ਕੀਵ: Russia-Ukraine War: ਇੱਕ ਪਾਸੇ ਰੂਸ ਨੇ ਯੂਕਰੇਨ (Ukraine) ਵਿੱਚ ਫੌਜੀ (Army) ਕਾਰਵਾਈ ਦਾ ਐਲਾਨ ਕੀਤਾ ਹੈ। ਹੁਣ ਤੱਕ ਰਾਜਧਾਨੀ ਕੀਵ ਸਮੇਤ 11 ਸ਼ਹਿਰਾਂ ਵਿੱਚ ਧਮਾਕਿਆਂ ਦੀਆਂ ਖ਼ਬਰਾਂ ਆ ਰਹੀਆਂ ਹਨ। ਕਈ ਥਾਵਾਂ 'ਤੇ ਰੂਸ (Russia) ਨੇ ਕਰੂਜ਼ ਅਤੇ ਬੈਲਿਸਟਿਕ ਮਿਜ਼ਾਈਲਾਂ ਨਾਲ ਹਮਲੇ ਕੀਤੇ ਹਨ। ਇਸ ਦੌਰਾਨ ਯੂਕਰੇਨ (Ukraine) ਦੀ ਇੱਕ ਮਹਿਲਾ ਨੇ ਹੈਰਾਨ ਕਰਨ ਵਾਲਾ ਦਾਅਵਾ ਕੀਤਾ ਹੈ। ਯੂਕਰੇਨੀ ਔਰਤ ਦਾ ਦਾਅਵਾ ਹੈ ਕਿ ਰੂਸੀ ਸੈਨਿਕ (Russia Army) ਟਿੰਡਰ 'ਤੇ ਉਸ ਨੂੰ ਫਲਰਟੀ ਮੈਸੇਜ ਭੇਜ ਰਹੇ ਹਨ। 'ਦਿ ਸਨ' ਦੀ ਰਿਪੋਰਟ ਹੈ ਆਂਦਰੇਈ, ਅਲੈਗਜ਼ੈਂਡਰ, ਗ੍ਰੈਗਰੀ ਅਤੇ ਮਾਈਕਲ ਸਮੇਤ ਦਰਜਨਾਂ ਰੂਸੀ ਸੈਨਿਕਾਂ ਨੇ ਯੂਕਰੇਨ ਦੀਆਂ ਔਰਤਾਂ ਨੂੰ ਆਕਰਸ਼ਿਤ ਕਰਨ ਲਈ ਡੇਟਿੰਗ ਐਪ (Datig App) 'ਤੇ ਪ੍ਰੋਫਾਈਲ ਬਣਾਏ ਹਨ।
ਦਾਸ਼ਾ ਸਿਨੇਲਨੀਕੋਵਾ ਨਾਂਅ ਦੀ ਔਰਤ ਨੇ ਦੱਸਿਆ ਕਿ ਪਿਛਲੇ ਕੁਝ ਦਿਨਾਂ ਤੋਂ ਕਈ ਰੂਸੀ ਫੌਜੀ, ਟਿੰਡਰ (Tinder) 'ਤੇ ਉਸ ਨੂੰ ਮੈਸੇਜ ਅਤੇ ਰਿਕੁਐਸਟ ਭੇਜ ਰਹੇ ਹਨ। 33 ਸਾਲਾ ਦਾਸ਼ਾ ਸਿਨੇਲਨੀਕੋਵਾ ਨੇ 'ਦਿ ਸਨ' ਨੂੰ ਦੱਸਿਆ- 'ਮੈਂ ਯੂਕਰੇਨ ਦੇ ਕੀਵ ਵਿੱਚ ਰਹਿੰਦੀ ਹਾਂ, ਪਰ ਇੱਕ ਦੋਸਤ ਨੇ ਮੈਨੂੰ ਦੱਸਿਆ ਕਿ ਟਿੰਡਰ 'ਤੇ ਬਹੁਤ ਸਾਰੇ ਰੂਸੀ ਸੈਨਿਕ ਆ ਗਏ ਹਨ, ਇਸ ਲਈ ਮੈਂ ਆਪਣੀ ਲੋਕੇਸ਼ਨ ਸੈਟਿੰਗ ਬਦਲ ਕੇ ਖਾਰਕੀਵ ਕਰ ਦਿੱਤੀ ਹੈ। ਉੱਥੇ ਵੀ ਮੈਨੂੰ ਰੂਸੀ ਸੈਨਿਕਾਂ ਦੇ ਮੈਸੇਜ ਆਉਣ ਲੱਗੇ।
ਸਕਰੀਨਸ਼ਾਟ ਸ਼ੇਅਰ ਕਰਦੇ ਹੋਏ ਮਹਿਲਾ ਨੇ ਦਾਅਵਾ ਕੀਤਾ ਹੈ ਕਿ ਰੂਸੀ ਫੌਜੀ ਉਸ ਨਾਲ ਫਲਰਟ ਕਰਨ ਦੇ ਉਦੇਸ਼ ਨਾਲ ਸੋਸ਼ਲ ਮੀਡੀਆ 'ਤੇ ਮੈਸੇਜ ਭੇਜ ਰਹੇ ਹਨ। ਕਈ ਸੈਨਿਕਾਂ ਨੇ ਕਥਿਤ ਤੌਰ 'ਤੇ ਆਪਣੀਆਂ ਤਸਵੀਰਾਂ ਦੇ ਨਾਲ ਔਰਤਾਂ ਨੂੰ ਆਪਣੇ ਅਹੁਦੇ ਦੀ ਜਾਣਕਾਰੀ ਵੀ ਭੇਜੀ ਹੈ। ਦਸ਼ਾ ਸਿਨੇਲਨੀਕੋਵਾ ਨੇ 31 ਸਾਲਾ ਆਂਦਰੇਈ (ਕਥਿਤ ਰੂਸੀ ਸਿਪਾਹੀ) ਨਾਲ ਮੈਸੇਜ ਰਾਹੀਂ ਗੱਲ ਕੀਤੀ। ਦਾਸ਼ਾ ਨੇ ਆਂਦਰੇਈ ਨੂੰ ਪੁੱਛਿਆ ਕਿ ਤੁਸੀਂ ਕਿੱਥੇ ਹੋ? ਕੀ ਤੁਸੀਂ ਖਾਰਕਿਵ ਵਿੱਚ ਹੋ? ਇਸ 'ਤੇ ਆਂਦਰੇਈ ਨੇ ਕਿਹਾ-'ਬੇਸ਼ੱਕ ਮੈਂ ਖਾਰਕੀਵ 'ਚ ਨਹੀਂ ਹਾਂ ਪਰ ਮੈਂ ਕਰੀਬ 80 ਕਿਲੋਮੀਟਰ ਦੂਰ ਹਾਂ।
ਦਸ਼ਾ ਨੇ ਫਿਰ ਪੁਛਿਆ-"ਕੀ ਤੁਹਾਡੀ ਸਾਨੂੰ ਮਿਲਣ ਦੀ ਕੋਈ ਯੋਜਨਾ ਹੈ?" ਇਸ 'ਤੇ ਆਂਦਰੇਈ ਨੇ ਜਵਾਬ ਦਿੱਤਾ- ''ਮੈਂ ਖੁਸ਼ੀ ਨਾਲ ਆਵਾਂਗਾ ਪਰ 2014 ਤੋਂ ਰੂਸੀ ਲੋਕਾਂ ਦਾ ਯੂਕਰੇਨ 'ਚ ਸਵਾਗਤ ਨਹੀਂ ਕੀਤਾ ਗਿਆ। ਦਸ਼ਾ ਨੇ ਫਿਰ ਪੁੱਛਿਆ-"ਕੀ ਕਰਦੇ ਹੋ?" ਆਂਦਰੇਈ ਨੇ ਇਸ 'ਤੇ ਕੋਈ ਸਿੱਧਾ ਜਵਾਬ ਨਹੀਂ ਦਿੱਤਾ। ਦਾਸ਼ਾ ਨੇ ਅੱਗੇ ਕਿਹਾ, 'ਭੇਜੀ ਗਈ ਤਸਵੀਰ ਵਿੱਚ, ਰੂਸੀ ਸੈਨਿਕ ਨੂੰ ਇੱਕ ਤੰਗ ਧਾਰੀਦਾਰ ਵੇਸਟ ਵਿੱਚ ਦੇਖਿਆ ਜਾ ਸਕਦਾ ਹੈ । ਇਕ ਹੋਰ ਤਸਵੀਰ ਵਿਚ ਉਹ ਵਿਅਕਤੀ ਆਪਣੀ ਪਿਸਤੌਲ ਲੈ ਕੇ ਬੈੱਡ 'ਤੇ ਲੇਟਿਆ ਹੋਇਆ ਸੀ। ਹਾਲਾਂਕਿ, ਮੈਨੂੰ ਉਨ੍ਹਾਂ ਤਸਵੀਰਾਂ ਵਿੱਚੋਂ ਕੋਈ ਵੀ ਆਕਰਸ਼ਕ ਨਹੀਂ ਲੱਗੀ। ਮੈਂ ਕਦੇ ਵੀ ਦੁਸ਼ਮਣ ਨਾਲ ਗੱਲ ਕਰਨ ਬਾਰੇ ਨਹੀਂ ਸੋਚਾਂਗੀ। ਮੈਂ ਟਿੰਡਰ 'ਤੇ ਉਸ ਦੀ ਰਿਕਵੈਸਟ ਨੂੰ ਠੁਕਰਾ ਦਿੱਤਾ। ਪਰ ਕਈ ਅਜਿਹੇ ਸਨ ਜੋ ਮੈਸੇਜ ਭੇਜ ਰਹੇ ਸਨ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Joe Biden, Russia, Russia Ukraine crisis, Ukraine, World news