Home /News /international /

Russia-Ukraine War: ਯੂਕਰੇਨ ਦਾ ਦਾਅਵਾ 800 ਤੋਂ ਵੱਧ ਰੂਸੀ ਫੌਜੀ ਮਾਰੇ, 30 ਟੈਂਕ ਅਤੇ 7 ਜਾਸੂਸੀ ਏਅਰਕ੍ਰਾਈਫਟ ਕੀਤੇ ਤਬਾਹ

Russia-Ukraine War: ਯੂਕਰੇਨ ਦਾ ਦਾਅਵਾ 800 ਤੋਂ ਵੱਧ ਰੂਸੀ ਫੌਜੀ ਮਾਰੇ, 30 ਟੈਂਕ ਅਤੇ 7 ਜਾਸੂਸੀ ਏਅਰਕ੍ਰਾਈਫਟ ਕੀਤੇ ਤਬਾਹ

Russia-Ukraine Conflict: ਰੂਸ (Russia) ਅਤੇ ਯੂਕਰੇਨ ਦੀਆਂ ਫ਼ੌਜਾਂ ਵਿਚਕਾਰ ਜੰਗ (Russia-Ukraine War) ਜਾਰੀ ਹੈ। ਇਸ ਦੌਰਾਨ ਯੂਕਰੇਨ ਦੀ ਫੌਜ (Ukraine Army) ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੇ ਜੰਗ ਦੌਰਾਨ 800 ਤੋਂ ਵੱਧ ਰੂਸੀ ਫੌਜੀਆਂ ਨੂੰ ਮਾਰ ਦਿੱਤਾ ਹੈ। ਯੂਕਰੇਨ (Ukraine) ਦੀ ਰੱਖਿਆ ਮੰਤਰੀ ਹੈਨਾ ਮਯਾਰ (Hanna Malyar) ਮੁਤਾਬਕ 7 ਰੂਸੀ ਜਹਾਜ਼, 6 ਹੈਲੀਕਾਪਟਰ, 30 ਟੈਂਕ ਨਸ਼ਟ ਹੋ ਗਏ ਹਨ।

ਹੋਰ ਪੜ੍ਹੋ ...
  • Share this:

ਕੀਵ: Russia-Ukraine Conflict: ਰੂਸ (Russia) ਅਤੇ ਯੂਕਰੇਨ ਦੀਆਂ ਫ਼ੌਜਾਂ ਵਿਚਕਾਰ ਜੰਗ (Russia-Ukraine War) ਜਾਰੀ ਹੈ। ਇਸ ਦੌਰਾਨ ਯੂਕਰੇਨ ਦੀ ਫੌਜ (Ukraine Army) ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੇ ਜੰਗ ਦੌਰਾਨ 800 ਤੋਂ ਵੱਧ ਰੂਸੀ ਫੌਜੀਆਂ ਨੂੰ ਮਾਰ ਦਿੱਤਾ ਹੈ। ਯੂਕਰੇਨ (Ukraine) ਦੀ ਰੱਖਿਆ ਮੰਤਰੀ ਹੈਨਾ ਮਯਾਰ (Hanna Malyar) ਮੁਤਾਬਕ 7 ਰੂਸੀ ਜਹਾਜ਼, 6 ਹੈਲੀਕਾਪਟਰ, 30 ਟੈਂਕ ਨਸ਼ਟ ਹੋ ਗਏ ਹਨ।

AFP ਨਿਊਜ਼ ਏਜੰਸੀ ਮੁਤਾਬਕ ਯੂਕਰੇਨ ਦੀ ਸਰਕਾਰ ਨੇ 18 ਤੋਂ 60 ਸਾਲ ਦੀ ਉਮਰ ਦੇ ਮਰਦਾਂ ਦੇ ਦੇਸ਼ ਛੱਡਣ 'ਤੇ ਪਾਬੰਦੀ ਲਗਾ ਦਿੱਤੀ ਹੈ। ਕੁਝ ਰਿਪੋਰਟਾਂ 'ਚ ਕਿਹਾ ਜਾ ਰਿਹਾ ਹੈ ਕਿ ਯੂਕਰੇਨ ਨੇ ਆਪਣੇ 10,000 ਨਾਗਰਿਕਾਂ ਨੂੰ ਲੜਾਈ ਲਈ ਰਾਈਫਲਾਂ ਦਿੱਤੀਆਂ ਹਨ। ਅਮਰੀਕੀ ਰਿਪੋਰਟ ਮੁਤਾਬਕ ਰੂਸ ਵੱਲੋਂ ਯੂਕਰੇਨ 'ਤੇ ਕੁੱਲ 203 ਹਮਲੇ ਕੀਤੇ ਗਏ, ਜਿਨ੍ਹਾਂ 'ਚ 160 ਹਮਲੇ ਮਿਜ਼ਾਈਲਾਂ ਦੇ ਸਨ ਅਤੇ 83 ਜ਼ਮੀਨੀ ਨਿਸ਼ਾਨਿਆਂ 'ਤੇ ਹਮਲੇ ਕੀਤੇ ਗਏ। ਰੂਸੀ ਹਮਲੇ 'ਚ ਹੁਣ ਤੱਕ 137 ਲੋਕ ਮਾਰੇ ਜਾ ਚੁੱਕੇ ਹਨ, ਜਦਕਿ 316 ਜ਼ਖਮੀ ਹਨ।

ਰਾਸ਼ਟਰਪਤੀ ਜ਼ੇਲੇਂਸਕੀ ਨੇ ਕਿਹਾ- ਦੁਨੀਆ ਨੇ ਸਾਨੂੰ ਯੁੱਧ ਵਿਚ ਇਕੱਲਾ ਛੱਡ ਦਿੱਤਾ ਹੈ

ਸ਼ੁੱਕਰਵਾਰ ਸਵੇਰੇ ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਨਸਕੀ ਨੇ ਵੀ ਇੱਕ ਬਿਆਨ ਜਾਰੀ ਕੀਤਾ। ਉਨ੍ਹਾਂ ਕਿਹਾ ਕਿ ਦੁਨੀਆਂ ਨੇ ਸਾਨੂੰ ਜੰਗ ਲੜਨ ਲਈ ਇਕੱਲਾ ਛੱਡ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਉਹ ਕੀਵ ਵਿੱਚ ਹਨ ਅਤੇ ਰੂਸੀ ਫ਼ੌਜ ਉੱਥੇ ਦਾਖ਼ਲ ਹੋ ਚੁੱਕੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਇਨ੍ਹਾਂ ਰੂਸੀਆਂ ਦਾ ਪਹਿਲਾ ਨਿਸ਼ਾਨਾ ਉਹੀ ਹੈ ਅਤੇ ਦੂਜਾ ਨਿਸ਼ਾਨਾ ਉਨ੍ਹਾਂ ਦਾ ਪਰਿਵਾਰ ਹੈ।

ਰੂਸ ਵਿਚ 1700 ਪ੍ਰਦਰਸ਼ਨਕਾਰੀ ਗ੍ਰਿਫਤਾਰ

ਯੂਕਰੇਨ 'ਤੇ ਹਮਲੇ ਦੇ ਖਿਲਾਫ ਰੂਸ ਦੇ ਵੱਖ-ਵੱਖ ਸ਼ਹਿਰਾਂ 'ਚ ਪ੍ਰਦਰਸ਼ਨ ਹੋ ਰਹੇ ਹਨ। ਰੂਸੀ ਪੁਲਿਸ ਨੇ ਯੂਕਰੇਨ ਦੇ ਖਿਲਾਫ ਹਮਲੇ ਦਾ ਵਿਰੋਧ ਕਰ ਰਹੇ 1,700 ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ਵਿੱਚ ਲਿਆ ਹੈ।

ਬਿਡੇਨ ਨੇ ਕਿਹਾ; ਯੂਕਰੇਨ 'ਚ ਫੌਜ ਨਹੀਂ ਭੇਜਾਂਗੇ

ਯੂਕਰੇਨ 'ਤੇ ਹਮਲੇ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਜੋ ਬਿਡੇਨ ਨੇ ਰੂਸ 'ਤੇ ਹੋਰ ਸਖ਼ਤ ਪਾਬੰਦੀਆਂ ਲਗਾਉਣ ਦਾ ਐਲਾਨ ਕੀਤਾ ਹੈ। ਬਿਡੇਨ ਨੇ ਕਿਹਾ, ਪੁਤਿਨ ਹਮਲਾਵਰ ਹੈ, ਉਸਨੇ ਜੰਗ ਨੂੰ ਚੁਣਿਆ। ਹੁਣ ਉਹ ਅਤੇ ਉਸ ਦਾ ਦੇਸ਼ ਇਸ ਹਮਲੇ ਦੇ ਨਤੀਜੇ ਭੁਗਤੇਗਾ। ਬਿਡੇਨ ਨੇ ਕਿਹਾ, ਦੁਨੀਆ ਦੇ ਜ਼ਿਆਦਾਤਰ ਦੇਸ਼ ਰੂਸ ਦੇ ਖਿਲਾਫ ਹਨ।ਹਾਲਾਂਕਿ ਬਿਡੇਨ ਨੇ ਸਪੱਸ਼ਟ ਕੀਤਾ ਕਿ ਉਹ ਆਪਣੀ ਫੌਜ ਨੂੰ ਯੂਕਰੇਨ ਨਹੀਂ ਭੇਜਣਗੇ।

ਹਾਲਾਂਕਿ, ਬਿਡੇਨ ਨੇ ਕਿਹਾ ਕਿ ਉਹ ਨਾਟੋ ਦੇਸ਼ਾਂ ਦੀ ਜ਼ਮੀਨ ਦਾ ਇੱਕ ਇੰਚ ਵੀ ਬਚਾਅ ਕਰੇਗਾ। ਅਸੀਂ ਮਿਲ ਕੇ ਜੀ-7 ਦੇਸ਼ ਰੂਸ ਨੂੰ ਜਵਾਬ ਦੇਵਾਂਗੇ। VTB ਸਮੇਤ 4 ਹੋਰ ਰੂਸੀ ਬੈਂਕਾਂ 'ਤੇ ਪਾਬੰਦੀਆਂ ਲਗਾਈਆਂ ਜਾਣਗੀਆਂ। ਬਿਡੇਨ ਨੇ ਕਿਹਾ, ਮੇਰੀ ਰੂਸੀ ਰਾਸ਼ਟਰਪਤੀ ਪੁਤਿਨ ਨਾਲ ਗੱਲ ਕਰਨ ਦੀ ਕੋਈ ਯੋਜਨਾ ਨਹੀਂ ਹੈ। ਉਹ ਸਾਬਕਾ ਸੋਵੀਅਤ ਸੰਘ ਨੂੰ ਮੁੜ ਸਥਾਪਿਤ ਕਰਨਾ ਚਾਹੁੰਦਾ ਹੈ। ਮੈਨੂੰ ਲਗਦਾ ਹੈ ਕਿ ਉਸ ਦੀਆਂ ਇੱਛਾਵਾਂ ਇਸ ਸਮੇਂ ਦੇ ਬਿਲਕੁਲ ਉਲਟ ਹਨ ਜਿੱਥੇ ਅਸੀਂ ਇਸ ਸਮੇਂ ਹਾਂ।

Published by:Krishan Sharma
First published:

Tags: Russia Ukraine crisis, Russia-Ukraine News, Russian, Ukraine, WAR