ਰੋਹਿੰਗਿਆ ਸੰਕਟ ਖੇਤਰੀ ਸੁਰੱਖਿਆ ਨੂੰ ਪਾ ਸਕਦਾ ਹੈ ਖ਼ਤਰੇ ’ਚ: ਸੰਯੁਕਤ ਰਾਸ਼ਟਰ


Updated: February 5, 2018, 2:43 PM IST
ਰੋਹਿੰਗਿਆ ਸੰਕਟ ਖੇਤਰੀ ਸੁਰੱਖਿਆ ਨੂੰ ਪਾ ਸਕਦਾ ਹੈ ਖ਼ਤਰੇ ’ਚ: ਸੰਯੁਕਤ ਰਾਸ਼ਟਰ
ਰੋਹਿੰਗਿਆ ਸੰਕਟ ਖੇਤਰੀ ਸੁਰੱਖਿਆ ਨੂੰ ਪਾ ਸਕਦਾ ਹੈ ਖ਼ਤਰੇ ’ਚ: ਸੰਯੁਕਤ ਰਾਸ਼ਟਰ

Updated: February 5, 2018, 2:43 PM IST
ਸੰਯੁਕਤ ਰਾਸ਼ਟਰ ਦੇ ਮਨੁੱਖੀ ਅਧਿਕਾਰ ਮੁਖੀ ਨੇ ਕਿਹਾ ਹੈ ਕਿ ਰੋਹਿੰਗਿਆ ਮੁਸਲਿਮ ਘੱਟ ਗਿਣਤੀਆਂ ’ਤੇ ਮਿਆਂਮਾਰ ਦਾ ਅੱਤਿਆਚਾਰ ਖੇਤਰੀ ਸੰਘਰਸ਼ ਨੂੰ ਭੜਕਾਉਣ ਵਿੱਚ ਸਮਰੱਥ ਹੈ।

ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਮੁਖੀ ਜੀਦ ਰਾਦ ਅਲ-ਹੁਸੈਨ ਨੇ ਅੱਜ ਇੰਡੋਨੇਸ਼ੀਆ ਵਿੱਚ ਇਸ ਗੱਲ ਨੂੰ ਦੁਹਰਾਉਂਦੇ ਹੋਏ ਕਿਹਾ ਕਿ ਹੋ ਸਕਦਾ ਹੈ ਕਿ ਰੋਹਿੰਗਿਆ ਦੇ ਖਿਲਾਫ਼ ਹਿੰਸਕ ਅਭਿਆਨ ਦੇ ਦੌਰਾਨ ਕਤਲੇਆਮ ਅਤੇ ਜਾਤੀ ਸਫਾਏ ਦੀ ਕਾਰਵਾਈ ਹੋਈ ਹੋਵੇ, ਜਿਸਦੇ ਚੱਲਦੇ ਕਰੀਬ 10 ਲੱਖ ਲੋਕ ਬੱਚ ਕੇ ਗੁਆਂਢੀ ਬੰਗਲਾਦੇਸ਼ ਚਲੇ ਗਏ।

ਅਲ-ਹੁਸੈਨ ਨੇ ਕਿਹਾ, ‘ਖੇਤਰ ਦੀ ਸੁਰੱਖਿਆ ਤੇ ਸੰਭਾਵਿਤ ਗੰਭੀਰ ਪ੍ਰਭਾਵ ਦੇ ਨਾਲ ਮਿਆਂਮਾਰ ਨੂੰ ਬੇਹੱਦ ਗੰਭੀਰ ਸੰਕਟ ਦਾ ਸਾਹਮਣਾ ਕਰਨਾ ਪਿਆ। ਅਗਰ ਰੋਹਿੰਗਿਆ ਸੰਕਟ ਨਾਲ ਧਾਰਮਿਕ ਪਹਿਚਾਨ ਤੇ ਆਧਾਰਿਤ ਵਿਆਪਕ ਸੰਘਰਸ਼ ਭੜਕਦਾ ਹੈ ਤਾਂ ਆਗਾਮੀ ਵਿਵਾਦ ਗੰਭੀਰ ਚੇਤਾਵਨੀ ਦਾ ਕਾਰਣ ਬਣ ਸਕਦੇ ਹਨ।’ ਉਹ ਇੰਡੋਨੇਸ਼ੀਆ ਦੀ ਤਿੰਨ ਦਿਨਾਂ ਦੀ ਯਾਤਰਾ ’ਤੇ ਹਨ।
First published: February 5, 2018
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...