Home /News /international /

ਜਿਸ ਰੂਸੀ ਹਸੀਨਾ 'ਤੇ ਆਇਆ ਸੀ ਪੁਤਿਨ ਦਾ ਦਿਲ, ਇੱਕ ਦਿਨ ਅਚਾਨਕ ਹੋ ਗਈ ਗਾਇਬ, ਜਾਣੋ ਪੂਰੀ ਕਹਾਣੀ

ਜਿਸ ਰੂਸੀ ਹਸੀਨਾ 'ਤੇ ਆਇਆ ਸੀ ਪੁਤਿਨ ਦਾ ਦਿਲ, ਇੱਕ ਦਿਨ ਅਚਾਨਕ ਹੋ ਗਈ ਗਾਇਬ, ਜਾਣੋ ਪੂਰੀ ਕਹਾਣੀ

2008 ਤੋਂ ਉਹ ਵਲਾਦੀਮੀਰ ਪੁਤਿਨ ਨਾਲ ਰਿਲੇਸ਼ਨਸ਼ਿਪ ਵਿੱਚ ਹੈ। ਸਾਲ 2019 ਤੱਕ ਅਲੀਨਾ ਕਬਾਏਵਾ ਰੂਸ 'ਚ ਵੱਖ-ਵੱਖ ਪ੍ਰੋਗਰਾਮਾਂ 'ਚ ਨਜ਼ਰ ਆਉਂਦੀ ਸੀ ਪਰ ਪਿਛਲੇ 2 ਸਾਲਾਂ ਤੋਂ ਉਸ ਨੂੰ ਕਿਸੇ ਨੇ ਨਹੀਂ ਦੇਖਿਆ। ਉਹ ਕਿਸੇ ਜਨਤਕ ਸਮਾਗਮ ਵਿੱਚ ਵੀ ਨਜ਼ਰ ਨਹੀਂ ਆਈ।

  • Share this:

ਰੂਸ ਦੇ ਯੂਕਰੇਨ ਉੱਤੇ ਹਮਲਾ ਕਰਨ ਤੋਂ ਬਾਅਦ ਰੂਸ ਤੇ ਯੂਕਰੇਨ ਵਿਚਕਾਰ ਯੁੱਧ ਚੱਲ ਰਿਹਾ ਹੈ। ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ, ਯੂਕਰੇਨ 'ਤੇ ਹਮਲਿਆਂ ਕਾਰਨ ਪੂਰੀ ਦੁਨੀਆਂ ਵਿਚ ਸੁਰਖੀਆਂ ਵਿਚ ਹਨ। ਪੁਤਿਨ ਨੂੰ ਮਜ਼ਬੂਤ ਇੱਛਾ ਸ਼ਕਤੀ ਅਤੇ ਸਖ਼ਤ ਫੈਸਲਿਆਂ ਵਾਲਾ ਨੇਤਾ ਕਿਹਾ ਜਾਂਦਾ ਹੈ।

ਉਸ ਦੀ ਸ਼ਖਸੀਅਤ ਨੂੰ ਬਹੁਤ ਸਖ਼ਤ ਮੰਨਿਆ ਜਾਂਦਾ ਹੈ। ਦੱਸ ਦੇਈਏ ਕਿ ਕੁਝ ਸਾਲਾਂ ਤੱਕ ਉਸ ਦੇ ਦਿਲ 'ਤੇ ਸਿਰਫ ਇਕ ਰੂਸੀ ਹੁਸੀਨਾ ਦਾ ਰਾਜ ਸੀ। ਇਸਦੇ ਕਿੱਸੇ ਕ੍ਰੇਮਲਿਨ ਵਿਚ ਵੀ ਆਮ ਸਨ। ਇਸ ਰੂਸੀ ਹੁਸੀਨਾ ਜਿਮਨਾਸਟ ਦੀ ਖਿਡਾਰੀ ਅਲੀਨਾ ਕਾਬਾਏਵਾ ਹੈ।

ਤੁਹਾਨੂੰ ਦੱਸ ਦੇਈਏ ਕਿ ਅਲੀਨਾ ਕਬਾਏਵਾ ਦਾ ਨਾਂ ਉਸ ਦੀਆਂ ਖੇਡ ਪ੍ਰਾਪਤੀਆਂ ਲਈ ਨਹੀਂ, ਸਗੋਂ ਵਲਾਦੀਮੀਰ ਪੁਤਿਨ ਨਾਲ ਡੂੰਘੇ ਸਬੰਧਾਂ ਕਾਰਨ ਮਸ਼ਹੂਰ ਹੋਇਆ। ਕਈ ਵਾਰ ਉਹ ਪੁਤਿਨ ਦੇ ਨਾਲ ਜਨਤਕ ਸਮਾਗਮਾਂ ਵਿੱਚ ਨਜ਼ਰ ਆਈ, ਪਰ ਕਿਸੇ ਨੇ ਇਸ ਰਿਸ਼ਤੇ 'ਤੇ ਸਵਾਲ ਚੁੱਕਣ ਦੀ ਹਿੰਮਤ ਨਹੀਂ ਕੀਤੀ।

ਕਾਬਾਏਵਾ ਰੂਸ ਦੀ ਸਰਵੋਤਮ ਮਹਿਲਾ ਜਿਮਨਾਸਟ ਰਹੀ ਹੈ। ਉਸਨੇ 2000 ਵਿੱਚ ਸਿਡਨੀ ਓਲੰਪਿਕ ਖੇਡਾਂ ਵਿੱਚ ਰੂਸ ਲਈ ਕਾਂਸੀ ਦਾ ਤਗਮਾ ਅਤੇ 2004 ਵਿੱਚ ਏਥਨਜ਼ ਖੇਡਾਂ ਵਿੱਚ ਸੋਨਾ ਤਮਗਾ ਜਿੱਤਿਆ ਸੀ। ਅਲੀਨਾ ਉਨ੍ਹਾਂ ਰੂਸੀ ਖਿਡਾਰਨਾਂ 'ਚੋਂ ਇਕ ਸੀ, ਜਿਨ੍ਹਾਂ ਨੇ ਆਪਣੇ ਦੇਸ਼ ਦਾ ਮਾਣ ਵਧਾਇਆ।

ਉਸਨੇ ਵੱਖ-ਵੱਖ ਵਿਸ਼ਵ ਚੈਂਪੀਅਨਸ਼ਿਪਾਂ ਵਿੱਚ ਕੁੱਲ 14 ਤਗਮੇ ਜਿੱਤੇ ਅਤੇ 21 ਯੂਰਪੀਅਨ ਚੈਂਪੀਅਨਸ਼ਿਪ ਦੇ ਤਗਮੇ ਵੀ ਜਿੱਤੇ। ਉਸਨੇ 2014 ਦੇ ਸੋਚੀ ਵਿੰਟਰ ਓਲੰਪਿਕ ਵਿੱਚ ਮਸਾਲਦਾਇਕ ਭੂਮਿਕਾ ਵੀ ਨਿਭਾਈ ਸੀ। ਜਾਣਕਾਰੀ ਲਈ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਉਸ ਦੀ ਇੱਕ ਪੁਲਿਸ ਮੁਲਾਜ਼ਮ ਨਾਲ ਮੰਗਣੀ ਹੋਣ ਦੀਆਂ ਖ਼ਬਰਾਂ ਆਈਆਂ ਸਨ। ਪਰ ਸਾਲ 2005 ਵਿੱਚ ਉਹ ਉਸ ਤੋਂ ਵੱਖ ਹੋ ਗਈ ਸੀ।

2008 ਤੋਂ ਉਹ ਵਲਾਦੀਮੀਰ ਪੁਤਿਨ ਨਾਲ ਰਿਲੇਸ਼ਨਸ਼ਿਪ ਵਿੱਚ ਹੈ। ਸਾਲ 2019 ਤੱਕ ਅਲੀਨਾ ਕਬਾਏਵਾ ਰੂਸ 'ਚ ਵੱਖ-ਵੱਖ ਪ੍ਰੋਗਰਾਮਾਂ 'ਚ ਨਜ਼ਰ ਆਉਂਦੀ ਸੀ ਪਰ ਪਿਛਲੇ 2 ਸਾਲਾਂ ਤੋਂ ਉਸ ਨੂੰ ਕਿਸੇ ਨੇ ਨਹੀਂ ਦੇਖਿਆ। ਉਹ ਕਿਸੇ ਜਨਤਕ ਸਮਾਗਮ ਵਿੱਚ ਵੀ ਨਜ਼ਰ ਨਹੀਂ ਆਈ।

ਦੱਸਿਆ ਜਾਂਦਾ ਹੈ ਕਿ ਅਲੀਨਾ ਨੇ ਸਾਲ 2019 'ਚ ਮਾਸਕੋ ਦੇ ਇਕ ਕਲੀਨਿਕ 'ਚ 2 ਜੁੜਵਾਂ ਬੱਚਿਆਂ ਨੂੰ ਜਨਮ ਦਿੱਤਾ ਸੀ। ਸਾਲ 2015 'ਚ ਉਸਦੇ ਬੇਟੀ ਹੋਈ ਸੀ। ਬੱਚਿਆ ਨੂੰ ਜਨਮ ਦੇਣ ਤੋਂ ਬਾਅਦ ਅਲੀਨਾ ਦੇ ਰਹੱਸਮਈ ਤਰੀਕੇ ਨਾਲ ਗਾਇਬ ਹੋਣ ਕਰਕੇ ਅਜਿਹੀਆਂ ਅਫਵਾਹਾਂ ਵੀ ਹਨ ਕਿ ਉਸ ਦੇ ਬੱਚਿਆਂ ਦਾ ਪਿਤਾ ਵਲਾਦੀਮੀਰ ਪੁਤਿਨ ਹੈ। ਪੁਤਿਨ ਨਾਲ ਉਨ੍ਹਾਂ ਦਾ ਰਿਸ਼ਤਾ ਚਰਚਾ ਦਾ ਕੇਂਦਰ ਬਣਿਆ ਰਿਹਾ।

ਜਦਕਿ ਰੂਸ ਦੇ ਰਾਸ਼ਟਰਪਤੀ ਪੁਤਿਨ ਪਹਿਲਾਂ ਹੀ ਇਕ ਵਾਰ ਕਹਿ ਚੁੱਕੇ ਹਨ ਕਿ ਉਨ੍ਹਾਂ ਦੀ ਵੀ ਆਪਣੀ ਨਿੱਜੀ ਜ਼ਿੰਦਗੀ ਹੈ ਅਤੇ ਉਹ ਇਸ ਵਿਚ ਕਿਸੇ ਨੂੰ ਦਖ਼ਲ ਦੇਣ ਦੀ ਇਜਾਜ਼ਤ ਨਹੀਂ ਦਿੰਦੇ। ਇਸ ਦਾ ਸਤਿਕਾਰ ਕੀਤਾ ਜਾਣਾ ਚਾਹੀਦਾ ਹੈ।

Published by:Amelia Punjabi
First published:

Tags: Putin, Russia, Russia-Ukraine News