ਰੂਸ ਅਤੇ ਯੂਕਰੇਨ ਵਿਚਾਲੇ ਚੱਲ ਰਹੀ ਜੰਗ ਵਿੱਚ ਯੂਕਰੇਨ ਦੇ ਨਾਗਰਿਕ ਅਤੇ ਮਸ਼ਹੂਰ ਹਸਤੀਆਂ ਵੀ ਕੁੱਦ ਗਈਆਂ ਹਨ। ਯੂਕਰੇਨ ਨੂੰ ਬਚਾਉਣ ਲਈ ਉੱਥੋਂ ਦੇ ਲੋਕਾਂ ਨੇ ਹਥਿਆਰ ਚੁੱਕੇ ਹਨ ਅਤੇ ਜੰਗ ਲਈ ਤਿਆਰ ਹਨ। ਯੂਕਰੇਨ ਦੀ ਸਾਬਕਾ ਸੁੰਦਰਤਾ ਰਾਣੀ ਅਤੇ ਸਾਬਕਾ ਮਿਸ ਯੂਕਰੇਨ ਅਨਾਸਤਾਸੀਆ ਲੇਨਾ(Miss Ukraine Anastasiia Lenna) ਦੀ ਇੱਕ ਰਾਈਫਲ ਫੜੀ ਹੋਈ ਤਸਵੀਰ ਵਾਇਰਲ ਹੋਣ ਤੋਂ ਬਾਅਦ ਯੂਕਰੇਨ ਦੇ ਮਸ਼ਹੂਰ ਗਾਇਕ ਐਂਡਰੀ ਖਲੀਵਨਯੁਕ(Andriy Khlyvnyuk) ਦਾ ਇੱਕ ਵੀਡੀਓ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ। ਵੀਡੀਓ 'ਚ ਗਾਇਕ ਆਂਦਰੇ ਖਲੀਵਨਯੁਕ ਨੇ ਫੌਜ ਦੀ ਵਰਦੀ ਪਾਈ ਹੋਈ ਹੈ ਅਤੇ ਹੱਥ 'ਚ ਹਥਿਆਰ ਵੀ ਫੜਿਆ ਹੋਇਆ ਹੈ। ਇਹ ਗਾਇਕ ਫੌਜ ਦੀ ਵਰਦੀ ਅਤੇ ਹੱਥ ਵਿੱਚ ਹਥਿਆਰ ਲੈ ਕੇ ਲੋਕ ਗੀਤ ਗਾਉਂਦਾ ਨਜ਼ਰ ਆ ਰਿਹਾ ਹੈ। ਵੀਡੀਓ ਨੂੰ ਦੇਖ ਕੇ ਅਜਿਹਾ ਲੱਗ ਰਿਹਾ ਹੈ ਕਿ ਉਹ ਲੋਕਾਂ ਨੂੰ ਜੰਗ 'ਚ ਸ਼ਾਮਲ ਹੋਣ ਲਈ ਤਿਆਰ ਕਰ ਰਿਹਾ ਹੈ।
ਵੀਡੀਓ ਨੂੰ ਟਵਿਟਰ 'ਤੇ ਸ਼ੇਅਰ ਕੀਤਾ ਗਿਆ ਹੈ। ਵੀਡੀਓ ਨੂੰ ਹੁਣ ਤੱਕ 19 ਲੱਖ ਤੋਂ ਵੱਧ ਲੋਕ ਦੇਖ ਚੁੱਕੇ ਹਨ ਅਤੇ 30 ਹਜ਼ਾਰ ਤੋਂ ਵੱਧ ਲੋਕ ਇਸ ਵੀਡੀਓ ਨੂੰ ਪਸੰਦ ਕਰ ਚੁੱਕੇ ਹਨ। ਵੀਡੀਓ 'ਤੇ ਲੋਕ ਕਾਫੀ ਕਮੈਂਟ ਵੀ ਕਰ ਰਹੇ ਹਨ।
Трішки мотивації від лідера гурту «Бумбокс» Андрія Хливнюка 🇺🇦 pic.twitter.com/VQFdRjahGF
— ВОЇНИ УКРАЇНИ🇺🇦 (@ArmedForcesUkr) February 28, 2022
ਸੋਸ਼ਲ ਮੀਡੀਆ ਯੂਜ਼ਰਸ ਐਂਡਰੀ ਖਲੀਵਨਿਊਕ ਦੀ ਇਸ ਵੀਡੀਓ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਇਕ ਯੂਜ਼ਰ ਨੇ ਕਿਹਾ, ‘ਮੈਨੂੰ ਤੁਹਾਡੀ ਭਾਸ਼ਾ ਬਿਲਕੁਲ ਸਮਝ ਨਹੀਂ ਆਉਂਦੀ ਪਰ ਮੈਂ ਤੁਹਾਡੀ ਭਾਵਨਾ ਦਾ ਸਮਰਥਨ ਕਰ ਰਿਹਾ ਹਾਂ।’ ਉਥੇ ਹੀ ਇਕ ਹੋਰ ਯੂਜ਼ਰ ਨੇ ਲਿਖਿਆ, ‘ਮੈਂ ਚਾਹੁੰਦਾ ਹਾਂ ਕਿ ਇਹ ਜੰਗ ਜਲਦੀ ਬੰਦ ਹੋ ਜਾਵੇ ਤਾਂ ਜੋ ਤਬਾਹੀ ਦਾ ਇਹ ਦੌਰ ਰੁਕ ਜਾਵੇ।’ ਇਸ ਤੋਂ ਇਲਾਵਾ ਹੋਰਨਾਂ ਨੇ ਵੀ ਇਸ 'ਤੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ।
ਇਹ ਵੀ ਪੜ੍ਹੋ : ਯੂਕਰੇਨ ਨੇ ਵੀਜ਼ੇ ਦੀ ਸ਼ਰਤ ਕੀਤੀ ਖਤਮ, ਖਾਣ ਪੀਣ ਤੋ ਲੈ ਕੇ ਰਹਿਣ ਦਾ ਪ੍ਰਬੰਧ ਫਰੀ
ਯੂਕਰੇਨ ਦੇ ਆਮ ਲੋਕਾਂ ਨੇ ਵੀ ਕੀਵ ਅਤੇ ਹੋਰ ਸ਼ਹਿਰਾਂ ਦੀ ਰੱਖਿਆ ਵਿੱਚ ਮਦਦ ਲਈ ਸਵੈ-ਇੱਛਾ ਨਾਲ ਅੱਗੇ ਆ ਰਹੇ ਹਨ। ਲੋਕ ਅਫਸਰਾਂ ਦੁਆਰਾ ਦਿੱਤੀਆਂ ਬੰਦੂਕਾਂ ਲੈ ਰਹੇ ਹਨ ਅਤੇ ਰੂਸੀ ਫੌਜ ਨਾਲ ਲੜਨ ਲਈ ਮੋਰਚਾ ਸੰਭਾਲ ਰਹੇ ਹਨ।
ਇਹ ਵੀ ਪੜ੍ਹੋ : ਯੂਕਰੇਨ ਬਾਰੇ ਅਣਜਾਣ ਤੱਥ, ਜਾਣ ਕੇ ਹੋ ਜਾਵੋਗੇ ਹੈਰਾਨ...
ਤੁਹਾਨੂੰ ਦੱਸ ਦੇਈਏ ਕਿ ਰੂਸੀ ਫੌਜ ਵੱਲੋਂ ਕੀਤੇ ਗਏ ਬੰਬ ਧਮਾਕਿਆਂ, ਗੋਲੀਬਾਰੀ ਅਤੇ ਰਾਕੇਟ ਹਮਲਿਆਂ ਨਾਲ ਯੂਕਰੇਨ ਦੀ ਧਰਤੀ ਹਿੱਲ ਗਈ ਹੈ। ਯੂਕਰੇਨ ਅਤੇ ਰੂਸ ਜੰਗ ਦੇ ਦਿਨ ਗੱਲਬਾਤ ਦੀ ਮੇਜ਼ 'ਤੇ ਆ ਗਏ ਹਨ, ਪਰ ਫਿਲਹਾਲ ਕਿਸੇ ਵੀ ਤਰ੍ਹਾਂ ਦੇ ਸੁਲ੍ਹਾ-ਸਫਾਈ ਦੀ ਕੋਈ ਕਿਰਨ ਨਜ਼ਰ ਨਹੀਂ ਆ ਰਹੀ ਹੈ।
ਇਹ ਵੀ ਪੜ੍ਹੋ : ਯੂਕਰੇਨ ਦੀ 'ਬਿਊਟੀ ਕੁਈਨ' ਨੇ ਰੂਸੀ ਫੌਜ ਨਾਲ ਲੜਨ ਲਈ ਚੁੱਕੇ ਹਥਿਆਰ, ਜਾਣੋ ਉਸ ਬਾਰੇ...
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।