Home /News /international /

ਰੂਸ ਦੇ ਟੈਂਕ ਨੇ ਸੜਕ 'ਤੇ ਜਾਂਦੀ ਕਾਰ ਨੂੰ ਦਰੜਿਆ, ਦੇਖੋ ਦਿਲ ਦਹਿਲਾ ਦੇਣ ਵਾਲੀ ਵੀਡੀਓ

ਰੂਸ ਦੇ ਟੈਂਕ ਨੇ ਸੜਕ 'ਤੇ ਜਾਂਦੀ ਕਾਰ ਨੂੰ ਦਰੜਿਆ, ਦੇਖੋ ਦਿਲ ਦਹਿਲਾ ਦੇਣ ਵਾਲੀ ਵੀਡੀਓ

  • Share this:

ਯੂਕਰੇਨ ਦੀ ਰਾਜਧਾਨੀ ਕੀਵ 'ਤੇ ਰੂਸੀ ਹਮਲੇ ਦੀਆਂ ਕਈ ਵੀਡੀਓਜ਼ ਸੋਸ਼ਲ ਮੀਡੀਆ 'ਤੇ ਸ਼ੇਅਰ ਹੋ ਰਹੀਆਂ ਹਨ, ਜਿਸ ਤੋਂ ਉੱਥੇ ਦੀ ਭਿਆਨਕ ਸਥਿਤੀ ਦਾ ਅੰਦਾਜ਼ਾ ਸਹਿਜੇ ਹੀ ਲਗਾਇਆ ਜਾ ਸਕਦਾ ਹੈ।

ਅਜਿਹਾ ਹੀ ਇੱਕ ਵੀਡੀਓ ਬ੍ਰਿਟਿਸ਼ ਰਾਜਨੇਤਾ ਹੈਨਰੀ ਬੋਲਟਨ ਨੇ ਸ਼ੇਅਰ ਕੀਤਾ ਹੈ। ਇਸ ਵੀਡੀਓ ਰਾਹੀਂ ਉਨ੍ਹਾਂ ਨੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ 'ਤੇ ਵੀ ਨਿਸ਼ਾਨਾ ਸਾਧਿਆ ਹੈ।

ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਰੂਸੀ ਫੌਜ ਦਾ ਇਕ ਬਖਤਰਬੰਦ ਵਾਹਨ ਸੜਕ 'ਤੇ ਜਾ ਰਹੀ ਇਕ ਕਾਰ ਨੂੰ ਬੁਰੀ ਤਰ੍ਹਾਂ ਕੁਚਲਦਾ ਹੈ। ਬ੍ਰਿਟਿਸ਼ ਆਰਮੀ ਵਿੱਚ ਸੇਵਾ ਕਰਨ ਵਾਲੇ ਬੋਲਟਨ ਨੇ ਟਵੀਟ ਕੀਤਾ: "ਪੁਤਿਨ, ਕੀ ਇਹ ਯੂਕਰੇਨੀ ਲੋਕਾਂ ਨੂੰ ਮੁਕਤ ਕਰਨ ਲਈ ਰੂਸੀ ਫੌਜ ਦਾ ਵਿਚਾਰ ਹੈ?

ਸੱਚ ਤਾਂ ਇਹ ਹੈ ਕਿ ਤੁਸੀਂ ਲੋਕਾਂ ਦੀ ਪਰਵਾਹ ਨਹੀਂ ਕਰਦੇ; ਯੂਕਰੇਨੀ, ਰੂਸੀ ਜਾਂ ਇੱਥੋਂ ਤੱਕ ਕਿ ਆਪਣੇ ਸੈਨਿਕਾਂ ਦੀ ਜਾਨ ਦੀ ਵੀ ਨਹੀਂ। ਤੁਸੀਂ ਸਿਰਫ ਰੂਸੀ ਸਾਮਰਾਜ ਦੇ ਪੁਨਰ ਨਿਰਮਾਣ ਦੀ ਆਪਣੀ ਪਾਗਲ ਵਿਚਾਰਧਾਰਾ ਦੀ ਪਰਵਾਹ ਕਰਦੇ ਹੋ।"

Published by:Gurwinder Singh
First published:

Tags: Russia Ukraine crisis, Russia-Ukraine News, Ukraine