੀਂ ਦੋ ਦੇਸ਼ਾਂ ਵਿਚਕਾਰ ਇੱਕ ਜੀਵਤ ਪੁਲ ਵਾਂਗ ਕੰਮ ਕਰਦੇ ਹਾਂ। ਮੈਂ ਇਸ ਰਿਸ਼ਤੇ ਵਿੱਚ ਬਦਲਾਅ ਲਿਆਉਣਾ ਚਾਹੁੰਦਾ ਹਾਂ, ਜਿਸ ਨਾਲ ਸਾਡੀਆਂ ਕੰਪਨੀਆਂ ਅਤੇ ਭਾਰਤੀ ਕੰਪਨੀਆਂ ਲਈ ਮਿਲ ਕੇ ਕੰਮ ਕਰਨਾ ਆਸਾਨ ਹੋ ਜਾਵੇ। ਕਿਉਂਕਿ ਇਹ ਸਿਰਫ਼ ਇੱਕ ਤਰਫਾ ਰਿਸ਼ਤਾ ਨਹੀਂ ਹੈ, ਸਗੋਂ ਦੋ-ਪੱਖੀ ਰਿਸ਼ਤਾ ਹੈ।
ਭਾਰਤ ਨੇ ਦਿੱਤੀ ਚੇਤਾਵਨੀ- ਅੱਤਵਾਦ 'ਤੇ 'ਦੋਹਰੇ ਮਾਪਦੰਡ' ਨੂੰ ਅਪਣਾ ਰਿਹਾ ਚੀਨ
ਅਸੀਂ ਭਾਰਤ ਤੋਂ ਬਹੁਤ ਕੁਝ ਸਿੱਖ ਸਕਦੇ ਹਾਂ: ਸੁਨਕ
ਰਿਸ਼ੀ ਸੁਨਕ ਨੇ ਕਿਹਾ, “ਅਸੀਂ ਸਾਰੇ ਯੂਕੇ ਲਈ ਕੰਮ ਕਰਨ ਅਤੇ ਭਾਰਤ ਵਿੱਚ ਇੱਕ ਬਿਹਤਰ ਮਾਹੌਲ ਬਣਾਉਣ ਦੇ ਮੌਕੇ ਤੋਂ ਜਾਣੂ ਹਾਂ। ਪਰ ਸਾਨੂੰ ਇਸ ਰਿਸ਼ਤੇ ਨੂੰ ਵੱਖਰੇ ਢੰਗ ਨਾਲ ਦੇਖਣ ਦੀ ਲੋੜ ਹੈ।’ ਉਨ੍ਹਾਂ ਨੇ ਕਿਹਾ, ‘ਅਸੀਂ ਇੱਥੇ ਯੂਕੇ ਵਿੱਚ ਭਾਰਤ ਤੋਂ ਬਹੁਤ ਕੁਝ ਸਿੱਖ ਸਕਦੇ ਹਾਂ। ਮੈਂ ਇਹ ਯਕੀਨੀ ਬਣਾਉਣਾ ਚਾਹੁੰਦਾ ਹਾਂ ਕਿ ਸਾਡੇ ਵਿਦਿਆਰਥੀ ਆਸਾਨੀ ਨਾਲ ਭਾਰਤ ਦੀ ਯਾਤਰਾ ਕਰ ਸਕਣ ਅਤੇ ਕੁਝ ਸਿੱਖ ਸਕਣ।
ਰਿਸ਼ੀ ਸੁਨਕ ਨੇ ਚੀਨ ਨੂੰ ਨੰਬਰ-1 ਖ਼ਤਰਾ ਦੱਸਿਆ
ਰਿਸ਼ੀ ਸੁਨਕ ਨੇ ਚੀਨ ਬਾਰੇ ਕਿਹਾ, 'ਬੀਜਿੰਗ ਦੇ ਹਮਲੇ ਦੇ ਖਿਲਾਫ ਬਚਾਅ ਪੱਖ 'ਚ ਬ੍ਰਿਟੇਨ ਨੂੰ ਬਹੁਤ ਮਜ਼ਬੂਤ ਹੋਣ ਦੀ ਲੋੜ ਹੈ। ਚੀਨ ਅਤੇ ਉਸਦੀ ਕਮਿਊਨਿਸਟ ਪਾਰਟੀ ਸਾਡੀ ਆਰਥਿਕ ਅਤੇ ਰਾਸ਼ਟਰੀ ਸੁਰੱਖਿਆ ਲਈ ਸਭ ਤੋਂ ਵੱਡੇ ਖਤਰਿਆਂ ਵਿੱਚੋਂ ਇੱਕ ਹਨ। ਬ੍ਰਿਟੇਨ ਲੰਬੇ ਸਮੇਂ ਤੋਂ ਇਸ ਦਾ ਸਾਹਮਣਾ ਕਰ ਰਿਹਾ ਹੈ। ਬਿਨਾਂ ਸ਼ੱਕ, ਤੁਹਾਡੇ ਪ੍ਰਧਾਨ ਮੰਤਰੀ ਹੋਣ ਦੇ ਨਾਤੇ, ਮੈਂ ਤੁਹਾਨੂੰ, ਤੁਹਾਡੇ ਪਰਿਵਾਰ ਅਤੇ ਸਾਡੇ ਦੇਸ਼ ਨੂੰ ਸੁਰੱਖਿਅਤ ਰੱਖਣ ਲਈ ਜੋ ਵੀ ਕਰਨਾ ਹੋਵੇਗਾ ਉਹ ਕਰਾਂਗਾ। ਕਿਉਂਕਿ ਪ੍ਰਧਾਨ ਮੰਤਰੀ ਦਾ ਇਹ ਪਹਿਲਾ ਫਰਜ਼ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Britain, Rishi Sunak, World, World news