Russia-Ukrain War: ਰੂਸ ਅਤੇ ਯੂਕਰੇਨ (Ukraine) ਵਿਚਾਲੇ ਜੰਗ (WAR) ਜਾਰੀ ਹੈ। ਇਸ ਵਿਚਾਲੇ ਭਾਰਤ ਵਾਸੀਆਂ ਨੂੰ ਉਥੇ ਫਸੇ ਵਿਦਿਆਰਥੀਆਂ ਦੀ ਚਿੰਤਾ ਸਤਾ ਰਹੀ ਹੈ। ਭਾਰਤ ਸਰਕਾਰ (Indian Government) ਵੱਲੋਂ ਵਿਦਿਆਰਥੀਆਂ (Indian Students in Ukraine) ਨੂੰ ਯੂਕਰੇਨ ਵਿਚੋਂ ਕੱਢਣ ਦੇ ਯਤਨ ਜਾਰੀ ਹਨ ਅਤੇ 2 ਉਡਾਣਾਂ ਭਾਰਤ ਪੁੱਜ ਗਈਆਂ ਹਨ। ਪਰੰਤੂ ਅਜੇ ਵੀ ਕਈ ਵਿਦਿਆਰਥੀ ਫਸੇ ਹੋਏ ਹਨ। ਇਸ ਦੌਰਾਨ ਹੀ ਖ਼ਬਰ ਆ ਰਹੀ ਹੈ ਕਿ ਕਈ ਭਾਰਤੀ ਵਿਦਿਆਰਥੀਆਂ ਲਈ ਭਾਰਤ ਦਾ 'ਤਿਰੰਗਾ' ਝੰਡਾ (Tiranga Flag) ਸੁਰੱਖਿਆ ਛੱਤਰੀ ਬਣਿਆ ਹੋਇਆ ਵਿਖਾਈ ਦੇ ਰਿਹਾ ਹੈ।
ਦੂਜੇ ਦੇਸ਼ਾਂ ਦੀਆਂ ਸਰਹੱਦਾਂ 'ਤੇ ਪਹੁੰਚਣ ਵਾਲੇ ਭਾਰਤੀ ਵਿਦਿਆਰਥੀਆਂ ਦੀਆਂ ਬੱਸਾਂ ਅਤੇ ਹੋਰ ਵਾਹਨਾਂ 'ਤੇ ਤਿਰੰਗੇ ਝੰਡੇ ਲਗਾਏ ਗਏ ਹਨ। ਇਸ ਦੇ ਨਾਲ ਹੀ ਬੱਸਾਂ ਅਤੇ ਵਾਹਨਾਂ 'ਤੇ ਭਾਰਤ ਸਰਕਾਰ ਦੇ ਹੁਕਮਾਂ ਦੀ ਕਾਪੀ ਵੀ ਚਿਪਕਾਈ ਗਈ ਹੈ। ਤਿਰੰਗੇ ਨੂੰ ਦੇਖ ਕੇ ਰੂਸੀ ਫੌਜ ਦੇ ਜਵਾਨ ਸਨਮਾਨ ਦਿਖਾ ਰਹੇ ਹਨ ਅਤੇ ਵਿਦਿਆਰਥੀਆਂ ਨੂੰ ਸੁਰੱਖਿਆ ਨਾਲ ਉਨ੍ਹਾਂ ਦੀ ਮੰਜ਼ਿਲ 'ਤੇ ਭੇਜ ਰਹੇ ਹਨ। ਰੂਸੀ ਫੌਜ ਖੁਦ ਭਾਰਤੀ ਝੰਡੇ ਵਾਲੇ ਵਾਹਨਾਂ ਨੂੰ ਸੁਰੱਖਿਅਤ ਕੱਢਣ 'ਚ ਮਦਦ ਕਰ ਰਹੀ ਹੈ। ਭਾਰਤ ਪਰਤਣ ਵਾਲੇ ਇੱਕ ਵਿਦਿਆਰਥੀ ਨੇ ਦੱਸਿਆ ਕਿ ਭਾਰਤੀ ਝੰਡੇ ਨੂੰ ਦੇਖ ਕੇ ਬਸਾਂ ਨੂੰ ਬਿਨਾਂ ਇਜਾਜ਼ਤ ਅਤੇ ਬਿਨਾਂ ਰੋਕ ਟੋਕ ਜਾਣ ਦਿੱਤਾ ਜਾ ਰਿਹਾ ਹੈ।
ਦੱਸ ਦੇਈਏ ਕਿ ਦੋ ਦਿਨ ਪਹਿਲਾਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਇਹ ਮੁੱਦਾ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਕੋਲ ਚੁੱਕਿਆ ਗਿਆ ਸੀ, ਜਿਸ 'ਤੇ ਰੂਸ ਦੇ ਰਾਸ਼ਟਰਪਤੀ ਨੇ ਭਰੋਸਾ ਦਿੱਤਾ ਸੀ ਕਿ ਉਹ ਭਾਰਤੀ ਦੀ ਸੁਰੱਖਿਆ ਲਈ ਪੁਖਤਾ ਕਦਮ ਚੁੱਕਣਗੇ। ਪੁਤਿਨ ਨੇ ਕਿਹਾ ਸੀ ਕਿ ਯੂਕਰੇਨ ਛੱਡਣ ਵਾਲੇ ਭਾਰਤੀਆਂ ਦੀ ਬੱਸ 'ਤੇ ਤਿਰੰਗਾ ਉਨ੍ਹਾਂ ਦੀ ਸੁਰੱਖਿਆ ਦੀ ਸਭ ਤੋਂ ਵੱਡੀ ਗਾਰੰਟੀ ਹੈ।
ਪੁਤਿਨ ਨੇ ਕਿਹਾ ਕਿ ਤਿਰੰਗੇ ਝੰਡੇ ਲੈ ਕੇ ਜਾਣ ਵਾਲੀਆਂ ਗੱਡੀਆਂ ਅਤੇ ਬੱਸਾਂ ਨੂੰ ਰੂਸੀ ਫੌਜ ਵੱਲੋਂ ਸੁਰੱਖਿਅਤ ਢੰਗ ਨਾਲ ਸਰਹੱਦੀ ਸੁਰੱਖਿਆ ਲਈ ਭੇਜਿਆ ਜਾਵੇਗਾ ਅਤੇ ਕਿਸੇ ਨੂੰ ਰੋਕਿਆ ਨਹੀਂ ਜਾਵੇਗਾ। ਉਨ੍ਹਾਂ ਦੇ ਦੇ ਹੁਕਮਾਂ 'ਤੇ ਹੀ ਭਾਰਤੀਆਂ ਨੂੰ ਸੁਰੱਖਿਅਤ ਸਰਹੱਦ 'ਤੇ ਆਉਣ ਦੀ ਇਜਾਜ਼ਤ ਦਿੱਤੀ ਜਾ ਰਹੀ ਹੈ।
ਬਿਹਾਰ ਦੇ ਸਾਬਕਾ ਉਪ ਮੁੱਖ ਮੰਤਰੀ ਅਤੇ ਭਾਰਤੀ ਭਾਜਪਾ ਦੇ ਰਾਜ ਸਭਾ ਮੈਂਬਰ ਸੁਸ਼ੀਲ ਕੁਮਾਰ ਮੋਦੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦੇਸ਼ ਵਾਪਸ ਲਿਆਉਣ ਲਈ ਕੂਟਨੀਤਕ ਅਤੇ ਅਮਲੀ ਕੋਸ਼ਿਸ਼ਾਂ ਲਈ ਸ਼ਲਾਘਾ ਕੀਤੀ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Flag, Indian, Russia, Russia Ukraine crisis, Russia-Ukraine News, Student, Ukraine, WAR