HOME » NEWS » World

ਵਲਾਦੀਮੀਰ ਪੁਤਿਨ 2036 ਤੱਕ ਬਣੇ ਰਹੇ ਸਕਦੇ ਨੇ ਰੂਸ ਦੇ ਰਾਸ਼ਟਰਪਤੀ, ਨਵੇਂ ਕਾਨੂੰਨ 'ਤੇ ਦਸਤਖਤ

News18 Punjabi | News18 Punjab
Updated: April 6, 2021, 2:48 PM IST
share image
ਵਲਾਦੀਮੀਰ ਪੁਤਿਨ 2036 ਤੱਕ ਬਣੇ ਰਹੇ ਸਕਦੇ ਨੇ ਰੂਸ ਦੇ ਰਾਸ਼ਟਰਪਤੀ, ਨਵੇਂ ਕਾਨੂੰਨ 'ਤੇ ਦਸਤਖਤ
ਵਲਾਦੀਮੀਰ ਪੁਤਿਨ 2036 ਤੱਕ ਬਣੇ ਰਹੇ ਸਕਦੇ ਨੇ ਰੂਸ ਦੇ ਰਾਸ਼ਟਰਪਤੀ, ਨਵੇਂ ਕਾਨੂੰਨ 'ਤੇ ਦਸਤਖਤ (ਫਾਇਲ ਫੋਟੋ)

  • Share this:
  • Facebook share img
  • Twitter share img
  • Linkedin share img
ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਸੋਮਵਾਰ ਨੂੰ ਉਸ ਕਾਨੂੰਨ 'ਤੇ ਦਸਤਖਤ ਕੀਤੇ ਜੋ ਉਨ੍ਹਾਂ ਨੂੰ 2036 ਤੱਕ ਰਾਸ਼ਟਰਪਤੀ ਅਹੁਦੇ ਦੀ ਦੌੜ 'ਚ ਬਣੇ ਰਹਿਣ ਦੀ ਯੋਗਤਾ ਦਿੰਦਾ ਹੈ। ਇਸ ਕਦਮ ਦੇ ਜ਼ਰੀਏ ਪਿਛਲੇ ਸਾਲ ਸੰਵਿਧਾਨਕ ਤਬਦੀਲੀ ਲਈ ਵੋਟਿੰਟ ਵਿੱਚ ਪ੍ਰਾਪਤ ਸਮਰਥਨ ਨੂੰ ਰਸਮੀ ਰੂਪ ਦਿੱਤਾ ਗਿਆ।

ਪਿਛਲੇ ਸਾਲ 1 ਜੁਲਾਈ ਨੂੰ ਹੋਈ ਸੰਵਿਧਾਨਕ ਵੋਟਿੰਗ ਵਿੱਚ ਇੱਕ ਅਜਿਹੀ ਵਿਵਸਥਾ ਵੀ ਸ਼ਾਮਲ ਕੀਤੀ ਗਈ ਸੀ ਜੋ ਪੁਤਿਨ ਨੂੰ ਦੋ ਵਾਰ ਹੋਰ ਰਾਸ਼ਟਰਪਤੀ ਅਹੁਦੇ ਲਈ ਦੌੜ ਵਿਚ ਸ਼ਾਮਲ ਹੋਣ ਦੀ ਆਗਿਆ ਦਿੰਦਾ ਹੈ। ਪੁਤਿਨ ਦੁਆਰਾ ਦਸਤਖਤ ਕੀਤੇ ਗਏ ਕਾਨੂੰਨ ਨੂੰ ਅਧਿਕਾਰਤ ਵੈੱਬਸਾਈਟ 'ਤੇ ਸਾਂਝਾ ਕੀਤਾ ਗਿਆ ਹੈ।

68 ਸਾਲਾਂ ਦੇ ਪੁਤਿਨ, ਜੋ ਦੋ ਦਹਾਕਿਆਂ ਤੋਂ ਵੱਧ ਸਮੇਂ ਤੋਂ ਸੱਤਾ ਵਿੱਚ ਹਨ, ਨੇ ਕਿਹਾ ਕਿ 2024 ਵਿੱਚ ਆਪਣਾ ਮੌਜੂਦਾ ਕਾਰਜਕਾਲ ਖਤਮ ਹੋਣ ਤੋਂ ਬਾਅਦ ਉਹ ਵਿਚਾਰ ਕਰਨਗੇ ਕਿ ਕੀ ਉਹ ਰਾਸ਼ਟਰਪਤੀ ਅਹੁਦੇ ਲਈ ਮੁੜ ਚੋਣ ਮੈਦਾਨ ਵਿਚ ਕੁੱਦਣਗੇ ਜਾਂ ਨਹੀਂ।
Published by: Gurwinder Singh
First published: April 6, 2021, 2:46 PM IST
ਹੋਰ ਪੜ੍ਹੋ
ਅਗਲੀ ਖ਼ਬਰ