ਦਮਿਸ਼ਕ- ਤੁਰਕੀ ਅਤੇ ਸੀਰੀਆ ਦੀ ਸਰਹੱਦ 'ਤੇ ਆਏ ਭਿਆਨਕ ਭੂਚਾਲ (Deadly Earthquake) ਕਾਰਨ ਹਜ਼ਾਰਾਂ ਲੋਕਾਂ ਦੀ ਜਾਨ ਚਲੀ ਗਈ ਹੈ। ਭੂਚਾਲ ਕਾਰਨ ਹੋਈ ਤਬਾਹੀ ਦਰਮਿਆਨ ਸੀਰੀਆ ਤੋਂ ਦਿਲ ਦਹਿਲਾ ਦੇਣ ਵਾਲੀ ਤਸਵੀਰ ਸਾਹਮਣੇ ਆਈ ਹੈ। ਇੱਥੇ 4000 ਤੋਂ ਵੱਧ ਲੋਕ ਆਪਣੀ ਜਾਨ ਗੁਆ ਚੁੱਕੇ ਹਨ ਅਤੇ 5500 ਤੋਂ ਵੱਧ ਇਮਾਰਤਾਂ ਢਹਿ ਗਈਆਂ ਹਨ। ਉਪ ਰਾਸ਼ਟਰਪਤੀ ਨਜਾਹ ਅਲ-ਅਤਾਰ ਨੇ ਕਿਹਾ ਹੈ ਕਿ ਮਰਨ ਵਾਲਿਆਂ ਦੀ ਗਿਣਤੀ ਵਧ ਸਕਦੀ ਹੈ ਜਦੋਂ ਕਿ ਅਸੀਂ ਮਲਬੇ ਵਿਚ ਦੱਬੇ ਲੋਕਾਂ ਦੀ ਭਾਲ ਕਰ ਰਹੇ ਹਾਂ। ਇਸ ਦੌਰਾਨ ਰਾਹਤ ਅਤੇ ਬਚਾਅ ਕਰਮੀ ਮਲਬੇ ਦੇ ਢੇਰ 'ਚ ਦੋ ਮਾਸੂਮ ਬੱਚੇ ਵਿਖਾਈ ਦਿੱਤੇ।
ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਇਸ ਵੀਡੀਓ 'ਚ ਮਾਸੂਮ ਬੱਚਾ ਉਨ੍ਹਾਂ ਦਾ ਰੈਸਕਿਊ ਕਰਨ ਵਾਲੇ ਨੂੰ ਕੁਝ ਕਹਿ ਰਿਹਾ ਹੈ। ਇਹ ਸੰਵਾਦ ਵੀ ਭਾਵਪੂਰਤ ਹੈ। ਵਾਇਰਲ ਵੀਡੀਓ 'ਚ ਮਲਬੇ ਹੇਠ ਦੱਬਿਆ ਬੱਚਾ ਕਹਿ ਰਿਹਾ ਹੈ, 'ਮੇਰੀ ਜਾਨ ਬਚਾਓ, ਮੈਨੂੰ ਬਾਹਰ ਕੱਢੋ, ਮੈਂ ਤੁਹਾਡਾ ਗੁਲਾਮ ਬਣ ਜਾਵਾਂਗਾ...' ਸੀਰੀਆ 'ਚ ਆਏ ਜ਼ਬਰਦਸਤ ਭੂਚਾਲ ਤੋਂ ਬਾਅਦ ਸਥਿਤੀ ਨਾਜ਼ੁਕ ਬਣੀ ਹੋਈ ਹੈ। ਇੱਥੇ ਮਲਬੇ ਦੇ ਢੇਰ ਵਿੱਚ ਲੋਕਾਂ ਦੀ ਭਾਲ ਕੀਤੀ ਜਾ ਰਹੀ ਹੈ। ਭੂਚਾਲ ਤੋਂ ਬਾਅਦ ਆਉਣ ਵਾਲੇ ਹਲਕੇ ਝਟਕਿਆਂ ਕਾਰਨ ਧਰਤੀ ਵਾਰ-ਵਾਰ ਕੰਬ ਰਹੀ ਹੈ।
“Pull me out and I will do whatever you want, I will be your servant!”
Syrian child saying to the rescuer pic.twitter.com/WIUtBkHapN
— Muhammad Smiry 🇵🇸 (@MuhammadSmiry) February 7, 2023
ਦੋਵਾਂ ਦੇਸ਼ਾਂ ਵਿਚ ਰਾਹਤ ਅਤੇ ਬਚਾਅ ਕਾਰਜ ਜਾਰੀ ਹੈ
ਤੁਰਕੀ ਅਤੇ ਸੀਰੀਆ ਵਿਚ ਸੋਮਵਾਰ ਤੜਕੇ 7.8 ਤੀਬਰਤਾ ਦੇ ਸ਼ਕਤੀਸ਼ਾਲੀ ਭੂਚਾਲ ਅਤੇ ਬਾਅਦ ਦੇ ਝਟਕਿਆਂ ਕਾਰਨ ਦੋਵਾਂ ਦੇਸ਼ਾਂ ਵਿਚ ਹੁਣ ਤੱਕ 5000 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 20 ਹਜ਼ਾਰ ਤੋਂ ਵੱਧ ਲੋਕ ਜ਼ਖਮੀ ਹੋ ਗਏ ਹਨ। ਇੱਥੇ ਹਰ ਪਾਸੇ ਮੌਤ ਦਾ ਸੋਗ ਫੈਲਿਆ ਹੋਇਆ ਹੈ। ਹੁਣ ਮਲਬੇ 'ਚ ਜ਼ਿੰਦਾ ਦੱਬੇ ਲੋਕਾਂ ਦੀ ਭਾਲ ਕੀਤੀ ਜਾ ਰਹੀ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Earthqauke, Turkey, Turkey news, Turkey-Syria, Viral video