HOME » NEWS » World

ਜਲਦ ਹੀ ਆ ਜਾਵੇਗਾ ਕੋਰੋਨਾ ਵਾਇਰਸ ਦਾ ਟੀਕਾ ! ਕੋਸ਼ਿਸ਼ ‘ਚ ਜੁਟੇ ਵਿਗਿਆਨੀ

News18 Punjabi | News18 Punjab
Updated: February 9, 2020, 5:44 PM IST
share image
ਜਲਦ ਹੀ ਆ ਜਾਵੇਗਾ ਕੋਰੋਨਾ ਵਾਇਰਸ ਦਾ ਟੀਕਾ ! ਕੋਸ਼ਿਸ਼ ‘ਚ ਜੁਟੇ ਵਿਗਿਆਨੀ
ਜਲਦ ਹੀ ਆ ਜਾਵੇਗਾ ਕੋਰੋਨਾ ਵਾਇਰਸ ਦਾ ਟੀਕਾ ! ਕੋਸ਼ਿਸ ‘ਚ ਜੁਟੇ ਵਿਗਿਆਨੀ

ਵਿਗਿਆਨੀਆਂ ਨੇ ਕਿਹਾ ਕਿ ਉਮੀਦ ਹੈ ਕਿ ਇਨ੍ਹਾਂ ਵਿਚੋਂ ਕੋਈ ਇਕ ਜਰੂਰ ਸਫਲ ਹੋਵੇਗਾ ਅਤੇ ਕੋਰੋਨਾ ਵਾਇਰਸ ਨੂੰ ਰੋਕਣ ‘ਚ ਮਦਦ ਮਿਲੇਗੀ।

  • Share this:
  • Facebook share img
  • Twitter share img
  • Linkedin share img
ਚੀਨ (China) ‘ਚ ਮਹਾਮਾਰੀ ਦਾ ਰੂਪ ਲੈ ਚੁੱਕੇ ਕੋਰੋਨਾ ਵਾਇਰਸ (Corona Virus) ਦੇ ਕਹਿਰ ਤੋਂ ਬਚਣ ਲਈ ਜਲਦ ਤੋਂ ਜਲਦ ਇਸ ਦਾ ਟੀਕਾ ਵਿਕਸਿਤ ਕਰਨ ਲਈ ਚਲਾਏ ਜਾ ਰਹੇ ਅਭਿਆਨ ਦੇ ਤਹਿਤ ਅਮਰੀਕਾ ਤੋਂ ਲੈ ਕੇ ਆਸਟ੍ਰੇਲੀਆ ਤੱਕ ਤੇ ਵਿਗਿਆਨਕ ਨਵੀਂ ਤਕਨੀਕ ਦਾ ਇਸਤੇਮਾਲ ਕਰ ਰਹੇ ਹਨ।

ਇਹ ਨਵਾਂ ਵਾਇਰਸ ਪਿਛਲੇ ਸਾਲ ਚੀਨ ‘ਚ ਸਾਹਮਣੇ ਆਉਣ ਤੋਂ ਬਾਅਦ ਕਾਫੀ ਤੇਜੀ ਨਾਲ ਫੈਲਿਆ ਹੈ, ਜਿਸ ਨੇ ਚੀਨ ‘ਚ 800 ਤੋਂ ਜਿਆਦਾ ਲੋਕਾਂ ਦੀ ਜਾਨ ਲੈ ਲਈ ਅਤੇ 37,000 ਤੋਂ ਜਿਆਦਾ ਨੂੰ ਸੰਕਰਮਿਤ ਕੀਤਾ ਹੈ। ਕੋਰੋਨਾ ਵਾਇਰਸ ਦੇ ਮਾਮਲੇ ਕਈ ਦੂਜੇ ਦੇਸ਼ਾਂ ‘ਚ ਵੀ ਸਾਹਮਣੇ ਆਏ ਹਨ।

ਜਲਦ ਤੋਂ ਜਲਦ ਟੀਕਾ ਵਿਕਸਿਤ ਕਰਨ ਦੀ ਕੋਸ਼ਿਸ਼
ਕਿਸੀ ਵੀ ਟੀਕੇ ਨੂੰ ਤਿਆਰ ਕਰਨ ਵਿਚ ਆਮ ਤੌਰ 'ਤੇ ਕਈ ਸਾਲ ਲੱਗ ਜਾਂਦੇ ਹਨ ਅਤੇ ਇਹ ਜਾਨਵਰਾਂ ਉਤੇ ਪਰੀਖਣ, ਮਨੁੱਖਾਂ ਉਤੇ ਕਲੀਨਿਕਲ ਪਰੀਖਣ ਅਤੇ ਹੋਰ ਮਨਜੂਰੀਆਂ ਲੈਣ ਦੀ ਇਕ ਲੰਬੀ ਪ੍ਰਕਿਰਿਆ ਹੈ, ਪਰ ਵਿਸ਼ਵ ਭਰ ‘ਚ ਮਾਹਿਰਾਂ ਦੀ ਕਈ ਟੀਮਾਂ ਕੋਰੋਨਾ ਵਾਇਰਸ ਦੇ ਲਈ ਜਲਦ ਤੋਂ ਜਲਦ ਟੀਕਾ ਵਿਕਸਿਤ ਕਰਨ ਦੀ ਕੋਸ਼ਿਸ਼ ‘ਚ ਲੱਗੀਆਂ ਹਨ। ਇਸ ਕੰਮ ਨੂੰ ਅੰਤਰਰਾਸ਼ਟਰੀ ਪੱਧਰ ਦੇ ਗਠਜੋੜ ਦਾ ਸਮਰਥਨ ਮਿਲਿਆ ਹੋਇਆ ਹੈ ਅਤੇ ਆਸਟ੍ਰੇਲੀਆ ਦੇ ਵਿਗਿਆਨੀਆਂ ਨੂੰ ਉਮੀਦ ਹੈ ਕਿ ਉਹ 6 ਮਹੀਨੇ ਦੇ ਅੰਦਰ ਆਪਣਾ ਟੀਕਾ ਤਿਆਰ ਕਰ ਲੈਣਗੇ।

ਆਸਟ੍ਰੇਲੀਆ ਦੀ ਕਵੀਂਸਲੈਂਡ ਯੂਨੀਵਰਸਿਟੀ ਦੇ ਸੀਨੀਅਰ ਰਿਸਰਚਰ ਨੇ ਕਿਹਾ, ਇਹ ਕਾਫੀ ਦਬਾਅ ਵਾਲੀ ਸਥਿਤੀ ਹੈ ਅਤੇ ਸਾਡੇ ਉੱਤੇ ਬਹੁਤ ਜਿੰਮੇਵਾਰੀ ਹੈ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਇਹ ਜਾਣ ਕੇ ਕੁਝ ਤਸੱਲੀ ਮਿਲੀ ਹੈ ਕਿ ਵਿਸ਼ਵ ਦੀ ਕਈ ਟੀਮਾਂ ਇਸ ਕੰਮ ‘ਚ ਲੱਗੀਆਂ ਹੋਈਆਂ ਹਨ।

ਉਨ੍ਹਾਂ ਨੇ ਕਿਹਾ ਕਿ ਉਮੀਦ ਹੈ ਕਿ ਇਨ੍ਹਾਂ ਵਿਚੋਂ ਕੋਈ ਇਕ ਜਰੂਰ ਸਫਲ ਹੋਵੇਗਾ ਅਤੇ ਇਸ ਮਹਾਮਾਰੀ ਨੂੰ ਰੋਕਣ ‘ਚ ਮਦਦ ਮਿਲੇਗੀ। ਵਾਇਰਸ ਦੇ ਹਮਲੇ ਨੂੰ ਦੇਖਦੇ ਹੋਏ 6 ਮਹੀਨੇ ਦਾ ਸਮਾਂ ਵੀ ਕਾਫੀ ਜਿਆਦਾ ਲੱਗ ਰਿਹਾ ਹੈ।
First published: February 9, 2020
ਹੋਰ ਪੜ੍ਹੋ
ਅਗਲੀ ਖ਼ਬਰ