Home /News /international /

ਵਿਗਿਆਨੀਆਂ ਦੀ ਚੇਤਾਵਨੀ: ਐਲੋਪੈਥੀ ਦਵਾਈਆਂ ਨਦੀਆਂ ਨੂੰ ਕਰ ਰਹੀਆਂ ਹਨ ਪ੍ਰਦੂਸ਼ਿਤ

ਵਿਗਿਆਨੀਆਂ ਦੀ ਚੇਤਾਵਨੀ: ਐਲੋਪੈਥੀ ਦਵਾਈਆਂ ਨਦੀਆਂ ਨੂੰ ਕਰ ਰਹੀਆਂ ਹਨ ਪ੍ਰਦੂਸ਼ਿਤ

ਵਿਗਿਆਨੀਆਂ ਦੀ ਚੇਤਾਵਨੀ (ਸੰਕੇਤਕ ਫੋਟੋ)

ਵਿਗਿਆਨੀਆਂ ਦੀ ਚੇਤਾਵਨੀ (ਸੰਕੇਤਕ ਫੋਟੋ)

Scientists warn: ਹੁਣ ਤੱਕ ਦੇ ਕੀਤੇ ਗਏ ਕਈ ਅਧਿਐਨਾਂ ਦੇ ਅਨੁਸਾਰ, ਮਨੁੱਖ ਨੂੰ ਹੋਣ ਵਾਲੀਆਂ ਬਿਮਾਰੀਆਂ ਦੇ ਇਲਾਜ ਲਈ ਵਰਤੀਆਂ ਜਾਣ ਵਾਲੀਆਂ ਦਵਾਈਆਂ ਨੇ ਪੂਰੀ ਦੁਨੀਆਂ ਵਿੱਚ ਨਦੀਆਂ ਨੂੰ ਪ੍ਰਦੂਸ਼ਿਤ ਕੀਤਾ ਹੈ ਅਤੇ "ਵਾਤਾਵਰਣ ਅਤੇ ਮਨੁੱਖੀ ਸਿਹਤ ਲਈ ਇੱਕ ਵਿਸ਼ਵਵਿਆਪੀ ਖ਼ਤਰਾ" ਪੈਦਾ ਕਰ ਰਹੀਆਂ ਹਨ।

ਹੋਰ ਪੜ੍ਹੋ ...
 • Share this:
  Scientists warn: ਹੁਣ ਤੱਕ ਦੇ ਕੀਤੇ ਗਏ ਕਈ ਅਧਿਐਨਾਂ ਦੇ ਅਨੁਸਾਰ, ਮਨੁੱਖ ਨੂੰ ਹੋਣ ਵਾਲੀਆਂ ਬਿਮਾਰੀਆਂ ਦੇ ਇਲਾਜ ਲਈ ਵਰਤੀਆਂ ਜਾਣ ਵਾਲੀਆਂ ਦਵਾਈਆਂ ਨੇ ਪੂਰੀ ਦੁਨੀਆਂ ਵਿੱਚ ਨਦੀਆਂ ਨੂੰ ਪ੍ਰਦੂਸ਼ਿਤ ਕੀਤਾ ਹੈ ਅਤੇ "ਵਾਤਾਵਰਣ ਅਤੇ ਮਨੁੱਖੀ ਸਿਹਤ ਲਈ ਇੱਕ ਵਿਸ਼ਵਵਿਆਪੀ ਖ਼ਤਰਾ" ਪੈਦਾ ਕਰ ਰਹੀਆਂ ਹਨ।

  ਮਨੁੱਖਾਂ ਦੁਆਰਾ ਵਰਤੀਆਂ ਜਾਣ ਵਾਲੀਆਂ ਦਵਾਈਆਂ ਅਤੇ ਹੋਰ ਜੀਵ-ਵਿਗਿਆਨਕ ਤੌਰ 'ਤੇ ਕਿਰਿਆਸ਼ੀਲ ਮਿਸ਼ਰਣ ਜੰਗਲੀ ਜੀਵ ਨੂੰ ਨੁਕਸਾਨ ਪਹੁੰਚਾਉਂਦੇ ਹਨ ਅਤੇ ਵਾਤਾਵਰਣ ਵਿੱਚ ਕੁਦਰਤ ਵਿਰੋਧੀ (ਐਂਟੀਬਾਇਓਟਿਕਸ) ਪਦਾਰਥਾਂ ਵਿੱਚ ਵਾਧਾ ਕਰਦੇ ਹਨ, ਜੋ ਕਿ ਮਨੁੱਖਤਾ ਲਈ ਸਭ ਤੋਂ ਵੱਡੇ ਖਤਰਿਆਂ ਵਿੱਚੋਂ ਇੱਕ ਹੈ।

  ਜ਼ਿਕਰਯੋਗ ਹੈ ਕਿ ਵਿਗਿਆਨੀਆਂ ਨੇ ਸਾਰੇ ਮਹਾਂਦੀਪਾਂ ਉੱਤੇ ਇਸ ਸੰਬੰਧੀ ਅਧਿਐਨ ਕੀਤਾ ਹੈ। ਇਸ ਦੌਰਾਨ 258 ਨਦੀਆਂ ਦੇ ਨਾਲ 1,000 ਤੋਂ ਵੱਧ ਸਥਾਨਾਂ ਅਤੇ 104 ਦੇਸ਼ਾਂ ਵਿੱਚ 61 ਸਰਗਰਮ ਐਲੋਪੈਥੀ ਦਵਾਈਆਂ (APIs) ਦੇ ਗਾੜ੍ਹਾਪਣ ਨੂੰ ਮਾਪਿਆ ਗਿਆ ਹੈ। ਸਿਰਫ਼ ਦੋ ਸਥਾਨ ਆਈਸਲੈਂਡ ਅਤੇ ਵੈਨੇਜ਼ੁਏਲਾ ਪ੍ਰਦੂਸ਼ਿਤ ਨਹੀਂ ਸਨ, ਕਿਉਂਕਿ ਇੱਥੇ ਲੋਕ ਆਧੁਨਿਕ ਦਵਾਈਆਂ ਦੀ ਵਰਤੋਂ ਨਹੀਂ ਕਰਦੇ ਹਨ।

  ਤੁਹਾਨੂੰ ਦੱਸ ਦੇਈਏ ਕਿ ਇਨ੍ਹਾਂ ਐਲੋਪੈਥੀ ਦਵਾਈਆਂ ਵਿੱਚ ਮਿਰਗੀ ਵਿਰੋਧੀ ਦਵਾਈ ਕਾਰਬਾਮਾਜ਼ੇਪੀਨ, ਸ਼ੂਗਰ ਦੀ ਦਵਾਈ ਮੈਟਫੋਰਮਿਨ ਅਤੇ ਕੈਫੀਨ ਸਨ। ਇਹ ਤਿੰਨੋਂ ਲਗਭਗ ਅੱਧੇ ਖੋਜ ਸਥਾਨਾਂ ਉੱਤੇ ਪਾਈਆਂ ਗਈਆਂ ਹਨ। ਕੁਝ ਸਥਾਨਾਂ ਉੱਤੇ ਤਾਂ ਕੁਦਰਤ ਵਿਰੋਧੀ ਇਹ ਦਵਾਈਆਂ ਖ਼ਤਰਨਾਕ ਪੱਧਰ ਉੱਤੇ ਪਾਈਆਂ ਗਈਆਂ ਹਨ। ਇਹ ਜੰਗਲੀ ਜੀਵਾਂ ਲਈ ਵੀ ਹਾਨੀਕਾਰਕ ਮੰਨੀਆਂ ਜਾ ਰਹੀਆਂ ਹਨ।

  ਇਹ ਪਦਾਰਥ ਲੋਕਾਂ ਅਤੇ ਪਸ਼ੂਆਂ ਦੁਆਰਾ ਲਏ ਜਾਣ ਤੋਂ ਬਾਅਦ ਸੀਵਰ ਸਿਸਟਮ ਵਿੱਚ ਜਾਂ ਸਿੱਧੇ ਵਾਤਾਵਰਣ ਵਿੱਚ ਨਿਕਾਸ ਕਰਦੇ ਹਨ। ਇਹ ਅੱਗੋਂ ਨਦੀਆਂ ਵਿੱਚ ਜਾ ਰਲਦੇ ਹਨ। ਇਸ ਤੋਂ ਇਲਾਵਾ ਇਹ ਕੁਦਰਤ ਵਿਰੋਧੀ ਪਦਾਰਥ ਦਵਾਈਆਂ ਬਣਾਉਣ ਵਾਲੀਆਂ ਫੈਕਰੀਆਂ ਵਿੱਚੋਂ ਲੀਕ ਹੋ ਕੇ ਵੀ ਨਦੀਆਂ ਵਿੱਚ ਪਹੁੰਚ ਜਾਂਦੇ ਹਨ।

  ਦੁਨੀਆਂ ਵਿੱਚ ਕਈ ਸਥਾਨ ਅਜਿਹੇ ਹਨ ਜਿੱਥੇ ਇਨ੍ਹਾਂ ਦਵਾਈਆਂ ਦਾ ਬਹੁਤ ਹੀ ਉੱਚਾ ਪੱਧਰ ਮਿਲਿਆ ਹੈ। ਇਸ ਵਿੱਚ ਪਾਕਿਸਤਾਨ ਵਿੱਚ ਲਾਹੌਰ, ਬੋਲੀਵੀਆ ਵਿੱਚ ਲਾ ਪਾਜ਼ ਅਤੇ ਇਥੋਪੀਆ ਵਿੱਚ ਅਦੀਸ ਅਬਾਬਾ ਸ਼ਾਮਲ ਹਨ। ਇਸਦੇ ਨਾਲ ਹੀ ਭਾਰਤ ਅਤੇ ਨਾਈਜੀਰੀਆ ਸਮੇਤ ਘੱਟ ਜਾਂ ਮੱਧ ਆਮਦਨ ਵਾਲੇ ਦੇਸ਼ਾਂ ਵਿੱਚ ਸਭ ਤੋਂ ਵੱਧ ਨਸ਼ੀਲੇ ਪਦਾਰਥ ਪਾਏ ਗਏ।

  ਖੋਜਕਰਤਾ ਆਪਣੇ ਅਧਿਐਨ ਵਿੱਚ ਸ਼ਾਮਲ ਕੀਤੇ ਗਏ ਦੇਸ਼ਾਂ ਦੀ ਗਿਣਤੀ ਵਧਾਉਣ ਦੀ ਕੋਸ਼ਿਸ਼ ਕਰ ਰਹੇ ਹਨ, ਕਿਉਂਕਿ ਕੋਵਿਡ -19 ਮਹਾਂਮਾਰੀ ਨੇ ਉਨ੍ਹਾਂ ਦੇ ਸਰਵੇਖਣਾਂ ਨੂੰ ਰੋਕ ਦਿੱਤਾ ਹੈ। ਉਹ ਮਾਪੀਆਂ ਗਈਆਂ ਦਵਾਈਆਂ ਦੀ ਗਿਣਤੀ ਵੀ ਵਧਾ ਰਹੇ ਹਨ ਅਤੇ ਮੌਸਮੀ ਰੁਝਾਨਾਂ ਦੀ ਜਾਂਚ ਕਰਨ ਲਈ ਸਾਲ ਭਰ ਵਿੱਚ ਨਦੀਆਂ ਵਿੱਚ ਪੱਧਰਾਂ ਦਾ ਮੁਲਾਂਕਣ ਕਰਨ ਦੀ ਉਮੀਦ ਕਰਦੇ ਹਨ।
  Published by:rupinderkaursab
  First published:

  Tags: Climate, Environment, World news

  ਅਗਲੀ ਖਬਰ