• Home
  • »
  • News
  • »
  • international
  • »
  • SEXY JUDGE IN HOT WATER AFTER POSTING X RATED SELFIES IN EXCHANGE FOR CLOTHING DISCOUNTS

ਔਰਤ ਜੱਜ ਨੇ ਕਪੜਿਆਂ 'ਚ ਡਿਸਕਾਊਂਟ ਲਈ ਅੰਡਰਗਾਰਮੈਂਟਸ 'ਚ ਸ਼ੇਅਰ ਕੀਤੀ ਫੋਟੋ, ਵਿਵਾਦ ਭੱਖਿਆ

Sexy judge faces inquiry: ਕੋਲੰਬੀਆ ਦੀ ਇਕ ਔਰਤ ਜੱਜ ਦੇ ਖਿਲਾਫ ਇਤਰਾਜ਼ਯੋਗ ਤਸਵੀਰਾਂ ਖਿੱਚਵਾਉਣ ਅਤੇ ਛੋਟ ਲਈ ਸੋਸ਼ਲ ਮੀਡੀਆ 'ਤੇ ਸਾਂਝਾ ਕਰਨ ਲਈ ਜਾਂਚ ਕੀਤੀ ਜਾ ਰਹੀ ਹੈ।

ਕੋਲੰਬੀਆਂ ਦੀ ਜੱਜ ਦੇ ਖਿਲਾਫ ਅਨੌਖਾ ਮਾਮਲਾ - (Photo- social media)

  • Share this:
    ਸੋਸ਼ਲ ਮੀਡੀਆ ਉਤੇ ਕੋਲੰਬੀਆ ਦੀ ਇਕ ਜੱਜ ਕਾਫੀ ਚਰਚਾ ਵਿਚ ਛਾਈ ਹੋਈ ਹੈ। ਫਰਸਟ ਮਿਊਂਸੀਪਲ ਕ੍ਰਿਮੀਨਲ ਜੱਜ ਵਿਵੀਅਨ ਪੋਲਾਨੀਆ (Criminal Judge Vivian Polania) ਦੇ ਖਿਲਾਫ ਇਨਕੁਆਰੀ ਬੈਠੀ ਹੈ, ਕਿਉਂਕਿ ਉਨ੍ਹਾਂ ਨੇ ਕਪੜਿਆਂ ਵਿਚ ਛੋਟ ਲੈਣ ਲਈ ਆਪਣੇ ਅੰਡਰਗਾਰਮੈਂਟਸ ਵਿਚ ਫੋਟੋ ਖਿਚਵਾਈਆਂ ਸਨ। ਇਹ ਤਸਵੀਰਾਂ ਇਕ ਅਖਬਾਰ ਵਿਚ ਪ੍ਰਕਾਸ਼ਿਤ ਹੋਣ ਪਿੱਛੋਂ ਪ੍ਰਸ਼ਾਸਨ ਅਤੇ ਹੋਰਨਾਂ ਜੱਜਾਂ ਨੇ ਇਤਰਾਜ਼ ਜ਼ਾਹਿਰ ਕੀਤਾ ਹੈ, ਜਿਸ ਤੋਂ ਬਾਅਦ ਉਨ੍ਹਾਂ ਨੂੰ ਆਪਣੀ ਨੌਕਰੀ ਗਵਾਉਣੀ ਪੈ ਸਕਦੀ ਹੈ।

    ਦ ਸਨ ਦੇ ਅਨੁਸਾਰ, ਜੱਜ ਵਿਵੀਅਨ ਪੋਲਾਨੀਆ ਉਤੇ ਦੋਸ਼ ਹੈ ਕਿ ਉਨ੍ਹਾਂ ਨੇ ਇਸ ਅਹੁਦੇ ਉਤੇ ਰਹਿੰਦਿਆਂ ਇਹ ਕੰਮ ਕੀਤਾ ਹੈ ਜਿਸਦੀ ਆਪਣੀ ਮਰਿਆਦਾ ਹੈ ਅਤੇ ਆਮ ਲੋਕ ਵੱਡੀ ਆਸ ਨਾਲ ਉਨ੍ਹਾਂ ਕੋਲ ਆਉਂਦੇ ਹਨ। ਪੋਲਾਨੀਆ 'ਤੇ ਦੋਸ਼ ਲੱਗਾ ਹੈ ਕਿ ਉਨ੍ਹਾਂ ਵੱਲੋਂ ਅਜਿਹਾ ਕਰਨ ਨਾਲ ਲੋਕਾਂ ਦਾ ਨਿਆਂਪਾਲਿਕਾ 'ਤੇ ਵਿਸ਼ਵਾਸ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਹੋਈ ਹੈ। ਵਿਵੀਅਨ, ਜੋ ਕੋਲੰਬੀਆ ਦੇ ਕਾਇਕਾਟਾ ਕਸਬੇ ਵਿਚ ਕੰਮ ਕਰਦੀ ਹੈ, ਨੂੰ ਇਕ ਅਖਬਾਰ ਵੱਲੋਂ ਇਕ ਵਰਸਿਟਾਇਲ ਜੱਜ ਦੱਸ ਕੇ ਉਨ੍ਹਾਂ ਦੀ ਫੋਟੋ ਛਾਪੀ ਸੀ।

    ਇੰਸਟਾਗ੍ਰਾਮ 'ਤੇ ਜੱਜ ਅਜਿਹੀਆਂ ਕਈ ਤਸਵੀਰਾਂ ਪਾਉਂਦੀ ਹੈ

    ਵਿਵੀਅਨ ਨੇ ਇੰਟਰਵਿਊ ਵਿਚ ਦੱਸਿਆ ਕਿ ਜੱਜ ਬਣਨ ਤੋਂ ਬਾਅਦ ਵੀ ਉਹ ਆਪਣੇ ਕਰਾਸਫਿਟ ਨੂੰ ਪਸੰਦ ਕਰਦੀ । ਉਹ ਅਜਿਹੀਆਂ ਫੋਟੋਆਂ ਆਨਲਾਈਨ ਪੋਸਟ ਕਰਦੀ ਸੀ, ਜਿਸ ਕਾਰਨ ਉਸਦੇ ਫਾਲੋਅਰਸ ਦੀ ਗਿਣਤੀ ਵੱਧੇ ਅਤੇ ਨਾਲ ਹੀ ਕਈ ਅਜਿਹੇ ਬ੍ਰਾਂਡ ਉਸਦੇ ਸੰਪਰਕ ਵਿੱਚ ਆਏ ਜੋ ਕੱਪੜੇ ਦੇ ਕਾਰੋਬਾਰ ਵਿੱਚ ਸਨ ਅਤੇ ਉਨ੍ਹਾਂ ਨੂੰ ਚੰਗੀ ਛੋਟ ਦੇ ਰਹੇ ਸਨ। ਪੋਲਾਨੀਆ ਇੰਸਟਾ 'ਤੇ ਹੈਂਡਲ @vivianpolaniaf ਨਾਲ ਮੌਜੂਦ ਹੈ ਪਰ ਇਸ ਸਮੇਂ ਉਸਨੇ ਜਾਂਚ ਦੌਰਾਨ ਆਪਣਾ ਅਕਾਊਂਟ ਬੰਦ ਕਰ ਦਿੱਤਾ ਹੈ।

    ਇੰਟਰਵਿਊ ਦੇ ਸਾਹਮਣੇ ਆਉਣ ਤੋਂ ਬਾਅਦ ਜੱਜਸ਼ਿਪ ਦੇ ਸੁਪੀਰਿਅਰ ਪਰਿਸ਼ਦ ਦੇ ਵਿਭਾਗ ਨੇ ਇਸ ਗੱਲ ਦਾ ਧਿਆਨ ਰੱਖਿਆ ਹੈ ਅਤੇ ਜਾਂਚ ਲਈ ਨਿਰਦੇਸ਼ ਦਿੱਤੇ ਹਨ। ਕੌਂਸਲ ਦਾ ਮੰਨਣਾ ਹੈ ਕਿ ਅਜਿਹਾ ਕਰਕੇ ਪੋਲਾਨੀਆ ਨੇ ਨਿਯਮਾਂ ਦੀ ਉਲੰਘਣਾ ਕੀਤੀ ਹੈ। ਜਿਸ ਦੇ ਅਨੁਸਾਰ ਨਿਜੀ ਜਾਂ ਸਮਾਜਕ ਜੀਵਨ ਵਿੱਚ ਉਨ੍ਹਾਂ ਨੇ ਅਜਿਹਾ ਕੰਮ ਕੀਤਾ ਹੈ, ਜਿਸ ਨਾਲ ਲੋਕਾਂ ਦਾ ਭਰੋਸਾ ਘੱਟ ਜਾਵੇਗਾ। ਉਨ੍ਹਾਂ ਦੀ ਸੈਲਫੀ ਦਾ ਕਮਾਲ ਹੈ ਕਿ ਉਸ ਦੇ ਇੰਸਟਾਗ੍ਰਾਮ 'ਤੇ 90 ਹਜ਼ਾਰ ਤੋਂ ਜ਼ਿਆਦਾ ਫਾਲੋਅਰਜ਼ ਹਨ।
    Published by:Ashish Sharma
    First published: