ਰੂਸ ਦੇ ਯੂਕਰੇਨ ਉੱਤੇ ਹਮਲੇ ਕਾਰਨ ਦੌਰਾਨ ਦੇਸ਼ ਵਿੱਚ ਚਾਰੇ ਪਾਸੇ ਭਾਰੀ ਤਬਾਹੀ ਮੱਚ ਗਈ ਹੈ। ਹਮਲੇ ਕਾਰਨ ਕੀਮਤੀ ਜਾਨਾਂ ਜਾ ਰਹੀਆਂ ਤੇ ਸੈਂਕੜੇ ਲੋਕ ਜ਼ਖਮੀ ਹੋ ਰਹੇ ਹਨ। ਇਹ ਹਾਹਾਕਾਰ ਦੌਰਾਨ ਮੁੱਢਲੀਆਂ ਚੀਜਾਂ ਦੀ ਥੁੜ੍ਹ ਹੋਣ ਕਾਰਨ ਲੋਕ ਦਰ ਦਰ ਦੀਆਂ ਠੁਕਰਾਂ ਖਾ ਰਹੇ ਹਨ। ਇਸ ਦੁਖਦਾਈ ਮਾਹੌਲ ਵਿੱਚ ਯੂਕਰੇਨ ਵਿੱਚ ਪ੍ਰਵਾਸੀ ਆਪਣੇ- ਆਪਣੇ ਦੇਸ਼ਾਂ ਨੂੰ ਵਾਪਸ ਪਰਤ ਰਹੇ ਹਨ। ਕਈ ਲੋਕ ਆਪਣੇ ਦੇਸ਼ਾਂ ਦੀਆਂ ਸਰਕਾਰਾਂ ਨੂੰ ਘਰ ਵਾਪਸ ਮੁੜਣ ਲਈ ਮਦਦ ਦੀ ਗੁਹਾਰ ਲਾ ਰਹੇ ਹਨ। ਪਰ ਇਸ ਦਰਦਨਾਕ ਮਾਹੌਲ ਵਿੱਚ ਇੱਕ ਸਿੱਖ ਨੌਜਵਾਨ ਨੇ ਵਾਪਸ ਪੰਜਾਬ ਮੁੜਣ ਤੋਂ ਨਾਂਹ ਕਰ ਦਿੱਤੀ ਹੈ। ਜੰਗ ਵਾਲੇ ਸ਼ਹਿਰ ਵਿੱਚ ਹੀ ਲੋਕਾਂ ਨਾਲ ਰਹਿਣਾ ਸਵੀਕਾਰਿਆ ਹੈ। ਇਸ ਗੱਲ ਦਾ ਪ੍ਰਗਟਾਵਾ ਸੋਸ਼ਲ ਮੀਡੀਆ ਦੇ ਚਰਚਿਤ ਚਿਹਰੇ ਓਹੀ ਸਾਬੀ ਨੇ ਆਪਣੇ ਫੇਸਬੁੱਕ ਪੇਜ ਉੱਤੇ ਕੀਤਾ ਹੈ। ਉਸਨੇ ਆਪਣੇ ਫੇਸਬੁੱਕ ਅਕਾਉਂਟ ਉੱਤੇ ਇਸ ਸਰਦਾਰ ਨਾਲ ਆਪਣੀ ਪੁਰਾਣੀ ਇੰਟਰਵਿਊ ਸ਼ੇਅਰ ਕਰਦਿਆਂ ਲਿਖਿਆ ਹੈ ਕਿ 'ਇਹ ਵੀਰ ਨੇ ਜੰਗ ਵਾਲੇ ਸ਼ਹਿਰ ਚ ਹੀ ਰਹਿਣਾ ਸਵਿਕਾਰ ਕੀਤਾ, ਮੈਂ ਬਥੇਰਾ ਕਿਹਾ ਕਿ ਕਿਤੇ ਹੋਰ Move ਹੋਜਾ ਪਰ ਵੀਰ ਕਹਿੰਦਾ ਕਿ ਏਥੇ ਹੀ ਰਹਿਣਾ । ਹੀਰਾ ਬੰਦਾ, ਪ੍ਰਮਾਤਮਾਂ ਮੇਹਰ ਰੱਖੇ'
ਜ਼ਿਕਰੋਯਗ ਹੈ ਕਿ ਸਾਬੀ ਨੇ ਪਿਛਲੇ ਸਾਲ ਅਕਤੂਬਰ ਵਿੱਚ ਇਸ ਸਿੱਖ ਨੌਜਵਾਨ ਦੀ ਇੱਕ ਦਿਲਚਸਪ ਇੰਟਰਵਿਊ ਕੀਤੀ ਸੀ। ਇਸ ਵਿੱਚ ਨੌਜਵਾਨ ਨੇ ਇਸ ਮੁਲਕ ਦੀ ਖਾਸੀਅਤ ਦੱਸੀ ਸੀ। ਇਸਦੇ ਨਾਲ ਹੀ ਵੀਡੀਓ ਵਿੱਚ ਸ਼ਹਿਰ ਘੁੰਮੁਾਉਂਦੇ ਹੋਏ ਇੱਥੇ ਵਸਨੀਕਾਂ ਬਾਰੇ ਚਾਣਨਾ ਪਾਇਆ । ਇਸਦੇ ਨਾਲ ਹੀ ਪੰਜਾਬੀਆਂ ਤੇ ਸਰਦਾਰਾਂ ਪ੍ਰਤੀ ਲੋਕਾਂ ਦੇ ਰਵੱਈਏ ਬਾਰੇ ਵੀ ਹੈਰਾਨਕੁਨ ਚਾਣਨਾ ਪਾਇਆ ਸੀ।
ਰੂਸ-ਯੂਕਰੇਨ ਯੁੱਧ ਗੰਭੀਰ ਹੋ ਗਿਆ ਹੈ। ਰੂਸੀ ਫੌਜ ਵੱਲੋਂ ਯੂਕਰੇਨ 'ਤੇ ਕੀਤੇ ਗਏ ਹਮਲੇ 'ਚ ਕਈ ਲੋਕਾਂ ਦੀ ਜਾਨ ਜਾ ਚੁੱਕੀ ਹੈ। ਯੂਕਰੇਨ ਦੇ ਰਾਸ਼ਟਰਪਤੀ ਦਾ ਕਹਿਣਾ ਹੈ ਕਿ ਰੂਸ ਦੇ ਹਮਲਿਆਂ ਵਿੱਚ ਹੁਣ ਤੱਕ 137 ਲੋਕ ਮਾਰੇ ਜਾ ਚੁੱਕੇ ਹਨ।
ਇਹ ਵੀ ਪੜ੍ਹੋ : ਬਾਇਡਨ ਨੇ US ਫੌਜ ਭੇਜਣ ਤੋਂ ਕੀਤਾ ਇਨਕਾਰ, ਕਿਹਾ- ਯੂਕਰੇਨ ਆਪਣੀ ਲੜਾਈ ਖੁਦ ਲੜੇ
ਯੂਕਰੇਨ ਦੀ ਰਾਜਧਾਨੀ ਕੀਵ 'ਤੇ ਕਬਜ਼ੇ ਦੀ ਲੜਾਈ ਇਤਿਹਾਸਕ ਮੋੜ 'ਤੇ ਪਹੁੰਚ ਗਈ ਹੈ। ਕੀਵ ਦੇ ਬਾਹਰ ਰੂਸੀ ਅਤੇ ਯੂਕਰੇਨੀ ਫੌਜਾਂ ਵਿਚਾਲੇ ਭਿਆਨਕ ਲੜਾਈ ਚੱਲ ਰਹੀ ਹੈ। ਇਸ ਦੌਰਾਨ, ਅਜਿਹੀਆਂ ਖਬਰਾਂ ਹਨ ਕਿ ਯੂਕਰੇਨ ਨੇ ਰੂਸੀ ਟੈਂਕਾਂ ਨੂੰ ਅੱਗੇ ਵਧਣ ਤੋਂ ਰੋਕਣ ਲਈ ਆਪਣੇ ਸ਼ਹਿਰ ਦੇ ਤਿੰਨ ਪੁਲਾਂ ਨੂੰ ਉਡਾ ਦਿੱਤਾ ਹੈ।
ਇਹ ਵੀ ਪੜ੍ਹੋ : ਯੂਕਰੇਨ ਅੱਗੇ ਸਿਰੰਡਰ ਕਰਨ ਵਾਲੀ ਰੂਸੀ ਪਲਟਨ ਦੇ ਹੈਰਾਨਕੁਨ ਖੁਲਾਸੇ...
ਰੂਸੀ ਫੌਜ ਨੇ ਅੱਜ ਰਾਜਧਾਨੀ ਕੀਵ ਵਿੱਚ ਛੇ ਮਿਜ਼ਾਈਲ ਹਮਲੇ ਕੀਤੇ। ਹਾਲਾਂਕਿ ਇਸ ਦੌਰਾਨ ਯੂਕਰੇਨ ਦੀ ਫੌਜ ਨੇ ਇੱਕ ਰੂਸੀ ਜਹਾਜ਼ ਨੂੰ ਮਾਰ ਗਿਰਾਇਆ। ਜੋ ਕਿ ਇਕ ਰਿਹਾਇਸ਼ੀ ਇਮਾਰਤ 'ਤੇ ਟਕਰਾ ਗਿਆ ਅਤੇ ਉਥੇ ਅੱਗ ਲੱਗ ਗਈ।
ਅਮਰੀਕੀ ਰੱਖਿਆ ਅਧਿਕਾਰੀਆਂ ਦੇ ਡਰ ਦੇ ਵਿਚਕਾਰ ਰੂਸੀ ਫੌਜ ਕੀਵ ਦੇ ਨੇੜੇ ਆ ਗਈ ਹੈ। ਖਬਰ ਆ ਰਹੀ ਹੈ ਕਿ ਰੂਸੀ ਫੌਜੀ ਕੀਵ ਤੋਂ ਸਿਰਫ 30 ਕਿਲੋਮੀਟਰ ਦੂਰ ਰਹਿ ਗਏ ਹਨ। ਇਸ ਦੌਰਾਨ ਯੂਕਰੇਨ ਨੇ ਰੂਸ 'ਤੇ ਸਾਈਬਰ ਹਮਲਾ ਕੀਤਾ ਹੈ। ਜਾਣਕਾਰੀ ਮੁਤਾਬਕ ਰੂਸ ਦੀਆਂ ਕਈ ਵੈੱਬਸਾਈਟਾਂ ਠੱਪ ਹੋ ਗਈਆਂ ਹਨ।
ਇਹ ਵੀ ਪੜ੍ਹੋ : ਰੂਸ ਦੇ ਹਮਲੇ ਨਾਲ ਯੂਕਰੇਨ 'ਚ ਪਹਿਲੇ ਦਿਨ 137 ਲੋਕਾਂ ਦੀ ਮੌਤ..
ਰੂਸ ਨੇ ਇੱਕ ਵਾਰ ਫਿਰ ਯੂਕਰੇਨ ਦੇ ਸੈਨਿਕਾਂ ਨੂੰ ਹਥਿਆਰ ਸੁੱਟਣ ਦੀ ਚੇਤਾਵਨੀ ਦਿੱਤੀ ਹੈ। ਹਾਲਾਂਕਿ ਯੂਕਰੇਨ ਨੇ ਆਤਮ ਸਮਰਪਣ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਇਸ ਤੋਂ ਬਾਅਦ ਰੂਸ ਨੇ ਰਾਜਧਾਨੀ ਕੀਵ 'ਤੇ ਹਵਾਈ ਹਮਲਾ ਕੀਤਾ ਹੈ। ਕੀਵ ਦੇ ਰਿਹਾਇਸ਼ੀ ਇਲਾਕਿਆਂ ਵਿੱਚ ਲਗਾਤਾਰ ਛੇ ਧਮਾਕੇ ਹੋਏ ਹਨ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।