Home /News /international /

ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਪ੍ਰੇਮਿਕਾ ਲਈ ਬਣਵਾਇਆ ਆਲੀਸ਼ਾਨ ਮਹਿਲ

ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਪ੍ਰੇਮਿਕਾ ਲਈ ਬਣਵਾਇਆ ਆਲੀਸ਼ਾਨ ਮਹਿਲ

ਪੁਤਿਨ ਨੇ ਆਪਣੀ ਪ੍ਰੇਮਿਕਾ ਲਈ ਬਣਵਾਇਆ ਸ਼ਾਨਦਾਰ ਮਹਿਲ

ਪੁਤਿਨ ਨੇ ਆਪਣੀ ਪ੍ਰੇਮਿਕਾ ਲਈ ਬਣਵਾਇਆ ਸ਼ਾਨਦਾਰ ਮਹਿਲ

ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਵੱਲੋਂ ਆਪਣੀ ਗੁਪਤ ਪ੍ਰੇਮਿਕਾ ਅਲੀਨਾ ਕਾਬਾਏਵਾ ਦੇ ਲਈ ਇੱਕ ਆਲੀਸ਼ਾਨ ਮਹਿਲ ਬਣਵਾਇਆ ਹੈ।ਖਾਸ ਗੱਲ ਇਹ ਹੈ ਕਿ ਇਹ ਮਹਿਲ ਸੋਨੇ ਦਾ ਹੈ ਅਤੇ ਮਾਸਕੋ ਤੋਂ 250 ਮੀਲ ਦੂਰ ਵਲਦਾਈ ਝੀਲ ਦੇ ਜੰਗਲ ਵਿੱਚ ਬਣਾਇਆ ਗਿਆ ਹੈ। ਇੱਥੇ ਪੁਤਿਨ ਦੇ ਕਈ ਵੱਡੇ ਚੈਂਬਰ ਵੀ ਹਨ।

ਹੋਰ ਪੜ੍ਹੋ ...
  • Last Updated :
  • Share this:

ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਵੱਲੋਂ ਆਪਣੀ ਗੁਪਤ ਪ੍ਰੇਮਿਕਾ ਅਲੀਨਾ ਕਾਬਾਏਵਾ ਦੇ ਲਈ ਇੱਕ ਆਲੀਸ਼ਾਨ ਮਹਿਲ ਬਣਵਾਇਆ ਹੈ।ਖਾਸ ਗੱਲ ਇਹ ਹੈ ਕਿ ਇਹ ਮਹਿਲ ਸੋਨੇ ਦਾ ਹੈ ਅਤੇ ਮਾਸਕੋ ਤੋਂ 250 ਮੀਲ ਦੂਰ ਵਲਦਾਈ ਝੀਲ ਦੇ ਜੰਗਲ ਵਿੱਚ ਬਣਾਇਆ ਗਿਆ ਹੈ। ਇੱਥੇ ਪੁਤਿਨ ਦੇ ਕਈ ਵੱਡੇ ਚੈਂਬਰ ਵੀ ਹਨ।

ਇਸ ਬਾਰੇ ਰੂਸ ਦੀ ਖੋਜੀ ਨਿਊਜ਼ ਸਾਈਟ ਦਿ ਪ੍ਰੋਜੈਕਟ ਦੀ ਰਿਪੋਰਟ ਮੁਤਾਬਕ ਪੁਤਿਨ ਨੇ ਗਰਲਫਰੈਂਡ ਅਲੀਨਾ ਲਈ 13 ਹਜ਼ਾਰ ਵਰਗ ਫੁੱਟ 'ਚ ਕਰੀਬ 990 ਕਰੋੜ ਰੁਪਏ 'ਚ ਇਹ ਵਿਲਾ ਤਿਆਰ ਕੀਤਾ ਹੈ। ਇਹ ਪੁਤਿਨ ਦੇ ਵਿਸ਼ੇਸ਼ ਮਹਿਲ ਤੋਂ ਇਹ ਆਲੀਸ਼ਾਨ ਮਹਿਲ ਸਿਰਫ਼ 800 ਮੀਟਰ ਦੂਰੀ ’ਤੇ ਬਣਵਾਇਆ ਗਿਆ ਹੈ। ਇਸ ਸ਼ਾਨਦਾਰ ਮਹਿਲ ਵਿੱਚ ਲੱਕੜ ਦਾ ਕੰਮ ਕੀਤਾ ਗਿਆ ਹੈ ਅਤੇ ਰੂਬੀ ਜੜੀ ਝੰਡੇ ਲਟਕਾਏ ਗਏ ਹਨ।ਇਸ ਦੇ ਨਾਲ ਹੀ ਇੱਥੇ ਇੱਕ ਵੱਡਾ ਖੇਡ ਦਾ ਮੈਦਾਨ ਵੀ ਹੈ।

ਖਬਰਾਂ ਇਹ ਵੀ ਸਾਹਮਣੇ ਆਈਆਂ ਹਨ ਕਿ ਇਸ ਘਰ ਨੂੰ ਬਣਾਉਣ ਲਈ ਕਾਲੇ ਧਨ ਦੀ ਵਰਤੋਂ ਕੀਤੀ ਗਈ ਹੈ। ਖਬਰਾਂ ਦੇ ਮੁਤਾਬਕ ਪੁਤਿਨ ਦੇ ਬੈਂਕਰ ਕਹੇ ਜਾਣ ਵਾਲੇ ਰੂਸੀ ਕਾਰੋਬਾਰੀ ਯੂਰੀ ਕੋਵਲਚੱਕ ਦੀ ਕੰਪਨੀ ਨੇ ਸਾਈਪ੍ਰਸ 'ਚ ਜਮ੍ਹਾ ਕਾਲਾ ਧਨ ਇਸ ਘਰ ਦੇ ਨਿਰਮਾਣ ਦੇ ਲਈ ਵਰਤਿਆ ਗਿਆ ਹੈ। ਜਿਸ ਦਾ ਖੁਲਾਸਾ ਕੰਪਨੀ ਦੇ ਕਾਰਜਕਾਰੀ ਵੱਲੋਂ ਕੀਤਾ ਗਿਆ ਹੈ।ਕਿਉਂਕਿ ਉਹ ਯੂਕਰੇਨ 'ਤੇ ਰੂਸ ਦੇ ਹਮਲੇ ਤੋਂ ਨਾਰਾਜ਼ ਹਨ।

ਅਲੀਨਾ ਨੂੰ ਸਾਲ 2014 ਵਿੱਚ ਕੋਵਲਚਕ ਦੀ ਕੰਪਨੀ ਨੈਸ਼ਨਲ ਮੀਡੀਆ ਗਰੁੱਪ ਦਾ ਮੁਖੀ ਬਣਾਇਆ ਗਿਆ ਸੀ। ਮਿਲੀ ਜਾਣਕਾਰੀ ਮੁਤਾਬਕ ਇਸ ਨਾਲ ਉਸ ਨੂੰ 8.6 ਮਿਲੀਅਨ ਪੌਂਡ ਦੀ ਸਾਲਾਨਾ ਆਮਦਨ ਹੁੰਦੀ ਹੈ। ਉਨ੍ਹਾਂ ਦੇ ਕੋਲ ਕਈ ਆਲੀਸ਼ਾਨ ਜਾਇਦਾਦਾਂ ਹਨ। ਬਲੈਕ-ਸੀ ਦਾ ਸੋਚੀ ਵਿੱਚ ਇੱਕ ਪੈਂਟਹਾਊਸ ਹੈ, ਜੋ ਕਿ ਰੂਸ ਵਿੱਚ ਸਭ ਤੋਂ ਵੱਡਾ ਅਪਾਰਟਮੈਂਟ ਹੈ।

ਦਿ ਗਾਰਡੀਅਨ ਵਰਗੇ ਕਈ ਅਖਬਾਰਾਂ ਵੱਲੋਂ ਇਹ ਦਾਅਵਾ ਕੀਤਾ ਗਿਆ ਹੈ ਕਿ ਅਲੀਨਾ ਪੁਤਿਨ ਦੀ ਪ੍ਰੇਮਿਕਾ ਹੈ। ਹਾਲਾਂਕਿ ਪੁਤਿਨ ਨੇ ਜਨਤਕ ਤੌਰ 'ਤੇ ਇਹ ਕਦੇ ਨਹੀਂ ਕਿਹਾ ਹੈ। ਅਲੀਨਾ ਦੀ ਪੁਤਿਨ ਅਤੇ ਬੱਚਿਆਂ ਨਾਲ ਨੇੜਤਾ ਦੀਆਂ ਖਬਰਾਂ ਅਕਸਰ ਮੀਡੀਆ 'ਚ ਆਉਂਦੀਆਂ ਹੀ ਰਹਿੰਦੀਆਂ ਹਨ। ਅਲੀਨਾ ਇੱਕ ਰੂਸੀ ਸਿਆਸਤਦਾਨ, ਮੀਡੀਆ ਮੈਨੇਜਰ ਅਤੇ ਇੱਕ ਰਿਟਾਇਰਡ ਰਿਦਮਿਕ ਜਿਮਨਾਸਟ ਹੈ। ਉਸ ਨੇ ਆਪਣੇ ਕਰੀਅਰ ਵਿੱਚ 2 ਓਲੰਪਿਕ ਤਗਮੇ, 14 ਵਿਸ਼ਵ ਚੈਂਪੀਅਨਸ਼ਿਪ ਅਤੇ 21 ਯੂਰਪੀਅਨ ਚੈਂਪੀਅਨਸ਼ਿਪ ਤਗਮੇ ਜਿੱਤੇ ਹਨ।

ਇੰਨਾ ਹੀ ਨਹੀਂ ਪੁਤਿਨ ਦੇ ਕਈ ਔਰਤਾਂ ਨਾਲ ਸਬੰਧ ਹੋਣ ਦੀਆਂ ਵੀ ਖਬਰਾਂ ਹਨ । ਇਨ੍ਹਾਂ ਵਿੱਚੋਂ ਸੋਨ ਤਗ਼ਮਾ ਜਿੱਤਣ ਵਾਲੀ ਜਿਮਨਾਸਟ ਅਲੀਨਾ ਕਾਬੇਬਾ ਦਾ ਨਾਂ ਸਭ ਤੋਂ ਪਹਿਲਾਂ ਆਉਂਦਾ ਹੈ। ਪੁਤਿਨ ਦੀ ਆਪਣੀ ਪ੍ਰੇਮਿਕਾ ਅਲੀਨਾ ਕਾਬੇਵਾ ਨਾਲ ਤੀਜੀ ਧੀ ਹੋਣ ਦੀ ਅਫਵਾਹ ਵੀ ਹੈ। ਇਸ ਦੀ ਕੋਈ ਅਧਿਕਾਰਤ ਪੁਸ਼ਟੀ ਨਹੀਂ ਹੋਈ ਹੈ। ਰੂਸੀ ਮੀਡੀਆ ਨੇ 18 ਸਾਲਾ ਐਲਿਜ਼ਾਬੈਥ ਕ੍ਰਿਵੋਨੋਗਿਖ ਨੂੰ ਪੁਤਿਨ ਦੀ ਗੁਪਤ ਧੀ ਦੱਸਿਆ ਹੈ।

ਪੁਤਿਨ ਦੀ ਗੁਪਤ ਧੀ ਬਾਰੇ, ਬ੍ਰੈਡਫੋਰਡ ਯੂਨੀਵਰਸਿਟੀ, ਯੂਕੇ ਦੇ ਵਿਜ਼ੂਅਲ ਕੰਪਿਊਟਿੰਗ ਸੈਂਟਰ ਦੇ ਡਾਇਰੈਕਟਰ ਪ੍ਰੋ. ਹਸਨ ਉਗੈਲ ਨੇ ਕਿਹਾ ਸੀ ਕਿ ਪੁਤਿਨ ਅਤੇ ਉਨ੍ਹਾਂ ਦੀ ਕਥਿਤ ਧੀ ਦਾ ਚਿਹਰਾ ਇੰਨਾ ਮਿਲਦਾ-ਜੁਲਦਾ ਹੈ ਕਿ ਕੋਈ ਵੀ ਇਸ ਗੱਲ ਤੋਂ ਇਨਕਾਰ ਨਹੀਂ ਕਰ ਸਕਦਾ ਕਿ ਉਹ ਪਿਤਾ-ਧੀ ਹਨ।

Published by:Shiv Kumar
First published:

Tags: Alina kabaeva, Gymnast girlfriend, Putin estate Lake Valda, Putin luxury lakeside villa, Russia news, Vladimir putin