UK: ਆਪਣੇ ਦਿਮਾਗ਼ ਦੀ ਸਰਜਰੀ ਲਈ ਨਿੰਬੂ ਪਾਣੀ ਵੇਚ ਪੈਸੇ ਇਕੱਠੇ ਕਰ ਰਹੀ 7 ਸਾਲਾ ਬੱਚੀ

- news18-Punjabi
- Last Updated: March 5, 2021, 2:09 PM IST
ਸੱਤ ਸਾਲਾਂ ਦੀ ਇੱਕ ਲੜਕੀ, ਲੀਜ਼ਾ ਸਕਾਟ (Liza Scott) ਨੇ ਪਿਛਲੇ ਸਾਲ ਗਰਮੀਆਂ ਵਿੱਚ ਆਪਣੀ ਮਾਂ ਦੀ ਬੇਕਰੀ ਦੇ ਅੱਗੇ ਨਿੰਬੂ ਪਾਣੀ (lemonade) ਵੇਚਣਾ ਸ਼ੁਰੂ ਕੀਤਾ ਸੀ, ਤਾਂ ਜੋ ਕੁੱਝ ਖਿਡਾਉਣੇ ਅਤੇ ਜੁੱਤੇ ਆਦਿ ਖ਼ਰੀਦ ਸਕੇ। ਉਸ ਦੀ ਇਹ ਦੁਕਾਨ ਹਾਲੇ ਵੀ ਚੱਲ ਰਹੀ ਹੈ ਪਰ ਹੁਣ ਉਸ ਮਾਸੂਮ ਦਾ ਟੀਚਾ ਬਦਲ ਗਿਆ ਹੈ। ਦਰਅਸਲ ਹੁਣ ਲੀਜ਼ਾ, ਨਿੰਬੂ ਪਾਣੀ ਵੇਚ ਕੇ ਆਪਣੇ ਦਿਮਾਗ਼ ਦੇ ਆਪ੍ਰੇਸ਼ਨ ਲਈ (Brain Surgery) ਪੈਸੇ ਇਕੱਠੇ ਕਰ ਰਹੀ ਹੈ।
ਲੀਜ਼ਾ ਦੀ ਮਾਂ ਅਲੀਜ਼ਾਬੇਥ (Elizabeth Scott) ਦਾ ਕਹਿਣਾ ਹੈ ਕਿ ਡਾਕਟਰਾਂ ਨੇ ਦਿਮਾਗ਼ੀ ਸਰਜਰੀ ਦੀ ਗੱਲ ਕਹੀ ਹੈ। ਲੀਜ਼ਾ, ਜੋ ਹਮੇਸ਼ਾ ਦੂਜਿਆਂ ਦੀ ਮਦਦ ਕਰਨ ਲਈ ਉਤਸੁਕ ਰਹਿੰਦੀ ਹੈ, ਹੁਣ ਆਪਣੇ ਆਪ੍ਰੇਸ਼ਨ ਲਈ ਪੈਸੇ ਇਕੱਠੀ ਕਰ ਰਹੀ ਹੈ।
ਦੱਸ ਦੇਈਏ ਕਿ ਲੀਜ਼ਾ ਦਾ ਇਹ ਸਟਾਲ ਬਰਮਿੰਘਮ (Birmingham) ਵਿੱਚ ਸੇਵੇਜ ਬੇਕਰੀ ਦੇ ਕੈਸ਼ ਕਾਊਂਟਰ ਦੇ ਨੇੜੇ ਬਣੀ ਹੈ। ਉਹ ਲੋਕਾਂ ਨੂੰ ਨਿੰਬੂ ਪਾਣੀ ਆਫ਼ਰ ਕਰਦੀ ਹੈ। ਜਿਵੇਂ ਹੀ ਲੋਕਾਂ ਨੂੰ ਉਸ ਦੀ ਬਿਮਾਰੀ ਅਤੇ ਉਸ ਦੀ ਸਥਿਤੀ ਬਾਰੇ ਪਤਾ ਲੱਗਿਆ, ਲੋਕ ਵੱਡੀ ਗਿਣਤੀ ਵਿੱਚ ਉੱਥੇ ਆ ਰਹੇ ਹਨ ਅਤੇ ਮੁੱਲ ਤੋਂ ਜ਼ਿਆਦਾ ਪੈਸੇ ਵੀ ਦੇ ਰਹੇ ਹਨ। ਲੀਜ਼ਾ ਨੇ ਸਵੇਰ ਤੋਂ ਮਿਲਣ ਵਾਲੀ ਡੋਨੇਸ਼ਨ (donation) ਨੂੰ ਗਿਣਿਆ ਤਾਂ ਉਸ ਨੇ ਦੱਸਿਆ ਕਿ ਉਨ੍ਹਾਂ ਨੂੰ 5, 10, 20, 50 ਅਤੇ 100 ਡਾਲਰ ਦੇ ਬਿਲ ਮਿਲੇ ਹਨ। ਲੀਜ਼ਾ ਦੀ ਮਾਂ ਨੇ ਦੱਸਿਆ ਕਿ, “ਲੀਜ਼ਾ ਦੋ ਵੱਡੇ ਅਪਰੇਸ਼ਨਾਂ ਤੋਂ ਬਾਅਦ ਹਸਪਤਾਲ ਵਿੱਚ ਹੀ ਸੀ ਜਦੋਂ ਉਸ ਨੂੰ ਨਿੰਬੂ ਪਾਣੀ ਨਾਲ ਪੈਸੇ ਇਕੱਠੇ ਕਰਨ ਦਾ ਆਈਡਿਆ ਆਇਆ।" ਐਲਿਜ਼ਾਬੈਥ ਨੇ ਅੱਗੇ ਕਿਹਾ," ਮੈਂ ਇਸ ਲਈ ਉਸ ਨੂੰ ਮਨ੍ਹਾ ਕਰ ਦਿੱਤਾ। ਉਸ ਨੂੰ ਬਿਲਾਂ ਦਾ ਭੁਗਤਾਨ ਕਰਨ ਵਿੱਚ ਮਦਦ ਕਰਨ ਲਈ ਕੁੱਝ ਵੀ ਕਰਨ ਦੀ ਕੋਈ ਜ਼ਰੂਰਤ ਨਹੀਂ ਹੈ। ਮੈਂ ਇੱਕ ਸਿੰਗਲ ਮਦਰ ਮਾਂ ਅਤੇ ਮੈਂ ਆਪਣੇ ਬੱਚਿਆਂ ਦੀ ਦੇਖਭਾਲ ਖੁਦ ਕਰਦੀ ਹਾਂ।" ਉਨ੍ਹਾਂ ਦੱਸਿਆ ਕਿ ਮਨ੍ਹਾ ਕਰਨ ਤੋਂ ਬਾਅਦ ਵੀ ਲੀਜ਼ਾ ਇਸ ਕੰਮ ਲਈ ਅੱਗੇ ਆਈ ਤੇ ਉਸ ਨੇ ਕੁੱਝ ਹੀ ਦਿਨਾਂ ਵਿੱਚ ਲਗਭਗ 12000 ਡਾਲਰ ਇਕੱਠੇ ਕਰ ਲਏ।
ਲੀਜ਼ਾ ਦੀ ਕਹਾਣੀ ਨੇ ਬਹੁਤ ਸਾਰੇ ਲੋਕਾਂ ਨੂੰ ਭਾਵੁਕ ਕਰ ਦਿੱਤਾ। ਹਾਲਾਂਕਿ, ਕੁੱਝ ਲੋਕ ਇਸ ਗੱਲ ਤੋਂ ਨਾਰਾਜ਼ ਹਨ ਕਿ ਇੱਕ ਬੱਚੀ ਨੂੰ ਆਪਣੀ ਦਿਮਾਗ਼ੀ ਸਰਜਰੀ ਲਈ ਆਪ ਹੀ ਪੈਸੇ ਇਕੱਠੇ ਕਰਨੇ ਪੈ ਰਹੇ ਹਨ। ਨਾਲ ਹੀ ਕੁੱਝ ਲੋਕ ਅਮਰੀਕੀ ਸਿਹਤ ਪ੍ਰਣਾਲੀ (U.S. health system) 'ਤੇ ਵੀ ਸਵਾਲ ਚੁੱਕ ਰਹੇ ਹਨ।
ਲੀਜ਼ਾ ਦੀ ਮਾਂ ਅਲੀਜ਼ਾਬੇਥ ਨੇ ਇੱਕ ਆਨਲਾਈਨ ਫੰਡਰੇਜ਼ਰ ( online fundraiser) ਵੀ ਸਥਾਪਿਤ ਕੀਤਾ ਹੈ, ਤਾਂ ਜੋ ਉਹ ਹਸਪਤਾਲ ਦੇ ਖ਼ਰਚੇ ਆਰਾਮ ਨਾਲ ਸੰਭਾਲ ਸਕਣ। ਆਪਣੀ ਮੈਡੀਕਲ ਕੰਡੀਸ਼ਨ ਬਾਰੇ ਲੀਜ਼ਾ ਦਾ ਕਹਿਣਾ ਹੈ ਕਿ ਉਹ ਇਸ ਬਾਰੇ ਜ਼ਿਆਦਾ ਨਹੀਂ ਸੋਚਦੀ ਪਰ ਉਸ ਨੂੰ ਡਰ ਲੱਗਦਾ ਹੈ।
ਲੀਜ਼ਾ ਦੀ ਮਾਂ ਅਲੀਜ਼ਾਬੇਥ (Elizabeth Scott) ਦਾ ਕਹਿਣਾ ਹੈ ਕਿ ਡਾਕਟਰਾਂ ਨੇ ਦਿਮਾਗ਼ੀ ਸਰਜਰੀ ਦੀ ਗੱਲ ਕਹੀ ਹੈ। ਲੀਜ਼ਾ, ਜੋ ਹਮੇਸ਼ਾ ਦੂਜਿਆਂ ਦੀ ਮਦਦ ਕਰਨ ਲਈ ਉਤਸੁਕ ਰਹਿੰਦੀ ਹੈ, ਹੁਣ ਆਪਣੇ ਆਪ੍ਰੇਸ਼ਨ ਲਈ ਪੈਸੇ ਇਕੱਠੀ ਕਰ ਰਹੀ ਹੈ।
ਦੱਸ ਦੇਈਏ ਕਿ ਲੀਜ਼ਾ ਦਾ ਇਹ ਸਟਾਲ ਬਰਮਿੰਘਮ (Birmingham) ਵਿੱਚ ਸੇਵੇਜ ਬੇਕਰੀ ਦੇ ਕੈਸ਼ ਕਾਊਂਟਰ ਦੇ ਨੇੜੇ ਬਣੀ ਹੈ। ਉਹ ਲੋਕਾਂ ਨੂੰ ਨਿੰਬੂ ਪਾਣੀ ਆਫ਼ਰ ਕਰਦੀ ਹੈ। ਜਿਵੇਂ ਹੀ ਲੋਕਾਂ ਨੂੰ ਉਸ ਦੀ ਬਿਮਾਰੀ ਅਤੇ ਉਸ ਦੀ ਸਥਿਤੀ ਬਾਰੇ ਪਤਾ ਲੱਗਿਆ, ਲੋਕ ਵੱਡੀ ਗਿਣਤੀ ਵਿੱਚ ਉੱਥੇ ਆ ਰਹੇ ਹਨ ਅਤੇ ਮੁੱਲ ਤੋਂ ਜ਼ਿਆਦਾ ਪੈਸੇ ਵੀ ਦੇ ਰਹੇ ਹਨ। ਲੀਜ਼ਾ ਨੇ ਸਵੇਰ ਤੋਂ ਮਿਲਣ ਵਾਲੀ ਡੋਨੇਸ਼ਨ (donation) ਨੂੰ ਗਿਣਿਆ ਤਾਂ ਉਸ ਨੇ ਦੱਸਿਆ ਕਿ ਉਨ੍ਹਾਂ ਨੂੰ 5, 10, 20, 50 ਅਤੇ 100 ਡਾਲਰ ਦੇ ਬਿਲ ਮਿਲੇ ਹਨ।