1984 ਦੇ ਆਪਰੇਸ਼ਨ ਬਲੂ ਸਟਾਰ ਵਿੱਚ ਬ੍ਰਿਟਿਸ਼ ਸਰਕਾਰ ਦੀ ਕੀ ਭੂਮਿਕਾ ਸੀ !

Damanjeet Kaur
Updated: March 7, 2018, 6:34 PM IST
1984 ਦੇ ਆਪਰੇਸ਼ਨ ਬਲੂ ਸਟਾਰ ਵਿੱਚ ਬ੍ਰਿਟਿਸ਼ ਸਰਕਾਰ ਦੀ ਕੀ ਭੂਮਿਕਾ ਸੀ !
1984 ਦੇ ਆਪਰੇਸ਼ਨ ਬਲੂ ਸਟਾਰ ਵਿੱਚ ਬ੍ਰਿਟਿਸ਼ ਸਰਕਾਰ ਦੀ ਕੀ ਭੂਮਿਕਾ ਸੀ !
Damanjeet Kaur
Updated: March 7, 2018, 6:34 PM IST
1984 ਦੇ ਆਪਰੇਸ਼ਨ ਬਲੂ ਸਟਾਰ ਵਿੱਚ ਬ੍ਰਿਟਿਸ਼ ਸਰਕਾਰ ਦੀ ਕੀ ਭੂਮਿਕਾ ਸੀ, ਹੁਣ ਇਸ ਸਵਾਲ ਦਾ ਜਵਾਬ ਸ਼ਾਇਦ ਜਲਦ ਮਿਲ ਸਕਦਾ ਹੈ।ਆਪਰੇਸ਼ਨ ਬਲੂ ਸਟਾਰ ਨਾਲ ਜੁੜੇ ਤੱਥਾਂ ਤੇ ਬ੍ਰਿਟੇਨ ਦੀ ਇੱਕ ਟ੍ਰਿਬਯੂਨਲ ਵਿੱਚ ਸੁਣਵਾਈ ਸ਼ੁਰੂ ਹੋ ਚੁਕੀ ਹੈ।ਦਰਅਸਲ ਸੂਚਨਾ ਦੀ ਅਜ਼ਾਦੀ ਦੇ ਤਹਿਤ ਪਤੱਰਕਾਰ ਫਿਲ ਮਿਲਰ ਨੇ ਬ੍ਰਿਟਿਸ਼ ਕੈਬਨਿਟ ਦੀਆਂ ਉਨਾਂ ਫਾਈਲਾਂ ਨੂੰ ਜਨਤਕ ਕਰਨ ਦੀ ਮੰਗ ਕੀਤੀ ਸੀ।

ਜ਼ਿਕਰਯੋਗ ਹੈ ਕਿ ਪੱਤਰਕਾਰ ਫਿਲ ਮਿਲਰ ਨੇ ਸੂਚਨਾ ਦੀ ਆਜ਼ਾਦੀ ਤਹਿਤ ਪਾਈ ਅਪੀਲ ਵਿੱਚ ਮੰਗ ਕੀਤੀ ਸੀ ਕਿ 2014 ਵਿੱਚ 1984 ਦੇ ਆਪਰੇਸ਼ਨ ਬਲੂ ਸਟਾਰ ਦੌਰਾਨ ਤਤਕਾਲੀ ਪ੍ਰਧਾਨ ਮੰਤਰੀ ਮਾਰਗਰੇਟ ਥੈਚਰ ਵੱਲੋਂ ਭਾਰਤੀ ਫੌਜ ਦੇ ਆਪਰੇਸ਼ਨ ਲਈ ਦਿੱਤੀ ਸਹਾਇਤਾ ਸਬੰਧੀ ਫਾਈਲਾਂ ਜਨਤਕ ਕੀਤੀਆਂ ਜਾਣ।ਪਰ ਯੂ.ਕੇ. ਕੈਬਨਿਟ ਨੇ ਕੌਮੀ ਸੁਰੱਖਿਆ ਨੂੰ ਖਤਰਾ ਹੋਣ ਦਾ ਹਵਾਲਾ ਦੇ ਕੇ ਫਾਈਲਾਂ ਜਨਤਕ ਕਰਨ ਤੋਂ ਇਨਕਾਰ ਕਰ ਦਿੱਤਾ ਸੀ।ਅਗਸਤ 2015 ਵਿੱਚ ਇੰਗਲੈਂਡ ਦੇ ਸੂਚਨਾ ਕਮਿਸ਼ਨਰ ਨੇ ਕੈਬਨਿਟ ਦੇ ਫੈਸਲੇ ਦਾ ਸਮਰਥਨ ਕੀਤਾ ਸੀ।ਹੁਣ ਬ੍ਰਿਟਿਸ਼ ਟ੍ਰਬਿਊਨਲ ਲੰਡਨ ਵਿੱਚ ਸੁਣਵਾਈ ਤੋਂ ਬਾਅਦ ਸਾਫ ਹੋ ਜਾਵੇਗਾ ਕਿ ਕੀ ਬਰਤਾਨੀਆ ਦੇ ਸੂਚਨਾ ਕਮਿਸ਼ਨਰ ਨੂੰ ਕੈਬਨਿਟ ਦੇ ਫਾਈਲਾਂ ਜਨਤਕ ਨਾ ਕਰਨ ਦੇ ਫੈਸਲੇ ਨੂੰ ਸਮਰਥਨ ਦੇਣ ਦਾ ਹੱਕ ਸੀ ਜਾਂ ਨਹੀ?ਕੇਸ ਲੜਨ ਵਾਲੇ ਫਿਲ ਮਿਲਰ ਮੁਤਾਬਕ ਤਿੰਨ ਦਹਾਕੇ ਪੁਰਾਣੇ ਦਸਤਾਵੇਜ਼ ਜਨਤਕ ਹੋਣ ਨਾਲ ਦੋਵਾਂ ਦੇਸ਼ਾਂ ਤੇ ਸਫ਼ਾਰਤੀ ਸਬੰਧਾਂ ‘ਤੇ ਕੋਈ ਅਸਰ ਨਹੀਂ ਪਵੇਗਾ।

First published: March 7, 2018
ਹੋਰ ਪੜ੍ਹੋ
Loading...
ਅਗਲੀ ਖ਼ਬਰ