ਬੁੱਧਵਾਰ ਨੂੰ ਯੂਕਰੇਨ 'ਤੇ ਰੂਸ ਦੇ ਹਮਲੇ ਦਾ ਸੱਤਵਾਂ ਦਿਨ ਹੈ। ਰਾਜਧਾਨੀ ਕੀਵ ਅਤੇ ਖਾਰਕਿਵ ਸਮੇਤ ਕਈ ਵੱਡੇ ਸ਼ਹਿਰਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਰੂਸੀ ਫੌਜ ਨੇ ਖਾਰਕੀਵ 'ਚ ਹਵਾਈ ਹਮਲਾ ਕਰਕੇ ਰਾਜਧਾਨੀ ਕੀਵ 'ਤੇ ਮਿਜ਼ਾਈਲ ਹਮਲਾ ਕੀਤਾ ਹੈ। ਇਸ 'ਚ 13 ਲੋਕਾਂ ਦੀ ਮੌਤ ਹੋ ਗਈ।
ਉੱਧਰ ਇਸ ਜੰਗ ਵਿੱਚ ਯੂਕਰੇਨ ਵਿੱਚ ਭਾਰਤੀ ਵਿਦਿਆਰਥੀਆਂ ਨੂੰ ਬਾਹਰ ਕੱਢਣ ਦੀਆਂ ਭਾਰਤ ਸਰਕਾਰ ਦੀਆਂ ਕੋਸ਼ਿਸ਼ਾਂ ਜਾਰੀ ਹਨ। ਕਈ ਵਿਦਿਆਰਥੀਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ। ਹਾਲੇ ਕਈ ਵਿਦਿਆਰਥੀਆਂ ਨੂੰ ਕੱਢਿਆ ਜਾਣਾ ਬਾਕੀ ਹੈ। ਇਸ ਮਾਮਲੇ `ਚ ਰੂਸ ਵੀ ਭਾਰਤ ਦਾ ਸਮਰਥਨ ਕਰ ਰਿਹਾ ਹੈ।
ਭਾਰਤ ਵਿੱਚ ਰੂਸ ਦੇ ਰਾਜਦੂਤ ਡੇਨਿਸ ਅਲੀਪੋਵ ਨੇ ਕਿਹਾ ਹੈ- 'ਅਸੀਂ ਖਾਰਕਿਵ ਅਤੇ ਪੂਰਬੀ ਯੂਕਰੇਨ ਦੇ ਹੋਰ ਖੇਤਰਾਂ ਵਿੱਚ ਫਸੇ ਭਾਰਤੀਆਂ ਲਈ ਭਾਰਤੀ ਅਧਿਕਾਰੀਆਂ ਦੇ ਸੰਪਰਕ ਵਿੱਚ ਹਾਂ। ਸਾਨੂੰ ਭਾਰਤ ਤੋਂ ਰੂਸ ਦੇ ਖੇਤਰ ਰਾਹੀਂ ਉੱਥੇ ਫਸੇ ਸਾਰੇ ਲੋਕਾਂ ਨੂੰ ਐਮਰਜੈਂਸੀ ਕੱਢਣ ਲਈ ਬੇਨਤੀਆਂ ਪ੍ਰਾਪਤ ਹੋਈਆਂ ਹਨ।"
We are in touch with the Indian authorities for Indians stranded in Kharkiv, and other areas of eastern #Ukraine. We have received India's requests for emergency evacuation of all those stuck there via Russain territory...: Denis Alipov, Russian Ambassador-designate to India pic.twitter.com/EgmN6LQd52
— ANI (@ANI) March 2, 2022
ਇਸ ਸਬੰਧੀ ਉਨ੍ਹਾਂ ਨੇ ਟਵੀਟ ਕਰ ਜਾਣਕਾਰੀ ਦਿੱਤੀ ਕਿ ਰੂਸ ਖਾਰਕਿਵ ਵਿੱਚ ਫਸੇ ਭਾਰਤੀ ਵਿਦਿਆਰਥੀਆਂ ਨੂੰ ਬਚਾਉਣ ਦਾ ਰਸਤਾ ਦੇਵੇਗਾ। ਰੂਸ ਨੇ ਕਿਹਾ ਕਿ ਯੂਕਰੇਨ ਦੇ ਹੋਰ ਸ਼ਹਿਰਾਂ ਵਿੱਚ ਫਸੇ ਵਿਦਿਆਰਥੀਆਂ ਨੂੰ ਵੀ ਰਾਹ ਮੁਹੱਈਆ ਕਰਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਸਾਨੂੰ ਭਾਰਤ ਵਿਚ ਐਮਰਜੈਂਸੀ ਦੀ ਸਥਿਤੀ ਵਿਚ ਰੂਸੀ ਖੇਤਰ ਤੋਂ ਲੋਕਾਂ ਨੂੰ ਕੱਢਣ ਦੀ ਬੇਨਤੀ ਮਿਲੀ ਹੈ। ਅਸੀਂ ਭਾਰਤ ਦੇ ਰਣਨੀਤਕ ਸਹਿਯੋਗੀ ਹਾਂ ਅਤੇ ਅਸੀਂ ਭਾਰਤ ਦੀ ਸੰਤੁਲਿਤ ਪਹੁੰਚ ਲਈ ਧੰਨਵਾਦੀ ਹਾਂ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: India, Russia, Russia Ukraine crisis, Student, Ukraine