Home /News /international /

'ਸ਼ਾਂਤੀ' ਦੀ ਭਾਲ 'ਚ ਸ਼ਖਸ ਨੇ 43 ਸਾਲਾਂ 'ਚ ਕਰਵਾਏ 53 ਵਿਆਹ, ਕਹਿੰਦਾ; ਹੁਣ ਅੱਗੇ ਕੋਈ ਯੋਜਨਾ ਨਹੀਂ...

'ਸ਼ਾਂਤੀ' ਦੀ ਭਾਲ 'ਚ ਸ਼ਖਸ ਨੇ 43 ਸਾਲਾਂ 'ਚ ਕਰਵਾਏ 53 ਵਿਆਹ, ਕਹਿੰਦਾ; ਹੁਣ ਅੱਗੇ ਕੋਈ ਯੋਜਨਾ ਨਹੀਂ...

(ਸੰਕੇਤਕ ਫੋਟੋ)

(ਸੰਕੇਤਕ ਫੋਟੋ)

63 ਸਾਲਾ ਇਸ ਵਿਅਕਤੀ ਨੇ 43 ਸਾਲਾਂ ਵਿੱਚ 53 ਔਰਤਾਂ ਨਾਲ ਵੱਖ ਵੱਖ ਵਿਆਹ ਕਰਵਾਏ, ਪਰੰਤੂ ਉਸਦੇ ਸਾਰੇ ਵਿਆਹ ਅਸਫ਼ਲ ਰਹੇ। ਇਸ ਸਬੰਧੀ ਅਬਦੁੱਲਾ ਨੇ ਕਿਹਾ, "ਮੇਰੇ ਬਹੁਤ ਸਾਰੇ ਵਿਆਹਾਂ ਦੇ ਪਿੱਛੇ ਸਭ ਤੋਂ ਵੱਡਾ ਕਾਰਨ ਇੱਕ ਅਜਿਹੀ ਔਰਤ ਨੂੰ ਲੱਭਣਾ ਸੀ ਜਿਹੜੀ ਉਸ ਨੂੰ ਖੁਸ਼ ਰੱਖ ਸਕੇ। ਉਸ ਨੇ ਦੱਸਿਆ ਕਿ ਉਸ ਦਾ ਸਭ ਤੋਂ ਛੋਟਾ ਵਿਆਹ 1 ਰਾਤ ਦਾ ਸੀ।"

ਹੋਰ ਪੜ੍ਹੋ ...
 • Share this:

  Ajab-Gajab News: ਅੱਜਕੱਲ ਦੀ ਭੱਜ ਦੌੜ ਭਰੀ ਜ਼ਿੰਦਗੀ ਤੋਂ ਤਣਾਅ ਮੁਕਤ ਅਤੇ ਸ਼ਾਂਤੀ ਪਾਉਣ ਲਈ ਲਈ ਹਰ ਇਨਸਾਨ ਕੋਈ ਨਾ ਕੋਈ ਜੁਗਤ ਸੋਚਦਾ ਰਹਿੰਦਾ ਹੈ ਅਤੇ ਜ਼ਿੰਦਾਦਿਲ ਇਨਸਾਨ ਆਪਣੀ ਜਿੰਦਗੀ ਨੂੰ ਖੁਸ਼ਹਾਲੀ ਅਤੇ ਸ਼ਾਂਤੀ ਨਾਲ ਜਿਊਂਦੇ ਵੀ ਹਨ, ਪਰ ਕਈ ਅਜਿਹੇ ਵੀ ਇਨਸਾਨ ਹੁੰਦੇ ਹਨ ਜਿਹੜੇ ਸ਼ਾਂਤੀ ਦੀ ਭਾਲ ਵਿੱਚ ਅਨੋਖੇ ਕੰਮ ਕਰ ਬੈਠਦੇ ਹਨ। ਅਜਿਹਾ ਹੀ ਇੱਕ ਅਨੋਖਾ ਇਨਸਾਨ ਸਾਊਦੀ ਅਰਬ ਦਾ ਰਹਿਣ ਵਾਲਾ ਅਬੂ ਅਬਦੁੱਲਾ ਹੈ, ਜਿਸ ਨੇ ਸ਼ਾਂਤੀ ਦੀ ਭਾਲ ਵਿੱਚ 63 ਸਾਲ ਦੀ ਉਮਰ ਤੱਕ 53 ਵਿਆਹ ਕਰਵਾ ਲਏ ਹਨ।

  ਲੋਕਲ ਐਪ ਦੀ ਖ਼ਬਰ ਅਨੁਸਾਰ 63 ਸਾਲਾ ਇਸ ਵਿਅਕਤੀ ਨੇ 43 ਸਾਲਾਂ ਵਿੱਚ 53 ਔਰਤਾਂ ਨਾਲ ਵੱਖ ਵੱਖ ਵਿਆਹ ਕਰਵਾਏ, ਪਰੰਤੂ ਉਸਦੇ ਸਾਰੇ ਵਿਆਹ ਅਸਫ਼ਲ ਰਹੇ। ਇਸ ਸਬੰਧੀ ਅਬਦੁੱਲਾ ਨੇ ਕਿਹਾ, "ਮੇਰੇ ਬਹੁਤ ਸਾਰੇ ਵਿਆਹਾਂ ਦੇ ਪਿੱਛੇ ਸਭ ਤੋਂ ਵੱਡਾ ਕਾਰਨ ਇੱਕ ਅਜਿਹੀ ਔਰਤ ਨੂੰ ਲੱਭਣਾ ਸੀ ਜਿਹੜੀ ਉਸ ਨੂੰ ਖੁਸ਼ ਰੱਖ ਸਕੇ। ਉਸ ਨੇ ਦੱਸਿਆ ਕਿ ਉਸ ਦਾ ਸਭ ਤੋਂ ਛੋਟਾ ਵਿਆਹ 1 ਰਾਤ ਦਾ ਸੀ।"

  ਅਬਦੁੱਲਾ ਨੇ ਕਿਹਾ ਕਿ ਉਸ ਦੀਆਂ ਜ਼ਿਆਦਾਤਰ ਪਤਨੀਆਂ ਸਾਊਦੀ ਅਰਬ ਦੀਆਂ ਹੀ ਸਨ, ਜਦਕਿ ਇੱਕ ਵਿਦੇਸ਼ੀ ਔਰਤ ਵੀ ਸੀ। ਉਸ ਨੇ ਕਿਹਾ ਕਿ ਜ਼ਿਆਦਾਤਰ ਵਿਆਹ ਉਸ ਨੇ ਖੁਦ ਨੂੰ ਬੁਰਾਈਆਂ ਤੋਂ ਬਚਾਉਣ ਲਈ ਹੀ ਕੀਤੇ।

  ਅਬਦੁੱਲਾ ਨੇ ਕਿਹਾ ਕਿ ਹਰ ਵਿਅਕਤੀ ਜਿੰਦਗੀ ਵਿੱਚ ਇੱਕ ਅਜਿਹੀ ਔਰਤ ਲੋਚਦਾ ਹੈ, ਜਿਹੜੀ ਉਸਦੀ ਸੱਚੀ ਸਾਥਣ ਹੋਵੇ। ਉਸ ਨੇ ਕਿਹਾ ਕਿ ਭਾਵਨਾਕਮ ਸਥਿਰਤਾ ਇੱਕ ਔਰਤ ਦੀ ਜਵਾਨੀ ਨਾਲ ਨਹੀਂ, ਸਗੋਂ ਇੱਕ ਵੱਡੀ ਉਮਰ ਦੀ ਔਰਤ ਨਾਲ ਲੱਭੀ ਜਾਣੀ ਚਾਹੀਦੀ ਹੈ। 53 ਵਿਆਹਾਂ ਤੋਂ ਅਗਲੀ ਯੋਜਨਾ ਬਾਰੇ ਉਸ ਨੇ ਕਿਹਾ ਕਿ ਹੁਣ ਉਸ ਦੀ ਅੱਗੇ ਅਜਿਹੀ ਕੋਈ ਹੋਰ ਯੋਜਨਾ ਨਹੀਂ ਹੈ।

  Published by:Krishan Sharma
  First published:

  Tags: Ajab Gajab News, Love Marriage, Marriage, OMG, World news