• Home
 • »
 • News
 • »
 • international
 • »
 • SAUDI ARABIA WOMAN ENTERING AND RAPING WOMAN HEAD OF THREE INCLUDING PAKISTANI CITIZEN

ਬਲਾਤਕਾਰ ਦੇ ਦੋਸ਼ ਵਿਚ ਪਾਕਿਸਤਾਨੀ ਨਾਗਰਿਕ ਸਣੇ ਤਿੰਨ ਜਣਿਆਂ ਦੇ ਸਿਰ ਕਲਮ

 • Share this:
   ਸਾਊਦੀ ਅਰਬ ਦੇ ਜੇਦਾ ਸ਼ਹਿਰ ਵਿਚ ਇਕ ਘਰ ਵਿਚ ਦਾਖਲ ਹੋ ਕੇ ਮਹਿਲਾ ਨਾਲ ਜਬਰ ਜਨਾਹ ਕਰਨ ਵਾਲੇ ਤਿੰਨ ਵਿਅਕਤੀਆਂ ਦੇ ਸਿਰ ਕਲਮ ਕਰ ਦਿੱਤੇ ਗਏ। ਸਾਊਦੀ ਨਿਊਜ਼ ਏਜੰਸੀ 'ਐਸਪੀਏ' ਦੇ ਅਨੁਸਾਰ ਗ੍ਰਹਿ ਮੰਤਰਾਲੇ ਨੇ ਇਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਸਾਊਦੀ ਨਾਗਰਿਕ ਹਿਤਾਨ ਬਿਨ ਸਿਰਾਜ ਬਿਨ ਸੁਲਤਾਨ ਅਲ-ਹਾਰਬੀ, ਸੁਲਤਾਨ ਬਿਨ ਸਿਰਾਜ ਬਿਨ ਸੁਲਤਾਨ ਅਲ-ਹਾਰਬੀ ਅਤੇ ਇਕ ਪਾਕਿਸਤਾਨੀ ਨਾਗਰਿਕ ਮੁਹੰਮਦ ਉਮਰ ਮੁਹੰਮਦ ਲਾਇਕ ਜਮਾਲੀ, ਸ਼ਰਾਬ ਪੇਕਰ ਸੁਰੱਖਿਆ ਬਲਾਂ ਦੇ ਭੇਸ ਵਿਚ ਜੇਦਾ ਦੇ ਇੱਕ ਘਰ ਵਿੱਚ ਘੁਸ ਗਏ।
  ਦੱਸਿਆ ਗਿਆ ਹੈ ਕਿ ਦੋਸ਼ੀਆਂ ਨੇ ਤੇਜ਼ਧਾਰ ਹਥਿਆਰਾਂ ਦੇ ਜ਼ੋਰ 'ਤੇ ਘਰ ਵਿਚ ਮੌਜੂਦ ਇਕ ਔਰਤ ਨੂੰ ਹਿਤਾਨ ਦੇ ਹਵਾਲੇ ਕਰ ਦਿੱਤਾ। ਇਸ ਤੋਂ ਬਾਅਦ ਉਨਾਂ ਨੇ ਘਰ ਦੇ ਇਕ ਹੋਰ ਕਮਰੇ ਦਾ ਦਰਵਾਜ਼ਾ ਤੋੜ ਦਿੱਤਾ ਅਤੇ ਇਕ ਹੋਰ ਔਰਤ ਨਾਲ ਵਧੀਕੀ ਕੀਤੀ। ਇਸ ਤੋਂ ਬਾਅਦ ਦੋਸ਼ੀ ਫਰਾਰ ਹੋ ਗਏ। ਗ੍ਰਹਿ ਮੰਤਰਾਲੇ ਨੇ ਇਕ ਬਿਆਨ ਵਿਚ ਕਿਹਾ ਕਿ ਸੁਰੱਖਿਆ ਬਲਾਂ ਨੇ ਫਰਾਰ ਮੁਲਜ਼ਮਾਂ ਦਾ ਪਤਾ ਲਗਾ ਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ। ਪੁੱਛਗਿੱਛ ਤੋਂ ਬਾਅਦ ਉਨਾਂ ਉੱਤੇ ਦੋਸ਼ ਤੈਅ ਕੀਤੇ ਗਏ।

  ਅਦਾਲਤ ਨੇ ਜੁਰਮ ਸਾਬਤ ਹੋਣ ਤੋਂ ਬਾਅਦ ਤਿੰਨ ਦੋਸ਼ੀਆਂ ਨੂੰ ਸਜ਼ਾ ਸੁਣਾਈ ਸੀ। ਦੋਸ਼ੀ ਹੋਰ ਵੀ ਕਈ ਅਪਰਾਧਕ ਵਾਰਦਾਤਾਂ ਵਿਚ ਸ਼ਾਮਲ ਸਨ। ਤਿੰਨ ਦੋਸ਼ੀਆਂ ਦੇ ਸਿਰ ਕਲਮ ਕਰਨ ਦੀ ਸਜ਼ਾ ਨੂੰ ਅਪੀਲੀ ਕੋਰਟ ਅਤੇ ਫਿਰ ਸੁਪਰੀਮ ਕੋਰਟ ਵਿੱਚ ਬਰਕਰਾਰ ਰੱਖਿਆ ਗਿਆ ਸੀ। ਜਿਸ ਤੋਂ ਬਾਅਦ ਤਿੰਨਾਂ ਦੇ ਸਿਰ ਕਲਮ ਕਰ ਦਿੱਤੇ ਗਏ।

  Published by:Gurwinder Singh
  First published: