Home /News /international /

ਰੂਸ ਯੂਕਰੇਨ ਸੰਕਟ: ਰੂਸ ਨੇ ਯੂਕਰੇਨ 'ਚ ਨਾਗਰਿਕਾਂ ਨੂੰ ਕੱਢਣ ਲਈ ਜੰਗਬੰਦੀ ਦਾ ਕੀਤਾ ਐਲਾਨ

ਰੂਸ ਯੂਕਰੇਨ ਸੰਕਟ: ਰੂਸ ਨੇ ਯੂਕਰੇਨ 'ਚ ਨਾਗਰਿਕਾਂ ਨੂੰ ਕੱਢਣ ਲਈ ਜੰਗਬੰਦੀ ਦਾ ਕੀਤਾ ਐਲਾਨ

ਰੂਸ ਯੂਕਰੇਨ ਸੰਕਟ: ਰੂਸ ਨੇ ਯੂਕਰੇਨ 'ਚ ਨਾਗਰਿਕਾਂ ਨੂੰ ਕੱਢਣ ਲਈ ਜੰਗਬੰਦੀ ਦਾ ਕੀਤਾ ਐਲਾਨ

ਰੂਸ ਯੂਕਰੇਨ ਜੰਗ (Russia Ukraine War): ਰੂਸੀ ਫ਼ੌਜ ਦਾ ਕਹਿਣੈ ਕਿ ਉਹ ਮਾਸਕੋ ਦੇ ਸਮੇਂ ਅਨੁਸਾਰ ਸਵੇਰੇ 10 ਵਜੇ ਹਮਲਾ ਕਰਨਾ ਬੰਦ ਕਰ ਦੇਵੇਗੀ। ਉਦੋਂ ਤੋਂ ਲੈਕੇ ਦੂਜੇ ਦੇਸ਼ਾਂ ਦੇ ਯੂਕਰੇਨ ;ਚ ਫ਼ਸੇ ਨਾਗਰਿਕਾਂ ਨੂੰ ਕੱਢਣ ਤੱਕ ਸੀਜ਼ਫ਼ਾਇਰ ਬਰਕਰਾਰ ਰਹੇਗੀ।ਦਸ ਦਈਏ ਕਿ ਦੋਨੇਤਸਕ ਸ਼ਹਿਰ ਵਿੱਚ ਰੂਸ ਵੱਲੋਂ ਸੀਜ਼ਫ਼ਾਇਰ ਕਰ ਦਿਤਾ ਜਾਵੇਗਾ।

ਹੋਰ ਪੜ੍ਹੋ ...
 • Share this:

  ਰੂਸ ਵੱਲੋਂ ਯੂਕਰੇਨ `ਚ ਜੰਗਬੰਦੀ ਦਾ ਐਲਾਨ (Russia Declares Ceasefire In Ukraine): ਰੂਸ ਯੂਕਰੇਨ ਜੰਗ ਦੇ ਦਰਮਿਆਨ ਵੱਡੀ ਖ਼ਬਰ ਸਾਹਮਣੇ ਆਈ ਹੈ। ਰੂਸ ਵੱਲੋਂ ਯੂਕਰੇਨ `ਚ ਸੀਜ਼ਫ਼ਾਇਰ ਯਾਨਿ ਜੰਗਬੰਦੀ ਦਾ ਐਲਾਨ ਕੀਤਾ ਗਿਆ ਹੈ। ਭਾਰਤੀ ਸਮੇਂ ਦੇ ਮੁਤਾਬਕ 11 ਵਜੇ ਸੀਜ਼ਫ਼ਾਇਰ ਕੀਤਾ ਜਾਵੇਗਾ। ਇਸ ਦੌਰਾਨ ਇਹ ਵੀ ਕਿਹਾ ਗਿਆ ਹੈ ਕਿ ਜਦੋਂ ਤੱਕ ਯੂਕਰੇਨ ਵਿੱਚ ਫ਼ਸੇ ਹੋਏ ਲੋਕਾਂ ਨੂੰ ਸੁਰੱਖਿਅਤ ਬਾਹਰ ਨਹੀਂ ਕੱਢਿਆ ਜਾਂਦਾ, ਉਦੋਂ ਤੱਕ ਰੂਸ ਯੂਕਰੇਨ `ਤੇ ਹਮਲਾ ਨਹੀਂ ਕਰੇਗਾ।

  ਦੱਸਣਯੋਗ ਹੈ ਕਿ ਪਿਛਲੇ 10 ਦਿਨਾਂ ਤੋਂ ਰੂਸ ਯੂਕਰੇਨ ਵਿਚਾਲੇ ਜੰਗ ਜਾਰੀ ਹੈ। ਰੂਸ ਲਗਾਤਾਰ ਯੂਕਰੇਨ `ਤੇ ਹਮਲੇ ਕਰ ਰਿਹਾ ਹੈ। ਇਸੇ ਦਰਮਿਆਨ ਇਹ ਜਾਣਕਾਰੀ ਆਈ ਹੈ ਕਿ ਰੂਸ ਨੇ ਹੁਣ ਸੀਜ਼ਫ਼ਾਇਰ ਦਾ ਐਲਾਨ ਕੀਤਾ ਹੈ।

  ਇਹ ਵੀ ਦੱਸਣਯੋਗ ਹੈ ਕਿ ਦੋਵੇਂ ਦੇਸ਼ਾਂ ਵਿਚਾਲੇ ਦੂਜੇ ਦੌਰ ਦੀ ਗੱਲਬਾਤ ਸ਼ੁਰੂ ਹੋ ਚੁੱਕੀ ਹੈ।ਜਦਕਿ ਤੀਜੇ ਦੌਰ ਦੀ ਗੱਲਬਾਤ ਅੱਜ ਜਾਂ ਕੱਲ੍ਹ ਹੋ ਸਕਦੀ ਹੈ। ਕਾਬਿਲੇਗ਼ੌਰ ਹੈ ਕਿ ਯੂਕਰੇਨ ਵਿੱਚ ਹਾਲੇ ਵੀ ਕਈ ਲੋਕ ਫ਼ਸੇ ਹੋਏ ਹਨ। ਇਸ ਵਿੱਚ ਭਾਰਤੀ ਵਿਦਿਆਰਥੀ ਵੀ ਸ਼ਾਮਲ ਹਨ। ਅਜਿਹੇ ਹਾਲਾਤ ਵਿੱਚ ਉਨ੍ਹਾਂ ਸਾਰੇ ਲੋਕਾਂ ਲਈ ਇਹ ਰਾਹਤ ਦੀ ਖ਼ਬਰ ਹੈ।

  ਦਸ ਦਈਏ ਕਿ ਰੂਸ ਤੇ ਯੂਕਰੇਨ ਵਿਚਾਲੇ ਜੰਗ 24 ਫ਼ਰਵਰੀ ਨੂੰ ਸ਼ੁਰੂ ਹੋਈ ਸੀ। ਜਿਸ ਦੇ 10 ਦਿਨਾਂ ਬਾਅਦ ਰੂਸ ਨੇ ਦੂਜੇ ਦੇਸ਼ਾਂ ਦੇ ਨਾਗਰਿਕਾਂ ਨੂੰ ਬਾਹਰ ਕੱਢਣ ਲਈ ਇਹ ਐਲਾਨ ਕੀਤਾ ਹੈ।


  ਰੂਸ ਦੇ ਮੀਡੀਆ ਆਉਟਲੈਟ ਸਪੁਟਨਿਕ ਦੇ ਮੁਤਾਬਕ ਰੂਸ ਨੇ ਨਾਗਰਿਕਾਂ ਲਈ ਮਾਨਵਤਾਵਾਦੀ ਗਲਿਆਰੇ ਖੋਲ੍ਹਣ ਲਈ 06:00 GMT ਯਾਨੀ 11:30 IST ਤੋਂ ਯੂਕਰੇਨ ਵਿੱਚ ਜੰਗਬੰਦੀ ਦੀ ਘੋਸ਼ਣਾ ਕੀਤੀ। ਇਸ ਦੌਰਾਨ ਯੂਕਰੇਨ ਦੇ ਯੁੱਧ ਖੇਤਰ ਵਿੱਚ ਫਸੇ ਭਾਰਤੀ ਅਤੇ ਹੋਰ ਵਿਦੇਸ਼ੀ ਨਾਗਰਿਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਜਾ ਸਕੇਗਾ। ਭਾਰਤ ਅਜੇ ਤੱਕ ਜੰਗਬੰਦੀ ਦੀਆਂ ਇਨ੍ਹਾਂ ਰਿਪੋਰਟਾਂ ਦਾ ਪਤਾ ਲਗਾ ਰਿਹਾ ਹੈ

  ਦੋਨੇਤਸਕ ਸ਼ਹਿਰ 'ਚ ਹੋਵੇਗਾ ਸੀਜ਼ਫ਼ਾਇਰ

  ਰੂਸੀ ਫ਼ੌਜ ਦਾ ਕਹਿਣੈ ਕਿ ਉਹ ਮਾਸਕੋ ਦੇ ਸਮੇਂ ਅਨੁਸਾਰ ਸਵੇਰੇ 10 ਵਜੇ ਹਮਲਾ ਕਰਨਾ ਬੰਦ ਕਰ ਦੇਵੇਗੀ। ਉਦੋਂ ਤੋਂ ਲੈਕੇ ਦੂਜੇ ਦੇਸ਼ਾਂ ਦੇ ਯੂਕਰੇਨ ;ਚ ਫ਼ਸੇ ਨਾਗਰਿਕਾਂ ਨੂੰ ਕੱਢਣ ਤੱਕ ਸੀਜ਼ਫ਼ਾਇਰ ਬਰਕਰਾਰ ਰਹੇਗੀ।ਦਸ ਦਈਏ ਕਿ ਦੋਨੇਤਸਕ ਸ਼ਹਿਰ ਵਿੱਚ ਰੂਸ ਵੱਲੋਂ ਸੀਜ਼ਫ਼ਾਇਰ ਕਰ ਦਿਤਾ ਜਾਵੇਗਾ।

  Published by:Amelia Punjabi
  First published:

  Tags: India, Russia, Russia Ukraine crisis, Russia-Ukraine News, Ukraine