Russia-Ukraine War Latest Update: ਯੂਕਰੇਨ 'ਤੇ ਰੂਸ ਦਾ ਹਮਲਾ ਸੱਤਵੇਂ ਦਿਨ ਵੀ ਜਾਰੀ ਹੈ। ਰਾਜਧਾਨੀ ਕੀਵ ਅਤੇ ਖਾਰਕੀਵ ਸਮੇਤ ਕਈ ਵੱਡੇ ਸ਼ਹਿਰਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਰੂਸੀ ਫੌਜ ਨੇ ਖੇਰਸਾਨ 'ਤੇ ਕਬਜ਼ਾ ਕਰ ਲਿਆ ਹੈ।
ਰੂਸੀ ਫੌਜ ਤੇਜ਼ੀ ਨਾਲ ਖਾਰਕੀਵ ਵੱਲ ਵਧ ਰਹੀ ਹੈ। ਇਸ ਤੋਂ ਪਹਿਲਾਂ ਮੰਗਲਵਾਰ ਰਾਤ ਨੂੰ ਰੂਸੀ ਬਲਾਂ ਨੇ ਰਾਜਧਾਨੀ ਕੀਵ ਦੇ ਟੀਵੀ ਟਾਵਰ 'ਤੇ ਮਿਜ਼ਾਈਲ ਹਮਲਾ ਕੀਤਾ ਸੀ। ਇਸ ਹਮਲੇ 'ਚ 5 ਲੋਕਾਂ ਦੀ ਮੌਤ ਹੋ ਗਈ ਸੀ। ਰੂਸ ਨੇ ਯਹੂਦੀਆਂ ਦੀ ਨਸਲਕੁਸ਼ੀ ਦੀ ਯਾਦ ਵਿਚ ਬਣੇ ਬੇਬਿਨ ਯਾਰ ਹੋਲੋਕਾਸਟ ਮੈਮੋਰੀਅਲ ਸੈਂਟਰ 'ਤੇ ਵੀ ਹਵਾਈ ਹਮਲੇ ਕੀਤੇ।
ਉਧਰ, ਖਬਰ ਹੈ ਕਿ ਜੰਗ ਵਿੱਚ ਰੂਸ ਨਾਲ ਬੇਲਾਰੂਸ ਵੀ ਆ ਸਕਦਾ ਹੈ। ਯੂਕਰੇਨ ਦੇ ਰੱਖਿਆ ਮੰਤਰਾਲੇ ਦਾ ਦਾਅਵਾ ਹੈ ਕਿ ਬੇਲਾਰੂਸ ਉਨ੍ਹਾਂ ਦੇ ਖਿਲਾਫ ਯੂਕਰੇਨ ਵਿੱਚ ਫੌਜ ਭੇਜ ਸਕਦਾ ਹੈ। ਹਾਲਾਂਕਿ ਇਸ 'ਤੇ ਬੇਲਾਰੂਸ ਵਲੋਂ ਅਜੇ ਤੱਕ ਕੋਈ ਬਿਆਨ ਨਹੀਂ ਆਇਆ ਹੈ।
ਰੂਸ ਅਤੇ ਯੂਕਰੇਨ ਵਿਚਾਲੇ ਅੱਜ ਦੂਜੇ ਦੌਰ ਦੀ ਗੱਲਬਾਤ ਹੋਣੀ ਹੈ। ਇਹ ਗੱਲਬਾਤ ਪੋਲੈਂਡ ਵਿੱਚ ਹੋਵੇਗੀ। ਹਾਲਾਂਕਿ ਇਸ ਦਾ ਸਮਾਂ ਅਜੇ ਨਹੀਂ ਦੱਸਿਆ ਗਿਆ ਹੈ।
ਯੂਕਰੇਨ ਨੇ ਗੱਲਬਾਤ ਤੋਂ ਪਹਿਲਾਂ ਜੰਗਬੰਦੀ ਦੀ ਮੰਗ ਕੀਤੀ ਹੈ। ਦੂਜੇ ਪਾਸੇ ਇੰਟਰਨੈਸ਼ਨਲ ਕੋਰਟ ਆਫ਼ ਜਸਟਿਸ (ਆਈਸੀਜੇ) ਯੂਕਰੇਨ ਮੁੱਦੇ 'ਤੇ 7 ਅਤੇ 8 ਮਾਰਚ ਨੂੰ ਸੁਣਵਾਈ ਕਰੇਗੀ।
ਰੂਸ ਅਤੇ ਅਮਰੀਕਾ ਨੇ ਪ੍ਰਮਾਣੂ ਬਲਾਂ ਨੂੰ ਹਾਈ ਅਲਰਟ 'ਤੇ ਰੱਖਿਆ ਹੈ। ਇਸ ਸਭ ਦੇ ਵਿਚਕਾਰ ਨਾਟੋ ਨੇ ਕਿਹਾ ਹੈ ਕਿ ਪ੍ਰਮਾਣੂ ਹਥਿਆਰਾਂ ਦੇ ਅਲਰਟ ਪੱਧਰ ਨੂੰ ਬਦਲਣ ਦੀ ਕੋਈ ਲੋੜ ਨਹੀਂ ਹੈ। ਨਾਟੋ ਦੇ ਸਕੱਤਰ-ਜਨਰਲ ਨੇ ਪੋਲੈਂਡ ਦੇ ਰਾਸ਼ਟਰਪਤੀ ਨਾਲ ਯੂਰਪੀ ਸੁਰੱਖਿਆ 'ਤੇ ਗੱਲਬਾਤ ਤੋਂ ਬਾਅਦ ਕਿਹਾ ਹੈ ਕਿ ਅਸੀਂ ਹਮੇਸ਼ਾ ਉਹੀ ਕਰਾਂਗੇ ਜੋ ਸਾਡੇ ਸਹਿਯੋਗੀਆਂ ਦੀ ਸੁਰੱਖਿਆ ਲਈ ਜ਼ਰੂਰੀ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।