ਯੂਕਰੇਨ 'ਤੇ ਰੂਸੀ ਹਮਲੇ (Russian attack on Ukraine) ਦਾ ਅੱਜ ਪੰਜਵਾਂ ਦਿਨ ਹੈ। ਯੂਕਰੇਨ ਇਕੱਲੇ ਸ਼ਕਤੀਸ਼ਾਲੀ ਮੁਲਕ ਰੂਸ ਨਾਲ ਲੜ ਰਿਹਾ ਹੈ, ਪਰ ਕਿਸੇ ਵੀ ਪੱਛਮੀ ਦੇਸ਼ ਨੇ ਉਸ ਨੂੰ ਫੌਜੀ ਸਹਾਇਤਾ ਨਹੀਂ ਦਿੱਤੀ। ਸਭ ਤੋਂ ਵੱਡਾ ਸਵਾਲ ਅਮਰੀਕਾ 'ਤੇ ਉਠਾਇਆ ਜਾ ਰਿਹਾ ਹੈ।
ਯੁੱਧ ਤੋਂ ਪਹਿਲਾਂ ਅਮਰੀਕਾ ਰੂਸ ਨੂੰ ਹਮਲਾ ਨਾ ਕਰਨ ਦੀ ਧਮਕੀ ਦਿੰਦਾ ਰਿਹਾ ਪਰ ਜਦੋਂ ਯੁੱਧ ਛਿੜਿਆ ਤਾਂ ਰਾਸ਼ਟਰਪਤੀ ਜੋਅ ਬਾਇਡਨ ਨੇ ਸਪੱਸ਼ਟ ਕਰ ਦਿੱਤਾ ਕਿ ਅਮਰੀਕੀ ਫੌਜ ਯੂਕਰੇਨ ਵਿਚ ਰੂਸੀ ਫੌਜਾਂ ਨਾਲ ਨਹੀਂ ਟਕਰਾਏਗੀ। ਹਾਲਾਂਕਿ ਅਮਰੀਕਾ ਸਮੇਤ ਤਕਰੀਬਨ ਸਾਰੇ ਪੱਛਮੀ ਦੇਸ਼ਾਂ ਨੇ ਰੂਸ 'ਤੇ ਹਰ ਤਰ੍ਹਾਂ ਦੀਆਂ ਪਾਬੰਦੀਆਂ ਲਗਾ ਦਿੱਤੀਆਂ ਹਨ। ਪਰ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਅਮਰੀਕਾ ਨੇ ਯੂਕਰੇਨ ਦੀ ਫੌਜੀ ਮਦਦ ਕਿਉਂ ਨਹੀਂ ਕੀਤੀ?
ਸੰਯੁਕਤ ਰਾਸ਼ਟਰ 'ਚ ਅਮਰੀਕੀ ਰਾਜਦੂਤ ਲਿੰਡਾ ਥਾਮਸ ਗ੍ਰੀਨਫੀਲਡ (Linda Thomas-Greenfield) ਨੇ ਕਿਹਾ, 'ਬਾਇਡਨ ਪ੍ਰਸ਼ਾਸਨ ਨੇ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਅਮਰੀਕਾ ਜ਼ਮੀਨ 'ਤੇ ਆਪਣੀ ਟੰਗ ਨਹੀਂ ਅੜਾਏਗਾ।'' ਉਨ੍ਹਾਂ ਕਿਹਾ, 'ਅਸੀਂ ਆਪਣੀ ਫੌਜ ਨੂੰ ਖਤਰੇ 'ਚ ਨਹੀਂ ਪਾ ਸਕਦੇ। ਪਰ ਅਜਿਹਾ ਕੀ ਕਾਰਨ ਹੈ ਕਿ ਅਮਰੀਕਾ ਯੂਕਰੇਨ ਵਿੱਚ ਆਪਣੀ ਫੌਜ ਭੇਜਣ ਤੋਂ ਕੰਨੀ ਕਤਰਾਉਂਦਾ ਹੈ।
ਵਿਸ਼ਵ ਯੁੱਧ ਦਾ ਡਰ
ਯੂਕਰੇਨ ਵਿੱਚ ਅਮਰੀਕੀ ਫੌਜਾਂ ਨਾ ਪਹੁੰਚਣ ਦੇ ਕਈ ਕਾਰਨ ਦੱਸੇ ਜਾ ਰਹੇ ਹਨ, ਪਰ ਪੱਛਮ ਦਾ ਮੀਡੀਆ ਇਸ ਨੂੰ ਵੱਖਰੇ ਨਜ਼ਰੀਏ ਤੋਂ ਦੇਖਦਾ ਹੈ। ਸਭ ਤੋਂ ਪਹਿਲਾਂ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਖੁਦ ਯੂਕਰੇਨ ਵਿੱਚ ਫੌਜ ਨਾ ਉਤਰਨ ਦਾ ਕਾਰਨ ਦੱਸਿਆ।
ਏਬੀਸੀ ਨਿਊਜ਼ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਜੇਕਰ ਰੂਸ ਅਤੇ ਅਮਰੀਕੀ ਫ਼ੌਜਾਂ ਆਪਸ ਵਿੱਚ ਟਕਰਾ ਜਾਂਦੀਆਂ ਹਨ ਤਾਂ ਵਿਸ਼ਵ ਯੁੱਧ ਹੋ ਜਾਵੇਗਾ। ਦੂਜੇ ਸ਼ਬਦਾਂ ਵਿਚ, ਜਿਵੇਂ ਹੀ ਅਮਰੀਕੀ ਫੌਜਾਂ ਯੂਕਰੇਨ ਵਿਚ ਦਾਖਲ ਹੁੰਦੀਆਂ ਹਨ, ਇਹ ਵਿਸ਼ਵ ਯੁੱਧ ਵਿਚ ਬਦਲ ਜਾਵੇਗਾ।
ਹੁਣ ਇਹ ਖੇਤਰੀ ਜੰਗ
ਅਮਰੀਕਾ ਵਿੱਚ ਸੇਵਾਮੁਕਤ ਲੈਫਟੀਨੈਂਟ ਜਨਰਲ ਮਾਰਕ ਹਰਟਲਿੰਗ (Mark Hertling) ਨੇ ਸੀਐਨਐਨ ਨੂੰ ਦੱਸਿਆ ਕਿ ਯੁੱਧ ਦੀ ਸੰਭਾਵਨਾ ਨੂੰ ਸੀਮਤ ਕਰਨ ਲਈ ਕੂਟਨੀਤੀ ਸਭ ਤੋਂ ਵੱਡੀ ਕੁੰਜੀ ਹੈ। ਹਾਲਾਂਕਿ ਯੂਕਰੇਨ 'ਤੇ ਰੂਸੀ ਹਮਲਾ ਬਹੁਤ ਦੁਖਦਾਈ, ਅਰਾਜਕ ਅਤੇ ਵਿਨਾਸ਼ਕਾਰੀ ਹੈ, ਪਰ ਇਹ ਅਜੇ ਵੀ ਇੱਕ ਖੇਤਰੀ ਯੁੱਧ ਹੈ।
ਉਨ੍ਹਾਂ ਕਿਹਾ ਕਿ ਜੇਕਰ ਅਮਰੀਕਾ ਜਾਂ ਨਾਟੋ ਫੌਜ ਰੂਸ ਦੇ ਨਾਲ ਟਕਰਾਅ 'ਚ ਯੂਕਰੇਨ ਦੀ ਮਦਦ ਕਰਦੀ ਹੈ ਤਾਂ ਇਹ ਆਲਮੀ ਜੰਗ 'ਚ ਬਦਲ ਜਾਵੇਗਾ। ਕਿਉਂਕਿ ਅਸੀਂ ਜਾਣਦੇ ਹਾਂ ਕਿ ਰੂਸ ਅਤੇ ਅਮਰੀਕਾ ਦੋਵਾਂ ਕੋਲ ਪ੍ਰਮਾਣੂ ਸ਼ਕਤੀ ਹੈ।
ਹਾਰਟਲਿੰਗ ਨੇ ਕਿਹਾ, "ਇਹੀ ਕਾਰਨ ਹੈ ਕਿ ਅਮਰੀਕਾ ਅਤੇ ਨਾਟੋ ਦੇਸ਼ ਰੂਸ ਦੇ ਖਿਲਾਫ ਯੂਕਰੇਨ ਦੀ ਸਫਲਤਾ ਨੂੰ ਹੋਰ ਸਾਧਨ ਪ੍ਰਦਾਨ ਕਰਕੇ ਸਮਰਥਨ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।"
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Russia, Russia Ukraine crisis, Russia-Ukraine News, Ukraine