Home /News /international /

ਰੂਸ ਦੀ ਯੂਕਰੇਨ ਨੂੰ ਚਿਤਾਵਨੀ- ਤੁਰਤ ਹਥਿਆਰ ਸੁੱਟੋ, ਨਹੀਂ ਤਾਂ ਫਿਰ ਨਤੀਜੇ ਭੁਗਤੋ

ਰੂਸ ਦੀ ਯੂਕਰੇਨ ਨੂੰ ਚਿਤਾਵਨੀ- ਤੁਰਤ ਹਥਿਆਰ ਸੁੱਟੋ, ਨਹੀਂ ਤਾਂ ਫਿਰ ਨਤੀਜੇ ਭੁਗਤੋ

ਰੂਸ ਦੀ ਯੂਕਰੇਨ ਨੂੰ ਚਿਤਾਵਨੀ- ਤੁਰਤ ਹਥਿਆਰ ਸੁੱਟੋ, ਨਹੀਂ ਤਾਂ ਫਿਰ ਨਤੀਜੇ ਭੁਗਤੋ (ਫਾਇਲ ਫੋਟੋ)

ਰੂਸ ਦੀ ਯੂਕਰੇਨ ਨੂੰ ਚਿਤਾਵਨੀ- ਤੁਰਤ ਹਥਿਆਰ ਸੁੱਟੋ, ਨਹੀਂ ਤਾਂ ਫਿਰ ਨਤੀਜੇ ਭੁਗਤੋ (ਫਾਇਲ ਫੋਟੋ)

 • Share this:

  ਰੂਸ-ਯੂਕਰੇਨ ਯੁੱਧ 55ਵੇਂ ਦਿਨ ਵਿੱਚ ਦਾਖਲ ਹੋ ਗਿਆ ਹੈ, ਪਰ ਕੋਈ ਵੀ ਪੱਖ ਪਿੱਛੇ ਹਟਣ ਲਈ ਤਿਆਰ ਨਹੀਂ ਹੈ। ਇਸ ਦੌਰਾਨ ਰੂਸ ਨੇ ਧਮਕੀ ਦਿੰਦੇ ਹੋਏ ਯੂਕਰੇਨ ਦੀ ਫੌਜ ਨੂੰ ਤੁਰੰਤ ਹਥਿਆਰ ਸੁੱਟਣ ਲਈ ਕਿਹਾ ਹੈ।

  ਡੋਨਬਾਸ 'ਚ ਬਾਗੀ ਸਮੂਹਾਂ ਨਾਲ ਯੂਕਰੇਨ ਦੇ ਭਿਆਨਕ ਸੰਘਰਸ਼ ਤੋਂ ਬਾਅਦ ਰੂਸ ਨੇ ਯੂਕਰੇਨੀ ਫੌਜਾਂ ਨੂੰ ਸਖਤ ਚਿਤਾਵਨੀ ਦਿੰਦੇ ਹੋਏ ਕਿਹਾ ਹੈ ਕਿ ਉਹ ਜਲਦ ਹਥਿਆਰ ਸੁੱਟ ਦੇਣ।

  ਇਸ ਦੌਰਾਨ ਰੂਸ ਨੇ ਯੂਕਰੇਨ ਦੇ ਬੰਦਰਗਾਹ ਸ਼ਹਿਰ ਮਾਰੀਉਪੋਲ 'ਤੇ ਕਬਜ਼ਾ ਕਰ ਲਿਆ ਹੈ ਪਰ ਰੂਸ ਨੂੰ ਅਜੇ ਵੀ ਕੁਝ ਯੂਕਰੇਨੀ ਸੈਨਿਕਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਲਈ ਰੂਸ ਨੇ ਚੇਤਾਵਨੀ ਦਿੱਤੀ ਹੈ ਕਿ ਜਲਦੀ ਤੋਂ ਜਲਦੀ ਆਪਣੇ ਹਥਿਆਰ ਸੁੱਟੋ ਪਰ ਯੂਕਰੇਨ ਕਿਸੇ ਵੀ ਕੀਮਤ 'ਤੇ ਹਥਿਆਰ ਸੁੱਟਣ ਲਈ ਤਿਆਰ ਨਹੀਂ ਹੈ।

  HT ਦੀ ਰਿਪੋਰਟ ਮੁਤਾਬਕ ਰੂਸੀ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ ਦੇ ਸਲਾਹਕਾਰ, ਓਲੇਕਸੀ ਅਰਿਸਟੋਵਿਚ ਨੇ ਕਿਹਾ ਹੈ ਕਿ ਰੂਸ ਕਦੇ ਵੀ ਆਪਣੇ ਉਦੇਸ਼ ਵਿੱਚ ਸਫਲ ਨਹੀਂ ਹੋਵੇਗਾ। ਉਨ੍ਹਾਂ ਕਿਹਾ, ਅਸੀਂ ਆਖਰੀ ਸਾਹ ਤੱਕ ਰੂਸ ਨਾਲ ਲੜਾਂਗੇ।

  ਦੱਸ ਦਈਏ ਕਿ ਰੂਸ ਲਗਾਤਾਰ ਯੂਕਰੇਨ ਦੇ ਸ਼ਹਿਰਾਂ ਉਤੇ ਹਮਲੇ ਤੇਜ਼ ਕਰ ਰਿਹਾ ਹੈ। ਪੱਛਮੀ ਯੂਕਰੇਨ ਦੇ ਲਵੀਵ ਸ਼ਹਿਰ ਵਿੱਚ ਕੱਲ੍ਹ ਸਵੇਰੇ ਮਿਜ਼ਾਈਲ ਹਮਲਿਆਂ ਕਾਰਨ ਹੋਏ ਕਈ ਧਮਾਕਿਆਂ ਵਿੱਚ ਘੱਟੋ-ਘੱਟ ਸੱਤ ਜਣਿਆਂ ਦੀ ਮੌਤ ਹੋ ਗਈ ਅਤੇ ਅੱਠ ਹੋਰ ਜ਼ਖ਼ਮੀ ਹੋ ਗਏ। ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੇਲੈਂਸਕੀ ਨੇ ਰਣਨੀਤਕ ਤੌਰ ’ਤੇ ਅਹਿਮ ਮਾਰੀਓਪੋਲ ਵਿੱਚ ‘ਆਖ਼ਰੀ ਦਮ ਤੱਕ ਲੜਨ’ ਦਾ ਸੰਕਲਪ ਲਿਆ ਹੈ।

  ਰੂਸੀ ਫ਼ੌਜ ਨੇ ਬੰਦਰਗਾਹ ਵਾਲੇ ਸ਼ਹਿਰ ਦੇ ਇੱਕ ਵਿਸ਼ਾਲ ਸਟੀਲ ਪਲਾਂਟ ਨੂੰ ਨਸ਼ਟ ਕਰ ਦਿੱਤਾ, ਜੋ ਦੱਖਣੀ ਯੂਕਰੇਨ ਦੇ ਸ਼ਹਿਰ ਮਾਰੀਓਪੋਲ ਵਿੱਚ ਟੱਕਰ ਦੇਣ ਵਾਲਾ ਆਖ਼ਰੀ ਸਥਾਨ ਸੀ। ਧਮਾਕਿਆਂ ਮਗਰੋਂ ਲਵੀਵ ’ਤੇ ਸੰਘਣੇ, ਕਾਲੇ ਧੂੰਏਂ ਦੇ ਗੁਬਾਰ ਉੱਠ ਰਹੇ ਸਨ, ਜਿਸ ਨੂੰ ‘ਦਿ ਐਸੋਸੀਏਟਡ ਪ੍ਰੈੱਸ’ ਦੇ ਕਰਮਚਾਰੀਆਂ ਨੇ ਦੇਖਿਆ ਹੈ।

  ਰੂਸੀ ਹਮਲੇ ਕਾਰਨ ਲਵੀਵ ਅਤੇ ਪੱਛਮੀ ਯੂਕਰੇਨ ਦੇ ਬਾਕੀ ਹਿੱਸੇ ਦੇਸ਼ ਦੇ ਹੋਰ ਹਿੱਸਿਆਂ ਦੇ ਮੁਕਾਬਲੇ ਘੱਟ ਪ੍ਰਭਾਵਿਤ ਹੋਏ ਹਨ ਅਤੇ ਅਜੇ ਤੱਕ ਇਸ ਸ਼ਹਿਰ ਨੂੰ ਸੁਰੱਖਿਅਤ ਆਸਰਾ ਸਥਾਨ ਮੰਨਿਆ ਜਾਂਦਾ ਰਿਹਾ ਹੈ। ਲਵੀਵ ਦੇ ਖੇਤਰੀ ਗਵਰਨਰ ਮੈਕਸਿਮ ਕੋਜ਼ਿਤਸਕਾਈ ਨੇ ਦੱਸਿਆ ਕਿ ਰੂਸ ਦੇ ਚਾਰ ਮਿਜ਼ਾਈਲ ਹਮਲਿਆਂ ਵਿੱਚ ਸੱਤ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਇੱਕ ਬੱਚੇ ਸਣੇ ਅੱਠ ਹੋਰ ਜ਼ਖ਼ਮੀ ਹੋ ਗਏ। ਲਵੀਵ ਦੇ ਮੇਅਰ ਐਂਦਰੀ ਸਦੋਵੀ ਨੇ ਮਰਨ ਵਾਲਿਆਂ ਦੀ ਗਿਣਤੀ ਸੱਤ ਅਤੇ ਜ਼ਖ਼ਮੀਆਂ ਦੀ 11 ਦੱਸੀ ਹੈ, ਜਿਸ ਵਿੱਚ ਇੱਕ ਬੱਚਾ ਵੀ ਸ਼ਾਮਲ ਹੈ।

  Published by:Gurwinder Singh
  First published:

  Tags: Russia Ukraine crisis, Russia-Ukraine News, Ukraine, Ukraine visa