Home /News /international /

9/11 ਦੀ ਬਰਸੀ ਤੋਂ ਠੀਕ ਪਹਿਲਾਂ ਕਾਬੁਲ ’ਚ ਅਮਰੀਕੀ ਅੰਬੈਂਸੀ ਵਿਚ ਰਾਕੇਟ ਬਲਾਸਟ

9/11 ਦੀ ਬਰਸੀ ਤੋਂ ਠੀਕ ਪਹਿਲਾਂ ਕਾਬੁਲ ’ਚ ਅਮਰੀਕੀ ਅੰਬੈਂਸੀ ਵਿਚ ਰਾਕੇਟ ਬਲਾਸਟ

  • Share this:
    ਅਮਰੀਕਾ ਵਿਚ ਹੋਏ 9/11 ਦੇ ਅਤਿਵਾਦੀ ਹਮਲੇ ਦੀ ਬਰਸੀ ਤੋਂ ਕੁਝ ਮਿੰਟ ਪਹਿਲਾਂ ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਵਿਚ ਅਮਰੀਕੀ ਦੂਤਾਵਾਸ (US Embassy) ਦੇ ਬਾਹਰ ਇਕ ਰਾਕੇਟ ਬਲਾਸਟ ਹੋਇਆ ਹੈ। ਅਧਿਕਾਰੀਆਂ ਨੇ ਜਾਣਕਾਰੀ ਦਿੰਦਿਆ ਇਸ ਧਮਾਕੇ ਵਿਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ।

    ਮੱਧ ਕਾਬੁਲ ਵਿਚ ਅਧੀ ਰਾਤ ਤੋਂ ਬਾਅਦ ਧੂੰਏਂ ਦਾ ਇਕ ਗੁਬਾਰ ਉਡਦਾ ਦਿਖਿਆ। ਇਸ ਦੌਰਾਨ ਸਾਇਰਨ ਦੀ ਤੇਜ਼ ਆਵਾਜ਼ ਸੁਣਾਈ ਦਿਤੀ। ਬਾਅਦ ਵਿਚ ਅੰਬੈਂਸੀ ਦੇ ਅੰਦਰੋਂ ਲਾਊਡ ਸਪੀਕਰ ਰਾਹੀਂ ਐਲਾਨ ਕੀਤਾ ਕਿ ਅੰਬੈਂਸੀ ਦੇ ਵਿਹੜੇ ਵਿਚ ਰਾਕੇਟ ਫਟ ਗਿਆ ਹੈ। ਇਸ ਘਟਨਾ ਨੂੰ ਲੈ ਕੇ ਅਫਗਾਨ ਅਧਿਕਾਰੀਆਂ ਨੇ ਕੋਈ ਬਿਆਨ ਜਾਰੀ ਨਹੀਂ ਕੀਤਾ। ਅੰਬੈਂਸੀ ਦੇ ਨੇੜੇ ਨਾਟੋ ਦਫਤਰ ਵਿਚ ਕਿਸੇ ਤਰ੍ਹਾਂ ਦੇ ਨੁਕਸਾਨ ਦੀ ਕੋਈ ਖਬਰ ਨਹੀਂ ਹੈ।

    ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਅਫਗਾਨਿਸਤਾਨ ਵਿਚ ਤਾਲਿਬਾਨ ਨਾਲ ਸ਼ਾਂਤੀ ਵਾਰਤਾ ਰੱਦ ਕਰਨ ਦੇ ਐਲਾਨ ਤੋਂ ਬਾਅਦ ਹੋਇਆ ਵੱਡਾ ਹਮਲਾ ਹੈ। ਤਾਲਿਬਾਨ ਦੇ ਹਮਲੇ ਵਿਚ ਇਕ ਅਮਰੀਕੀ ਫੌਜੀ ਜਵਾਨ ਸਣੇ 12 ਲੋਕਾਂ ਦੀ ਹੋਈ ਮੌਤ ਦਾ ਹਵਾਲਾ ਦਿੰਦੇ ਹੋਏ ਟਰੰਪ ਨੇ ਤਾਲਿਬਾਨ ਨਾਲ ਗੱਲਬਾਤ ਰੱਦ ਕਰ ਦਿੱਤੀ ਸੀ।
    First published:

    Tags: Attack

    ਅਗਲੀ ਖਬਰ