HOME » NEWS » World

ਸੁੱਤੀ ਬੱਚੀ ਦੇ ਮੂੰਹ ’ਤੇ ਬੈਠ ਗਈ ਬਿੱਲੀ, ਦਮ ਘੁਟਣ ਨਾਲ ਮੌਤ

News18 Punjabi | News18 Punjab
Updated: December 4, 2019, 11:23 AM IST
ਸੁੱਤੀ ਬੱਚੀ ਦੇ ਮੂੰਹ ’ਤੇ ਬੈਠ ਗਈ ਬਿੱਲੀ, ਦਮ ਘੁਟਣ ਨਾਲ ਮੌਤ
ਸੁੱਤੀ ਬੱਚੀ ਦੇ ਮੂੰਹ ’ਤੇ ਬੈਠ ਗਈ ਬਿੱਲੀ, ਦਮ ਘੁਟਣ ਨਾਲ ਮੌਤ

ਲੜਕੀ ਦੀ ਮਾਂ ਨੇ ਤੁਰੰਤ ਡਾਕਟਰਾਂ ਨੂੰ ਬੁਲਾਇਆ ਅਤੇ ਉਨ੍ਹਾਂ ਨੇ ਲਗਭਗ 40 ਮਿੰਟ ਕੋਸ਼ਿਸ਼ ਕੀਤੀ ਪਰ ਉਹ ਉਸਨੂੰ ਬਚਾ ਨਹੀਂ ਸਕੇ

  • Share this:
ਯੂਕਰੇਨ ਵਿਚ ਇਕ ਦਿਲ ਕੰਬਾਊ ਮਾਮਲਾ ਸਾਹਮਣੇ ਆਇਆ ਹੈ। ਇਥੇ ਇਕ ਸੁੱਤੀ ਬੱਚੀ ਦੇ ਮੂੰਹ ਉਤੇ ਬਿੱਲੀ ਬੈਠ ਗਈ ਅਤੇ ਦਮ ਘੁਟਣ ਨਾਲ ਉਸਦੀ ਮੌਤ ਹੋ ਗਈ। ਬੱਚੀ ਨਾਲ ਇਹ ਹਾਦਸਾ ਉਦੋਂ ਵਾਪਰਿਆ ਜਦੋਂ ਉਹ ਪਰੈਮ ਵਿਚ ਸੁੱਤੀ ਪਈ ਸੀ। ਮਿਲੀ ਜਾਣਕਾਰੀ ਅਨੁਸਾਰ ਬੱਚੀ ਆਪਣੀ 22 ਸਾਲਾ ਮਾਂ ਸਨੇਜਹਨਾ ਨਾਲ ਘਰ ਵਿਚ ਸੀ। ਘਰ ਦੇ ਪਿਛਲੇ ਹਿੱਸੇ ਵਿਚ ਬੱਚੀ ਪਰੈਮ ਵਿਚ ਸੁੱਤੀ ਪਈ ਸੀ ਅਤੇ ਉਸ ਦੀ ਮਾਂ ਘਰ ਦੇ ਅਗਲੇ ਹਿੱਸੇ ਵਿਚ ਕੁਝ ਕੰਮ ਕਰ ਰਹੀ ਸੀ। ਇਸ ਦੌਰਾਨ ਪਰੈਮ ਅੰਦਰ ਘਰ ਦੇ ਦੋ ਪਾਲਤੂ ਜਾਨਵਰ ਲੜ ਰਹੇ ਸਨ। ਇਸ ਦੀ ਜਾਣਕਾਰੀ ਮਾਂ ਨੂੰ ਨਹੀਂ ਲੱਗੀ।

ਲੜਾਈ ਦੌਰਾਨ ਬਿੱਲੀ ਜਾ ਕੇ ਸੁੱਤੀ ਹੋਈ ਬੱਚੀ ਦੇ ਮੂੰਹ ਉਤੇ ਬੈਠ ਗਈ ਅਤੇ ਉਥੇ ਝੁਕਣ ਲੱਗੀ। ਇਸ ਦੌਰਾਨ ਬੱਚੀ ਦੀ ਮਾਂ ਜਦੋਂ ਉਥੇ ਪੁੱਜੀ ਤਾਂ ਉਸਨੇ ਦੇਖਿਆ ਕਿ ਬੱਚੀ ਦੇ ਮੂੰਹ ਉਤੇ ਬਿੱਲੀ ਬੈਠੀ ਹੋਈ ਹੈ। ਮਾਂ ਨੇ ਤੁਰੰਤ ਬਿੱਲੀ ਨੂੰ ਉਥੋਂ ਭਜਾ ਕੇ ਬੱਚੀ ਨੂੰ ਚੁੱਕਿਆ ਤਾਂ ਉਸ ਨੂੰ ਇਸ ਗੱਲ ਦਾ ਅਹਿਸਾਸ ਹੋਇਆ ਕਿ ਉਹ ਸਾਂਹ ਨਹੀਂ ਲੈ ਰਹੀ ਹੈ। ਮਾਂ ਨੇ ਤੁਰੰਤ ਡਾਕਟਰਾਂ ਨੂੰ ਸੱਦਿਆ ਅਤੇ ਕਰੀਬ 40 ਮਿੰਟ ਤੱਕ ਕੋਸ਼ਿਸ਼ ਕਰਨ ਤੋਂ ਬਾਅਦ ਨੂੰ ਨਹੀਂ ਬਚਾ ਸਕੇ। ਡਾਕਟਰਾਂ ਦੇ ਪਹੁੰਚਣ ਤੋਂ ਪਹਿਲਾਂ ਹੀ ਬੱਚੀ ਦੀ ਮੌਤ ਹੋ ਚੁੱਕੀ ਸੀ। ਪੁਲਿਸ ਨੇ ਮਾਂ ਉਤੇ ਕੋਈ ਮਾਮਲਾ ਦਰਜ ਨਹੀਂ ਕੀਤਾ।
First published: December 4, 2019
ਹੋਰ ਪੜ੍ਹੋ
ਅਗਲੀ ਖ਼ਬਰ