ਫੌਜੀ ਨੇ ਸਾਥੀ ਜਵਾਨਾਂ ਉਤੇ ਕੀਤੀ ਫਾਈਰਿੰਗ, 8 ਦੀ ਮੌਤ

ਦੋਸ਼ੀ ਦੀ ਮਾਨਸਿਕ ਸਥਿਤੀ ਠੀਕ ਨਾ ਹੋਣ ਕਰਕੇ ਉਸ ਨੇ ਇਹ ਕਦਮ ਚੁੱਕਿਆ। ਦੋਸ਼ੀ ਦੀ ਪਛਾਣ ਰਾਮਿਲ ਸ਼ਾਮਸੁਤਦਿਨੋਵ (20) ਵਜੋਂ ਹੋਈ ਹੈ। ਸ਼ੁਕਰਵਾਰ ਨੂੰ ਆਪਣੇ ਸਾਥੀ ਫੌਜੀਆਂ ਉਤੇ ਅਨ੍ਹੇਵਾਹ ਫਾਇਰਿੰਗ (Firing) ਕੀਤੀ। ਇਸ ਦੌਰਾਨ ਅੱਠ ਫੌਜੀਆਂ ਦੀ ਮੌਤ ਹੋ ਗਈ ਅਤੇ ਦੋ ਹੋਰ ਜ਼ਖਮੀ ਹੋ ਗਏ।

ਫੌਜੀ ਨੇ ਸਾਥੀ ਜਵਾਨਾਂ ਉਤੇ ਕੀਤੀ ਫਾਈਰਿੰਗ, 8 ਦੀ ਮੌਤ

  • Share this:
    ਰੂਸ (Russia) ਦੇ ਸਾਇਬੇਰੀਅਨ (Siberia) ਮਿਲਟਰੀ ਬੇਸ ਵਿਚ ਇਕ ਰੂਸੀ ਫੌਜੀ (Russian Soldier) ਨੇ ਸ਼ੁਕਰਵਾਰ ਨੂੰ ਆਪਣੇ ਸਾਥੀ ਫੌਜੀਆਂ ਉਤੇ ਅਨ੍ਹੇਵਾਹ ਫਾਇਰਿੰਗ (Firing) ਕੀਤੀ। ਇਸ ਦੌਰਾਨ ਅੱਠ ਫੌਜੀਆਂ ਦੀ ਮੌਤ ਹੋ ਗਈ ਅਤੇ ਦੋ ਹੋਰ ਜ਼ਖਮੀ ਹੋ ਗਏ। ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਅਧਿਕਾਰੀਆਂ ਨੇ ਦੱਸਿਆ ਕਿ ਦੋਸ਼ੀ ਦੀ ਮਾਨਸਿਕ ਸਥਿਤੀ ਠੀਕ ਨਾ ਹੋਣ ਕਰਕੇ ਉਸ ਨੇ ਇਹ ਕਦਮ ਚੁੱਕਿਆ। ਦੋਸ਼ੀ ਦੀ ਪਛਾਣ ਰਾਮਿਲ ਸ਼ਾਮਸੁਤਦਿਨੋਵ (20) ਵਜੋਂ ਹੋਈ ਹੈ।

    ਰਖਿਆ ਮੰਤਰਾਲੇ ਨੇ ਆਪਣੇ ਬਿਆਨ ਵਿਚ ਕਿਹਾ ਕਿ ਦੋਸ਼ੀ ਸੈਨਿਕ ਨੂੰ ਹਿਰਾਸਤ ਵਿਚ ਲੈ ਲਿਆ ਹਨ। ਨਰਵਸ ਬ੍ਰੇਕਡਾਉਨ ਹੋਣ ਕਾਰਨ ਜਵਾਨ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ। ਦੋਸ਼ੀ ਜਵਾਨ ਆਪਣੀ ਫੌਜੀ ਡਿ ਡਿਊਟੀ ਨਾਲ ਮੇਲ ਨਹੀਂ ਮਿਲਾ ਸਕਿਆ। ਬਿਆਨ ਵਿੱਚ ਕਿਹਾ ਗਿਆ ਹੈ ਕਿ ਸਾਰੇ ਜ਼ਖਮੀਆਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ ਅਤੇ ਸਾਰੇ ਖ਼ਤਰੇ ਤੋਂ ਬਾਹਰ ਹਨ।

    ਅਧਿਕਾਰਿਕ ਸੂਤਰਾਂ ਅਨੁਸਾਰ ਜਿਸ ਵੇਲੇ ਇਹ ਘਟਨਾ ਵਾਪਰੀ ਉਸ ਵੇਲੇ ਬੇਸ ਵਿਚ ਉਪ-ਰੱਖਿਆ ਮੰਤਰੀ ਏਂਦ੍ਰੇਈ ਕਾਰਤਾਪੋਲੋਨ ਦੀ ਅਗਵਾਈ ਹੇਸ ਮੀਟਿੰਗ ਹੋ ਰਹੀ ਸੀ। . ਰੂਸੀ ਸੈਨਾ ਵਿੱਚ 1990 ਦੇ ਦਹਾਕੇ ਤੋਂ ਹੀ ਪ੍ਰੇਸ਼ਾਨ ਕਰਨ, ਜ਼ਿਆਦਾ ਕੰਮ ਕਰਨ ਆਦਿ ਦੀਆਂ ਸਮੱਸਿਆਵਾਂ ਸਾਹਮਣੇ ਆ ਰਹੀਆਂ ਹਨ। ਪਰ ਹਾਲ ਦੇ ਸਾਲਾਂ ਵਿਚ ਇਸ ਵਿਚ ਸੁਧਾਰ ਹੋਇਆ ਹੈ।
    First published: