Home /News /international /

ਜ਼ੇਲੈਂਸਕੀ ਨੇ ਅਮਰੀਕਾ ਦੀ ਪੇਸ਼ਕਸ਼ ਠੁਕਰਾਈ- ਕਿਹਾ,‘ਮੈਨੂੰ ਹਥਿਆਰ ਭੇਜੋ, ਭੱਜਣ ਲਈ ਨਾ ਆਖੋ

ਜ਼ੇਲੈਂਸਕੀ ਨੇ ਅਮਰੀਕਾ ਦੀ ਪੇਸ਼ਕਸ਼ ਠੁਕਰਾਈ- ਕਿਹਾ,‘ਮੈਨੂੰ ਹਥਿਆਰ ਭੇਜੋ, ਭੱਜਣ ਲਈ ਨਾ ਆਖੋ

ਯੂਕਰੇਨ ਦੇ ਰਾਸ਼ਟਰਪਤੀ ਨੇ ਕਿਹਾ- ਬੇਲਾਰੂਸ ਵਿਚ ਨਹੀਂ ਕਰਾਂਗੇ ਰੂਸ ਨਾਲ ਗੱਲਬਾਤ  (ਫਾਇਲ ਫੋਟੋ)

ਯੂਕਰੇਨ ਦੇ ਰਾਸ਼ਟਰਪਤੀ ਨੇ ਕਿਹਾ- ਬੇਲਾਰੂਸ ਵਿਚ ਨਹੀਂ ਕਰਾਂਗੇ ਰੂਸ ਨਾਲ ਗੱਲਬਾਤ (ਫਾਇਲ ਫੋਟੋ)

  • Share this:

ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ ਨੇ ਰਾਜਧਾਨੀ ਕੀਵ ਛੱਡਣ ਤੋਂ ਇਨਕਾਰ ਕਰ ਦਿੱਤਾ ਹੈ। ਵੋਲੋਦੀਮੀਰ ਜ਼ੇਲੈਂਸਕੀ ਨੂੰ ਅਮਰੀਕੀ ਸਰਕਾਰ ਨੇ ਰਾਜਧਾਨੀ ਛੱਡਣ ਲਈ ਕਿਹਾ ਸੀ ਪਰ ਉਸ ਨੇ ਇਨਕਾਰ ਕਰ ਦਿੱਤਾ।

ਅਮਰੀਕਾ ਦੇ ਸੀਨੀਅਰ ਖੁਫੀਆ ਅਧਿਕਾਰੀ ਨੇ ਕਿਹਾ ਕਿ ਯੂਕਰੇਨ ਦੇ ਰਾਸ਼ਟਰਪਤੀ ਨੇ ਕਿਹਾ, ‘ਇੱਥੇ ਜੰਗ ਚੱਲ ਰਹੀ ਹੈ। ਮੈਨੂੰ ਅਸਲਾ ਚਾਹੀਦਾ ਹੈ, ਯਾਤਰਾ ਨਹੀਂ।’

ਦੱਸ ਦਈਏ ਕਿ ਅਮਰੀਕਾ ਨੇ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਨੂੰ ਕੀਵ ਤੋਂ ਬਾਹਰ ਕੱਢਣ ਦਾ ਪ੍ਰਸਤਾਵ ਰੱਖਿਆ ਸੀ, ਜਿਸ ਨੂੰ ਹੁਣ ਵੋਲੋਦੀਮੀਰ ਨੇ ਸਾਫ ਤੌਰ ‘ਤੇ ਠੁਕਰਾ ਦਿੱਤਾ ਹੈ ਅਤੇ ਕਿਹਾ ਹੈ ਕਿ ਮੈਂ ਕੀਵ ਨਹੀਂ ਛੱਡਾਂਗਾ, ਸਾਨੂੰ ਹਥਿਆਰਾਂ ਦੀ ਜ਼ਰੂਰਤ ਹੈ।

ਜਾਣਕਾਰੀ ਮੁਤਾਬਕ ਰਾਸ਼ਟਰਪਤੀ ਜ਼ੇਲੇਂਸਕੀ ਨਿੱਜੀ ਤੌਰ ‘ਤੇ ਕੀਵ ਦੀ ਸੁਰੱਖਿਆ ਦੇ ਇੰਚਾਰਜ ਹਨ ਅਤੇ ਉਹ ਕਿਤੇ ਨਹੀਂ ਜਾ ਰਹੇ ਹਨ। ਇਸ ਸਭ ਦੇ ਵਿਚਕਾਰ ਯੂਕਰੇਨ ਦੇ ਕਈ ਸ਼ਹਿਰਾਂ ‘ਤੇ ਰੂਸੀ ਹਮਲੇ ਲਗਾਤਾਰ ਹੋ ਰਹੇ ਹਨ।

ਦੱਸਿਆ ਜਾ ਰਿਹਾ ਹੈ ਕਿ ਰੂਸੀ ਫੌਜ ਕੀਵ ‘ਚ ਦਾਖਲ ਹੋ ਗਈ ਹੈ ਅਤੇ ਉਥੇ ਯੂਕਰੇਨੀ ਫੌਜੀਆਂ ਨਾਲ ਭਿਆਨਕ ਲੜਾਈ ਚੱਲ ਰਹੀ ਹੈ। ਇਸ ਦੇ ਨਾਲ ਹੀ ਕੀਵ ਦੇ ਕੇਂਦਰੀ ਖੇਤਰਾਂ ‘ਚ ਭਾਰੀ ਗੋਲੀਬਾਰੀ ਅਤੇ ਧਮਾਕਿਆਂ ਦੀ ਆਵਾਜ਼ ਗੂੰਜਦੀ ਸੁਣਾਈ ਦੇ ਰਹੀ ਹੈ।

ਰੂਸੀ ਫੌਜਾਂ ਨੇ ਕੀਵ ਦੇ ਕਈ ਇਲਾਕਿਆਂ ‘ਤੇ ਕਬਜ਼ਾ ਕਰ ਲਿਆ ਹੈ। ਅਮਰੀਕਾ ਦੀ ਪੇਸ਼ਕਸ਼ ਨੂੰ ਠੁਕਰਾਏ ਜਾਣ ਤੋਂ ਪਹਿਲਾਂ ਹੀ ਵੋਲੋਦੀਮੀਰ ਜ਼ੇਲੈਂਸਕੀ ਨੇ ਇੱਕ ਵੀਡੀਓ ਸੰਦੇਸ਼ ਜਾਰੀ ਕਰਕੇ ਯੂਕਰੇਨ ਦੇ ਨਾਗਰਿਕਾਂ ਨੂੰ ਹਥਿਆਰ ਚੁੱਕਣ ਦੀ ਅਪੀਲ ਕੀਤੀ ਸੀ। ਉਧਰ, ਰੂਸੀ ਫੌਜ ਦਾ ਮੁਕਾਬਲਾ ਕਰਨ ਲਈ ਯੂਕਰੇਨ ਨੇ ਕੀਵ ਵਿੱਚ ਆਪਣੇ ਨਾਗਰਿਕਾਂ ਨੂੰ ਹਥਿਆਰ ਦਿੱਤੇ ਹਨ।

ਬ੍ਰਿਟੇਨ ਦੇ ਰੱਖਿਆ ਮੰਤਰਾਲੇ (MoD) ਦਾ ਕਹਿਣਾ ਹੈ ਕਿ ਰੂਸੀ ਫੌਜੀ ਬਲਾਂ ਦੇ ਵਾਰ-ਵਾਰ ਹਮਲਿਆਂ ਦੇ ਬਾਵਜੂਦ ਯੂਕਰੇਨ ਵੱਡੇ ਸ਼ਹਿਰਾਂ 'ਤੇ ਆਪਣਾ ਕਬਜ਼ਾ ਬਰਕਰਾਰ ਰੱਖਣ ਵਿੱਚ ਕਾਮਯਾਬ ਰਿਹਾ ਹੈ।

ਬਿਆਨ 'ਚ ਕਿਹਾ ਗਿਆ ਹੈ ਕਿ ਰੂਸੀ ਫੌਜ ਕਈ ਮੋਰਚਿਆਂ ਤੋਂ ਰਾਜਧਾਨੀ ਕੀਵ ਨੂੰ ਘੇਰਨ ਦੀ ਕੋਸ਼ਿਸ਼ ਕਰ ਰਹੀ ਸੀ ਪਰ ਯੂਕਰੇਨ ਦੀ ਹਥਿਆਰਬੰਦ ਬਲਾਂ ਨੇ ਸਖਤ ਮੁਕਾਬਲਾ ਕੀਤਾ। ਰੱਖਿਆ ਮੰਤਰਾਲੇ ਦਾ ਕਹਿਣਾ ਹੈ ਕਿ ਰੂਸੀ ਫੌਜ ਨੇ ਦੱਖਣੀ ਯੂਕਰੇਨ ਵਿੱਚ ਸਥਿਤ ਸ਼ਹਿਰਾਂ ਦੇ ਵਿਚਕਾਰ ਖੇਤਰ ਵਿੱਚ ਲੈਂਡਿੰਗ ਕੀਤੀ ਹੈ।

Published by:Gurwinder Singh
First published:

Tags: Russia Ukraine crisis, Russia-Ukraine News, Ukraine