ਪਤਨੀ ਨੇ ਘਰਵਾਲੇ ਦੇ ਕੰਡੋਮ 'ਚ ਮਿਰਚਾਂ ਪਾ ਕੇ ਲਿਆ ਬੇਵਫਾਈ ਦਾ ਬਦਲਾ

ਆਪਣੇ ਪਤੀ ਦੇ ਧੋਖੇ ਦਾ ਪਰਦਾਫਾਸ਼ ਕਰਨ ਲਈ ਇੱਕ ਔਰਤ ਨੇ ਯੋਜਨਾ ਬਣਾਈ ਤੇ ਖੁਦ ਸੋਸ਼ਲ ਸਾਈਟ ਫੇਸਬੁੱਕ 'ਤੇ ਪੋਸਟ ਕੀਤੀ। ਜਿਸ ਨੂੰ ਬਾਅਦ ਵਿੱਚ ਸੋਸ਼ਲ ਪਲੇਟਫਾਰਮ Reddit 'ਤੇ ਵੀ ਪੋਸਟ ਕਰ ਦਿੱਤਾ, ਜਿੱਥੇ ਲੋਕਾਂ ਨੇ ਇਸ 'ਤੇ ਆਪਣੇ ਵੱਖ-ਵੱਖ ਵਿਚਾਰ ਪੇਸ਼ ਕੀਤੇ ਹਨ।

ਪਤਨੀ ਨੇ ਘਰਵਾਲੇ ਦੇ ਕੰਡੋਮ 'ਚ ਮਿਰਚਾਂ ਪਾ ਕੇ ਲਿਆ ਬੇਵਫਾਈ ਦਾ ਬਦਲਾ (ਸੰਕੇਤਿਕ ਫੋਟੋ)

  • Share this:
    ਇੱਕ ਧੋਖਾ ਖਾਈ ਘਰਵਾਲੀ ਕਿਸੇ ਜ਼ਖਮੀ ਸ਼ੇਰਨੀ ਵਰਗੀ ਹੁੰਦੀ ਹੈ। ਜੇ ਉਹ ਆਪਣੀ ਆਈ ਉੱਤੇ ਆ ਜਾਵੇ ਉਸ ਤੋਂ ਖ਼ਤਰਨਾਕ ਕੋਈ ਨਹੀਂ ਹੁੰਦਾ। ਇਹ ਲਾਈਨਾਂ ਉਨ੍ਹਾਂ ਔਰਤਾਂ ਲਈ ਢੁਕਵੀਆਂ ਜਾਪਦੀਆਂ ਹਨ ਜੋ ਚੁੱਪਚਾਪ ਆਪਣੇ ਪਤੀ ਦੇ ਧੋਖੇ ਨੂੰ ਸਵੀਕਾਰ ਕਰਨ ਦੀ ਬਜਾਏ, ਉਸ ਦੇ ਖਿਲਾਫ ਖੜ੍ਹੀਆਂ ਹੁੰਦੀਆਂ ਹਨ। ਇਸ ਤੋਂ ਬਾਅਦ ਜੋ ਵੀ ਹੁੰਦਾ ਹੈ, ਖ਼ਬਰਾਂ ਰਾਹੀਂ ਸੁਣਨਾ, ਪੜ੍ਹਨ ਤੇ ਵੇਖਣ ਨੂੰ ਮਿਲ ਜਾਂਦਾ ਹੈ। ਆਪਣੇ ਪਤੀ ਦੇ ਧੋਖੇ ਦਾ ਪਰਦਾਫਾਸ਼ ਕਰਨ ਲਈ ਇੱਕ ਔਰਤ ਨੇ ਯੋਜਨਾ ਬਣਾਈ ਤੇ ਖੁਦ ਸੋਸ਼ਲ ਸਾਈਟ ਫੇਸਬੁੱਕ 'ਤੇ ਪੋਸਟ ਕੀਤੀ। ਜਿਸ ਨੂੰ ਬਾਅਦ ਵਿੱਚ ਸੋਸ਼ਲ ਪਲੇਟਫਾਰਮ Reddit 'ਤੇ ਵੀ ਪੋਸਟ ਕਰ ਦਿੱਤਾ, ਜਿੱਥੇ ਲੋਕਾਂ ਨੇ ਇਸ 'ਤੇ ਆਪਣੇ ਵੱਖ-ਵੱਖ ਵਿਚਾਰ ਪੇਸ਼ ਕੀਤੇ ਹਨ।

    ਔਰਤ ਦਾ ਸ਼ੱਕ ਬੇਬੁਨਿਆਦ ਨਹੀਂ ਸੀ। ਉਸ ਦੀ ਯੋਜਨਾ ਨੇ ਕੰਮ ਕੀਤਾ ਅਤੇ ਉਸ ਔਰਤ ਦਾ ਨਾਮ ਸਾਹਮਣੇ ਆਇਆ ਜੋ ਉਸ ਦੇ ਪਤੀ ਦੀ ਬੇਵਫ਼ਾਈ ਵਿਚ ਉਸ ਦਾ ਸਾਥ ਦੇ ਰਹੀ ਸੀ। ਕਾਰ 'ਚ ਕੰਡੋਮ ਦੇਖ ਕੇ ਪਤਨੀ ਧੋਖੇ ਦੀ ਸੱਚਾਈ ਜਾਣਨ ਲਈ ਬੇਤਾਬ ਹੋਈ। ਉਹ ਕੁਝ ਅਜਿਹਾ ਕਰਨਾ ਚਾਹੁੰਦੀ ਸੀ ਤਾਂ ਜੋ ਉਸ ਨੂੰ ਇਨ੍ਹਾਂ ਸਵਾਲਾਂ ਨਾਲ ਆਪਣੇ ਪਤੀ ਦਾ ਸਾਹਮਣਾ ਨਾ ਕਰਨਾ ਪਵੇ ਅਤੇ ਸੱਚਾਈ ਸਾਹਮਣੇ ਆ ਜਾਵੇ। ਇਸ ਲਈ ਉਸਨੇ ਕੰਡੋਮ ਦੇ ਹਰੇਕ ਪੈਕੇਟ ਵਿੱਚ ਇੱਕ ਬਹੁਤ ਹੀ ਛੋਟਾ ਜਿਹਾ ਛੇਕ ਕਰ ਦਿੱਤਾ , ਫਿਰ ਸਾਰੇ ਪੈਕੇਟ ਨੂੰ ਇੱਕ ਮਿਰਚ ਤਰਲ (ਹਬਨੇਰੋ ਮਿਰਚ) ਵਿੱਚ ਭਿਓਂ ਦਿੱਤਾ, ਉਸ ਤੋਂ ਬਾਅਦ ਇਸ ਨੂੰ ਸੁਕਾ ਲਿਆ ਅਤੇ ਇਸਨੂੰ ਕੰਡੋਮ ਦੇ ਡੱਬੇ ਵਿੱਚ ਵਾਪਸ ਪਾ ਦਿੱਤਾ ਅਤੇ ਇਸ ਨੂੰ ਕਾਰ ਵਿੱਚ ਪਾ ਦਿੱਤਾ। ਉਸ ਨੇ ਇਹ ਸਾਰੀ ਵਿਉਂਤਬੰਦੀ ਆਪਣੇ ਪਤੀ ਦੇ ਜਾਗਣ ਤੋਂ ਪਹਿਲਾਂ ਕੀਤੀ ਅਤੇ ਕਮਰੇ ਵਿੱਚ ਵਾਪਸ ਆ ਗਈ। ਉੱਠਣ ਤੋਂ ਬਾਅਦ ਪਤੀ ਨੇ ਆਪਣੀ ਮਾਂ ਦੀ ਮਦਦ ਲਈ ਜਾਣ ਦੀ ਗੱਲ ਕੀਤੀ ਅਤੇ ਘਰੋਂ ਚਲਿਆ ਗਿਆ। ਕਈ ਘੰਟਿਆਂ ਬਾਅਦ ਫ਼ੋਨ ਦੀ ਘੰਟੀ ਵੱਜੀ। ਫੋਨ ਔਰਤ ਦੀ ਸਭ ਤੋਂ ਚੰਗੀ ਦੋਸਤ ਦਾ ਸੀ।

    ਦੋਸਤ ਨੇ ਉਸ ਨੂੰ ਆਪਣੀ ਇੱਕ ਸਮੱਸਿਆ ਸਾਂਝੀ ਕਰਨ ਅਤੇ ਇਸਦਾ ਹੱਲ ਪੁੱਛਣ ਲਈ ਬੁਲਾਇਆ। ਦਰਅਸਲ ਸਹੇਲੀ ਨੇ ਦੱਸਿਆ ਕਿ ਉਸ ਨੂੰ ਆਪਣੇ ਬੁਆਏਫ੍ਰੈਂਡ ਨਾਲ ਸਰੀਰਕ ਸਬੰਧ ਬਣਾਉਣ ਤੋਂ ਬਾਅਦ ਗੁਪਤ ਅੰਗ ਵਿੱਚ ਬਹੁਤ ਜਲਨ ਮਹਿਸੂਸ ਹੋ ਰਹੀ ਹੈ। ਕੁਝ ਘੰਟਿਆਂ ਬਾਅਦ ਜਦੋਂ ਪਤੀ ਘਰ ਆਇਆ ਤਾਂ ਉਹ ਵੀ ਥੋੜਾ ਪਰੇਸ਼ਾਨ ਅਤੇ ਦੁਖੀ ਨਜ਼ਰ ਆਇਆ। ਉਸ ਨੇ ਆਉਂਦਿਆਂ ਹੀ ਬਰਫ਼ ਦਾ ਬੈਗ ਲਿਆ ਅਤੇ ਪ੍ਰਾਈਵੇਟ ਪਾਰਟ 'ਤੇ ਵਰਤਦੇ ਹੋਏ ਕਿਹਾ ਕਿ ਉੱਥੇ ਉਸ ਨੂੰ ਕੁਝ ਜਲਣ ਮਹਿਸੂਸ ਹੋ ਰਹੀ ਹੈ। ਹੁਣ ਸਭ ਕੁਝ ਸਾਫ਼ ਹੋ ਗਿਆ ਸੀ। ਉਸ ਦੇ ਵਿਆਹੁਤਾ ਜੀਵਨ ਵਿੱਚ ਉਸ ਦੀ ਦੋਸਤ ਨੇ ਹੀ ਅੱਗ ਲਗਾਈ ਸੀ।
    First published: