Home /News /international /

Russia-Ukraine War: ਲੁਹਾਨਸਕ 'ਚ ਸਕੂਲ ਦੀ ਇਮਾਰਤ 'ਤੇ ਡਿੱਗਿਆ ਬੰਬ, ਹਮਲੇ 'ਚ 60 ਲੋਕਾਂ ਦੇ ਮਰਨ ਦਾ ਖਦਸ਼ਾ

Russia-Ukraine War: ਲੁਹਾਨਸਕ 'ਚ ਸਕੂਲ ਦੀ ਇਮਾਰਤ 'ਤੇ ਡਿੱਗਿਆ ਬੰਬ, ਹਮਲੇ 'ਚ 60 ਲੋਕਾਂ ਦੇ ਮਰਨ ਦਾ ਖਦਸ਼ਾ

Russia-Ukraine War: ਯੂਕਰੇਨ (Ukraine War) ਵਿੱਚ ਰੂਸ (Russia Attacked) ਦਾ ਹਮਲਾ ਜਾਰੀ ਹੈ। ਪੂਰਬੀ ਯੂਕਰੇਨ ਦੇ ਲੁਹਾਨਸਕ ਖੇਤਰ 'ਚ ਇਕ ਪਿੰਡ ਦੇ ਸਕੂਲ 'ਤੇ ਬੰਬ ਡਿੱਗਣ (Bomb Blast on School in Ukraine) ਤੋਂ ਬਾਅਦ ਹੋਏ ਜ਼ਬਰਦਸਤ ਧਮਾਕੇ 'ਚ ਘੱਟੋ-ਘੱਟ 60 ਲੋਕਾਂ ਦੀ ਮੌਤ (60 Dead in bomb blast) ਦਾ ਖਦਸ਼ਾ ਹੈ।

ਹੋਰ ਪੜ੍ਹੋ ...
  • Share this:
    Russia-Ukraine War: ਕੀਵ: ਯੂਕਰੇਨ (Ukraine War) ਵਿੱਚ ਰੂਸ (Russia Attacked) ਦਾ ਹਮਲਾ ਜਾਰੀ ਹੈ। ਪੂਰਬੀ ਯੂਕਰੇਨ ਦੇ ਲੁਹਾਨਸਕ ਖੇਤਰ 'ਚ ਇਕ ਪਿੰਡ ਦੇ ਸਕੂਲ 'ਤੇ ਬੰਬ ਡਿੱਗਣ (Bomb Blast on School in Ukraine) ਤੋਂ ਬਾਅਦ ਹੋਏ ਜ਼ਬਰਦਸਤ ਧਮਾਕੇ 'ਚ ਘੱਟੋ-ਘੱਟ 60 ਲੋਕਾਂ ਦੀ ਮੌਤ (60 Dead in bomb blast) ਦਾ ਖਦਸ਼ਾ ਹੈ। ਰਾਜ ਦੇ ਰਾਜਪਾਲ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਸੇਰਹੀਏ ਗੈਦਾਈ ਨੇ ਦੱਸਿਆ ਕਿ ਰੂਸੀ ਫੌਜ (Russian Army) ਨੇ ਸ਼ਨੀਵਾਰ ਨੂੰ ਇਹ ਭਿਆਨਕ ਹਮਲਾ ਕੀਤਾ।

    ਸਮਾਚਾਰ ਏਜੰਸੀ ਰਾਇਟਰਸ ਮੁਤਾਬਕ ਲੁਹਾਨਸਕ ਦੇ ਗਵਰਨਰ ਦੇ ਮੁਤਾਬਕ ਰੂਸੀ ਫੌਜ ਨੇ ਸ਼ਨੀਵਾਰ ਦੁਪਹਿਰ ਨੂੰ ਬਿਲੋਹੋਰਿਵਕਾ ਦੇ ਇਕ ਸਕੂਲ ਨੂੰ ਨਿਸ਼ਾਨਾ ਬਣਾਇਆ ਅਤੇ ਉਸ 'ਤੇ ਬੰਬ ਸੁੱਟਿਆ। ਜਿੱਥੇ ਕਰੀਬ 90 ਲੋਕਾਂ ਨੇ ਸ਼ਰਨ ਲਈ ਸੀ। ਧਮਾਕੇ ਤੋਂ ਬਾਅਦ ਸਕੂਲ ਦੀ ਇਮਾਰਤ ਨੂੰ ਅੱਗ ਲੱਗ ਗਈ।

    ਸੋਸ਼ਲ ਮੀਡੀਆ ਐਪ 'ਤੇ ਇਸ ਘਟਨਾ ਦੀ ਜਾਣਕਾਰੀ ਦਿੰਦੇ ਹੋਏ ਰਾਜਪਾਲ ਨੇ ਦੱਸਿਆ ਕਿ ਕਰੀਬ 4 ਘੰਟੇ ਦੀ ਮੁਸ਼ੱਕਤ ਤੋਂ ਬਾਅਦ ਅੱਗ 'ਤੇ ਕਾਬੂ ਪਾਇਆ ਗਿਆ। ਬਦਕਿਸਮਤੀ ਨਾਲ ਮਲਬਾ ਹਟਾਉਣ ਤੋਂ ਬਾਅਦ ਸਿਰਫ਼ ਦੋ ਲਾਸ਼ਾਂ ਹੀ ਮਿਲੀਆਂ। ਇਮਾਰਤ 'ਚੋਂ 30 ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ। ਇਨ੍ਹਾਂ 'ਚੋਂ 7 ਲੋਕ ਜ਼ਖਮੀ ਹੋ ਗਏ। ਜਦਕਿ ਬਾਕੀ 60 ਲੋਕਾਂ ਦਾ ਪਤਾ ਨਹੀਂ ਲੱਗ ਸਕਿਆ ਹੈ, ਪਰ ਹਮਲੇ 'ਚ ਉਨ੍ਹਾਂ ਦੇ ਮਾਰੇ ਜਾਣ ਦਾ ਖਦਸ਼ਾ ਹੈ।

    ਹਾਲਾਂਕਿ ਨਿਊਜ਼ ਏਜੰਸੀ ਰਾਇਟਰਜ਼ ਨੇ ਇਸ ਰਿਪੋਰਟ ਦੀ ਪੁਸ਼ਟੀ ਨਹੀਂ ਕੀਤੀ ਹੈ। ਯੂਕਰੇਨ ਨੇ ਵਾਰ-ਵਾਰ ਰੂਸ 'ਤੇ ਦੋਹਾਂ ਦੇਸ਼ਾਂ ਵਿਚਾਲੇ ਚੱਲ ਰਹੀ ਜੰਗ 'ਚ ਬੇਕਸੂਰ ਨਾਗਰਿਕਾਂ ਨੂੰ ਨਿਸ਼ਾਨਾ ਬਣਾਉਣ ਦਾ ਦੋਸ਼ ਲਗਾਇਆ ਹੈ।

    ਇਸ ਤੋਂ ਪਹਿਲਾਂ ਰੂਸੀ ਫੌਜ ਨੇ ਮਾਰੀਉਪੋਲ ਸ਼ਹਿਰ 'ਚ ਸਥਿਤ ਸਟੀਲ ਪਲਾਂਟ 'ਤੇ ਵੀ ਭਿਆਨਕ ਹਵਾਈ ਹਮਲੇ ਅਤੇ ਗੋਲਾਬਾਰੀ ਕੀਤੀ ਸੀ। ਜਿੱਥੇ ਯੂਕਰੇਨ ਦੇ ਨਾਗਰਿਕਾਂ ਦੇ ਨਾਲ-ਨਾਲ ਫੌਜ ਦੇ ਜਵਾਨ ਵੀ ਮੌਜੂਦ ਸਨ। ਹਾਲਾਂਕਿ, ਸ਼ਨੀਵਾਰ ਨੂੰ ਅਜ਼ੋਵਸਟਲ ਪਲਾਂਟ ਤੋਂ ਸਾਰੀਆਂ ਔਰਤਾਂ, ਬੱਚਿਆਂ ਅਤੇ ਬਜ਼ੁਰਗਾਂ ਨੂੰ ਬਾਹਰ ਕੱਢ ਲਿਆ ਗਿਆ।

    ਇਸ ਤੋਂ ਪਹਿਲਾਂ ਰੂਸੀ ਫੌਜ ਨੇ ਪਿਛਲੇ ਮਹੀਨੇ ਮਾਰੀਉਪੋਲ ਥੀਏਟਰ 'ਤੇ ਮਿਜ਼ਾਈਲ ਨਾਲ ਹਮਲਾ ਕੀਤਾ ਸੀ। ਦੱਸਿਆ ਜਾ ਰਿਹਾ ਹੈ ਕਿ ਇਸ ਭਿਆਨਕ ਹਮਲੇ 'ਚ 600 ਤੋਂ ਵੱਧ ਲੋਕ ਮਾਰੇ ਗਏ ਸਨ। ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਕਿਹਾ ਹੈ ਕਿ ਰੂਸ ਯੂਕਰੇਨ ਵਿੱਚ ਜੰਗ ਖਤਮ ਨਹੀਂ ਕਰਨਾ ਚਾਹੁੰਦਾ। ਕਿਉਂਕਿ ਉਹ ਦੂਜੇ ਯੂਰਪੀਅਨ ਦੇਸ਼ਾਂ 'ਤੇ ਕਬਜ਼ਾ ਕਰਨ ਦਾ ਇਰਾਦਾ ਰੱਖਦਾ ਹੈ।
    Published by:Krishan Sharma
    First published:

    Tags: Russia Ukraine crisis, Russia-Ukraine News, Ukraine, World news

    ਅਗਲੀ ਖਬਰ